ਬੇਟਾ! ਏਵਲ ਪੱਚੀ ਲੈ ਲੈ, ਆਰਾਮ ਆ ਜਾਵੇਗਾ ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਭੈਣ ਬਲਜੀਤ ਕੌਰ ਇੰਸਾਂ ਪੁੱਤਰੀ ਸੱਚਖੰਡ ਵਾਸੀ ਨਾਇਬ ਸਿੰਘ ਪਿੰਡ ਨਟਾਰ ਜ਼ਿਲ੍ਹਾ ਸਰਸਾ (ਹਰਿਆਣਾ)
ਜਦੋਂ 1989 ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਗੁਰਗੱਦੀ ਬਖਸ਼ਿਸ਼ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਸੀ ਤਾਂ ਇੱਕ ਦਿਨ ਮੈਂ ਆਪਣੇ ਘਰ-ਪਰਿਵਾਰ ਵਿੱਚ ਕਿਹਾ ਕਿ ਭਾਵੇਂ ਖੁਦਾ ਵੀ ਚੱਲ ਕੇ ਕਿਉਂ ਨਾ ਆ ਜਾਵੇ ਮੈਨੂੰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜਿੰਨਾ ਪਿਆਰ ਕਿਸੇ ਦਾ ਨਹੀਂ ਆ ਸਕਦਾ ਅਤੇ ਨਾ ਹੀ ਕੋਈ ਪਰਮ ਪਿਤਾ ਜੀ ਜਿੰਨਾ ਪਿਆਰ ਆਪਾਂ ਨੂੰ ਦੇ ਸਕਦਾ ਹੈ ਉਦੋਂ ਇਹ ਸੋਚ ਕੇ ਦਿਲ ਕੰਬ ਉੱਠਦਾ ਸੀ
ਕਿ ਸੱਚੇ ਸੌਦੇ ਦੀ ਗੁਰਗੱਦੀ ’ਤੇ ਕੋਈ ਹੋਰ ਆ ਜਾਵੇਗਾ ਪਰ ਜਿਸ ਤਰ੍ਹਾਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਬਖ਼ਸ਼ ਕੇ ਆਪਣਾ ਸਵਰੂਪ ਬਣਾ ਲਿਆ ਤੇ ਬਚਨ ਕਰ ਦਿੱਤੇ ਕਿ ਅਸੀਂ ਸੀ (ਬੇਪਰਵਾਹ ਮਸਤਾਨਾ ਜੀ ਦੇ ਰੂਪ ਵਿੱਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ) ਅਤੇ ਅਸੀਂ ਹੀ ਰਹਾਂਗੇ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ਵਿੱਚ) ਪਰ ਜਦੋਂ ਅਸੀਂ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਸ਼ਹਿਨਸ਼ਾਹ ਪਰਮ ਪਿਤਾ ਜੀ ਦੇ ਉਸ ਉਪਕਾਰ ਦੇ ਬਦਲੇ ਅਸੀਂ ਧੰਨ ਹੀ ਕਹਿ ਸਕਦੇ ਹਾਂ ਉਹਨਾਂ ਦੀ ਮਹਾਨਤਾ ਦੇ ਅੱਗੇ ਸਿਰ ਝੁਕ ਜਾਂਦਾ ਹੈ
ਪਰਮ ਪਿਤਾ ਜੀ ਨੇ ਜਿਸ ਤਰ੍ਹਾਂ ਗੁਰਗੱਦੀ ਬਖ਼ਸ਼ੀ ਇੱਕ ਮਿਸਾਲ ਕਾਇਮ ਹੋ ਗਈ ਕਿ ਗੁਰੂ ਆਪਣੇ ਸ਼ਿਸ਼ ਨੂੰ ਬਰਾਬਰ ਬਿਠਾਵੇ ਤੇ ਪਹਿਲਾਂ ਹੀ ਸਭ ਕੁਝ ਉਹਨਾਂ ਨੂੰ ਬਖ਼ਸ਼ ਦੇਵੇ ਇਸ ਤਰ੍ਹਾਂ ਕੇਵਲ ਸੱਚੇ ਸੌਦੇ ਵਿੱਚ ਹੀ ਹੋਇਆ
