ਦਵਾਈ ਵੀ ਹੁੰਦੇ ਹਨ ਫੁੁੱਲ
ਫੁੱਲ ਦਾ ਮਹੱਤਵ ਦੇਵਤਾਵਾਂ ਨੂੰ ਅਰਪਣ ਕਰਨਾ ਅਤੇ ਆਪਣੇ ਪਿਆਰਿਆਂ ਨੂੰ ਦੇਣ ਤੱਕ ਹੀ ਸੀਮਤ ਨਹੀਂ ਰਿਹਾ ਹੈ, ਸਗੋਂ ਕਈ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਵੀ ਇਨ੍ਹਾਂ ’ਚ ਛੁਪੀ ਹੈ
Also Read :-
Table of Contents
ਇੰਜ ਹੀ ਕੁਝ ਫੁੱਲ ਹਨ ਜਿਨ੍ਹਾਂ ਦੇ ਲਗਾਤਾਰ ਸੇਵਨ ਨਾਲ ਤੁਸੀਂ ਸਿਹਤ ਲਈ ਲਾਭ ਪ੍ਰਾਪਤ ਕਰ ਸਕਦੇ ਹੋ
ਕੇਵੜਾ:
ਇਸ ਦੇ ਫੁੱਲ ਦੁਰਗੰਧਨਾਸ਼ਕ ਹੁੰਦੇ ਹਨ ਇਸ ਦਾ ਤੇਲ ਸਾਹ ਦੇ ਵਿਕਾਰ ’ਚ ਲਾਭਦਾਇਕ ਹਨ ਸਿਰਦਰਦ ਅਤੇ ਗਠੀਆ ’ਚ ਇਹ ਪ੍ਰਭਾਵਕਾਰੀ ਹਨ ਕੁਸ਼ਠ ਰੋਗ, ਚੇਚਕ, ਖੁਜਲੀ, ਦਿਲ ਦੇ ਰੋਗਾਂ ’ਚ ਇਸ ਦੀ ਮੰਜ਼ਰੀ ਨੂੰ ਪਾਣੀ ’ਚ ਉੱਬਾਲ ਕੇ, ਇਸ਼ਨਾਨ ਕਰਕੇ ਇਸ ਤੋਂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਦਾ ਅਰਕ ਪਾਣੀ ’ਚ ਪਾ ਕੇ ਪੀਣ ਨਾਲ ਸਿਰਦਰਦ ਅਤੇ ਥਕਾਣ ਦੂਰ ਹੁੰਦੀ ਹੈ
ਗੁੜਹਲ:
ਇਹ ਮਿੱਠਾ ਤੇ ਠੰਡਾ ਹੁੰਦਾ ਹੈ ਖੂਨੀ ਦਸਤ, ਦਿਲ ਦੇ ਰੋਗ, ਦਾਹ ਅਤੇ ਤਣਾਅ ਦੇ ਰੋਗ ’ਚ ਇਹ ਲਾਭਕਾਰੀ ਹੈ ਗੁੜਹਲ ਦਾ ਫੁੱਲ ਗਰਭ ’ਚ ਪਲਣ ਵਾਲੇ ਬੱਚੇ ਨੂੰ ਪੁਸ਼ਟੀ ਦਿੰਦਾ ਹੈ ਇਨ੍ਹਾਂ ਨੂੰ ਪੀਸ ਕੇ ਤੇਲ ’ਚ ਉੱਬਾਲ ਕੇ ਵਾਲਾਂ ’ਚ ਲਗਾਉਣ ਨਾਲ ਵਾਲ ਤੇਜ਼ੀ ਨਾਲ ਵਧਦੇ ਹਨ
ਚੰਪਾ:
