…ਤਾਂ ਕਿ ਹਰ ਕੋਈ ਰਹੇ ਤੰਦਰੁਸਤ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ‘ਜਨ ਕਲਿਆਣ ਪਰਮਾਰਥੀ ਸਿਹਤ ਜਾਂਚ ਕੈਂਪ’ ’ਚ 964 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਉੂਂਡੇਸ਼ਨ ਸਰਸਾ ਵੱਲੋਂ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੇ ਮੌਕੇ 22 ਅਗਸਤ (ਐਤਵਾਰ) ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਇੱਕ ਜਨ ਕਲਿਆਣ ਪਰਮਾਰਥੀ ਸਿਹਤ ਜਾਂਚ ਕੈਂਪ ਲਾਇਆ ਗਿਆ ਇਸ ਕੈਂਪ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਰੀਬ 36 ਮਾਹਿਰ ਡਾਕਟਰ ਸਾਹਿਬਾਨਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਹਸਪਤਾਲ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਰਾਮ ਕਿਸ਼ਨ ਬਜਾਜ ਇੰਸਾਂ,
ਆਰਐੱਮਓ ਡਾ. ਗੌਰਵ ਅਗਰਵਾਲ ਇੰਸਾਂ, ਤੇ ਹੋਰ ਡਾਕਟਰਾਂ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਅਰਦਾਸ ਦਾ ਸ਼ਬਦ ਬੋਲ ਕੇ ਕੀਤਾ ਇਸ ਤੋਂ ਬਾਅਦ ਹਸਪਤਾਲ ’ਚ ਬਣਾਏ ਗਏ ਵੱਖ-ਵੱਖ ਕੈਬਨਾਂ ’ਚ ਮਾਹਰ ਡਾਕਟਰਾਂ ਨੇ ਮਰੀਜ਼ਾਂ ਦੀ ਸਿਹਤ ਜਾਂਚੀ ਤੇ ਉਨ੍ਹਾਂ ਨੂੰ ਉਚਿੱਤ ਸਲਾਹ ਪ੍ਰਦਾਨ ਕੀਤੀ ਅਤੇ ਲੋੜ ਅਨੁਸਾਰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਇਸਦੇ ਨਾਲ ਹੀ ਹਰ ਤਰ੍ਹਾਂ ਦੇ ਮੈਡੀਕਲ ਚੈੱਕਅਪ ਟੈਸਟਾਂ ’ਤੇ 50 ਫੀਸਦੀ ਦੀ ਛੋਟ ਵੀ ਦਿੱਤੀ ਗਈ ਸੀ ਕੈਂਪ ’ਚ 964 ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ, ਜਿਸ ਵਿੱਚ 543 ਮਹਿਲਾਵਾਂ ਤੇ 421 ਪੁਰਸ਼ ਸ਼ਾਮਲ ਸਨ
ਇਨ੍ਹਾਂ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
ਇਸ ਪਰਮਾਰਥੀ ਕੈਂਪ ’ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਵਤਾਰ ਸਿੰਘ ਕਲੇਰ, ਯੂਰੋਲਾਜਿਸਟ ਡਾ. ਹੇਮੰਤ, ਜਨਰਲ ਸਰਜਨ ਡਾ. ਐੱਮਪੀ ਸਿੰਘ, ਡਾ. ਸੁਮਾਂਯੂ ਆਜ਼ਾਦ, ਡਾ. ਰਾਹੁਲ , ਡਾ. ਸ਼ੁਭਮ, ਜਨਰਲ ਮੈਡੀਸਨ ਮਾਹਿਰ ਡਾ. ਗੌਰਵ ਅਗਰਵਾਲ, ਡਾ. ਮੀਨਾਕਸ਼ੀ, ਡਾ. ਗੌਰਵ ਗੁਪਤਾ, ਡਾ. ਇਸ਼ਿਤਾ , ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਨਿਤਿਨ ਮੋਹਨ ਤੇ ਡਾ. ਅਨੁਪ੍ਰਿਆ, ਜਣੇਪਾ ਤੇ ਇਸਤਰੀ ਰੋਗਾਂ ਦੇ ਮਾਹਿਰ ਡਾ. ਮੰਨੂੰ ਸਿੰਗਲਾ ਤੇ ਡਾ. ਅਨੁਰਾਧਾ ਸ਼ਰਮਾ, ਪਲਾਸਟਿਕ ਸਰਜਨ ਡਾ. ਸਵਪਨਿਲ ਗਰਗ, ਅੱਖਾਂ ਦੇ ਮਾਹਿਰ ਡਾ. ਮੋਨਿਕਾ ਗਰਗ ਤੇ ਡਾ. ਗੀਤਿਕਾ ਗੁਲਾਟੀ, ਹੱਡੀ ਰੋਗ ਦੇ ਮਾਹਿਰ, ਡਾ. ਸੂਰਿਆ ਪ੍ਰਕਾਸ਼ ਤੇ ਡਾ. ਵੇਦਿਕਾ ਇੰਸਾਂ,
ਪੈਥੋਲਾਜਿਸਟ ਡਾ. ਮੰਜੂ ਆਹੂਜਾ, ਮਾਈਕ੍ਰੋਬਾਓਲਾਜਿਸਟ ਡਾ. ਨੇਹਾ ਗੁਪਤਾ, ਮਨੋਰੋਗ ਦੇ ਮਾਹਿਰ ਡਾ. ਅਸ਼ੋਕ ਇੰਸਾਂ ਤੇ ਡਾ. ਓਮੰਗ ਗੁਪਤਾ, ਰੇਡੀਓਲਾਜਿਸਟ ਡਾ. ਸੰਦੀਪ ਕੌਰ, ਚਮੜੀ ਰੋਗ ਦੇ ਮਾਹਿਰ ਡਾ. ਗੁੰਜਨ, ਦੰਦਾਂ ਦੇ ਮਾਹਿਰ ਡਾ. ਯਸ਼ਿਕਾ, ਡਾ. ਸਾਕਸ਼ੀ ਚੌਹਾਨ, ਡਾ. ਵੈਸ਼ਾਲੀ, ਡਾ. ਬ੍ਰਹਮਾ ਸਿੰਘ ਚੌਹਾਨ, ਡਾ. ਪ੍ਰਿਅੰਕਾ ਤੇ ਡਾ. ਗੌਰਵ ਗਰਗ ਅਤੇ ਕੰਨ-ਨੱਕ, ਗਲੇ ਦੇ ਰੋਗਾਂ ਦੇ ਮਾਹਿਰ ਡਾ. ਸਰਲ ਆਹੂਜਾ, ਫਿਜੀਓਥਰੈਪਿਸਟ ਡਾ. ਨੀਤਾ, ਡਾ. ਜਸਵਿੰਦਰ ਕੌਰ ਤੇ ਡਾ. ਪਾਲ ਸਮੇਤ ਕਰੀਬ 36 ਮਾਹਿਰ ਡਾਕਟਰਾਂ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇ ਕੇ ਮਰੀਜ਼ਾਂ ਦੀ ਜਾਂਚ ਕੀਤੀ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਸਮੂਹ ਪੈਰਾਮੈਡੀਕਲ ਸਟਾਫ਼ ਤੇ ਪਾਨੀਪਤ ਤੇ ਟੋਹਾਣਾ ਬਲਾਕ ਦੇ ਸੇਵਾਦਾਰਾਂ ਨੇ ਵੀ ਆਪਣੀ ਨਿਸਵਾਰਥ ਸੇਵਾ ਨਿਭਾਈ