ਰੂਟੀਨ ਵਿੱਚ ਤਬਦੀਲੀ ਬਣਾਵੇ ਜ਼ਿੰਦਗੀ ਨੂੰ ਰੰਗੀਲੀ
ਸਵੇਰ ਹੁੰਦੀ ਹੈ ਸ਼ਾਮ ਹੁੰਦੀ ਹੈ, ਜ਼ਿੰਦਗੀ ਏਦਾਂ ਤਮਾਮ ਹੁੰਦੀ ਹੈ ਹਰ ਵਿਅਕਤੀ ਕੋਹਲੂ ਦੇ ਬਲਦ ਵਾਂਗ ਆਪਣੇ ਕਿੱਲੇ ਨਾਲ ਬੱਝਾ ਘਰ ਤੋਂ ਦੁਕਾਨ, ਦੁਕਾਨ ਤੋਂ ਘਰ, ਘਰ ਤੋਂ ਆਫਿਸ, ਆਫਿਸ ਤੋਂ ਘਰ ਤੁਰਦਾ ਰਹਿੰਦਾ ਹੈ
ਕਹਿੰਦੇ ਹਨ ਇੱਕ ਸਾਈਡ ’ਤੇ ਤਵੇ ’ਤੇ ਰੋਟੀ ਵੀ ਪਈ-ਪਈ ਸੜ ਜਾਂਦੀ ਹੈ ਉਸ ਦਾ ਪਾਸਾ ਬਦਲਣਾ ਪੈਂਦਾ ਹੈ ਤਲਾਬ ’ਚ ਰੁਕਿਆ ਪਾਣੀ ਮੁਸ਼ਕ ਮਾਰਨ ਲੱਗਦਾ ਹੈ ਵਗਦੇ ਪਾਣੀ ’ਚੋਂ ਕਦੇ ਮੁਸ਼ਕ ਨਹੀਂ ਆਉਂਦੀ
ਹਰ ਵਿਅਕਤੀ ਕੁਝ ਬਦਲਾਅ ਚਾਹੁੰਦਾ ਹੈ ਖੂਹ ਦਾ ਡੱਡੂ ਵੀ ਚਾਹੁੰਦਾ ਹੈ ਕਿ ਮੈਂ ਬਾਹਰ ਆਵਾਂ ਮੈਦਾਨੀ ਲੋਕ ਪਹਾੜ ’ਤੇ ਚੇਂਜ ਲਈ ਜਾਂਦੇ ਹਨ ਅਤੇ ਪਹਾੜੀ ਲੋਕ ਠੰਢ ਤੋਂ ਬਚਣ ਲਈ ਮੈਦਾਨੀ ਇਲਾਕਿਆਂ ’ਚ ਘੁੰਮਣ ਜਾਂਦੇ ਹਨ
- ਲੋਕ ਘਰ ਦਾ ਖਾਣਾ ਖਾ ਕੇ ਅੱਕ ਜਾਂਦੇ ਹਨ, ਫਿਰ ਰੈਸਟੋਰੈਂਟ ਜਾ ਕੇ ਖਾ ਕੇ ਕੁਝ ਨਵਾਂਪਣ ਮਹਿਸੂਸ ਕਰਦੇ ਹਨ ਜੇਕਰ ਤੁਸੀਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਛੋਟੀਆਂ-ਛੋਟੀਆਂ ਗੱਲਾਂ ’ਚ ਖੁਸ਼ੀ ਲੱਭੋ
- ਤੁਸੀਂ ਹਰ ਰੋਜ਼, ਹਰ ਹਫਤੇ ਆਪਣੀ ਹੌਬੀਜ ਡਿਵੈਲਪ ਜਾਂ ਰਿਵਾਈਜ਼ ਕਰਨ ਦਾ ਯਤਨ ਕਰੋ ਹਰ ਰੋਜ਼ ਥੋੜ੍ਹਾ ਸਮਾਂ ਗਾਰਡਨਿੰਗ ਜਾਂ ਚਿੱਤਰਕਾਰੀ, ਸ੍ਰਿਜਣਾਤਮਕ ਲੇਖਨ, ਕਵਿਤਾ ਲਿਖਣ ’ਚ ਸਮਾਂ ਲਾਓ
- ਜੇਕਰ ਤੁਸੀਂ ਦਫਤਰ ਦਾ ਕੰਮ ਕਰਦੇ ਹੋ ਤਾਂ ਕਦੇ-ਕਦੇ ਰਸੋਈ ਦਾ ਕੰਮ ਕਰਕੇ ਪਰਿਵਾਰ ਵਾਲਿਆਂ ਲਈ ਨਵੀਂ ਡਿਸ਼ ਬਣਾਓ
- ਜੋ ਕੰਮ ਵੀ ਤੁਸੀਂ ਕਰਦੇ ਹੋ, ਉਹ ਸ਼ੌਂਕ ਅਤੇ ਖੁਸ਼ੀ ਨਾਲ ਕਰੋ ਉਸ ’ਚ ਨਵਾਂਪਣ ਲਿਆਓ ਇੱਕ ਹੀ ਡਿਸ਼ ਵੱਖ-ਵੱਖ ਢੰਗਾਂ ਨਾਲ ਬਣਾਓ
- ਐਤਵਾਰ ਨੂੰ ਸਾਰਾ ਦਿਨ ਹਲਕਾ ਭੋਜਨ ਕਰੋ ਕੰਮ ਤੋਂ ਜ਼ਿਆਦਾ ਆਰਾਮ ਕਰੋ
- ਹਰ ਸਮੇਂ ਕੁਝ ਨਵਾਂ ਕਰਨ ਲਈ ਤਿਆਰ ਰਹੋ ਆਪਣੇ-ਆਪ ਨੂੰ ਬਦਲਣ ਦੀ ਕੋਸ਼ਿਸ਼ ’ਚ ਰਹੋ ਨਵਾਂ ਹੇਅਰ ਸਟਾਈਲ ਬਣਾਓ
- ਇਹ ਜ਼ਿੰਦਗੀ ਆਪਣੀ ਹੈ ਆਪਣਾ ਸਫ਼ਰ ਕਿਵੇਂ ਕੱਟਣਾ ਹੈ, ਇਹ ਆਪਣੇ-ਆਪ ਤੈਅ ਕਰੋ ਆਪਣੇ ਨਾ ਪੂਰੇ ਹੋਏ ਸ਼ੌਂਕ ਲੱਭੋ ਅਤੇ ਉਨ੍ਹਾਂ ਨੂੰ ਡਿਵੈਲਪ ਕਰੋ ਉਮਰ ਦਾ ਧਿਆਨ ਛੱਡ ਦਿਓ ਜਿੰਮ ਜਾਓ ਗਿਟਾਰ ਜਾਂ ਸਿਤਾਰ ਸਿੱਖੋ
- ਆਪਣੇ-ਆਪ ਨੂੰ ਸਮਾਂ ਦਿਓ ਆਪਣੇ ਸਰੀਰ, ਮਨ, ਆਤਮਾ ਨੂੰ ਸਮਾਂ ਦਿਓ ਪਸੰਦ ਦਾ ਸੰਗੀਤ ਸੁਣੋ ਆਪਣੇ-ਆਪ ਨੂੰ ਖੁਸ਼ ਰੱਖੋ
- ਇਹ ਨਾ ਸੋਚ ਕਿ ਤੁਸੀਂ ਨਾ ਹੋਵੋਗੇ ਤਾਂ ਦੁਨੀਆਂ ਨਹੀਂ ਚੱਲੇਗੀ ਹਰ ਪਲ ਨੂੰ ਭਰਪੂਰ ਜਿਉਣ ਦੀ ਆਦਤ ਪਾਓ
- ਨਿਰਾਸ਼, ਮੂਰਖ, ਲੜਾਈ ਪਸੰਦ, ਝੂਠੇ, ਫਰੇਬੀ ਮਤਲਬੀ, ਲੋਕਾਂ ਤੋਂ ਕਿਨਾਰਾ ਕਰੋ ਨਿਰਲੇਪ ਰਹੋ ਟੈਨਸ਼ਨ ਵਾਲੀਆਂ ਗੱਲਾਂ ਰਿਪੀਟ ਨਾ ਕਰੋ ਟਾਪਿਕ ਹੀ ਨਾ ਛੇੜੋ ਜ਼ਿੰਦਗੀ ਨੂੰ ਜਿਉਣ ਦਾ ਅੰਦਾਜ਼ ਬਦਲਦੇ ਰਹੋ
- ਜੋ ਲੋਕ ਆਪਣੇ ਲਈ ਮਨੋਰੰਜਨ, ਕਸਰਤ, ਹੱਸਣ ਲਈ ਸਮਾਂ ਨਹੀਂ ਕੱਢਦੇ, ਉਹ ਆਪਣੇ ਬਿਮਾਰ ਹੋਣ ਲਈ ਸਮਾਂ ਕੱਢਣ ਲਈ ਤਿਆਰ ਹੋ ਜਾਣ
- ਆਓ ਜੀਵਨ ਦਾ ਰਹੱਸ ਜਾਣੀਏ ਗਮ ਦੇ ਪੰਛੀਆਂ ਨੂੰ ਆਪਣੇ ਸਿਰ ’ਤੇ ਨਾ ਬੈਠਣ ਦਿਓ ਜੇਕਰ ਉਹ ਆ ਕੇ ਮੰਡਰਾਉਣ ਵੀ ਲੱਗਣ ਤਾਂ ਉਨ੍ਹਾਂ ਨੂੰ ਆਲ੍ਹਣਾ ਨਾ ਬਣਾਉਣ ਦਿਓ ਖੁਸ਼ੀ ’ਚ ਲੀਨ ਰਹੋ ਜ਼ਿੰਦਗੀ ਜਿਉਣ ਦੀ ਕਲਾ ਸਿੱਖੋ ਆਰਟ ਆਫ ਲਿਵਿੰਗ ਤੁਹਾਡਾ ਕਾਇਆਕਲਪ ਕਰਕੇ ਤੁਹਾਨੂੰ ਲਮੇਰਾ ਜਿਉਣ ਵਾਲਾ ਇਨਸਾਨ ਬਣਾਏਗਾ
-ਵਿਜੇਂਦਰ ਕੋਹਲੀ ਗੁਰਦਾਸਪੁਰੀ