Experience of Satsangis

ਮਿੱਟੀ ਬਣੀ ਅਕਸੀਰ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਫੂਲ ਸਿੰਘ ਇੰਸਾਂ ਸਪੁੱਤਰ ਸ੍ਰੀ ਰਾਮ ਪ੍ਰਕਾਸ਼ ਜੀ ਨਿਵਾਸੀ ਪਿੰਡ ਅਮਰਕੋਟ ਤਹਿਸੀਲ ਪਾਂਵਟਾ ਸਾਹਿਬ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਤੋਂ ਆਪਣੇ ਪਿਆਰੇ ਮੁਰਸ਼ਿਦੇ-ਕਾਮਿਲ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਬੇਟੇ ਸ਼ੁੱਭਮ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ:-

ਮਿਤੀ 12 ਅਗਸਤ 2004 ਦੀ ਗੱਲ ਹੈ ਮੇਰਾ ਬੇਟਾ ਸ਼ੁਭਮ ਉਸ ਵੇਲੇ ਸਿਰਫ ਛੇੇ ਕੁ ਮਹੀਨਿਆਂ ਦਾ ਸੀ ਉਹ ਉਸ ਦਿਨ ਬੈੱਡ ਤੋਂ ਥੱਲੇ ਡਿੱਗ ਪਿਆ ਉਸ ਦੇ ਸਿਰ ਵਿੱਚ ਅਜਿਹੀ ਕੋਈ ਗੁੱਝੀ ਸੱਟ ਲੱਗੀ ਕਿ ਜਿਸ ਨਾਲ ਉਸਦੀ ਅੱਖ ਦੀ ਕਾਲੀ ਪੁਤਲੀ ਟੇਢੀ ਹੋ ਗਈ ਮੈਂ ਉਸਨੂੰ ਪਾਂਵਟਾ ਸਾਹਿਬ ਹਸਪਤਾਲ ਵਿੱਚ ਦਿਖਾਇਆ, ਤਾਂ ਡਾਕਟਰਾਂ ਨੇ ਉਸ ਨੂੰ ਦੇਖ ਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ

19 ਅਗਸਤ ਨੂੰ ਮੈਂ ਉਸ ਨੂੰ ਲੈ ਕੇ ਚੰਡੀਗੜ੍ਹ ਚਲਾ ਗਿਆ ਉੱਥੇ ਮੈਂ ਦੇਖਿਆ ਕਿ ਜੋ ਆਦਮੀ ਅੱਜ ਆਇਆ ਹੈ, ਉਸਦਾ ਨੰਬਰ ਤੀਜੇ ਦਿਨ ਬਾਅਦ ਲੱਗਦਾ ਹੈ ਪਰੰਤੂ ਜਿੱਥੋਂ ਮੈਂ ਸ਼ੁਭਮ ਨੂੰ ਦਿਖਾਉਣ ਦੇ ਲਈ ਪਰਚੀ ਬਣਵਾਈ, ਉਸ ਕਾਊਂਟਰ ਤੇ ਪੂਜਨੀਕ ਤਿੰਨਾਂ ਪਾਤਸ਼ਾਹੀਆਂ (ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ, ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ) ਦੇ ਫੋਟੋ ਸਰੂਪ ਅਤੇ ਨਾਅਰੇ ਦੇ ਸਟਿੱਕਰ ਲੱਗੇ ਹੋਏ ਸਨ ਮੈਂ ਸੋਚਿਆ ਕਿ ਇਹ ਸਤਿਸੰਗੀ ਭੈਣ ਹੈ ਇਹ ਸੋਚ ਕੇ ਮੈਂ ਉਹਨਾਂ ਨੂੰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੁਲਾਇਆ ਭੈਣ ਜੀ ਨੇ ਨਾਅਰੇ ਦਾ ਜਵਾਬ ਨਾਅਰੇ ਵਿੱਚ ਹੀ ਦਿੱਤਾ ਫਿਰ ਮੈਂ ਉਸ ਸਤਿਸੰਗੀ ਭੈਣ ਨੂੰ ਆਪਣੇ ਬੱਚੇ ਦੀ ਤਕਲੀਫ ਦੱਸੀ ਉਸ ਭੈਣ ਨੇ ਆਪਣਾ ਸਾਰਾ ਕੰਮ ਛੱਡ ਕੇ ਮੇਰੇ ਬੱਚੇ ਨੂੰ ਪੀਜੀਆਈ ਦੇ ਸਭ ਤੋਂ ਵੱਡੇ ਡਾਕਟਰਾਂ ਨੂੰ ਦਿਖਾਇਆ ਉੱਥੇ ਛੇ-ਸੱਤ ਡਾਕਟਰਾਂ ਨੇ ਬੱਚੇ ਦਾ ਚੈੱਕਅੱਪ ਕੀਤਾ

