ਹੁਣ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਰਹੇਗੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਗੋਬਿੰਦ ਇੰਸਾਂ ਪੁੱਤਰ ਸ੍ਰੀ ਰਾਜੇਸ਼ ਇੰਸਾਂ ਪਿੰਡ ਢਾਣੀ ਗੋਪਾਲ ਤਹਿਸੀਲ ਭੂਨਾ ਜ਼ਿਲ੍ਹਾ ਫਤਿਆਬਾਦ ਆਪਣੇ ’ਤੇ ਹੋਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਵਰਣਨ ਕਰਦੇ ਹੋਏ ਦੱਸਦਾ ਹੈ ਕਿ ਅਪਰੈਲ 2025 ਦੀ ਗੱਲ ਹੈ ਮੇਰੀ ਉਮਰ ਕਰੀਬ 18 ਸਾਲ ਹੈ
ਮੈਂ ਰਾਜਸਥਾਨ ਦੇ ਸੀਕਰ ’ਚ ਮੈਡੀਕਲ ਦੀ ਤਿਆਰੀ ਕਰਨ ਲਈ ਗਿਆ ਹੋਇਆ ਸੀ ਉੱਥੇ ਮੈਂ ਪਹਿਲਾਂ ਬਿਲਕੁਲ ਠੀਕ ਰਿਹਾ, ਪਰ ਕੁਝ ਸਮੇਂ ਬਾਅਦ ਬਿਮਾਰ ਰਹਿਣ ਲੱਗਿਆ ਇੱਕ ਦਿਨ ਮੇਰੇ ਕਮਰੇ ਦੇ ਬਾਹਰ ਫਰਸ਼ ’ਤੇ ਪਾਣੀ ਡਿੱਗਿਆ ਹੋਇਆ ਸੀ, ਪਰ ਇਸ ਤੋਂ ਅਨਜਾਣ ਮੈਂ ਜਿਵੇਂ ਹੀ ਬਾਹਰ ਨਿਕਲਿਆਂ ਤਾਂ ਮੇਰਾ ਪੈਰ ਫਿਸਲਣ ਨਾਲ ਮੈਂ ਡਿੱਗ ਗਿਆ ਇਸਦੇ ਇੱਕ ਹਫਤੇ ਤੋਂ ਬਾਅਦ ਮੇਰੀ ਕਮਰ ’ਚ ਦਰਦ ਹੋਣਾ ਸ਼ੁਰੂ ਹੋ ਗਿਆ ਇਲਾਜ ਲਈ ਮੈਂ ਭੂਨਾ ਆ ਗਿਆ ਇੱਥੇ ਮੈਂ ਡਾਕਟਰਾਂ ਨੂੰ ਦਿਖਾਇਆ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ
ਫਿਰ ਫਤਿਆਬਾਦ ’ਚ ਦਿਖਾਇਆ ਤਾਂ ਉੱਥੇ ਵੀ ਕੁਝ ਸਮਝ ਨਹੀਂ ਆਇਆ ਇਸ ਤੋਂ ਬਾਅਦ ਹਿਸਾਰ ’ਚ ਡਾ. ਪੰਕਜ ਇਲਾਹਾਬਾਦੀ ਕੋਲ ਗਿਆ ਤਾਂ ਉਨ੍ਹਾਂ ਨੇ ਐੱਮਆਰਆਈ ਕਰਵਾਉਣ ਨੂੰ ਕਿਹਾ ਪਰ ਇਸ ਟੈਸਟ ’ਚ ਵੀ ਕੁਝ ਨਹੀਂ ਆਇਆ ਇਸ ਤੋਂ ਬਾਅਦ ਮੈਂ ਸੀਕਰ ਚਲਿਆ ਗਿਆ ਅਤੇ ਉੱਥੇ ਇੱਕ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਉਨ੍ਹਾਂ ਨੂੰ ਵੀ ਕੁਝ ਸਮਝ ਨਹੀਂ ਆਇਆ ਅਤੇ ਦਰਦ ਲਗਾਤਾਰ ਵਧਦਾ ਰਿਹਾ ਇਸੇ ਤਰ੍ਹਾਂ ਦਰਦ ਤੋਂ ਤੰਗ ਹੋ ਕੇ ਮੈਂ ਵਾਪਸ ਭੂਨਾ ਆ ਗਿਆ ਅਤੇ ਇੱਥੇ ਡਾਕਟਰ ਅਮਿਤ ਸ਼ਰਮਾ ਤੋਂ ਚੈਕਅੱਪ ਕਰਵਾਇਆ ਤਾਂ ਉਨ੍ਹਾਂ ਨੇ ਐਕਸਰੇ ਲਈ ਬੋਲਿਆ ਐਕਸਰੇ ਦੇਖ ਕੇ ਡਾਕਟਰ ਨੇ ਦੱਸਿਆ ਕਿ ਤੁਹਾਡੀ ਚੂਲੇ ਦੀ ਹੱਡੀ ਟੁੱਟ ਚੁੱਕੀ ਹੈ
