ਰੂਰਲ ਮੈਨੇਜਮੈਂਟ: ਪੇਂਡੂ ਖੇਤਰਾਂ ਨੂੰ ਰਫ਼ਤਾਰ ਦੇਣ ਵਾਲਾ ਪੇਸ਼ਾ
ਜੇਕਰ ਤੁਸੀਂ ਵਿਕਾਸ ’ਚ ਯੋਗਦਾਨ ਦੇ ਨਾਲ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਰੂਰਲ ਮੈਨੇਜਮੈਂਟ ਦੀ ਫੀਲਡ ਬਿਹਤਰੀਨ ਸਾਬਤ ਹੋ ਸਕਦਾ ਹੈ ਸਾਡੇ ਦੇਸ਼ ਦੀ 70 ਫੀਸਦੀ ਆਬਾਦੀ ਪਿੰਡਾਂ ’ਚ ਰਹਿੰਦੀ ਹੈ, ਜਦੋਂ ਪਿੰਡਾਂ ’ਚ ਐਨੀ ਜ਼ਿਆਦਾ ਗਿਣਤੀ ’ਚ ਲੋਕ ਰਹਿੰਦੇ ਹਨ ਤਾਂ ਇੱਥੇ ਕਰੀਅਰ ਦੀਆਂ ਕਈ ਬਿਹਤਰੀਨ ਸੰਭਾਵਨਾਵਾਂ ਵੀ ਉਪਲੱਭਧ ਹਨ ਦਰਅਸਲ ਸਾਡੇ ਦੇਸ਼ ਦੀ ਜੀਡੀਪੀ ’ਚ ਪੇਂਡੂ ਖੇਤਰਾਂ ਦਾ 50 ਫੀਸਦੀ ਯੋਗਦਾਨ ਹੈ
ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਦੀ ਵਿਕਾਸ ਦਰ ਵੀ ਵਧ ਰਹੀ ਹੈ, ਭਾਵ ਪੇਂਡੂ ਭਾਰਤ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਪੇਂਡੂ ਖੇਤਰਾਂ ’ਚ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਰਫਤਾਰ ਵਧਾਉਣ ਲਈ ਰੂਰਲ ਮੈਨੇਜਮੈਂਟ ਪ੍ਰੋਫੈਸ਼ਨਲਾਂ ਦੀ ਭਾਰੀ ਮੰਗ ਹੈ ਰੂਰਲ ਮੈਨੇਜਮੈਂਟ ’ਚ ਨਾ ਸਿਰਫ ਬਿਹਤਰੀਨ ਪੈਕਜ ਦਿੱਤਾ ਜਾ ਰਿਹਾ ਹੈ ਸਗੋਂ ਰੁਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਦੇ ਚੱਲਦਿਆਂ ਨੌਜਵਾਨ ਇਸ ਕਰੀਅਰ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਜੇਕਰ ਤੁਸੀਂ ਵੀ ਪੇਂਡੂ ਵਿਕਾਸ ’ਚ ਆਪਣਾ ਯੋਗਦਾਨ ਦੇਣ ਦੇ ਨਾਲ ਹੀ ਕਰੀਅਰ ਬਣਾਉਣਾ ਚਾਹੁੰਦੇ ਹੋ
Also Read :-
Table of Contents
ਤਾਂ ਆਓ ਜਾਣਦੇ ਹਾਂ ਇਸ ਫੀਲਡ ਨਾਲ ਜੁੜੇ ਕਰੀਅਰ ਬਾਰੇ
ਰੂਰਲ ਮੈਨੇਜਮੈਂਟ ਕੋਰਸਾਂ ਦਾ ਸਮਾਂ:
ਰੂਰਲ ਮੈਨੇਜਮੈਂਟ ਦੇ ਖੇਤਰ ’ਚ ਚਾਰ ਤਰ੍ਹਾਂ ਦੇ ਕੋਰਸ ਉਪਲੱਭਧ ਹਨ ਇਨ੍ਹਾਂ ਕੋਰਸਾਂ ਦਾ ਸਮਾਂ ਮੁੱਖ: ਕੋਰਸਾਂ ਦੇ ਲੇਵਲ ’ਤੇ ਨਿਰਭਰ ਕਰਦੀ ਹੈ ਕੁਝ ਕੋਰਸਾਂ ਦਾ ਜ਼ਿਕਰ ਹੇਠਾਂ ਕੀਤਾ ਗਿਆ ਹੈ
ਡਿਪਲੋਮਾ:
12ਵੀਂ ਪੂਰੀ ਕਰਨ ਤੋਂ ਬਾਅਦ ਰੂਰਲ ਮੈਨੇਜਮੈਂਟ ’ਚ ਡਿਪਲੋਮਾ ਕੋਰਸ ਕੀਤਾ ਜਾ ਰਿਹਾ ਹੈ ਇਸ ਕੋਰਸ ਦਾ ਸਮਾਂ ਆਮ ਤੌਰ ’ਤੇ ਛੇ ਮਹੀਨਿਆਂ ਤੋਂ ਇੱਕ ਸਾਲ ਤੱਕ ਦਾ ਹੁੰਦਾ ਹੈ
ਅੰਡਰ ਗ੍ਰੈਜੂਏਟ:
ਰੂਰਲ ਮੈਨੇਜਮੈਂਟ ’ਚ ਅੰਡਰ ਗ੍ਰੈਜੂਏਟ ਕੋਰਸ ਨੂੰ ਰੂਰਲ ਮੈਨੇਜਮੈਂਟ ’ਚ ਬੀਏ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਆਮ ਤੌਰ ’ਤੇ ਇਹ ਕੋਰਸ 3 ਸਾਲ ਦੇ ਸਮੇਂ ਦਾ ਹੁੰਦਾ ਹੈ ਇਸ ’ਚ ਐਡਮਿਸ਼ਨ ਲਈ 10+2 ਪਾਸ ਹੋਣਾ ਜ਼ਰੂਰੀ ਹੁੰਦਾ ਹੈ
ਪੋਸਟ ਗ੍ਰੈਜੂਏਟ:
ਰੂਰਲ ਮੈਨੇਜਮੈਂਟ ਦੇ ਖੇਤਰ ’ਚ ਪੋਸਟ ਗ੍ਰੈਜੂਏਟ ਦੀ ਡਿਗਰੀ 2 ਸਾਲ ਦਾ ਸਮੇਂ ’ਚ ਪ੍ਰਾਪਤ ਕੀਤੀ ਜਾਂਦੀ ਹੈ ਇਸ ਕੋਰਸ ਨੂੰ ਪੂਰਾ ਕਰਨ ’ਤੇ ਰੂਰਲ ਮੈਨੇਜਮੈਂਟ ’ਚ ਪੀਡੀਜੀਐੱਮ ਜਾਂ ਰੂਰਲ ਮੈਨੇਜਮੈਂਟ ’ਚ ਐੱਮਬੀਏ ਦੀ ਡਿਗਰੀ ਦਿੱਤੀ ਜਾਂਦੀ ਹੈ
ਡਾੱਕਟੋਰਲ ਕੋਰਸ:
ਡਾੱਕਟੋਰਲ ਕੋਰਸ ਨੂੰ ਆਮ ਪੀਐੱਚਡੀ ਦੀ ਡਿਗਰੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਕਿਸੇ ਵੀ ਖੇਤਰ ’ਚ ਪੀਐੱਚਡੀ ਦੀ ਡਿਗਰੀ ਨੂੰ ਸਭ ਤੋਂ ਹਾਈਐਸਟ ਡਿਗਰੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਇਸ ਨੂੰ ਆਮ ਤੌਰ ’ਤੇ 3 ਤੋਂ 4 ਸਾਲ ’ਚ ਪੂਰਾ ਕੀਤਾ ਜਾਂਦਾ ਹੈ
ਐਡਮਿਸ਼ਨ ਲੈਣ ਲਈ ਯੋਗਤਾ:
ਡਿਪਲੋਮਾ:
ਰੂਰਲ ਮੈਨੇਜਮੈਂਟ ’ਚ ਡਿਪਲੋਮਾ ਇੱਕ ਫਾਊਂਡੇਸ਼ਨ ਕੋਰਸ ਹੈ ਜਿਸ ਨੂੰ ਤੁਹਾਡੇ ਵੱਲੋਂ 10+2 ਪੂਰਾ ਕਰਨ ਤੋਂ ਬਾਅਦ ਘੱਟ ਤੋਂ ਘੱਟ 50 ਪ੍ਰਤੀਸ਼ਤ ਮਾਰਕਸ ਲਿਆਉਣ ਵਾਲੇ ਕੈਂਡੀਡੇਟਸ ਕਰ ਸਕਦੇ ਹਨ
ਅੰਡਰ ਗ੍ਰੈਜੂਏਟ:
ਘੱਟ ਤੋਂ ਘੱਟ 50 ਪ੍ਰਤੀਸ਼ਤ ਨਾਲ ਕਿਸੇ ਵੀ ਸਟਰੀਮ ’ਚ 10+2 ਪੂਰਾ ਕਰਨ ਵਾਲੇ ਕੈਂਡੀਡੇਟ ਰੂਰਲ ਮੈਨੇਜਮੈਂਟ ’ਚ ਬੀਏ ਲਈ ਅਪਲਾਈ ਕਰ ਸਕਦੇ ਹਨ
ਪੋਸਟ ਗ੍ਰੈਜੂਏਟ:
ਕਿਸੇ ਮਾਨਤਾ ਪ੍ਰਾਪਤ ਸੰਸਥਾਨ/ਕਾਲਜ ਤੋਂ ਘੱਟ ਤੋਂ ਘੱਟ 50 ਪ੍ਰਤੀਸ਼ਤ ਮਾਰਕਸ ਦੇ ਨਾਲ ਗ੍ਰੈਜੂਏਸ਼ਨ ਪੂਰਾ ਕਰਨ ਵਾਲੇ ਕੈਂਡੀਡੇਟ ਪੋਸਟ ਗ੍ਰੈਜੂਏਟ ਲਈ ਬਿਨੈ ਕਰ ਸਕਦੇ ਹਨ
ਡਾਕਟਰੇਟ ਕੋਰਸ:
ਰੂਰਲ ਮੈਨੇਜਮੈਂਟ ’ਚ ਪੀਐੱਡ.ਡੀ. ਲਈ ਕੈਂਡੀਡੇਟ ਕੋਲ ਏਆਈਸੀਟੀਈ ਵੱਲੋਂ ਮਾਨਤਾ ਪ੍ਰਾਪਤ ਸੰਸਥਾਨ ਤੋਂ ਰੂਰਲ ਮੈਨੇਜਮੈਂਟ ’ਚ ਬੀਏ ਡਿਗਰੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਇਸ ਕੋਰਸ ’ਚ ਐਡਮਿਸ਼ਨ ਲਈ ਤੁਹਾਨੂੰ ਪਹਿਲੇ ਸਟੈੱਪ ਦੇ ਤੌਰ ’ਤੇ ਐਂਟਰਸ ਟੈਸਟ ਦੇਣਾ ਹੋਵੇਗਾ
ਇਨ੍ਹਾਂ ਵਿਸ਼ਿਆਂ ਦਾ ਕਰਵਾਇਆ ਜਾਂਦਾ ਹੈ ਅਧਿਐਨ:
ਰੂਰਲ ਪਲਾਨਿੰਗ ਐਂਡ ਡਿਵੈਲਪਮੈਂਟ:
ਇਸ ਵਿਸ਼ੇ ਦੇ ਅਧਿਐਨ ਨਾਲ ਪੇਂਡੂ ਦਾਇਰੇ ਨਾਲ ਸਬੰਧਿਤ ਗਿਆਨ ਅਤੇ ਕੌਸ਼ਲ ਵਿਕਸਤ ਹੁੰਦਾ ਹੈ ਇਸ ਦੇ ਲਈ ਖੇਤਰ ਵਿਸ਼ੇਸ਼ ਦੇ ਸਮੱਗਰ ਵਿਕਾਸ ਲਈ ਉਪਲੱਭਧ ਖੋਜਾਂ ਦੀ ਸਹੀ ਵਰਤੋਂ ਦੀ ਕਲਾ ਵੀ ਇਸ ਦੇ ਅਧੀਨ ਸਿਖਾਈ ਜਾਂਦੀ ਹੈ
ਨੈਚੂਰਲ ਰਿਸੋਰਸ ਡਿਵੈਲਪਮੈਂਟ ਐਂਡ ਮੈਨੇਜਮੈਂਟ:
ਜਿਵੇਂ ਕਿ ਨਾਂਅ ਤੋਂ ਪਤਾ ਚੱਲਦਾ ਹੈ, ਇਹ ਵਿਸ਼ਾ ਕੁਦਰਤੀ ਖੋਜਾਂ ਦੇ ਵਿਕਾਸ ਨਾਲ ਜੁੜੇ ਵਿਸ਼ਿਆਂ ਨਾਲ ਸਬੰਧਿਤ ਹੈ ਅਤੇ ਖੇਤੀ ਦੇ ਖੇਤਰ ਦੇ ਵਿਕਾਸ ਲਈ ਉਨ੍ਹਾਂ ਨੂੰ ਕਿਵੇਂ ਮੈਨੇਜ ਕਰਨਾ ਹੈ? ਇਸ ਦਾ ਪੂਰਨ ਗਿਆਨ ਇਸ ਦੇ ਅੰਦਰ ਦਿੱਤਾ ਜਾਂਦਾ ਹੈ