ਉਹਨਾਂ ਨੇ ਬੱਚੇ ਦਾ ਚੈੱਕਅੱਪ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਇਸ ਦੇ ਸਿਰ ਵਿੱਚ ਸੱਟ ਲੱਗੀ ਹੈ ਜਿਸ ਨਾਲ ਇਸਦੇ ਸਿਰ ਵਿੱਚ ਕੋਈ ਨਸ ਫਟ ਗਈ ਹੈ ਉਹਨਾਂ ਨੇ ਬੱਚੇ ਨੂੰ ਉੱਥੋਂ ਦੇ ਬੱਚਿਆਂ ਵਾਲੇ ਹਸਪਤਾਲ ਦੇ ਐਮਰਜੈਂਸੀ ਲਈ ਰੈਫਰ ਕਰਦੇ ਹੋਏ ਮੈਨੂੰ ਕਿਹਾ ਕਿ ਇਸ ਨੂੰ ਬੱਚਿਆਂ ਵਾਲੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਜਾਓ ਮੈਂ ਆਪਣੇ ਬੱਚੇ ਨੂੰ ਬੱਚਿਆਂ ਵਾਲੇ ਹਸਪਤਾਲ ਦੇ ਐਮਰਜੈਂਸੀ ਵਿੱਚ ਲੈ ਗਿਆ ਉਹਨਾਂ ਨੇ ਫਿਰ ਤੋਂ ਚੈੱਕਅੱਪ ਕਰਕੇ ਕਿਹਾ ਕਿ ਸੱਟ ਲੱਗਣ ਨਾਲ ਇਸ ਦੇ ਸਿਰ ਵਿੱਚ ਕੋਈ ਨਸ ਫਟੀ ਹੋਈ ਹੈ ਅਤੇ ਖੂਨ ਜੰਮਿਆ ਹੋਇਆ ਹੈ ਜੇਕਰ ਅਪਰੇਸ਼ਨ ਨਾ ਕੀਤਾ ਤਾਂ ਕੈਂਸਰ ਹੋ ਸਕਦਾ ਹੈ ਮੇਰੇ ਕੋਲ ਐਨਾ ਪੈਸਾ ਨਹੀਂ ਸੀ ਕਿ ਮੈਂ ਅਪਰੇਸ਼ਨ ਕਰਵਾ ਲੈਂਦਾ ਇਸ ਲਈ ਮੈਂ ਆਪਣੇ ਘਰ ਵਾਪਸ ਮੁੜ ਆਇਆ

ਉਹਨਾਂ ਦਿਨਾਂ ਵਿੱਚ ਮੈਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਸੇਵਾ ’ਤੇ ਜਾਣਾ ਸੀ ਇੱਕ ਪਾਸੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਅਤੇ ਦੂਜੇ ਪਾਸੇ ਸਤਿਗੁਰ ਜੀ ਦੇ ਹੁਕਮ ਦੀ ਸੇਵਾ ਸੀ ਮੈਂ ਆਪਣੇ ਸਤਿਗੁਰੂ ਪਰਮ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਸਭ ਕੁਝ ਛੱਡ ਕੇ ਡੇਰੇ ਵੱਲ ਚੱਲ ਪਿਆ ਮੈਂ ਆਪਣੀ ਪਤਨੀ ਅਤੇ ਉਸ ਨੰਨ੍ਹੇ ਜਿਹੇ ਬੱਚੇ ਨੂੰ ਵੀ ਨਾਲ ਲਿਆ ਅਤੇ ਡੇਰੇ ਵਿੱਚ ਪਹੁੰਚ ਗਿਆ ਮੈਂ ਮਾਲਕ ਸਤਿਗੁਰੂ ਦਾ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਬੱਚੇ ਦੀ ਅੱਖ ਵਿੱਚ ਦਰਬਾਰ ਦੀ ਥੋੜ੍ਹੀ ਜਿਹੀ ਪਵਿੱਤਰ ਮਿੱਟੀ ਪਾ ਦਿੱਤੀ ਅਸੀਂ ਕੁਲ ਮਾਲਕ ਸਤਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹੋਏ ਅਰਦਾਸ ਕਰਦੇ ਰਹੇ ਕਿ ਹੇ ਕੁਲ ਮਾਲਕ ਹਜ਼ੂਰ ਪਿਤਾ ਜੀ! ਆਪ ਜੀ ਇਸ ਦੀ ਅੱਖ ਨੂੰ ਠੀਕ ਕਰ ਦਿਓ ਕਰੀਬ ਚਾਰ-ਪੰਜ ਘੰਟਿਆਂ ਦੇ ਬਾਅਦ ਬੱਚੇ ਦੀ ਅੱਖ ਵਿੱਚ ਕੁਝ ਹਰਕਤ ਜਿਹੀ ਹੋਣੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਅੱਖ ਵਿਚਲੀ ਪੁਤਲੀ ਘੁੰਮਣ ਲੱਗੀ ਅਤੇ ਉਪਰੰਤ ਮਾਲਕ ਸਤਿਗੁਰੂ ਦੀ ਰਹਿਮਤ ਨਾਲ ਬੱਚੇ ਦੀ ਅੱਖ ਬਿਲਕੁਲ ਠੀਕ ਹੋ ਗਈ

