kidney

ਵਧ ਰਹੀਆਂ ਹਨ ਕਿਡਨੀ ਦੀਆਂ ਬਿਮਾਰੀਆਂ -ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਪੱਥਰੀ ਤਿੰਨ ਅਜਿਹੀਆਂ ਬਿਮਾਰੀਆਂ ਹਨ ਜਿਸ ਕਾਰਨ ਕਿਡਨੀ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ ਜੋ 50 ਸਾਲ ਦੀ ਉਮਰ ਦੇ ਆਸ-ਪਾਸ ਹਨ, ਸ਼ੂਗਰ ਅਤੇ ਬੀਪੀ ਦੇ ਮਰੀਜ਼ ਹਨ, ਸਿਗਰਟ-ਨੋਸ਼ੀ ਕਰਨ ਦੇ ਆਦੀ ਹਨ, ਪੇਨ ਕਿਲਰ ਜ਼ਿਆਦਾ ਲੈਂਦੇ ਹਨ, ਉਨ੍ਹਾਂ ਨੂੰ ਕਿਡਨੀ ਦੀ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਸ਼ੂਗਰ ਅਤੇ ਦਿਲ ਦੇ ਰੋਗਾਂ ਦੇ ਵਧਦੇ ਖਤਰਿਆਂ ਦਰਮਿਆਨ ਦੇਸ਼ ਤੇਜੀ ਨਾਲ ਲੰਮੇ ਕਿਡਨੀ ਰੋਗ (ਕ੍ਰਾਨਿਕ ਕਿਡਨੀ ਡਿਜੀਜ ਸੀਕੇਡੀ) ਦੇ ਸਿਕਾਰ ਹੁੰਦੇ ਜਾ ਰਹੇ ਹਨ ਸਿਹਤ ਮਾਹਿਰ ਇਸ ਨੂੰ ਮਹਾਂਮਾਰੀ ਦਾ ਸੰਕੇਤ ਮੰਨਦੇ ਹਨ

ਕਿਡਨੀ ਡਿਜੀਜ ਨਾਲ ਪੀੜਤਾਂ ’ਚੋਂ 40 ਤੋਂ 45 ਪ੍ਰਤੀਸ਼ਤ ਡਾਈਬਿਟੀਜ਼, 20 ਤੋਂ 25 ਫੀਸਦੀ ਬੀਪੀ, ਦਿਲ ਦੇ ਰੋਗ ਤੇ ਬਾਕੀ ਪੱਥਰੀ ਅਤੇ ਹੋਰ ਕਾਰਨਾਂ ਕਾਰਨ ਇਸ ਦੇ ਸ਼ਿਕਾਰ ਹਨ ਜਦੋਂ ਕਿ ਇੱਥੇ ਗੁਰਦਾ ਰੋਗ ਨਾਲ ਪੀੜਤ ਰੋਗੀਆਂ ’ਚੋਂ ਸਿਰਫ ਇੱਕ ਫੀਸਦੀ ਹੀ ਇਲਾਜ ਦਾ ਬੋਝ ਝੱਲਣ ’ਚ ਸਮਰੱਥ ਹਨ ਦੂਜੇ ਪਾਸੇ ਦੇਸ਼ ’ਚ 16 ਲੱਖ ਲੋਕਾਂ ਦੇ ਅਨੁਪਾਤ ’ਚ ਸਿਰਫ ਇੱਕ ਗੁਰਦਾ ਰੋਗ ਮਾਹਿਰ ਡਾਕਟਰ ਉਪਲੱਬਧ ਹੈ ਇਸੇ ਕਾਰਨ ਇੱਥੇ ਬਹੁਤ ਘੱਟ ਲੋਕਾਂ ਦਾ ਕਿਡਨੀ ਟ੍ਰਾਂਸਪਲਾਂਟ ਹੁੰਦਾ ਹੈ