ਰੂਰਲ ਮਾਰਕਟਿੰਗ ਐਂਡ ਮੈਨੇਜਮੈਂਟ:
ਮਾਰਕਟਿੰਗ ਰੂਰਲ ਡਿਵੈਲਪਮੈਂਟ ਦਾ ਇੱਕ ਅਭਿੰਨ ਅੰਗ ਹੈ ਇਸ ਖੇਤਰ ’ਚ ਆਪਣੇ ਪ੍ਰੋਡਕਟਾਂ ਅਤੇ ਸਰਵੀਸੇਜ਼ ਦੀ ਮਾਰਕਟਿੰਗ ਲਈ ਵਿਕਰੇਤਾ ਰਣਨੀਤੀਆਂ ਤਿਆਰ ਕਰਦੇ ਹਨ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਵਰਣਨ ਅਤੇ ਸਹੀ ਮਾਰਕਟਿੰਗ ਦੀ ਟਕਨੀਕ ਇਸ ਵਿਸ਼ੇ ਅਧੀਨ ਪੜ੍ਹਾਈ ਜਾਂਦੀ ਹੈ
ਰੂਰਲ ਕਮਿਊਨਿਟੀ ਫੈਸਲੀਟੀਜ਼ ਐਂਡ ਸਰਵੀਸੇਜ਼:
ਪੇਂਡੂ ਪਰਿਦ੍ਰਿਸ਼ ਨੂੰ ਵਿਕਸਤ ਕਰਨ ਲਈ, ਸਫਾਈ, ਜਲ ਨਿਕਾਸੀ ਆਦਿ ਵਰਗੀਆਂ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਨ੍ਹਾਂ ਸਾਰੇ ਵਿਸ਼ਿਆਂ ਦੀ ਵਿਆਪਕ ਜਾਣਕਾਰੀ ਇਸ ਵਿਸ਼ੇ ’ਚ ਦਿੱਤੀ ਜਾਂਦੀ ਹੈ
ਸੋਸ਼ਲ ਸਕਿਓਰਿਟੀ ਪ੍ਰਾੱਬਲਮਸ, ਪਾੱਲਿਸੀਜ਼ ਐਂਡ ਪ੍ਰੋਗਰਾਮ:
ਕਾਨੂੰਨ ਅਤੇ ਵਿਵਸਥਾ ਸਾਡੀ ਅਰਥ ਵਿਵਸਥਾ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਇਸ ਅਧੀਨ ਪੇਂਡੂ ਖੇਤਰ ਲਈ ਭਾਰਤ ਕਾਨੂੰਨ ਅਤੇ ਉਸ ਦੇ ਪ੍ਰਭਾਵ ਦਾ ਵਿਸਥਾਰਪੂਰਨ ਅਧਿਐਨ ਕਰਾਇਆ ਜਾਂਦਾ ਹੈ
ਇੰਜ ਮਿਲੇਗੀ ਕੋਰਸ ’ਚ ਸਫਲਤਾ:
ਜੇਕਰ ਤੁਸੀਂ ਇਸ ਖੇਤਰ ’ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਸਕਿੱਲਾਂ ਨਾਲ ਕੁਝ ਅਜਿਹੀਆਂ ਯੋਗਤਾਵਾਂ ਦੀ ਜ਼ਰੂਰਤ ਪਏਗੀ ਜੋ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨਗੀਆਂ ਇਸ ਦੇ ਲਈ ਮੁੱਖ ਤੌਰ ’ਤੇ ਤੁਹਾਡੇ ’ਚ ਪੇਂਡੂ ਖੇਤਰ ’ਚ ਕੰਮ ਕਰਨ ਦੀ ਇੱਛਾ ਅਤੇ ਜਾਗਰੂਕਤਾ ਨਾਲ ਤੁਹਾਨੂੰ ਕਈ ਸਕਿੱਲਸ ਵਧਾਉਣ ਦੀ ਜ਼ਰੂਰਤ ਪਏਗੀ ਜਿਸ ’ਚ ਗੱਲਬਾਤ ਦੀ ਕਲਾ, ਸਥਾਨਕ ਰੀਤੀ-ਰਿਵਾਜ਼ਾਂ ਪ੍ਰਤੀ ਸੰਵੇਦਨਸ਼ੀਲਤਾ, ਵੱਖ-ਵੱਖ ਤਰ੍ਹਾਂ ਦੇ ਲੋਕਾਂ ’ਚ ਘੁਲ-ਮਿਲ ਜਾਣਾ ਆਦਿ ਹੋਰ ਪ੍ਰਬੰਧਨ ਕੋਰਸਾਂ ਦੀ ਤਰ੍ਹਾਂ ਇੱਥੇ ਵੀ ਵਿਸ਼ਲੇਸ਼ਣ ਦੀਆਂ ਸਮੱਰਥਾਵਾਂ ਅਗਵਾਈ ਸਮਰੱਥਾ, ਸਮੱਸਿਆ ਹੱਲ ਸਮਰੱਥਾ ਆਦਿ ਲਾਭਦਾਇਕ ਹੁੰਦੀਆਂ ਹਨ
ਕੋਰਸਾਂ ਲਈ ਮੁੱਖ ਇੰਟਰੈਂਸ ਐਗਜ਼ਾਮ:
ਸਾਰੇ ਪ੍ਰੋਫੈਸ਼ਨਲ ਕੋਰਸਾਂ ’ਚ ਐਡਮਿਸ਼ਨ ਇੰਟਰੈਂਸ ਐਗਜਾਮ ’ਚ ਤੁਹਾਡੇ ਵੱਲੋਂ ਹਾਸਲ ਕੀਤੇ ਗਏ ਮਾਰਕਸਾਂ ’ਤੇ ਹੀ ਅਧਾਰਿਤ ਹੁੰਦਾ ਹੈ ਇਸ ਲਈ ਤੁਹਾਨੂੰ ਸਾਰੇ ਇੰਟਰੈਂਸ ਐਗਜ਼ਾਮ ਦੀ ਲੋਂੜੀਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਸਹੀ ਸਮੇਂ ’ਤੇ ਤਿਆਰੀ ਸ਼ੁਰੂ ਕਰ ਸਕੋ ਅਤੇ ਪ੍ਰੀਖਿਆ ’ਚ ਹਾਈਕੱਟ ਆੱਫ਼ ਲਿਆ ਸਕੋ
ਡਿਪਲੋਮਾ:
ਸੂਬਾ ਬੋਰਡ ਰੂਰਲ ਮੈਨੇਜਮੈਂਟ ਦੇ ਡਿਪਲੋਮਾ ਕੋਰਸ ’ਚ ਐਡਮਿਸ਼ਨ ਲਈ ਇੰਟਰੈਂਸ ਐਗਜ਼ਾਮ ਕਰਵਾਉਂਦਾ ਹੈ ਇਛੁੱਕ ਉਮੀਦਵਾਰ ਕਾੱਮਨ ਇੰਟਰੈਂਸ ਫਾਰਮ ਜ਼ਰੀਏ ਆਨਲਾਇਨ ਬਿਨੈ ਕਰ ਸਕਦੇ ਹਨ
ਅੰਡਰ ਗੈ੍ਰਜੂਏਟ:
ਅੰਡਰ ਗ੍ਰੈਜੂਏਟ ਕੋਰਸਾਂ ਲਈ ਉਨ੍ਹਾਂ ਯੂਨੀਵਰਸਿਟੀਆਂ ’ਚ ਜਿੱਥੇ ਰੂਰਲ ਮੈਨੇਜਮੈਂਟ ਕੋਰਸ ਕਰਵਾਏ ਜਾਂਦੇ ਹਨ, ਬਿਨੈ ਕਰੋ
ਪੋਸਟ ਗ੍ਰੈਜੂਏਟ:
ਪੋਸਟ ਗ੍ਰੈਜੂਏਟ ਕੋਰਸਾਂ ’ਚ ਐਡਮਿਸ਼ਨ ਲਈ ਕਈ ਇੰਟਰੈਂਸ ਐਗਜ਼ਾਮ ਹਨ, ਜਿਵੇਂ-ਕੈਟ, ਮੈਟ, ਜੈਟ, ਆਈਆਰਐੱਮਏ, ਐੱਨਐੱਮਆਈਐੱਮਐੱਸ, ਸਨੈਪ, ਇਕਫਾਈ, ਸੀਮੈਟ, ਐੱਮਐੱਚ-ਸੀਈਟੀ, ਐੱਮਏਟੀ ਆਦਿ
ਡਾੱਕਟਰੋਲ ਕੋਰਸ:
ਜੋ ਲੋਕ ਪ੍ਰਸੰਗਿਕ ਸਟਰੀਮ ’ਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰ ਚੁੱਕੇ ਹਨ ਉਹ ਸਬੰਧਿਤ ਯੂਨੀਵਰਸਿਟੀ ਜਾਂ ਪੀਐੱਚਡੀ ਪ੍ਰੋਗਰਾਮ ਆਯੋਜਿਤ ਕਰਦੇ ਹਨ ’ਚ ਪੀਐੱਚਡੀ ਕੋਰਸ ਲਈ ਬਿਨੈ ਕਰ ਸਕਦੇ ਹਨ