ਇਸ ਦੇ ਫੁੱਲ ਕੌੜੇ, ਅੱਗ ਲੱਗਣ ’ਤੇ ਅਤੇ ਚਮੜੀ ਦੇ ਰੋਗਾਂ ’ਚ ਲਾਭਦਾਇਕ ਹੁੰਦੇ ਹਨ ਦਿਲ ਦੇ ਰੋਗ ਅਤੇ ਦਿਮਾਗ ਨੂੰ ਸ਼ਕਤੀ ਦਿੰਦੇ ਹਨ ਕੁਸ਼ਠ, ਸੱਟ, ਖੂਨ ਦਾ ਵਿਕਾਰ ਆਦਿ ਰੋਗਾਂ ’ਚ ਇਸ ਦਾ ਲੇਪ ਲਾਭਦਾਇਕ ਹੈ ਚੰਪਾ ਦੀਆਂ ਕਲੀਆਂ ਪਾਣੀ ’ਚ ਪੀਸ ਕੇ ਚਿਹਰੇ ’ਤੇ ਲਾਉਣ ਨਾਲ ਦਾਗ-ਧੱਬੇ, ਛਾਈਆਂ ਦੂਰ ਹੋ ਜਾਂਦੀਆਂ ਹਨ ਸੋਜ ’ਚ ਵੀ ਚੰਪਾ ਦੇ ਫੁੱਲ ਲਾਭਦਾਇਕ ਹਨ
ਚਮੇਲੀ:
ਇਸ ਦੇ ਫੁੱਲਾਂ ਦਾ ਸੇਵਨ ਕਰਨ ਨਾਲ ਜ਼ਹਿਰੀਲੇ ਭੋਜਨ ਦਾ ਪ੍ਰਭਾਵ ਦੂਰ ਹੋ ਜਾਂਦਾ ਹੈ ਇਸ ਦੇ ਫੁੱਲਾਂ ਦਾ ਰਸ (ਇੱਕ ਤੋਂ ਤਿੰਨ ਮਿਲੀ.) ਤਿੰਨ ਦਿਨ ਤੱਕ ਪੀਣ ਨਾਲ ਮੂੰਹ ਤੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ
ਬੇਲਾ:
ਇਸ ਦੇ ਫੁੱਲ ਠੰਡੇ ਅਤੇ ਕੰਨ, ਮੂੰਹ ਅਤੇ ਅੱਖਾਂ ਦੇ ਰੋਗਾਂ ’ਚ ਲਾਭਕਾਰੀ ਹਨ ਖੂਨੀ ਦਸਤਾਂ ’ਚ ਇਸ ਦੀ ਠੰਡਿਆਈ ਹਿੱਤਕਾਰੀ ਹੈ ਇਹ ਜ਼ਖ਼ਮਾਂ ਦੀ ਸੋਜ ਨੂੰ ਦੂਰ ਕਰਨ ਦੀ ਰਾਮਬਾਣ ਦਵਾਈ ਹੈ ਵਾਲਾਂ ਲਈ ਹਿੱਤਕਾਰੀ ਅਤੇ ਸਰੀਰ ਦੇ ਜਲਨ, ਮੂਤਰ ਸਬੰਧੀ ਰੋਗਾਂ, ਬਵਾਸੀਰ, ਗਰਭ ਆਦਿ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਦਾ ਹੈ ਇਹ ਫੁੱਲ ਮਨੁੱਖ ਦੀ ਯਾਦਸ਼ਕਤੀ ਅਤੇ ਘੱਟ ਸ਼ਕਤੀ ਵਧਾਉਣ ’ਚ ਵੀ ਅਸਰਕਾਰਕ ਹੈ
ਸੂਰਜਮੁਖੀ:
ਇਹ ਫੁੱਲ ਸੂਰਜ ਦੀ ਰੌਸ਼ਨੀ ਨਾ ਮਿਲਣ ਕਾਰਨ ਹੋਣ ਵਾਲੇ ਰੋਗਾਂ ਨੂੰ ਰੋਕਦਾ ਹੈ ਇਸ ਦਾ ਤੇਲ ਦਿਲ ਦੇ ਰੋਗਾਂ ’ਚ ਕੋਲੇਸਟਰੋਲ ਨੂੰ ਘੱਟ ਕਰਦਾ ਹੈ
ਕਮਲ:
ਇਸ ਦੀ ਲਾਲ, ਸਫੈਦ ਅਤੇ ਨੀਲੀਆਂ ਕਿਸਮਾਂ ਠੰਡਕ, ਸ਼ੁਕਰਵਰਧਕ ਅਤੇ ਵਾਲਾਂ ਨੂੰ ਵਧਾਉਣ ’ਚ ਅਸਰਕਾਰਕ ਹਨ ਇਨ੍ਹਾਂ ’ਚ ਵਾਤ, ਪਿੱਤ, ਕਫ, ਦਾਹ, ਖੂਨ ਦਾ ਵਿਕਾਰ, ਦਿਲ ਦੇ ਰੋਗ, ਟੀਬੀ ਆਦਿ ਬਿਮਾਰੀਆਂ ਦਾ ਨਾਸ਼ ਕਰਨ ਵਾਲੇ ਰਸਾਇਣ ਹੁੰਦੇ ਹਨ ਬਵਾਸਰੀ ’ਚ ਮਿਸ਼ਰੀ ਦੇ ਨਾਲ ਕਮਲ ਦੇ ਫੁੱਲਾਂ ਦੀ ਠੰਡਿਆਈ ਲਾਭਕਾਰੀ ਹੈ
ਪਲਾਸ਼:
ਇਸ ਦੇ ਫੁੱਲ ਵਾਤਕਾਰਕ, ਕਫ, ਪਿੱਤ, ਖੂਨ ਦੇ ਵਿਕਾਰ, ਪਿਆਸ, ਜਲਨ, ਕੁਸ਼ਟ ਤੇ ਮੱਧਮ ਦਰਦ ਨੂੰ ਦੂਰ ਕਰਦੇ ਹਨ ਪਾਣੀ ਦੇ ਨਾਲ ਪੀਸ ਕੇ, ਲੁਗਦੀ ਬਣਾ ਕੇ ਪੇਟ ’ਤੇ ਰੱਖਣ ਨਾਲ ਪੱਥਰੀ ਕਾਰਨ ਦਰਦ ਹੋਣ ਜਾਂ ਪੇਸ਼ਾਬ ਨਾ ਆਉਣ ਦੀ ਸਥਿਤੀ ’ਚ ਇਸ ਦੇ ਫੁੱਲ ਕੰਮ ਕਰਦੇ ਹਨ ਇਸ ਦਾ ਚੂਰਨ ਪੇਟ ਦੇ ਕੀੜਿਆਂ ਨੂੰ ਨਸ਼ਟ ਕਰਦਾ ਹੈ
ਗੇਂਦਾ:
ਖੂਨੀ ਬਵਾਸੀਰ ’ਚ ਗੇਂਦਾ ਲਾਭਦਾਇਕ ਹੈ ਪੇਸ਼ਾਬ ਦੀ ਪੱਥਰੀ ਨੂੰ ਵੀ ਗਾਲ ਕੇ ਕੱਢ ਦਿੰਦਾ ਹੈ ਇਸ ਫੁੱਲ ਨਾਲ ਹੋਮਿਓਪੈਥੀ ਦੀ ਇੱਕ ਪ੍ਰਸਿੱਧ ਦਵਾਈ ‘ਟਿਚਰ ਕੈÇਲੰਡੁਲਾ’ ਬਣਦੀ ਹੈ ਜੋ ਐਂਟੀਸੈਪਟਿਕ ਹੈ ਇਸ ਦੀ ਵਰਤੋਂ ਮਰ੍ਹਮ ਅਤੇ ਜਖ਼ਮ ਭਰਨ ’ਚ ਹੁੰਦੀ ਹੈ
ਕਚਨਾਰ:
ਇਸ ਦੇ ਫੁੱਲ ਠੰਡੇ, ਹਲਕੇ ਅਤੇ ਪਿੱਤ, ਦਸਤ, ਬਵਾਸੀਰ, ਮਾਹਵਾਰੀ ਦੀ ਜ਼ਿਆਦਤਾ, ਪੇਸ਼ਾਬ ਦੀ ਬਿਮਾਰੀ ’ਚ ਲਾਭਦਾਇਕ ਹਨ