ਅਤੇ ਰੀੜ੍ਹ ਦੀ ਹੱਡੀ ’ਚ ਕੁਝ ਦਿੱਕਤ ਹੈ ਡਾ. ਸ਼ਰਮਾ ਨੇ ਜੋ ਦਵਾਈ ਦੱਸੀ ਉਹ ਮੈਂ ਲਗਾਤਾਰ ਕਈ ਦਿਨਾਂ ਤੱਕ ਖਾਂਦਾ ਰਿਹਾ, ਪਰ ਤਕਲੀਫ ਫਿਰ ਵੀ ਘੱਟ ਨਹੀਂ ਹੋਈ ਤਕਲੀਫ ਐਨੀ ਵਧ ਚੁੱਕੀ ਸੀ ਕਿ ਚੱਲਣਾ-ਫਿਰਨਾ ਅਤੇ ਬੈਠਣਾ ਵੀ ਮੁਸ਼ਕਿਲ ਹੋ ਗਿਆ ਸੀ ਨਾ ਹੀ ਸਿੱਧਾ ਲੇਟ ਪਾ ਰਿਹਾ ਸੀ ਜਿਸ ਕਾਰਨ ਮੈਂ ਛਾਤੀ ਅਤੇ ਪੇਟ ਦੇ ਬਲ ਹੀ ਲੇਟਦਾ ਸੀ
18 ਜੁਲਾਈ 2025 ਦਾ ਉਹ ਕਿਸਮਤਵਾਲਾ ਦਿਨ ਆਇਆ ਜਦੋਂ ਮੇਰੇ ਪਾਪਾ ਮੇਰੇ ਇਲਾਜ ਲਈ ਡੇਰਾ ਸੱਚਾ ਸੌਦਾ ਦਰਬਾਰ ’ਚ ਗਏ ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਲਈ ਲੰਗਰ ਘਰ ਤੋਂ ਬਿਮਾਰਾਂ ਨੂੰ ਦਿੱਤਾ ਜਾਣ ਵਾਲਾ ਪ੍ਰਸਾਦ ਲੈ ਲਿਆ ਘਰ ਆ ਕੇ ਮੈਨੂੰ ਉਹ ਪ੍ਰਸ਼ਾਦ ਦੇ ਦਿੱਤਾ ਅਤੇ ਮੈਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲ ਕੇ ਅਤੇ ਨਾਮ ਦਾ ਸਿਮਰਨ ਕਰਦੇ ਹੋਏ ਉਹ ਪ੍ਰਸ਼ਾਦ ਖਾ ਲਿਆ ਉਸੇ ਰਾਤ ਕਰੀਬ ਅੱਧੀ ਰਾਤ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੇ ਸੁਫਨੇ ’ਚ ਮੈਨੂੰ ਦਰਸ਼ਨ ਦਿੱਤੇ ਮੈਂ ਇੱਕ ਹਸਪਤਾਲ ’ਚ ਭਰਤੀ ਸੀ ਪੂਜਨੀਕ ਪਿਤਾ ਜੀ ਡਾਕਟਰ ਵਾਲੀ ਡਰੈੱਸ ਪਹਿਨੇ ਹੋਏ ਸਨ ਪੂਜਨੀਕ ਪਿਤਾ ਜੀ ਨੇ ਮੇਰੇ ਸਿਰ ’ਤੇ ਆਪਣਾ ਪਵਿੱਤਰ ਹੱਥ ਰੱਖਿਆ
