ਨਾ ਕਹਾਓ ਲੇਟ-ਲਤੀਫੀ- ਆਫਿਸ ਦਾ ਸਮਾਂ ਹੋਵੇ ਤਾਂ ਸੜਕਾਂ ’ਤੇ ਟ੍ਰੈਫਿਕ ਦਾ ਨਜ਼ਾਰਾ ਪਾਗਲ ਕਰ ਦੇਣ ਵਾਲਾ ਨਜ਼ਰ ਆਉਂਦਾ ਹੈ ਇੱਕ ਹਫੜਾ-ਦਫੜੀ ਜਿਹੀ ਮੱਚੀ ਹੁੰਦੀ ਹੈ ਲੋਕ ਸੜਕਾਂ ’ਤੇ ਪਾਗਲਾਂ ਵਾਂਗ ਵਾਹਨ ਭਜਾਉਂਦੇ ਦੇਖੇ ਜਾ ਸਕਦੇ ਹਨ ਇੰਝ ਲੱਗਦਾ ਹੈ ਮੰਨੋ ਜਾਨ ਤਲ਼ੀ ’ਤੇ ਧਰ ਕੇ ਚੱਲੇ ਜਾ ਰਹੇ ਹੋਣ ਉਨ੍ਹਾਂ ਨੂੰ ਆਪਣੀ ਜਾਨ ਦੀ ਜ਼ਰਾ ਵੀ ਪਰਵਾਹ ਨਹੀਂ।
ਸਮੇਂ ’ਤੇ ਬਾਜ਼ੀ ਮਾਰਨ ਦੀ ਕੋਸ਼ਿਸ਼ ਕਰਦੇ ਇਹ ਆਫਿਸ ਜਾਂ ਫੈਕਟਰੀ ਸਮੇਂ ’ਤੇ ਪਹੁੰਚਣਾ ਚਾਹੁੰਦੇ ਹਨ ਪਰ ਟ੍ਰੈਫਿਕ ਤਾਂ ਟ੍ਰੈਫਿਕ ਹੈ ਉਸਦੇ ਨਾਲ ਹੀ ਲਾਲ ਬੱਤੀਆਂ ਵੀ ਰੁਕਾਵਟ ਬਣਦੀਆਂ ਹਨ ਅਤੇ ਕਿਸੇ ਰੋਡ ’ਤੇ ਰੈਲੀ ਜਾਂ ਸ਼ੋ ’ਚ ਫਸ ਗਏ ਤਾਂ ਹੋਰ ਮੁਸੀਬਤ ਦਫਤਰ ’ਚ ਫਿਰ ਵੀ ਦੇਰ ਹੋ ਹੀ ਜਾਵੇਗੀ ਕਦੇ-ਕਦੇ ਵਾਹਨ ਵੀ ਧੋਖਾ ਦੇ ਜਾਂਦਾ ਹੈ ਐਨ ਟਾਈਮ ’ਤੇ ਪੈਂਚਰ ਜਾਂ ਬਰੇਕ ਡਾਊਨ ਵੀ ਲੇਟ ਕਰ ਦਿੰਦੇ ਹਨ
ਆਫਿਸ ਜਾਣ ਵਾਲਿਆਂ ਦੀਆਂ ਦੋ ਕੈਟਾਗਰੀਆਂ ਹੁੰਦੀਆਂ ਹਨ।
ਕੁਝ ਸਮੇਂ ਦੇ ਪਾਬੰਦ ਹੋਣ ’ਚ ਵਿਸ਼ਵਾਸ ਰੱਖਦੇ ਹਨ ਇਸ ਲਈ ਉਹ ਉਸੇ ਤਰ੍ਹਾਂ ਆਪਣਾ ਟਾਈਮ ਟੇਬਲ ਸੈੱਟ ਕਰਕੇ ਰੱਖਦੇ ਹਨ ਅਤੇ ਆਫਿਸ ਸਮੇਂ ’ਤੇ ਜਾਂ ਕੁਝ ਪਹਿਲਾਂ ਪਹੁੰਚ ਕੇ ਕੂਲ ਰਹਿੰਦੇ ਹਨ ਦੂਜੀ ਕੈਟਾਗਰੀ ’ਚ ਉਹ ਲੋਕ ਹਨ ਜਿਨ੍ਹਾਂ ਨੂੰ ਭੱਜ-ਦੌੜ ਕਰਕੇ ਪਹੁੰਚਣ ਅਤੇ ਤਣਾਅਗ੍ਰਸਤ ਰਹਿਣ ਦੀ ਆਦਤ ਜਿਹੀ ਪੈ ਜਾਂਦੀ ਹੈ ਇਨ੍ਹਾਂ ਦੀ ਪ੍ਰੇਸ਼ਾਨੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਰੋਜ਼ਾਨਾ ਦੇਰ ਨਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਬੌਸ ਦੀ ਡਾਂਟ ਨਾਲ ਸਾਥੀਆਂ ਦੇ ਮਜ਼ਾਕ ਦਾ ਪਾਤਰ ਵੀ ਬਣਨਾ ਪੈਂਦਾ ਹੈ।
