ਬਿਜ਼ਨੈੱਸ ’ਚ ਵਧਾਓ ਆਪਣੀ ਸਮਰੱਥਾ
ਕੰਮਕਾਜ਼ ਦੇ ਮਾਮਲਿਆਂ ’ਚ ਜਦੋਂ ਤੁਸੀਂ ਆਪਣੀ ਪ੍ਰੋਡਕਟੀਵਿਟੀ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕਿਸ ਚੀਜ਼ ਦਾ ਖਿਆਲ ਆਉਂਦਾ ਹੈ? ਕਾੱਫ਼ੀ ਜਾਂ ਚਾਹ ਦਾ? ‘ਕੀ ਕਰੀਏ, ਕੀ ਨਾ’ ਦੀ ਬਣੀ-ਬਣਾਈ ਲਿਸਟ ਦਾ? ਜਾਂ ਫਿਰ ਆਪਣੇ ਸਮਾਰਟਫੋਨ ’ਤੇ ਨਵੇਂ ਪ੍ਰੋਡਕਟੀਵਿਟੀ ਐਪ ਦਾ? ਘੱਟ ਸਮੇਂ ’ਚ ਜ਼ਿਆਦਾ ਕੰਮ ਕਰਨ ਦੀ ਚਾਹਤ ਸਾਡੇ ਸਾਰਿਆਂ ’ਚ ਹੈ
ਸੱਚ ਪੁੱਛੋ ਤਾਂ ਇਹ ਕਦੇ ਨਾ ਖ਼ਤਮ ਹੋਣ ਵਾਲੀ ਚਾਹਤ ਹੈ ਪਰ ਕਾੱਫ਼ੀ ਜਾਂ ਚਾਹ ਤੋਂ ਜ਼ਿਆਦਾ ਇਸ ’ਚ ਤੁਹਾਡੀ ਆਦਤਾਂ ਕਾਰਗਰ ਸਾਬਤ ਹੋ ਸਕਦੀਆਂ ਹਨ ਤਮਾਮ ਕਾਮਯਾਬ ਲੋਕਾਂ ਨੇ ਆਪਣੀਆਂ ਆਦਤਾਂ ਦੇ ਚੱਲਦਿਆਂ ਹੀ ਬੁਲੰਦੀਆਂ ਨੂੰ ਛੂਹਿਆ ਇਨ੍ਹਾਂ ਤੋਂ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਦੂਜਿਆਂ ਦੇ ਮੁਕਾਬਲੇ ਕਈ ਗੁਣਾ ਵਧਾਉਣ ’ਚ ਮਿਲੀ ਆਓ,
Table of Contents
ਇੱਥੇ ਉਨ੍ਹਾਂ ਤੋਂ ਕੁਝ ਆਦਤਾਂ ਬਾਰੇ ਜਾਣਦੇ ਹਾਂ
ਪੰਜ ਟਾਸਕਾਂ ਦੀ ਲਿਸਟ ਬਣਾਓ:
ਜੇਕਰ ਤੁਸੀਂ ਚੈਕਲਿਸਟ ਬਣਾਉਣਾ ਪਸੰਦ ਕਰਦੇ ਹੋ ਅਤੇ ਇਸ ਤਰੀਕੇ ਨੂੰ ਉਪਯੋਗੀ ਮੰਨਦੇ ਹੋ ਤਾਂ ਇਸ ’ਚ ਕੁਝ ਨਿਯਮਾਂ ਨੂੰ ਹੋਰ ਜੋੜ ਲਓ ਪਹਿਲਾਂ ਇੱਕ ਸਮੇਂ ’ਚ ਇੱਕ ਹੀ ਕੰਮ ਕਰੋ ਜਦੋਂ ਪਹਿਲਾ ਕੰਮ ਖ਼ਤਮ ਹੋ ਜਾਵੇ ਤਾਂ ਦੂਜੇ ਨੂੰ ਸ਼ੁਰੂ ਕਰੋ ਇਸ ਨਾਲ ਤੁਹਾਡੇ ਕੰਮ ਜਲਦੀ-ਜਲਦੀ ਖ਼ਤਮ ਹੋਣਗੇ ਜ਼ਿਆਦਾ ਤਨਾਅ ਵੀ ਨਹੀਂ ਪਵੇਗਾ ਦੂਜਾ ਤੁਹਾਡੀ ਚੈਕਲਿਸਟ ’ਚ ਪੰਜ ਤੋਂ ਜ਼ਿਆਦਾ ਆਈਟਮ ਨਹੀਂ ਹੋਣੇ ਚਾਹੀਦੇ ਜਦੋਂ ਤੁਸੀਂ ਆਪਣੇ ਟਾਸਕ ਦੀ ਗਿਣਤੀ ਘਟਾ ਕੇ ਤਿੰਨ ਤੋਂ ਪੰਜ ਚੀਜਾਂ ’ਤੇ ਲੈ ਆਓਂਗੇ, ਸਿਰਫ਼ ਉਦੋਂ ਤੁਸੀਂ ਆਪਣੇ ਦਿਨ ਨੂੰ ਪ੍ਰੋਡਕਟਿਵ ਕਰ ਸਕੋਂਗੇ