ਹਰਸਿੰਗਾਰ:
ਹਰਸਿੰਗਾਰ ਦੇ ਫੁੱਲ ਕੌੜੇ, ਭੁੱਖ ਵਧਾਉਣ ਵਾਲੇ, ਸੋਜ ਦੂਰ ਕਰਨ ਵਾਲੇ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਦਿੰਦੇ ਹਨ ਇਸਦਾ ਲੇਪ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ
ਜੂਹੀ:
ਪੇਟ ਦਾ ਅਲਸਰ ਦੂਰ ਕਰਨ ’ਚ ਜੂਹੀ ਦੇ ਫੁੱਲਾਂ ਦਾ ਚੂਰਨ ਹਿੱਤਕਾਰੀ ਹੈ ਮਾਨਸਿਕ ਪ੍ਰੇਸ਼ਾਨੀ, ਚਿੜਚਿੜਾਪਣ ’ਚ ਇਸ ਦੀ ਸੁਗੰਧ ਫਾਇਦਾ ਕਰਦੀ ਹੈ ਜੂਹੀ ਦੇ ਫੁੱਲਾਂ ਦੇ ਸੰਪਰਕ ’ਚ ਰਹਿਣ ਦੇ ਗੁਣ ਵੱਖ-ਵੱਖ ਹੁੰਦੇ ਹਨ ਜੂਹੀ ਦੇ ਫੁੱਲ ਠੰਡੇ, ਪਚਣ ’ਚ ਹਲਕੇ, ਦਿਲ ਲਈ ਹਿੱਤਕਾਰੀ, ਚਮੜੀ ਦੇ ਰੋਗ, ਮੂੰਹ ਦੇ ਰੋਗ ਅਤੇ ਅੱਖਾਂ ਦੇ ਰੋਗ ’ਚ ਲਾਭਕਾਰੀ ਹੁੰਦੇ ਹਨ ਇਸ ਦਾ ਤਾਜ਼ਾ ਫੁੱਲ ਦਸਤਾਵਰ ਹੁੰਦਾ ਹੈ ਜਦਕਿ ਸੁੱਕੇ ਫੁੱਲ ਦਸਤ ਰੋਕਦੇ ਹਨ ਫੁੱਲਾਂ ਨੂੰ ਪੀਸ ਕੇ, ਸ਼ਰਬਤ ਬਨਫਸ਼ਾ ਜਾਂ ਸ਼ਰਾਬਤ ਜੂਫਾ ਦੇ ਨਾਲ ਚਟਾਉਣ ਨਾਲ ਦਮੇ ਦੀ ਬਿਮਾਰੀ ’ਚ ਲਾਭ ਹੁੰਦਾ ਹੈ
ਗੁਲਾਬ:
ਚੱਕਰ ਆਉਣ ਜਾਂ ਬੇਚੈਨੀ ’ਚ ਗੁਲਾਬ ਦਾ ਫੁੱਲ ਗੁਣਕਾਰੀ ਹੈ ਗੁਲਾਬ ਨਾਲ ਬਣੀ ਗੁਲਕੰਦ ਸਰੀਰ ਅਤੇ ਪੇਟ ਦੀ ਗਰਮੀ ਸ਼ਾਂਤ ਕਰਕੇ ਕਮਜੋਰੀ ਦੂਰ ਕਰਦੀ ਹੈ ਇਸ ਦਾ ਤੇਲ ਬੈਕਟੀਰੀਆਰੋਧੀ ਹੈ, ਇਸ ਲਈ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ’ਚ ਕੰਮ ਆਉਂਦਾ ਹੈ