ਸੰਸਾਰ ’ਚ 60 ਕਰੋੜ ਲੋਕ ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਇਨ੍ਹਾਂ ’ਚੋਂ 4 ਕਰੋੜ ਲੋਕ ਭਾਰਤ ’ਚ ਹਨ ਜੋ ਗੁਰਦੇ ਦੀਆਂ ਬਿਮਾਰੀਆਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਗ੍ਰਸਤ ਹਨ ਤੀਹ ਪ੍ਰਤੀਸ਼ਤ ਸ਼ੂਗਰ ਰੋਗੀਆਂ ਨੂੰ ਗੁਰਦੇ ਦੇ ਕੰਮ ਨਾ ਕਰਨ ਵਰਗੀ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਦੇ ਸ਼ੂਗਰ ਰੋਗੀ ਹਰ ਸਾਲ ਲਗਭਗ 12 ਹਜ਼ਾਰ ਕਰੋੜ ਰੁਪਏ ਡਾਇਲਸਿਸ ’ਤੇ ਖਰਚ ਕਰ ਰਹੇ ਹਨ ਕਿਡਨੀ ਦੀਆਂ ਥੋੜ੍ਹੀਆਂ ਅਤੇ ਲੰਮੀਆਂ ਦੋਵੇਂ ਹੀ ਬਿਮਾਰੀਆਂ ਜਾਨਲੇਵਾ ਬਣ ਜਾਂਦੀਆਂ ਹਨ

ਕਿਡਨੀ ਦੀਆਂ ਬਿਮਾਰੀਆਂ ਦੇ ਕਾਰਨ:-

  • ਬੀਪੀ ਅਤੇ ਦਿਲ ਦੇ ਰੋਗ ਦਾ ਬੇਕਾਬੂ ਹੋਣਾ
  • ਸ਼ੂਗਰ ਦਾ ਲਗਾਤਾਰ ਵਧਿਆ ਰਹਿਣਾ
  • ਕਿਡਨੀ ’ਚ ਪੱਥਰੀ
  • ਸਿਗਰਟਨੋਸ਼ੀ ਅਤੇ ਨਸ਼ੇ ਦਾ ਸੇਵਨ
  • ਦਵਾਈਆਂ ਦੀ ਜ਼ਿਆਦਾ ਵਰਤੋਂ
  • ਜ਼ਹਿਰੀਲੇ ਪਦਾਰਥਾਂ ਤੇ ਰਸਾਇਣਾਂ ਦਾ ਸੇਵਨ
  • ਸਰੀਰ ’ਚ ਪਾਣੀ ਦਾ ਘੱਟ ਹੋਣਾ, ਪਾਣੀ ਘੱਟ ਪੀਣਾ
  • ਕਿਸੇ ਬਿਮਾਰੀ ਦਾ ਲੰਬੇ ਸਮੇਂ ਤੱਕ ਰਹਿਣਾ
Also Read:  ਹੁਣ ਆਸਾਨ ਹੋਵੇਗਾ ਘਰ ਦਾ ਪਤਾ ਕਰਨਾ