80-20 ਦਾ ਨਿਯਮ ਬਣਾਓ:
ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ 80-20 ਦਾ ਨਿਯਮ ਬਣਾਓ ਪ੍ਰੋਜੈਕਟ ’ਚ ਤੁਹਾਡੇ ਸਿਰਫ਼ 20 ਯਤਨ ਤੁਹਾਨੂੰ 80 ਫੀਸਦੀ ਨਤੀਜੇ ਦੇਣਗੇ ਉਦਾਹਰਨ ਲਈ ਪ੍ਰੋਜੈਕਟ ’ਚ ਤੁਹਾਡਾ 20 ਫੀਸਦੀ ਯੋਗਦਾਨ ਸਹੀ ਟੀਮ ਬਣਾਉਣ ਅਤੇ ਉਸ ਨੂੰ ਠੀਕ ਦਿਸ਼ਾ ਦੇਣ ’ਚ ਹੋ ਸਕਦਾ ਹੈ ਬਾਕੀ ਦਾ 80 ਫੀਸਦੀ ਕੰਮ ਤੁਹਾਡੇ ਬਗੈਰ ਹੋ ਜਾਏਗਾ
ਖੁਦ ਨੂੰ ਦਿਓ ਸਮਾਂ:
ਜ਼ਿਆਦਾਤਰ ਸਫਲ ਲੋਕ ਦਿਨ ਦੇ ਪਹਿਲੇ ਹਿੱਸੇ ਨੂੰ ਆਪਣੇ ’ਤੇ ਖਰਚ ਕਰਦੇ ਹਨ ਰੋਜ਼ਾਨਾ ਸਵੇਰੇ ਉੱਠਣ ਦੀ ਆਦਤ ਨਾਲ ਕਸਰਤ, ਮੈਡੀਟੇਸ਼ਨ, ਲਿਖਣਾ/ਪੜ੍ਹਨਾ ਅਤੇ ਭਰਪੂਰ ਬਰੇਕਫਾਸਟ ਤੁਹਾਨੂੰ ਖੁਦ ਲਈ ਕਾਫ਼ੀ ਟਾਈਮ ਦਿੰਦੇ ਹਨ ਇਸ ਨਾਲ ਤੁਸੀਂ ਬਾਕੀ ਦੇ ਦਿਨਾਂ ਲਈ ਤਿਆਰ ਹੋ ਜਾਂਦੇ ਹੋ ਇਹ ਲੰਮੇ ਸਮੇਂ ’ਚ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ
ਵੱਡੀ ਚੁਣੌਤੀ ਨਾਲ ਕਰੋ ਕੰਮ ਦੀ ਸ਼ੁਰੂਆਤ:
ਦਿਨ ਦੀ ਸ਼ੁਰੂਆਤ ਸਭ ਤੋਂ ਚੁਣੌਤੀਪੂਰਨ ਕੰਮ ਨਾਲ ਕਰੋ ਉਸ ਦੀ ਗਹਿਰਾਈ ਤੱਕ ਜਾਓ ਇਸ ਤੋਂ ਪਹਿਲਾਂ ਦੀਆਂ ਦੂਸਰੀਆਂ ਗੱਲਾਂ ਤੁਹਾਡਾ ਧਿਆਨ ਭਟਕਾਉਣ ਪੂਰੀ ਤਾਕਤ ਇਸ ’ਚ ਝੋਂਕ ਦਿਓ ਕਿਉਂਕਿ ਇਸ ਸਮੇਂ ਤੁਹਾਡੀ ਊਰਜਾ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ ਬੜੇ ਚੁਣੌਤੀਪੂਰਨ ਕੰਮ ਘੱਟ ਸਮੇਂ ’ਚ ਪੂਰੇ ਹੋ ਜਾਂਦੇ ਹਨ ਇਸ ਕੰਮ ਨੂੰ ਸਫਲਤਾਪੂਰਵਕ ਨਿਪਟਾ ਲੈਣ ਦਾ ਅਨੁਭਵ ਬਾਕੀ ਦੇ ਦਿਨ ’ਚ ਵੀ ਤੁਹਾਨੂੰ ਊਰਜਾਵਾਨ ਬਣਾਈ ਰਖਦਾ ਹੈ
ਭਟਕਾਉਣ ਵਾਲੀਆਂ ਚੀਜ਼ਾਂ ਤੋਂ ਰਹੋ ਦੂਰ:
ਆਪਣੀ ਸਮਰੱਥਾ ਦਾ ਕੁਸ਼ਲਤਾ ਨਾਲ ਇਸਤੇਮਾਲ ਕਰਨ ਲਈ ਤੁਹਾਨੂੰ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੋਵੇਗਾ ਜਦੋਂ ਕੰਮ ਕਰ ਰਹੇ ਹੋ ਤਾਂ ਸਮੇਂ ਦੀ ਬਰਬਾਦੀ ਅਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ ਇਨ੍ਹਾਂ ’ਚ ਵਾਰ-ਵਾਰ ਫੋਨ ਦੀ ਘੰਟੀ ਵਜਾਉਣਾ, ਨੋਟੀਫਿਕੇਸ਼ਨ ਅਤੇ ਅਚਾਨਕ ਆਉਣ ਵਾਲੇ ਖਿਆਲ ਸ਼ਾਮਲ ਹਨ ਜੇਕਰ ਕੁਝ ਹੋਰ ਕਰਨਾ ਹੈ ਅਤੇ ਇਸ ਨੂੰ ਯਾਦ ਰੱਖਣਾ ਹੈ ਤਾਂ ਉਸ ਨੂੰ ਲਿਖ ਕੇ ਰੱਖ ਲਓ ਫਿਰ ਦੁਬਾਰਾ ਆਪਣੇ ਕੰਮ ਨੂੰ ਸ਼ੁਰੂ ਕਰ ਦਿਓ ਇਸ ਤਰ੍ਹਾਂ ਆਪਣੇ ਆਪ ਨੂੰ ਚਾਰੇ ਪਾਸਿਓਂ ਇਸ ਤਰ੍ਹਾਂ ਬੰਦ ਕਰ ਲਓ ਕਿ ਕੰਮ ਪੂਰਾ ਹੋ ਜਾਣ ਤੱਕ ਲੋਕ ਤੁਹਾਨੂੰ ਮਿਲ ਨਾ ਸਕਣ ਇਸ ਤਰ੍ਹਾਂ ਦੀ ਆਦਤ ਤੁਹਾਡੀ ਪ੍ਰੋਡਕਟੀਵਿਟੀ ਨੂੰ ਵਧਾ ਦਿੰਦੀ ਹੈ
ਸਲਾੱਟ ’ਚ ਕਰੋ ਕੰਮ:
ਕੰਮ ’ਚ ਕੁਸ਼ਲ ਲੋਕ ਵੱਡੇ ਅਣਚਾਹੇ ਪ੍ਰੋਜੈਕਟਾਂ ਤੋਂ ਨਹੀਂ ਘਬਰਾਉਂਦੇ ਹਨ ਵੱਡੀ ਚੁਣੌਤੀ ਨੂੰ ਛੋਟੇ-ਛੋਟੇ ਕੰਮਾਂ ’ਚ ਵੰਡ ਲਓ ਉਨ੍ਹਾਂ ’ਚੋਂ ਕਿਸੇ ਇੱਕ ਕੰਮ ’ਤੋਂ ਤੁਰੰਤ ਸ਼ੁਰੂਆਤ ਕਰ ਦਿਓ ਇਨ੍ਹਾਂ ਸਾਰਿਆਂ ਲਈ ਸਮਾਂ ਤੈਅ ਕਰ ਦਿਓ ਇਸ ਤਰ੍ਹਾਂ ਕੰਮ ਕਰਨ ਨਾਲ ਚੁਣੌਤੀਪੂਰਨ ਕੰਮ ਵੀ ਪੂਰੇ ਹੋ ਜਾਂਦੇ ਹਨ ਫਿਰ ਭਲੇ ਉਨ੍ਹਾਂ ਨੂੰ ਕਰਨ ਦੀ ਇੱਛਾ ਘੱਟ ਹੀ ਹੋਵੇ
ਬਰੇਕ ਲੈਂਦੇ ਰਹੋ:
ਦਿਨ ’ਚ ਅਕਸਰ ਤੁਸੀਂ ਕਿੰਨੀ ਵਾਰ ਊਬ ਮਹਿਸੂਸ ਕਰਦੇ ਹੋ? ਜੇਕਰ ਤੁਹਾਨੂੰ ਬੋਰ ਹੋਣ ਦਾ ਸਮਾਂ ਹੀ ਨਹੀਂ ਮਿਲਦਾ ਤਾਂ ਤੁਸੀਂ ਕੰਮ ਲਈ ਕੋਈ ਰਚਨਾਤਮਕ ਹੱਲ ਲੈ ਕੇ ਨਹੀਂ ਆ ਸਕੋਂਗੇ ਛੋਟੇ-ਛੋਟੇ ਬਰੇਕ ਲੈਣ ਦੀ ਆਦਤ ਬਣਾਓ ਸੀਟ ਤੋਂ ਉੱਠੋ ਅਤੇ ਆਫ਼ਿਸ ਦੇ ਕੋਰੀਡੋਰ ’ਚ ਪੰਜ ਮਿੰਟ ਇੱਧਰ-ਉੱਧਰ ਚਲੇ ਲਓ ਜਾਂ ਫਿਰ ਸਾਥੀਆਂ ਨਾਲ ਕਾੱਫ਼ੀ ਬਰੇਕ ਲਓ ਕੰਮ ’ਤੇ ਦੁਬਾਰਾ ਪੂਰੀ ਊਰਜਾ ਨਾਲ ਵਾਪਸ ਆਓ
ਆੱਟੋਮੇਸ਼ਨ ਨੂੰ ਅਪਣਾਓ:
ਜ਼ਿੰਦਗੀ ’ਚ ਆੱਟੋਮੇਸ਼ਨ ਨੂੰ ਅਪਣਾਉਣ ਦੇ ਕਈ ਲਾਭ ਹਨ ਇਸ ਦੇ ਚੱਲਦਿਆਂ ਤੁਸੀਂ ਛੋਟੇ-ਛੋਟੇ ਕੰਮਾਂ ’ਚ ਉਲਝਣ ਤੋਂ ਬਚ ਜਾਂਦੇ ਹੋ ਬਿੱਲ ਦੇ ਭੁਗਤਾਨ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੀ ਖਰੀਦਦਾਰੀ ਆਦਿ ਲਈ ਐਪ ਅਤੇ ਵੈਬਸਾਈਟ ਦਾ ਇਸਤੇਮਾਲ ਕਰੋ ਆਪਣੀ ਊਰਜਾ ਉਸ ਕੰਮ ਲਈ ਬਚਾ ਕੇ ਰੱਖੋ ਜਿਸ ਨੂੰ ਸਿਰਫ਼ ਤੁਸੀਂ ਕਰ ਸਕਦੇ ਹੋ
ਗੱਲਬਾਤ ਨੂੰ ਥੋੜ੍ਹਾ ਘਟਾਓ:
ਬਤੌਰ ਪੇਸ਼ੇਵਰ ਮੀਟਿੰਗ ਦੌਰਾਨ ਗੱਲਬਾਤ ’ਚ ਫਸ ਜਾਣਾ ਆਸਾਨ ਹੈ ਕਈ ਲੋਕ ਦਿਨਭਰ ਈਮੇਲ ਦੇ ਜਵਾਬ ਦੇਣ ’ਚ ਹੀ ਉਲਝੇ ਰਹਿੰਦੇ ਹਨ ਇਹ ਪ੍ਰੋਡਕਟੀਵਿਟੀ ਨੂੰ ਘਟਾਉਂਦਾ ਹੈ ਇਸ ਦੇ ਲਈ ਸਾਰੇ ਰੈਗੂਲਰ ਮੀਟਿੰਗ ਨੂੰ ਇੱਕ ਸਲਾੱਟ ’ਚ ਲੈ ਆਓ ਈ-ਮੇਲ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਦੋ ਸਲਾੱਟ ਰੱਖੋ ਬਾਕੀ ਤੁਹਾਡਾ ਪ੍ਰੋਡਕਟਿਵ ਸਮਾਂ ਰਹੇਗਾ
ਊਰਜਾ ਬਚਾਓ, ਨਾਹ ਕਹਿਣਾ ਸਿੱਖੋ:
ਸਮੇਂ ਦੇ ਪ੍ਰਬੰਧਨ ਤੋਂ ਜ਼ਿਆਦਾ ਮਹੱਤਵਪੂਰਨ ਹੈ ਊਰਜਾ ਦਾ ਪ੍ਰਬੰਧ ਊਰਜਾ ਨੂੰ ਬਣਾਏ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਿ ਖਾਣ-ਪੀਣ, ਕਸਰਤ ਅਤੇ ਰੋਜ਼ਾਨਾ ਦੇ ਦੂਸਰੇ ਕੰਮਾਂ ਲਈ ਸਮਾਂ ਤੈਅ ਕਰੋ ਇਨ੍ਹਾਂ ਨਾਲ ਧਿਆਨ ਭਟਕਾਉਣ ਵਾਲਿਆਂ ‘ਨ’ ਕਹਿਣ ਦੀ ਆਦਤ ਪਾਓ ਲੋੜੀਂਦੀ ਨੀਂਦ, ਸਹੀ ਖਾਣ-ਪੀਣ ਅਤੇ ਰੋਜ਼ਾਨਾ ਕਸਰਤ ਵੱਡੀ ਤੋਂ ਵੱਡੀ ਸਫਲਤਾ ਨੂੰ ਪਾਉਣ ਦੀ ਕੁੰਜੀ ਹੈ