ਸਤਿਗੁਰੂ ਜੋ ਕਰਦਾ ਹੈ ਠੀਕ ਕਰਦਾ ਹੈ -ਸਤਿਸੰਗੀਆਂ ਦਾ ਅਨੁਭਵ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਨਰੇਸ਼ ਕੁਮਾਰ ਇੰਸਾਂ ਐਕਸੀਅਨ ਸਿੰਚਾਈ ਵਿਭਾਗ ਸਰਸਾ, ਹਰਿਆਣਾ ਪੁੱਤਰ ਸ੍ਰੀ ਜੀਤ ਰਾਮ ਇੰਸਾਂ ਕਲਿਆਣ ਨਗਰ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਦਇਆ-ਮਿਹਰ ਦਾ ਵਰਣਨ ਕਰਦੇ ਹਨ:-
ਇਹ ਗੱਲ ਸੰਨ 1997 ਦੀ ਹੈ, ਜਦੋਂ ਮੇਰਾ ਸੀ.ਈ.ਈ.ਟੀ. ਦਾ ਰਿਜ਼ਲਟ ਆਇਆ ਇਹ ਟੈਸਟ ਉਦੋਂ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਲਈ ਹੁੰਦਾ ਸੀ ਜਿਸ ਤੋਂ ਆਲ ਇੰਡੀਆ ਵਿੱਚ ਗਿਣੇ ਚੁਣੇ ਇੰਜੀਨੀਅਰਿੰਗ ਕਾਲਜਾਂ ਵਿੱਚ ਐਡਮਿਸ਼ਨ ਹੁੰਦੀ ਸੀ ਮੈਂ ਪਿੰਡ ਵਿੱਚ ਪੜਿ੍ਹਆ-ਲਿਖਿਆ ਸੀ ਮੈਂ ਸੰਨ 1990 ਵਿੱਚ ਨਾਮ ਲਿਆ ਸੀ, ਵੈਸੇ ਮੇਰੇ ਮਾਤਾ-ਪਿਤਾ ਦੁਆਰਾ ਬਹੁਤ ਪਹਿਲਾਂ ਤੋਂ ਨਾਮ ਲੈਣ ਦੀ ਵਜ੍ਹਾ ਨਾਲ ਮੈਂ ਬਚਪਨ ਤੋਂ ਹੀ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਮੈਂ ਬਚਪਨ ਤੋਂ ਹੀ ਪਿੰਡ ਦੀ ਨਾਮ ਚਰਚਾ ਵਿੱਚ ਪਹਿਲਾਂ ਘੜਾ ਫਿਰ ਢੋਲਕ ਵਜਾਉਣਾ ਸਿੱਖ ਗਿਆ ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਆਪਣੇ ਏਰੀਏ ਦੀ ਕੋਈ ਨਾਮ-ਚਰਚਾ ਨਹੀਂ ਛੱਡੀ ਪਹਿਲਾਂ ਪਰਮ ਪਿਤਾ ਜੀ, ਫਿਰ ਹਜ਼ੂਰ ਪਿਤਾ ਜੀ ਦਾ ਪਿਆਰ ਲਗਾਤਾਰ ਸਾਡੇ ’ਤੇ ਵਰਸਦਾ ਰਿਹਾ ਮੈਂ 10+2 ਦੀ ਪੜ੍ਹਾਈ ਸਫਲਤਾਪੂਰਵਕ ਪੂਰੀ ਕੀਤੀ ਜਦੋਂ ਐਡਮਿਸ਼ਨ ਦੀ ਡੇਟ ਆਈ ਤਾਂ ਸਿਮਰਨ ਵੀ ਪਹਿਲਾਂ ਨਾਲੋਂ ਜ਼ਿਆਦਾ ਚੱਲਣ ਲੱਗਿਆ
Also Read :-