ਇਨ੍ਹਾਂ ਖੇਤਰਾਂ ’ਚ ਢੇਰਾਂ ਜਾੱਬ ਆੱਪਸ਼ਨ:
ਇਸ ਖੇਤਰ ’ਚ ਵਿਦਿਆਰਥੀਆਂ ਲਈ ਕਰੀਅਰ ਦੇ ਕਈ ਮੌਕੇ ਉਪਲੱਬਧ ਹਨ ਇਹ ਪ੍ਰਬੰਧਨ ਸਾਰੇ ਕਾਰਜਾਤਮਕ ਖੇਤਰਾਂ ’ਚ ਕੰਮ ਕਰਦੇ ਹਨ, ਜਿਵੇਂ ਸਿਸਟਮ, ਮਨੁੱਖੀ ਸੰਸਾਧਨ, ਪਰਚੇਜ਼, ਮਾਰਕਟਿੰਗ, ਫਾਈਨੈਂਸ, ਸਮਾਨ ਪ੍ਰਬੰਧਨ, ਪ੍ਰੋਜੈਕਟ ਡਿਪਲਮੈਂਟੇਸ਼ਨ ਆਦਿ ਇਸ ਖੇਤਰ ਦੇ ਵਿਦਿਆਰਥੀ ਸਰਕਾਰੀ ਅਤੇ ਗੈਰ-ਸਰਕਾਰੀ ਦੋਨੋਂ ਹੀ ਸੰਸਥਾਵਾਂ ’ਚ ਮੈਨੇੇਜਰ, ਨੀਤੀ ਨਿਰਮਾਤਾ, ਵਿਸ਼ਲੇਸ਼ਕ, ਸੋਧਕਰਤਾ, ਸਲਾਹਕਾਰ ਆਦਿ ਦੇ ਰੂਪ ’ਚ ਕੰਮ ਕਰ ਸਕਦੇ ਹਨ
- ਸਰਕਾਰੀ ਖੇਤਰ ’ਚ ਪੇਂਡੂ ਵਿਕਾਸ ਦੀਆਂ ਯੋਜਨਾਵਾਂ, ਗਰੀਬੀ ਖਾਤਮਾ, ਸਿਹਤ ਸੇਵਾ ਅਤੇ ਸਿੱਖਿਆ ’ਚ ਕੰਮ ਕਰਨ ਦਾ ਮੌਕਾ ਹੁੰਦਾ ਹੈ ਪੇਂਡੂ ਖੇਤਰਾਂ ’ਚ ਕੰਮ ਕਰਨ ਵਾਲੇ ਬੈਂਕ ਵੀ ਇਸ ਖੇਤਰ ਦੇ ਮਾਹਿਰਾਂ ਨੂੰ ਬਤੌਰ ਪ੍ਰਬੰਧਕ ਨਿਯੁਕਤ ਕਰਦੇ ਹਨ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਕੌਮਾਂਤਰੀ ਐੱਨਜੀਓ, ਸੰਯੁਕਤ ਰਾਸ਼ਟਰ ਸੰਘ ਅਤੇ ਉਸ ਨਾਲ ਜੁੜੀਆਂ ਏਜੰਸੀਆਂ ’ਚ ਵੀ ਜਾਣ ਦਾ ਮੌਕਾ ਹੁੰਦਾ ਹੈ
- ਨਿੱਜੀ ਕੰਪਨੀਆਂ ਨੂੰ ਵੀ ਆਧੁਨਿਕ ਸੰਚਾਰ ਵਿਵਸਥਾ ਜ਼ਰੀਏ ਪੇਂਡੂ ਖੇਤਰਾਂ ’ਚ ਬਾਜ਼ਾਰ ਦੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ, ਜਿਸ ਦੇ ਲਈ ਸਿਖਲਾਈ ਦੇਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ
- ਕਈ ਸਵੈਸੇਵੀ ਸੰਗਠਨ ਆਪਣੇ ਇੱਥੇ ਪੇਂਡੂ ਪ੍ਰਬੰਧਕ ਦੇ ਰੂਪ ’ਚ ਅਜਿਹੇ ਲੋਕਾਂ ਦੀ ਨਿਯੁਕਤੀ ਕਰਦੇ ਹਨ, ਜੋ ਪਿੰਡਾਂ ’ਚ ਵਿਕਾਸ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾ ਸਕਣ
- ਯੋਗ ਉਮੀਦਵਾਰਾਂ ਲਈ ਤਿਲਹਨ, ਦੁੱਧ ਉਤਪਾਦਨ, ਗੰਨਾ ਉਤਪਾਦਨ ਸੰਮਤੀਆਂ ਆਦਿ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ ਹਨ
- ਰੂਰਲ ਮੈਨੇਜਮੈਂਟ ’ਚ ਡਿਗਰੀ ਤੋਂ ਬਾਅਦ ਤੁਸੀਂ ਸਰਕਾਰੀ ਅਤੇ ਨਿੱਜੀ ਸੰਗਠਨਾਂ ਨਾਲ ਰਿਸਰਚ, ਐਡਵਾਈਜ਼ਰੀ ਅਤੇ ਕੰਸਲਟੈਂਸੀ ਦਾ ਕੰਮ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਆਪਣਾ ਐੱਨਜੀਓ ਵੀ ਖੋਲ੍ਹ ਸਕਦੇ ਹੋ
ਰੂਰਲ ਮੈਨੇਜਮੈਂਟ ਕਰਨ ਤੋਂ ਬਾਅਦ ਸੈਲਰੀ:
- ਏਰੀਆ ਐਕਜ਼ੀਕਿਊਟਿਵ: 4 ਤੋਂ 5 ਲੱਖ
- ਮਾਰਕਟਿੰਗ ਐਂਡ ਸੈਲਜ਼ ਮੈਨੇਜਰ: 4 ਤੋਂ 5 ਲੰਖ
- ਰੂਰਲ ਮੈਨੇਜ਼ਰ: 1 ਤੋਂ 3 ਲੱਖ
- ਰਿਸਰਚ ਹੈੱਡ: 7 ਤੋਂ 8 ਲੱਖ
ਭਾਰਤ ’ਚ ਟਾੱਪ ਰੂਰਲ ਮੈਨੇਜਮੈਂਟ ਕਾਲਜ:
- ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ
- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਲਖਨਊ
- ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ ਗੁਜਰਾਤ
- ਜੇਵੀਅਰ ਇੰਸਟੀਚਿਊਟ ਆਫ਼ ਮੈਨੇਜਮੈਂਟ ਭੂਵਨੇਸ਼ਵਰ
- ਜੇਵੀਅਰ ਇੰਸਟੀਚਿਊਟ ਆਫ਼ ਸੋਸ਼ਲ ਸਰਵਿਸ, ਝਾਰਖੰਡ
- ਚੰਦਰ ਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲਾੱਜੀ, ਕਾਨਪੁਰ
- ਜੇਵੀਅਰ ਯੂਨੀਵਰਸਿਟੀ, ਭੂਵਨੇਸ਼ਵਰ
- ਸਿੰਬੋਸਿਸ ਇੰਸਟੀਚਿਊਟ ਆਫ ਇੰਟਰਨੈਸ਼ਨਲ ਬਿਜ਼ਨੈੱਸ, ਪੂਨੇ ਕੇਰਲਾ ਐਗਰੀਕਲਚਰ ਯੂਨੀਵਰਸਿਟੀ, ਕੇਰਲਾ
- ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰ ਮਾਰਕਟਿੰਗ, ਜੈਪੁਰ