ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ – ਵਾਤਾਵਰਨ ਦਿਵਸ (5 ਜੂਨ)
ਡੇਰਾ ਸੱਚਾ ਸੌਦਾ ਵਿਸ਼ਵ ਪ੍ਰਸਿੱਧ ‘ਸਰਵ ਧਰਮ ਸੰਸਥਾਨ’ ਹੈ ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਲਈ 135 ਸੇਵਾ ਦੇ ਕਾਰਜ ਚਲਾਏ ਜਾ ਰਹੇ ਹਨ ਇਹ ਕਾਰਜ ਸਾਰੇ ਸੇਵਾਦਾਰ ਪੂਜਨੀਕ ਗੁਰੂ ਜੀ ਦੇ ਪਾਵਨ ਅਸ਼ੀਰਵਾਦ ਅਤੇ ਮਾਰਗਦਰਸ਼ਨ ’ਚ ਸ਼ਰਧਾ, ਵਿਸ਼ਵਾਸ ਅਤੇ ਲਗਨ ਨਾਲ ਪੂਰਾ ਕਰਦੇ ਹਨ ਇਨ੍ਹਾਂ ’ਚੋਂ ਇੱਕ ਉੱਤਮ ਕੰਮ ਹੈ ‘ਵਾਤਾਵਰਨ ਨੂੰ ਸਾਫ਼ ਬਣਾਉਣਾ’ ਇਸ ਕੰਮ ਨੂੰ ਪੂਜਨੀਕ ਗੁਰੂ ਜੀ ਨੇ ਨਾਂਅ ਦਿੱਤਾ ਹੈ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਇਸ ਭਲਾਈ ਕਾਰਜ ਅਧੀਨ ਪੂਰੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ 21-22 ਸਤੰਬਰ 2011 ਨੂੰ ਸਫਾਈ ਮਹਾਂਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਇਸ ਤਰ੍ਹਾਂ ਹੁਣ ਤੱਕ ਦੇਸ਼ ਦੇ 32 ਵੱਖ-ਵੱਖ ਸ਼ਹਿਰਾਂ ਅਤੇ ਵੱਡੇ ਸ਼ਹਿਰਾਂ ’ਚ ਅਜਿਹੇ ਸਫਾਈ ਮਹਾਂਅਭਿਆਨ ਚਲਾਏ ਜਾ ਚੁੱਕੇ ਹਨ
ਇਸ ਦੇ ਨਾਲ ਹੀ ਧਰਤੀ ਨੂੰ ਹਰਿਆ-ਭਰਿਆ ਕਰਨ ਲਈ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਹਰ ਸਾਲ ਲੱਖਾਂ ਨਵੇਂ ਰੁੱਖ-ਪੌਦੇ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਉਨ੍ਹਾਂ ਦਾ ਪਾਲਣ-ਪੋਸ਼ਣ ਅਤੇ ਰੱਖਿਆ ਕਰਦੇ ਹਨ ਇਸ ਕੰਮ ’ਚ ਡੇਰਾ ਸੱਚਾ ਸੌਦਾ ਨੇ ਕਈ ਵਿਸ਼ਵ ਕੀਰਤੀਮਾਨ ਵੀ ਸਥਾਪਿਤ ਕੀਤੇ ਹਨ
15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਅਤੇ ਇਸੇ ਦਿਨ 8 ਘੰਟਿਆਂ (ਭਾਵ ਇੱਕ ਦਿਨ) ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ’ਤੇ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ ਹੀ ਦਿਨ ’ਚ ਦੋ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਹੋਏ ਹਨ ਇਸ ਤੋਂ ਇਲਾਵਾ 15 ਅਗਸਤ 2011 ਨੂੰ ਇੱਕ ਘੰਟੇ ’ਚ 19,45,435 ਪੌਦੇ ਲਾਉਣ ਲਈ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ਼ ਹੈ ਹੁਣ ਤੱਕ ਡੇਰਾ ਸੱਚਾ ਸੌਦਾ ਵੱਲੋਂ 3 ਕਰੋੜ 63 ਲੱਖ 31 ਹਜ਼ਾਰ 75 ਪੌਦੇ ਲਾਏ ਜਾ ਚੁੱਕੇ ਹਨ
ਪੇੜ-ਪੌਦੇ ਧਰਤੀ ਲਈ ਵਰਦਾਨ ਹਨ ਪੇੜ-ਪੌਦੇ ਰੂਪੀ ਹਰੇ ਗਹਿਣੇ ਧਰਤੀ ਨੂੰ ਸਜਾਉਂਦੇ ਹਨ, ਧਰਤੀ ਦਾ ਸ਼ਿੰਗਾਰ ਕਰਦੇ ਹਨ ਪੂਜਨੀਕ ਗੁਰੂ ਜੀ ਦਾ ਮਨੁੱਖੀ ਜਗਤ ਦੇ ਹਿਤ ਲਈ ਪਾਕ-ਪਵਿੱਤਰ ਸੰਦੇਸ਼ ਇਹ ਵੀ ਹੈ ਕਿ ਹਰ ਵਿਅਕਤੀ ਘੱਟ ਤੋਂ ਘੱਟ ਸਾਲ ’ਚ 12, ਭਾਵ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਏ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰੇ, ਤਾਂ ਕਿ ਧਰਤੀ ਅਤੇ ਸਾਡਾ ਵਾਤਾਵਰਨ ਸਾਫ਼ ਬਣ ਸਕੇ ਅਤੇ ਮਨੁੱਖ ਸਿਹਤਮੰਦ ਰਹੇ
ਪੂਜਨੀਕ ਗੁਰੂ ਜੀ ਨੇ ਮਿਤੀ 24 ਮਾਰਚ 2014 ਨੂੰ ਅਸਥੀਆਂ ’ਤੇ ਪੇੜ-ਪੌਦੇ ਲਾਉਣ ਦੀ ਅਪੀਲ ਕੀਤੀ ਜੋ ਕਿ ਵਾਤਾਵਰਨ ਦੀ ਸੁਰੱਖਿਆ ਦੇ ਹਿੱਤ ਬਹੁਤ ਹੀ ਮਹੱਤਵਪੂਰਨ ਕਦਮ ਹੈ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਵੱਲੋਂ ਇਸ ਬਚਨ ਤੇ ਅਮਲ ਕਰਦੇ ਹੋਏ ਅਸਥੀਆਂ ’ਤੇ ਹੁਣ ਤੱਕ ਹਜ਼ਾਰਾਂ ਪੌਦੇ ਲਾਏ ਜਾ ਚੁੱਕੇ ਹਨ