ਕਿਡਨੀ ਦੀਆਂ ਬਿਮਾਰੀਆਂ ਦੇ ਸੰਕੇਤ:-

  • ਖੂਨ ਦੀ ਕਮੀ, ਅਨੀਮੀਆ, ਖੂਨ ਦਾ ਪਤਲਾ ਹੋਣਾ
  • ਥਕਾਵਟ, ਕਮਜ਼ੋਰੀ, ਸਾਹ ਫੁੱਲਣਾ ਤੇ ਬੇਹੋਸ਼ ਹੋ ਜਾਣਾ
  • ਖਾਣੇ ’ਚ ਰੁਚੀ ਨਾ ਰਹਿਣਾ, ਭੁੱਖ ਘੱਟ ਲੱਗਣਾ, ਵਜ਼ਨ ਘਟਣਾ
  • ਉਲਟੀ, ਜੀ ਕੱਚਾ ਹੋਣਾ, ਉਬਾਕ ਆਉਣਾ
  • ਪੇਸ਼ਾਬ ਦਾ ਘੱਟ ਜ਼ਿਆਦਾ ਆਉਣਾ ਤੇ ਇਸ ’ਚ ਤਕਲੀਫ ਹੋਣਾ
  • ਚਿਹਰਾ, ਹੱਥ, ਪੈਰ ਤੇ ਸਰੀਰ ’ਚ ਸੋਜ
  • ਹੱਡੀਆਂ ’ਚ ਦਰਦ ਹੋਣਾ
  • ਪੇਸ਼ਾਬ ਕਰਦੇ ਸਮੇਂ ਦਰਦ ਹੋਣਾ, ਪ੍ਰੋਟੀਨ ਅਤੇ ਖੂਨ ਆਉਣਾ

ਕਿਡਨੀ ਦੇ ਰੋਗਾਂ ਦਾ ਇਲਾਜ:-

  • ਸੰਕੇਤਾਂ ਦੇ ਵਧਣ ਦੀ ਸਥਿਤੀ ’ਚ ਡਾਕਟਰ ਨੂੰ ਮਿਲੋ ਖੂਨ ਦੀ ਜਾਂਚ ਕਰਵਾਓ
  • ਜਿੰਮੇਵਾਰ ਰੋਗਾਂ ’ਤੇ ਕਾਬੂ ਰੱਖੋ
  • ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰੋ
  • ਦਵਾਈ ਲਓ, ਇਲਾਜ ਕਰਵਾਓ ਇਲਾਜ ਨਾਲ ਕਿਡਨੀ ਠੀਕ ਹੋ ਸਕਦੀ ਹੈ
  • ਸਮੇਂ ’ਤੇ ਡਾਇਲਸਿਸ ਕਰਵਾਓ
  • ਨਮਕ, ਸ਼ੱਕਰ, ਤੇਲ, ਘਿਓ ਘੱਟ ਕਰ ਦਿਓ
  • ਉੱਬਲਿਆ ਪਾਣੀ ਨਿਰਧਾਰਿਤ ਮਾਤਰਾ ’ਚ ਲਓ
  • ਡੱਬਾਬੰਦ, ਬੋਤਲ ਬੰਦ, ਜੰਕ ਫੂਡ ਤੇ ਬਾਹਰੀ ਚੀਜ਼ਾਂ ਨਾ ਖਾਓ
  • ਫਲੀਆਂ ਅਤੇ ਦਾਲਾਂ ਘੱਟ ਕਰ ਦਿਓ
  • ਖੱਟੀਆਂ ਚੀਜ਼ਾਂ ਅਤੇ ਮਾਸ ਤਿਆਗ ਦਿਓ
  • ਸਲਾਦ ਅਤੇ ਜੂਸ ਨਾ ਦੇ ਬਰਾਬਰ ਲਓ
  • ਅਚਾਰ, ਪਾਪੜ ਤੇ ਨਮਕੀਨ ਚੀਜ਼ਾਂ ਨਾ ਖਾਓ
  • ਤਰਲ ਪਦਾਰਥ ਡਾਕਟਰ ਦੀ ਸਲਾਹ ਨਾਲ ਲਓ
  • ਕੋਈ ਵੀ ਦਵਾਈ ਡਾਕਟਰ ਦੀ ਸਹਿਮਤੀ ਨਾਲ ਲਓ
  • ਬੇਕਰੀ ਆਈਟਮ ਨਾ ਲਓ
  • ਫਲਾਂ ’ਚ ਸੇਬ, ਪਪੀਤਾ, ਅਮਰੂਦ, ਨਾਸ਼ਪਤੀ ਖਾਓ
    -ਸੀਤੇਸ਼ ਕੁਮਾਰ ਦਿਵੇਦੀ