ਇਸ ਤੋਂ ਬਾਅਦ ਆਪਣੇ ਨਾਲ ਲਿਆਂਦੇ ਬਰਫੀ ਦੇ ਡੱਬੇ ’ਚੋਂ ਇੱਕ ਪੀਸ ’ਚੋਂ ਅੱਧਾ ਪੀਸ ਮੇਰੇ ਮੂੰਹ ’ਚ ਖੁਦ ਹੀ ਪਾ ਦਿੱਤਾ ਸਰਵਸਾਮਰੱਥ ਦਾਤਾਰ ਜੀ ਨੇ ਮੈਨੂੰ ਮੁਖਾਤਿਬ ਕਰਦੇ ਹੋਏ ਫਰਮਾਇਆ, ‘ਬੇਟਾ! ਹੁਣ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਰਹੇਗੀ’ ਐਨਾ ਫਰਮਾ ਕੇ ਪੂਜਨੀਕ ਪਿਤਾ ਜੀ ਉੱਥੋਂ ਚਲੇ ਗਏ ਪਰ ਉਸ ਤੋਂ ਬਾਅਦ ਮੇਰਾ ਪੇਟ ਦੁਖਣ ਲੱਗਿਆ ਅਤੇ ਮੇਰੀ ਅੱਖ ਖੁੱਲ੍ਹ ਗਈ
ਦਰਦ ਨਾਲ ਮੈਨੂੰ ਦਸਤ ਲੱਗ ਗਏ ਜਿਸ ਨਾਲ ਮੇਰਾ ਪੇਟ ਸਾਫ ਹੋ ਗਿਆ ਪੇਟ ਸਾਫ ਹੁੰਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਜਿਵੇਂ ਬਿਲਕੁਲ ਠੀਕ ਹੋ ਗਿਆ ਹਾਂ ਨਾ ਮੇਰੀ ਕਮਰ ’ਚ ਦਰਦ ਸੀ ਅਤੇ ਨਾ ਹੀ ਮੇਰੇ ਪੈਰਾਂ ਜਾਂ ਲੱਤਾਂ ’ਚ ਕਿਤੇ ਦਰਦ ਸੀ ਮੈਂ ਇੱਕਦਮ ਆਰਾਮਦਾਇਕ ਸਥਿਤੀ ’ਚ ਆ ਚੁੱਕਾ ਸੀ ਜੋ ਪੈਰ ਜਾਂ ਲੱਤਾਂ ਮੈਂ ਮੋੜ ਨਹੀਂ ਸਕਦਾ ਸੀ, ਮੈਂ ਹੁਣ ਪਾਲਥੀ ਮਾਰ ਕੇ ਬੈਠ ਗਿਆ ਮੈਂ ਦੇਖਿਆ ਕਿ ਮੈਨੂੰ ਹੁਣ ਕੋਈ ਤਕਲੀਫ ਨਹੀਂ ਸੀ ਮੈਂ ਆਪਣੇ ਸਤਿਗੁਰੂ ਪੂਜਨੀਕ ਪਿਤਾ ਜੀ ਦਾ ਲੱਖ-ਲੱਖ ਸ਼ੁਕਰਾਨਾ ਕੀਤਾ
ਮੈਨੂੰ ਇਲਾਜ ਦੀ ਉਮੀਦ ਨਹੀਂ ਸੀ, ਜਦਕਿ ਪੰਜਾਹ ਦਿਨ ਲਗਾਤਾਰ ਡਾਕਟਰ ਦੀ ਦਵਾਈ ਚੱਲਦੀ ਰਹੀ, ਜਰਾ ਵੀ ਆਰਾਮ ਨਹੀਂ ਮਿਲਿਆ ਸੀ ਪਰ ਸਤਿਗੁਰੂ ਜੀ ਦੀ ਇੱਕ ਝਲਕ ਨੇ ਮੇਰੇ ਸਾਰੇ ਕਸ਼ਟਾਂ ਨੂੰ ਦੂਰ ਕਰ ਦਿੱਤਾ ਹੁਣ ਮੈਂ ਬਿਲਕੁਲ ਠੀਕ ਹਾਂ ਉਸ ਦਿਨ ਤੋਂ ਬਾਅਦ ਕਿਸੇ ਦਵਾਈ ਦੀ ਜ਼ਰੂਰਤ ਹੀ ਨਹੀਂ ਪਈ ਮੇਰੀ ਪੂਜਨੀਕ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਸਾਡੇ ਸਾਰੇ ਪਰਿਵਾਰ ’ਤੇ ਇਸੇ ਤਰ੍ਹਾਂ ਰਹਿਮਤ ਬਣਾਏ ਰੱਖਣਾ ਜੀ ਸਾਡਾ ਸਾਰਾ ਪਰਿਵਾਰ ਆਪ ਜੀ ਦੇ ਹੁਕਮ ’ਚ ਸੇਵਾ ਅਤੇ ਸਿਮਰਨ ਕਰਦਾ ਰਹੇ ਅਤੇ ਸਾਡੀ ਪ੍ਰੀਤ ਆਖਰੀ ਸਾਹ ਤੱਕ ਓੜ ਨਿਭਾ ਜਾਵੇ ਜੀ































