ਮੇਰੇ ਗਲੇ ਵਿੱਚ ਦਰਦ ਸੀ ਮੈਂ ਕਿਸੇ ਨੂੰ ਨਾ ਦੱਸਿਆ ਮੈਂ ਸ਼ੀਸ਼ੇ ਵਿੱਚ ਦੇਖਿਆ ਤਾਂ ਗਲੇ ਵਿੱਚ ਬੇਰ ਜਿੱਡੀ ਗੰਢ ਸੀ ਦਰਦ ਜਦੋਂ ਵਧ ਗਿਆ ਤਾਂ ਮੈਥੋਂ ਰੋਟੀ ਵੀ ਨਾ ਖਾਧੀ ਜਾਵੇ ਅਤੇ ਬੋਲਿਆ ਵੀ ਨਹੀਂ ਜਾਂਦਾ ਸੀ ਤਕਲੀਫ਼ ਨਾਲ 101 ਡਿਗਰੀ ਬੁਖਾਰ ਹੋ ਗਿਆ ਪਰ ਮੈਂ ਘਰੇ ਨਹੀਂ ਦੱਸਿਆ ਕਿ ਘਰ ਦੇ ਮੈਨੂੰ ਡੇਰੇ ਜਾਣ ਤੋਂ ਮਨ੍ਹਾ ਕਰ ਦੇਣਗੇ ਜਦੋਂ ਰੋਟੀ ਨਾ ਖਾਧੀ ਗਈ ਤਾਂ ਮੈਂ ਕਿਹਾ, ਗਲੇ ਵਿੱਚ ਦਰਦ ਹੈ ਡੈਡੀ ਕਹਿਣ ਲੱਗੇ ਕਿ ਕੱਲ੍ਹ ਨੂੰ ਗਲੇ ਦੇ ਮਾਹਿਰ ਡਾਕਟਰ ਨੂੰ ਦਿਖਾਵਾਂਗੇ ਤਾਂ ਮੈਂ ਆਪਣੇ ਸਤਿਗੁਰੂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਸਵਰੂਪ ਹਜ਼ੂਰ ਪਿਤਾ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਜੀ ਦੇ ਚਰਨ-ਕਮਲਾਂ ਵਿੱਚ ਅਰਦਾਸ ਕੀਤੀ
ਕਿ ਹੇ ਸਤਿਗੁਰ ਜੀ, ਤੁਸੀਂ ਮੈਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨਾ ਪਰ ਮੇਰੀ ਨਕਾਰਾਤਮਕ ਸੋਚ ਨੂੰ ਨਾ ਸੁਣਦੇ ਹੋਏ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਜਾਗੋ-ਮੀਟੀ ਦੀ ਅਵਸਥਾ ਵਿੱਚ ਦਰਸ਼ਨ ਦਿੱਤੇ ਅਤੇ ਬਚਨ ਫਰਮਾਇਆ, ‘‘ਬੇਟਾ! ਏਵਲ ਪੱਚੀ ਲੈ ਲੈ, ਆਰਾਮ ਆ ਜਾਵੇਗਾ’’ ਮੈਂ ਉੱਠ ਕੇ ਵੇਖਿਆ, ਉਸ ਸਮੇਂ ਰਾਤ ਦਾ ਇੱਕ ਵੱਜਿਆ ਸੀ ਮੈਂ ਗੋਲੀਆਂ ਵਾਲਾ ਡੱਬਾ ਦੇਖਿਆ ਤੇ ਉਸ ਵਿੱਚੋਂ ਏਵਲ ਪੱਚੀ ਕੱਢ ਕੇ ਪਾਣੀ ਨਾਲ ਲੈ ਲਈ ਪੂਜਨੀਕ ਹਜ਼ੂਰ ਪਿਤਾ ਜੀ ਨੇ ਸੁਫ਼ਨੇ ਵਿੱਚ ਫਿਰ ਦਰਸ਼ਨ ਦਿੱਤੇ ਅਤੇ ਫਰਮਾਇਆ, ‘‘ਬੇਟਾ, ਕੋਸੇ ਪਾਣੀ ਦੇ ਗਰਾਰੇ ਕਰਨ ਨਾਲ ਗਲਾ ਠੀਕ ਹੋ ਜਾਵੇਗਾ’’ ਗਲੇ ਵਾਲੀ ਗੰਢ ਦਾ ਮੂੰਹ ਬਣ ਗਿਆ ਸੀ ਜਦੋਂ ਮੈਂ ਗਰਾਰੇ ਕੀਤੇ ਤਾਂ ਉਹ ਗੰਢ ਇਸ ਤਰ੍ਹਾਂ ਬਾਹਰ ਆ ਗਈ ਜਿਵੇਂ ਕਿਸੇ ਨੇ ਅਪਰੇਸ਼ਨ ਕਰਕੇ ਬਾਹਰ ਕੱਢੀ ਹੋਵੇ ਗਲੇ ਨੂੰ ਅਰਾਮ ਆ ਗਿਆ
ਘਰਦਿਆਂ ਨੇ ਮੈਨੂੰ ਪੈਸੇ ਦਿੱਤੇ ਕਿ ਟੀਕੇ ਕਰਵਾ ਲਈਂ ਪਰ ਮੈਂ ਹਜ਼ੂਰ ਪਿਤਾ ਜੀ ਦਾ ਸਵਰੂਪ (ਫੋਟੋ) ਦਰਬਾਰ ਵਿੱਚੋਂ ਖਰੀਦ ਲਿਆਈ ਜਦੋਂ ਮੈਨੂੰ ਘਰਦਿਆਂ ਨੇ ਪੁੱਛਿਆ ਕਿ ਦਵਾਈ ਲੈ ਲਈ ਹੈ ਤਾਂ ਮੈਂ ਕਿਹਾ ਕਿ ਮੈਂ ਤਾਂ ਡਾਕਟਰ ਹੀ ਘਰ ਲੈ ਆਈ ਹਾਂ ਹਜ਼ੂਰ ਪਿਤਾ ਜੀ ਦਾ ਸਵਰੂਪ ਮੈਂ ਕਾਨਸ ’ਤੇ ਰੱਖ ਦਿੱਤਾ ਭਾਵੇਂ ਉਹ ਸ਼ਹਿਨਸ਼ਾਹ ਪਰਮ ਪਿਤਾ ਜੀ ਸਨ, ਚਾਹੇ ਖੁਦਾ ਸਨ, ਪਰ ਹਜ਼ੂਰ ਪਿਤਾ ਜੀ ਦੇ ਰੂਪ ਵਿੱਚ ਸਨ ਜਿਨ੍ਹਾਂ ਨੇ ਮੈਨੂੰ ਗੋਲੀ ਦਿੱਤੀ ਇਸ ਤਰ੍ਹਾਂ ਸਤਿਗੁਰੂ ਨੇ ਆਪਣੇ ਦਰਸ਼ਨਾਂ ਤੇ ਬਚਨਾਂ ਨਾਲ ਮੇਰਾ ਰੋਗ ਕੱਟ ਦਿੱਤਾ