ਹੈਬਿਟ ਇਜ਼ ਸੈਕਿੰਡ ਨੇਚਰ ਇਸ ਨੂੰ ਬਦਲ ਸਕਣਾ ਸੌਖਾ ਨਹੀਂ ਦਫਤਰ ’ਚ ਦੇਰ ਨਾਲ ਜਾਣਾ ਵੀ ਆਦਤ ’ਚ ਸ਼ੁਮਾਰ ਹੋ ਜਾਂਦਾ ਹੈ, ਇੱਕ ਅਜਿਹੀ ਬੁਰੀ ਆਦਤ ਜੋ ਇੱਕ ਅਰਾਮਦਾਇਕ ਕੁਰਸੀ ਵਾਂਗ ਹੁੰਦੀ ਹੈ ਜਿਸ ’ਤੇ ਬੈਠਣਾ ਤਾਂ ਸੌਖਾ ਪਰ ਫਿਰ ਉੱਠ ਸਕਣਾ ਮੁਸ਼ਕਿਲ ਹੁੰਦਾ ਹੈ
ਲੇਟ-ਲਤੀਫ ਕਹਾਉਣਾ ਆਪਣੇ-ਆਪ ’ਚ ਸ਼ਰਮਨਾਕ ਹੈ ਤੁਹਾਨੂੰ ਜੇਕਰ ਸਮੇਂ ਦੀ ਕਦਰ ਨਹੀਂ ਹੈ ਤਾਂ ਤੁਹਾਨੂੰ ਜ਼ਿੰਦਗੀ ਦੀ ਕਦਰ ਵੀ ਨਹੀਂ ਹੈ ਤੁਸੀਂ ਜ਼ਿੰਦਗੀ ’ਚ ਸਫ਼ਲ ਉਦੋਂ ਹੋ ਸਕਦੇ ਹੋ ਜਦੋਂ ਤੁਸੀਂ ਸਮੇਂ ਦੀ ਮਹੱਤਤਾ ਨੂੰ ਸਮਝੋਗੇ ਇਸ ਲਈ ਅੱਜ-ਕੱਲ੍ਹ ਟਾਈਮ ਮੈਨੇਜ਼ਮੈਂਟ ’ਤੇ ਬਹੁਤ ਜ਼ੋਰ ਦਿੱਤਾ ਜਾਣ ਲੱਗਾ ਹੈ।
ਥੋੜ੍ਹਾ ਮਾਰਜਿਨ ਰੱਖ ਕੇ ਘਰੋਂ ਤੁਰਨ ਦੀ ਆਦਤ ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚਾ ਸਕਦੀ ਹੈ ਇਨ੍ਹਾਂ ’ਚ ਮੁੱਖ ਹੈ ਤਣਾਅ ਜੋ ਕਈ ਬਿਮਾਰੀਆਂ, ਗਲਤ ਫੈਸਲੇ ਅਤੇ ਹਾਦਸਿਆਂ ਦਾ ਕਾਰਨ ਬਣਦਾ ਹੈ। ਜਿੰਨਾ ਐਕਸਟ੍ਰਾ ਸਮਾਂ ਤੁਸੀਂ ਸਮੇਂ ਤੋਂ ਪਹਿਲਾਂ ਪਹੁੁੰਚਣ ਲਈ ਖਰਚ ਕੀਤਾ ਹੈ ਉਹ ਸਮਾਂ ਤੁਹਾਡਾ ਵੇਸਟ ਕਦੇ ਨਹੀਂ ਹੋਇਆ ਹੈ ਜ਼ਿੰਦਗੀ ’ਚ ਹਰ ਚੀਜ਼ ਕੈਲਕੂਲੇਟ ਕਰਕੇ ਉਸਨੂੰ ਨਫੇ-ਨੁਕਸਾਨ ਦੀ ਤੱਕੜੀ ’ਤੇ ਨਹੀਂ ਤੋਲਣਾ ਚਾਹੀਦਾ ਕਈ ਵਾਰ ਕੁੱਝ ਅਜਿਹੇ ਲਾਭ ਹੁੰਦੇ ਹਨ ਜੋ ਪ੍ਰਤੱਖ ਦਿਖਾਈ ਨਹੀਂ ਦਿੰਦੇ ਪਰ ਉਨ੍ਹਾਂ ਦੀ ਮਹੱਤਤਾ ਪ੍ਰਤੱਖ ਦਿਸਣ ਵਾਲੇ ਲਾਭ ਤੋਂ ਜ਼ਿਆਦਾ ਹੁੰਦੀ ਹੈਇਹ ਐਕਸਟ੍ਰਾ ਸਮਾਂ ਜੋ ਤੁਸੀਂ ਸਮੇਂ ’ਤੇ ਪਹੁੰਚਣ ’ਤੇ ਖਰਚਿਆ ਹੈ ਉਹ ਜਾਣੇ ਕਦੋਂ ਅਣਜਾਣੀਆਂ ਰੁਕਾਵਟਾਂ ਦੇ ਆਉਣ ’ਤੇ ਤੁਹਾਡੇ ਕੰਮ ਆ ਜਾਵੇ। ਇਨ੍ਹਾਂ ਸਭ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੇਟ-ਲਤੀਫੀ ਛੱਡੋ ਅਤੇ ਸਮਾਰਟ ਬਣ ਜਾਓ ਅਤੇ ਮਨ ਹੀ ਮਨ ਇਹ ਮੰਤਰ ਦੁਹਰਾਓ ਬਾਏ-ਬਾਏ ਟੂ ਲੇਟਲਤੀਫੀ ਐਂਡ ਵੈਲਕਮ ਟੂ ਪੰਕਚੁਐਲਿਟੀ।
-ਊਸ਼ਾ ਜੈਨ ਸ਼ੀਰੀਂ