ਗੁੜ ਆਟਾ ਪਾਪੜੀ Gur Atta Papdi
Table of Contents
ਸਮੱਗਰੀ:
- ਕਣਕ ਦਾ ਆਟਾ ਢਾਈ ਕੱਪ (400 ਗ੍ਰਾਮ),
- ਗੁੜ 3/4 (150 ਗ੍ਰਾਮ),
- ਰਿਫ਼ਾਈਂਡ ਤੇਲ-ਪਾਪੜੀ ਤਲਣ ਲਈ,
- ਤਿਲ-2-3 ਚਮਚ,
- ਦੇਸੀ ਘਿਓ 1/4 ਕੱਪ (60 ਗ੍ਰਾਮ)
ਢੰਗ:
ਸਭ ਤੋਂ ਪਹਿਲਾਂ ਗੁੜ ਨੂੰ ਪਾਣੀ ‘ਚ ਘੋਲ ਲਓ ਇਸ ਲਈ ਗੁੜ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਤੋੜ ਲਓ, ਗੁੜ ਦੇ ਟੁਕੜੇ ਅਤੇ ਅੱਧਾ ਕੱਪ ਪਾਣੀ ਇੱਕ ਭਿਗੋਣੇ ‘ਚ ਪਾ ਕੇ ਗਰਮ ਕਰੋ, ਚਮਚੇ ਨਾਲ ਹਿਲਾਉਂਦੇ ਹੋਏ ਸਾਰਾ ਗੁੜ ਪਾਣੀ ‘ਚ ਚੰਗੀ ਤਰ੍ਹਾਂ ਘੁਲਣ ‘ਤੇ ਗੈਸ ਬੰਦ ਕਰ ਦਿਓ ਹੁਣ ਇਸ ਸੀਰਪ ‘ਚ ਘਿਓ ਪਾ ਕੇ ਮਿਸਕ ਕਰ ਲਓ ਗਰਮ ਗੁੜ ਦੇ ਸ਼ਰਬਤ ‘ਚ ਘਿਓ ਪਿਘਲ ਜਾਵੇਗਾ ਸੀਰਪ ਨੂੰ ਥੋੜ੍ਹਾ ਠੰਢਾ ਹੋਣ ਦਿਓ ਅਤੇ ਪੁਣ ਲਓ ਤਾਂਕਿ ਇਸ ‘ਚ ਜੇਕਰ ਕੋਈ ਕਚਰਾ ਆਦਿ ਹੋਵੇ ਤਾਂ ਉਹ ਨਿੱਕਲ ਜਾਵੇ
ਕਿਸੇ ਭਾਂਡੇ ‘ਚ ਆਟਾ ਕੱਢ ਲਓ ਇਸ ‘ਚ ਤਿਲ ਪਾ ਦਿਓ ਚੰਗੀ ਤਰ੍ਹਾਂ ਮਿਲਾਓ ਅਤੇ ਗੁੜ ਦੇ ਸ਼ਰਬਤ ਦੀ ਸਹਾਇਤਾ ਨਾਲ ਪੂਰੀ ਵਰਗਾ ਸਖ਼ਤ ਆਟਾ ਗੁੰਨ ਲਓ ਆਟੇ ਨੂੰ 3-4 ਮਿੰਟ ਤੱਕ ਚੰਗੀ ਤਰ੍ਹਾਂ ਮਲਦੇ ਹੋਏ ਚੀਕਣਾ ਕਰ ਲਓ ਆਟੇ ਨੂੰ 20-25 ਮਿੰਟ ਲਈ ਸੈੱਟ ਹੋਣ ਲਈ ਰੱਖ ਦਿਓ
20 ਮਿੰਟਾਂ ਬਾਅਦ ਆਟੇ ਨੂੰ ਮਲ ਕੇ ਚੀਕਣਾ ਕਰ ਲਓ, ਪਾਪੜੀ ਬਣਾਉਣ ਲਈ ਆਟਾ ਤਿਆਰ ਹੈ ਆਟੇ ਨਾਲੋਂ ਇੱਕ ਵੱਡਾ ਪੇੜਾ ਤੋੜ ਕੇ ਤਿਆਰ ਕਰ ਲਓ, ਪੇੜੇ ਨੂੰ ਗੋਲ ਕਰਕੇ ਚਕਲੇ ‘ਤੇ ਰੱਖ ਕੇ ਪੇੜ ਦਾ ਆਕਾਰ ਦੇ ਦਿਓ ਅਤੇ 10-12 ਇੰਚ ਦੇ ਵਿਆਸ ‘ਚ ਵੇਲ ਕੇ ਤਿਆਰ ਕਰ ਲਓ ਹੁਣ ਇਸ ‘ਤੇ ਇੱਕ ਕੌਲੀ ਰੱਖ ਕੇ ਇਸ ਨੂੰ ਗੋਲ ਆਕਾਰ ‘ਚ ਕੱਟ ਲਓ ਅਤੇ ਫੋਰਕ ਨਾਲ ਕੱਟ ਮਾਰ ਦਿਓ ਕੜਾਹੀ ‘ਚ ਤੇਲ ਪਾ ਕੇ ਗਰਮ ਕਰਨ ਲਈ ਰੱਖ ਦਿਓ, ਤੇਲ ਦੇ ਮੀਡੀਅਮ ਗਰਮ ਹੋਣ
‘ਤੇ ਇਸ ‘ਚ ਪਾਪੜੀ ਪਾ ਦਿਓ ਜਿੰਨੀ ਪਾਪੜੀ ਕੜਾਹੀ ‘ਚ ਇੱਕ ਵਾਰ ਆ ਜਾਵੇ ਪਾ ਦਿਓ ਇਨ੍ਹਾਂ ਨੂੰ ਪਲਟ-ਪਲਟ ਕੇ ਭੂਰਾ ਹੋਣ ਤੱਕ, ਤਲ ਲਓ ਤਲੀ ਪਾਪੜੀ ਨੂੰ ਪਲੇਟ ‘ਚ ਕੱਢ ਕੇ ਰੱਖ ਲਓ ਸਾਰੀ ਪਾਪੜੀ ਇਸੇ ਤਰ੍ਹਾਂ ਤਲ ਕੇ ਤਿਆਰ ਕਰ ਲਓ ਸਵਾਦਿਸ਼ਟ ਗੁੜ ਆਟੇ ਦੀ ਪਾਪੜੀ ਬਣ ਕੇ ਤਿਆਰ ਹੈ ਹੁਣ ਇਸ ਨੂੰ ਖਾ ਸਕਦੇ ਹੋ ਬਚੀ ਹੋਈ ਪਾਪੜੀ ਚੰਗੀ ਤਰ੍ਹਾਂ ਠੰਢਾ ਹੋਣ ਤੋਂ ਬਾਅਦ ਏਅਰ ਟਾਈਟ ਕੰਟੇਨਰ ‘ਚ ਭਰ ਕੇ ਰੱਖ ਲਓ ਅਤੇ ਇੱਕ ਮਹੀਨੇ ਤੱਕ ਖਾਂਦੇ ਰਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.