- ਸਤਿਗੁਰੂ ਜੀ ਦੀ ਰਹਿਮਤ ਨਾਲ ਬਿਨਾਂ ਆਪ੍ਰੇਸ਼ਨ ਗੁਰਦੇ ਦੀ ਪੱਥਰੀ ਨਿਕਲ ਗਈ – ਸਤਿਸੰਗੀਆਂ ਦੇ ਅਨੁਭਵ
- ਖੁਸ਼ਜੀਤ ਬੇਟਾ! ਖੁਸ਼ਜੀਤ ਬੇਟਾ! ਸਤਿਸੰਗੀਆਂ ਦੇ ਅਨੁਭਵ
- ਦ੍ਰਿੜ੍ਹ ਵਿਸ਼ਵਾਸੀ ਜੀਵ ਬਚਨਾਂ ਦਾ ਫਲ ਜ਼ਰੂਰ ਪਾਉਂਦਾ ਹੈ…ਸਤਿਸੰਗੀਆਂ ਦੇ ਅਨੁਭਵ
ਕਿਉਂਕਿ ਮੇਰੇ ਕੈਰੀਅਰ ਦਾ ਸਵਾਲ ਸੀ ਮੇਰੀ ਮਾਂ ਵੀ ਘਰੇ ਸਿਮਰਨ ਕਰਨ ਲੱਗੀ ਅਤੇ ਮੈਂ ਐਨ.ਆਈ.ਟੀ. ਕੁਰੂਕਸ਼ੇਤਰ ਵਿੱਚ ਐਡਮਿਸ਼ਨ ਲਈ ਲਾਇਨ ਵਿੱਚ ਲੱਗ ਗਿਆ ਮੇਰੇ ਨਾਲ ਮੇਰੇ ਡੈਡੀ ਜੀ ਵੀ ਕਾਫ਼ੀ ਚਿੰਤਾ ਵਿੱਚ ਸਨ ਉਹਨਾਂ ਦਾ ਵਿਸ਼ਵਾਸ ਮੇਰੇ ’ਤੇ ਨਹੀਂ, ਗੁਰੂ ਜੀ (ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਅਤੇ ਉਹਨਾਂ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ’ਤੇ ਸੀ ਕਿਉਂਕਿ ਪਰਵੇਸ਼ ਟੈਸਟ ਵਿੱਚ ਮੇਰੇ ਅੰਕ ਕੁਝ ਘੱਟ ਸਨ ਮੈਂ ਵੀ ਲਾਇਨ ਵਿੱਚ ਲੱਗਿਆ ਹੋਇਆ ਸਿਮਰਨ ਕਰਦਾ ਰਿਹਾ ਜਿੰਨੀਆਂ ਸੀਟਾਂ ਜਿਸ ਕਾਲਜ ਵਿੱਚ ਘੱਟ ਹੁੰਦੀਆਂ ਸਨ, ਟੀ.ਵੀ. ਸਕਰੀਨ ’ਤੇ ਟੈਲੀਕਾਸਟ ਹੋ ਰਹੀਆਂ ਸਨ ਇੱਕ-ਇੱਕ ਸੀਟ ਦਾ ਰਿਜ਼ਲਟ ਸ਼ੋਅ ਹੋ ਰਿਹਾ ਸੀ ਮੈਂ ਐੱਨ.ਆਈ.ਟੀ. ਕੁਰੂਕਸ਼ੇਤਰ ਦੀ ਸਿਵਲ ਬਰਾਂਚ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਸੀ
ਪਰ ਜਿਵੇਂ ਹੀ ਮੇਰਾ ਨੰਬਰ ਆਉਣ ਵਾਲਾ ਸੀ, ਐੱਨ.ਆਈ.ਟੀ. ਕੁਰੂਕਸ਼ੇਤਰ ’ਚ ਸਾਰੀਆਂ ਸੀਟਾਂ ਭਰ ਗਈਆਂ ਇਹ ਟੀ. ਵੀ. ’ਤੇ ਟੈਲੀਕਾਸਟ ਹੋ ਗਿਆ ਸੀ ਮੈਂ ਅਤੇ ਮੇਰੇ ਡੈਡੀ ਠੰਡੇ ਜਿਹੇ ਹੋ ਗਏ ਅਤੇ ਪਿਤਾ ਜੀ ਦੇ ਬਚਨ ਯਾਦ ਕਰਨ ਲੱਗੇ ਕਿ ਸਤਿਗੁਰੂ ਜੋ ਕਰਦਾ ਹੈ, ਠੀਕ ਹੀ ਕਰਦਾ ਹੈ ਮੈਂ ਲਾਇਨ ਵਿੱਚੋਂ ਬਾਹਰ ਨਿਕਲਣ ਲੱਗਿਆ ਤਾਂ ਮੇਰੇ ਡੈਡੀ ਨੂੰ ਪੂਜਨੀਕ ਪਿਤਾ ਜੀ ਨੇ ਅੰਦਰੋਂ ਖਿਆਲ ਦਿੱਤਾ ਕਿ ਉੱਪਰ ਸਟੇਜ ’ਤੇ ਚੜ੍ਹ ਕੇ ਹਾਜ਼ਰੀ ਲਾਉਣੀ ਚਾਹੀਦੀ ਹੈ ਕਈ ਵਾਰ ਲੋਕ ਬਾਅਦ ਵਿੱਚ ਇਹ ਸੀਟ ਛੱਡ ਕੇ ਕਿਤੇ ਹੋਰ ਐਡਮਿਸ਼ਨ ਲੈ ਲੈਂਦੇ ਹਨ ਅਤੇ ਉਹ ਸੀਟ ਅਗਲੇ ਕੈਂਡੀਡੇਟ ਨੂੰ ਮਿਲ ਜਾਂਦੀ ਹੈ
ਮੈਂ ਡੈਡੀ ਦੀ ਗੱਲ ਮੰਨ ਲਈ ਅਤੇ ਸਟੇਜ ’ਤੇ ਚੜ੍ਹ ਗਿਆ ਤਾਂ ਉੱਥੇ ਡਿਊਟੀ ’ਤੇ ਬੈਠੇ ਆਦਮੀ ਨੇ ਪੁੱਛਿਆ, ਜੀ! ਕਿੱਥੇ ਐਡਮਿਸ਼ਨ ਲੈਣਾ ਚਾਹੁੰਦੇ ਹੋ? ਉਸ ਨੇ ਸਕਰੀਨ ’ਤੇ ਪ੍ਰਾਈਵੇਟ ਕਾਲਜਾਂ ਦੀਆਂ ਸੀਟਾਂ ਹੀ ਸ਼ੋਅ ਕਰ ਰੱਖੀਆਂ ਸਨ ਜਿਸ ਕਾਲਜ ਵਿੱਚ ਮੈਂ ਐਡਮਿਸ਼ਨ ਲੈੈਣਾ ਚਾਹੁੰਦਾ ਸੀ, ਉਸ ਦੀਆਂ ਸੀਟਾਂ ਤਾਂ ਪਹਿਲਾਂ ਹੀ ਭਰ ਚੁੱਕੀਆਂ ਸਨ ਅਤੇ ਟੀ.ਵੀ. ਸਕਰੀਨ ’ਤੇ ਵੀ ਦਿਖਾ ਦਿੱਤੀਆਂ ਸਨ ਮੈਂ ਉਸ ਆਦਮੀ ਨੂੰ ਕਿਹਾ ਕਿ ਮੈਂ ਤਾਂ ਹਾਜ਼ਰੀ ਲਗਾਉਣ ਆਇਆ ਹਾਂ ਬਾਕੀ ਜਿੱਥੇ ਮੈਂ ਐਡਮਿਸ਼ਨ ਲੈਣਾ ਚਾਹੁੰਦਾ ਹਾਂ, ਉੱਥੇ ਪਹਿਲਾਂ ਹੀ ਸੀਟਸ ਫਿਲਅੱਪ ਹੋ ਗਈਆਂ ਹਨ ਅਤੇ ਉਹ ਸੀਟਸ ਵੀ ਉਸੇ ਆਦਮੀ ਦੁਆਰਾ ਸ਼ੋਅ ਕੀਤੀਆਂ ਗਈਆਂ ਸਨ
ਉਹ ਮੈਨੂੰ ਕਹਿਣ ਲੱਗਿਆ ਤੁਸੀਂ ਕਿੱਥੇ ਐਡਮਿਸ਼ਨ ਲੈਣਾ ਚਾਹੁੰਦੇ ਹੋ? ਤਾਂ ਮੈਂ ਕਿਹਾ ਕਿ ਮੈਂ ਤਾਂ ਐਨ.ਆਈ.ਟੀ. ਕੁਰੂਕਸ਼ੇਤਰ ਸਿਵਲ ਬਰਾਂਚ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਹਾਂ ਤਾਂ ਉਸ ਨੇ ਕਿਹਾ ਕਿ ਬਸ! ਐਨੀ ਗੱਲ ਹੈ ਅਰੇ! ਅਜੇ ਇੱਕ ਸੀਟ ਸਿਵਲ ਬਰਾਂਚ ਵਿੱਚ ਪਈ ਹੋਈ ਹੈ ਖੁਸ਼ੀ ਵਿੱਚ ਇੱਕਦਮ ਮੇਰੇ ਮੂੰਹ ਵਿੱਚੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਨਿਕਲਿਆ ਮੇਰੇ ਡੈਡੀ ਨੇ ਸਤਿਗੁਰੂ ਦਾ ਲੱਖ-ਲੱਖ ਸ਼ੁਕਰ ਕੀਤਾ ਅਸੀਂ ਐਡਮਿਸ਼ਨ ਲਈ ਪੈਸੇ ਵੀ ਨਹੀਂ ਲੈ ਕੇ ਗਏ ਸੀ ਕਿਉਂਕਿ ਐਡਮਿਸ਼ਨ ਐਨਾ ਅਸਾਨ ਨਹੀਂ ਸੀ ਪਰ ਸਾਨੂੰ ਤਾਂ ਬਸ ਪਿਤਾ ਜੀ ਦਾ ਹੀ ਆਸਰਾ ਸੀ