ਪ੍ਰੰਤੂ ਡਾਕਟਰਾਂ ਨੇ ਮੇਰੇ ਮਨ ਵਿੱਚ ਜੋ ਇਹ ਵਹਿਮ ਜਿਹਾ ਪਾ ਦਿੱਤਾ ਸੀ ਕਿ ਜੇਕਰ ਅਪਰੇਸ਼ਨ ਨਾ ਕਰਵਾਇਆ ਤਾਂ ਕੈਂਸਰ ਹੋ ਸਕਦਾ ਹੈ, ਇਸ ਲਈ ਮੈਂ ਡੇਰਾ ਸੱਚਾ ਸੌਦਾ ਤੋਂ ਘਰ ਆ ਕੇ ਫਿਰ ਤੋਂ ਪੀਜੀਆਈ ਚੰਡੀਗੜ੍ਹ ਗਿਆ ਉਹਨਾਂ ਹੀ ਡਾਕਟਰਾਂ ਨੇ ਫਿਰ ਤੋਂ ਬੱਚੇ ਦਾ ਚੈੱਕਅੱਪ ਕੀਤਾ ਡਾਕਟਰ ਕਹਿਣ ਲੱਗੇ ਕਿ ਪਹਿਲਾਂ ਨਾਲੋਂ ਹਲਕਾ ਜਿਹਾ ਫਰਕ ਹੈ ਹੁਣ ਇਸ ਦੇ ਸਿਰ ਦਾ ਸੀਟੀ ਸਕੈਨ ਕਰਵਾਉਂਦੇ ਹਾਂ, ਉਸ ਵਿੱਚ ਸਾਫ-ਸਾਫ ਪਤਾ ਲੱਗ ਜਾਵੇਗਾ ਕਿ ਕੀ ਗੜਬੜ ਹੈ ਫਿਰ ਅਸੀਂ ਬੱਚੇ ਦੇ ਸਿਰ ਦਾ ਸੀਟੀ ਸਕੈਨ ਕਰਵਾਇਆ ਤਾਂ ਉਸ ਵਿੱਚ ‘ਨਾੱਰਮਲ ਸਟਡੀ’ ਆਇਆ ਉਹ ਡਾਕਟਰ ਵੀ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਫਟੀ ਹੋਈ ਨਸ ਕਿੱਥੇ ਗਈ!

ਅਤੇ ਉਹ ਜੰਮਿਆ ਹੋਇਆ ਖੂਨ ਕਿੱਧਰ ਗਿਆ! ਇਸ ਘਟਨਾ ਨੂੰ ਅੱਜ ਵੀਹ ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਸਾਡਾ ਬੱਚਾ ਸ਼ੁਭਮ ਬਿਲਕੁਲ ਠੀਕ ਹੈ ਅਸੀਂ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦਾ ਲੱਖ-ਲੱਖ ਧੰਨਵਾਦ ਕਰਦੇ ਹਾਂ ਪਿਤਾ ਜੀ ਨੇ ਸਾਡੇ ਤੇ ਜੋ ਆਪਣਾ ਇਹ ਅਪਾਰ ਰਹਿਮੋ ਕਰਮ ਕੀਤਾ ਹੈ ਅਤੇ ਕਰ ਰਹੇ ਹਨ, ਉਸ ਦੇ ਲਈ ਅਸੀਂ ਉਮਰ ਭਰ ਰਿਣੀ, ਸਤਿਗੁਰੂ ਦਾਤਾ ਦੇ ਕਰਜ਼ਦਾਰ ਹਾਂ ਅਸੀਂ ਪੂਜਨੀਕ ਪਿਤਾ ਜੀ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਦਇਆ-ਮਿਹਰ ਬਣਾਈ ਰੱਖਣਾ ਜੀ ਅਤੇ ਸੇਵਾ-ਸਿਮਰਨ ਕਰਨ ਦਾ ਬਲ ਬਖਸ਼ਣਾ ਜੀ