ਡੈਡੀ ਕਹਿਣ ਲੱਗੇ ਕਿ ਮੈਂ ਪੰਜ ਮਿੰਟਾਂ ਵਿੱਚ ਪੈਸੇ ਲੈ ਕੇ ਆਇਆ, ਤੁਸੀਂ ਐਡਮਿਸ਼ਨ ਲਈ ਫਾੱਰਮੈਲਿਟੀਜ਼ ਪੂਰੀ ਕਰੋ ਮੇਰੇ ਅੱਗੇ ਲਾਇਨ ਵਿੱਚ 20-25 ਕੈਂਡੀਡੇਟ ਸਨ ਅਤੇ ਉਹ ਸਾਰੇ ਹੀ ਇੱਥੇ ਐਡਮਿਸ਼ਨ ਲੈ ਸਕਦੇ ਸਨ ਸ਼ਾਇਦ ਉਹ ਇਹੀ ਸੋਚ ਕੇ ਦੂਸਰੀ ਜਗ੍ਹਾ ਐਡਮਿਸ਼ਨ ਲੈਂਦੇ ਰਹੇ ਕਿ ਹੁਣ ਤਾਂ ਐਨ. ਆਈ. ਟੀ. ਸਿਵਲ ਬਰਾਂਚ ਵਿੱਚ ਤਾਂ ਸੀਟਾਂ ਭਰ ਚੁੱਕੀਆਂ ਹਨ ਉਹਨਾਂ ਦੀ ਸੋਚ ਤਾਂ ਪੂਜਨੀਕ ਪਿਤਾ ਜੀ ਦੀ ਵਜ੍ਹਾ ਨਾਲ ਸੀ ਕਿਉਂਕਿ ਪੂਜਨੀਕ ਪਿਤਾ ਜੀ ਨੇ ਮੈਨੂੰ ਐਡਮਿਸ਼ਨ ਦਿਵਾਉਣਾ ਸੀ
ਪੂਜਨੀਕ ਹਜ਼ੂਰ ਪਿਤਾ ਜੀ ਦੀ ਕ੍ਰਿਪਾ ਨਾਲ ਹੀ ਮੈਨੂੰ ਉੱਥੇ ਦਾਖਲਾ ਮਿਲ ਸਕਿਆ, ਜਿੱਥੇ ਮੈਂ ਚਾਹੁੰਦਾ ਸੀ, ਵਰਨਾ ਅਸੰਭਵ ਸੀ ਇਹ ਤਾਂ ਉਹ ਹੀ ਹੋਇਆ
ਜਿਵੇਂ ਕੱਵਾਲੀ ਵਿੱਚ ਆਉਂਦਾ ਹੈ:-
ਜਿਹੜੀ ਸੋਚਾਂ ਉਹੀ ਮੰੰਨ ਲੈਂਦਾ,
ਮੈਂ ਕਿਵੇਂ ਭੁੱਲ ਜਾਵਾਂ ਪੀਰ ਨੂੰ
ਮੈਂ ਪੂਜਨੀਕ ਗੁਰੂ ਜੀ ਦੇ ਅਹਿਸਾਨਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦਾ, ਬਸ ਧੰਨ ਧੰਨ ਹੀ ਕਰ ਸਕਦਾ ਹਾਂ ਮੈਂ ਅੱਜ ਜੋ ਕੁਝ ਵੀ ਹਾਂ ਪੂਜਨੀਕ ਪਿਤਾ ਜੀ, ਗੁਰੂ ਜੀ ਦੀ ਕ੍ਰਿਪਾ ਨਾਲ ਹੀ ਹਾਂ ਮੇਰੀ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਸਾਡੇ ਸਾਰੇ ਪਰਿਵਾਰ ਨੂੰ ਸੇਵਾ-ਸਿਮਰਨ ਦਾ ਬਲ ਬਖ਼ਸ਼ੋ ਜੀ ਅਤੇ ਇਸੇ ਤਰ੍ਹਾਂ ਦਇਆ ਮਿਹਰ ਰਹਿਮਤ ਬਣਾਈ ਰੱਖਣਾ ਜੀ