Dronacharya

ਪਰ ਉਪਦੇਸ਼ ਕੁਸ਼ਲ ਬਹੁਤੇਰੇ Dronacharya ਦ੍ਰੋਣਾਚਾਰਿਆ ਦੇ ਸ਼ਿਸ਼ ਦੋਵੇਂ ਹੀ ਸਨ ਕੌਰਵ ਅਤੇ ਪਾਂਡਵ ਉਹ ਦੋਵਾਂ ਨੂੰ ਬਰਾਬਰ ਸਿੱਖਿਆ ਅਤੇ ਵੱਖ-ਵੱਖ ਕਲਾਵਾਂ ’ਚ ਸਿਖਲਾਈ ਦਿੰਦੇ ਸਨ ਇੱਕ ਦਿਨ ਸ਼ਿਸ਼ਾਂ ਨੂੰ ਉਨ੍ਹਾਂ ਕਿਹਾ ਕਿ ‘‘ਸਾਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਗੁੱਸੇ ਨਾਲ ਦਿਮਾਗ ਦਾ ਨੁਕਸਾਨ ਹੁੰਦਾ ਹੈ ਅਤੇ ਘੱਟ ਦਿਮਾਗ ਵਾਲਾ ਮਨੁੱਖ ਚੰਗੇ, ਸਿਰਜਣਾਤਮਕ ਕੰਮ ਨਹੀਂ ਕਰ ਸਕਦਾ’’

ਦਰੋਣਾਚਾਰਿਆ ਨੇ ਅੱਗੇ ਕਿਹਾ ਕਿ ਮੇਰੇ ਉਪਰੋਕਤ ਕਥਨ ਨੂੰ ਤੁਸੀਂ ਯਾਦ ਕਰੋ ਅਤੇ ਕੱਲ੍ਹ ਨੂੰ ਯਾਦ ਕਰਕੇ ਆਇਓ ਤੁਹਾਨੂੰ ਇਹ ਕਥਨ ਕਲਾਸ ’ਚ ਦੁਹਰਾਉਣਾ ਹੋਵੇਗਾ ਅਗਲੇ ਦਿਨ ਆਚਾਰੀਆ ਦਰੋਣ ਨੇ ਕਲਾਸ ’ਚ ਸਾਰੇ ਵਿਦਿਆਰਥੀਆਂ ਨੂੰ ਇੱਕ-ਇੱਕ ਕਰਕੇ ਪੁੱਛਿਆ ਕਿ ਤੁਹਾਨੂੰ ਯਾਦ ਹੈ ਮੈਂ ਕੱਲ੍ਹ ਕੀ ਕਿਹਾ ਸੀ? ਯੁਧਿਸ਼ਟਰ ਨੂੰ ਛੱਡ ਕੇ ਸਾਰਿਆਂ ਨੇ ਕਿਹਾ ਕਿ ਜੀ, ਯਾਦ ਹੈ ਦਰੋਣਾਚਾਰਿਆ ਨੇ ਯੁਧਿਸ਼ਟਰ ਨੂੰ ਕਿਹਾ ਕਿ ਕੱਲ੍ਹ ਜ਼ਰੂਰ ਯਾਦ ਕਰਕੇ ਆਉਣਾ

ਯੁਧਿਸ਼ਟਰ ਨੇ ਅਗਲੇ ਦਿਨ ਵੀ ਕਿਹਾ ਕਿ ਉਨ੍ਹਾਂ ਨੂੰ ਕਥਨ ਯਾਦ ਨਹੀਂ ਹੋਇਆ ਦਰੋਣ ਨੇ ਕਿਹਾ ਕਿ ਤੁਸੀਂ ਨਿਰੇ ਮੂਰਖ ਹੋ ਤੁਹਾਡੇ ਤੋਂ ਛੋਟੇ ਬੱਚਿਆਂ ਨੂੰ ਕਥਨ ਯਾਦ ਹੈ ਅਤੇ ਤੁਹਾਨੂੰ ਨਹੀਂ ਅੱਜ ਤੁਹਾਨੂੰ ਮੁਆਫ ਕਰ ਰਿਹਾ ਹਾਂ ਪਰ ਸਵੇਰੇ ਜ਼ਰੂਰ ਯਾਦ ਕਰਕੇ ਆਉਣਾ ਅਗਲੇ ਦਿਨ ਦਰੋਣ ਨੇ ਪੁੱਛਿਆ ਕਿ ਅੱਜ ਤੁਸੀਂ ਜ਼ਰੂਰ ਯਾਦ ਕਰਕੇ ਆਏ ਹੋਵੋਗੇ? ਯੁਧਿਸ਼ਟਰ ਨੇ ਉਦਾਸ ਸੁਰ ’ਚ ਕਿਹਾ, ‘‘ਨਹੀਂ ਗੁਰੂਦੇਵ ਕੀ ਕਰਾਂ ਯਾਦ ਹੀ ਨਹੀਂ ਹੁੰਦਾ’’ ਦਰੋਣਾਚਾਰਿਆ ਨੂੰ ਗੁੱਸਾ ਆ ਗਿਆ ਉਨ੍ਹਾਂ ਨੇ ਯੁਧਿਸ਼ਟਰ ਨੂੰ ਇੱਕ ਥੱਪੜ ਮਾਰਿਆ ਅਤੇ ਬੋਲੇ ਕਿ ਮੈਨੂੰ ਇਹ ਅਨੁਮਾਨ ਨਹੀਂ ਸੀ ਕਿ ਤੂੰ ਮਹਾਂਮੂਰਖ ਹੈਂ

ਯੁਧਿਸ਼ਟਰ ਥੱਪੜ ਖਾ ਕੇ ਵੀ ਸ਼ਾਂਤ ਰਹੇ ਅਤੇ ਕਿਹਾ ਕਿ ਯਾਦ ਆ ਗਿਆ, ਗੁਰੂ ਜੀ ਅਸਲ ’ਚ ਮੈਂ ਆਪਣੀ ਪ੍ਰੀਖਿਆ ਲੈ ਰਿਹਾ ਸੀ ਜਦੋਂ ਤੁਸੀਂ ਮੇਰੇ ਮੂੰਹੋਂ ਵਾਰ-ਵਾਰ ਨਾਂਹ ਸੁਣੋਗੇ ਤਾਂ ਮੈਨੂੰ ਇੱਕ ਨਾ ਇੱਕ ਦਿਨ ਅਪਮਾਨਿਤ ਕਰੋਗੇ ਅਤੇ ਸਜ਼ਾ ਦਿਓਗੇ ਤਾਂ ਕੀ ਮੈਂ ਸ਼ਾਂਤ ਰਹਿ ਸਕਾਂਗਾ ਅੱਜ ਥੱਪੜ ਖਾਣ ’ਤੇ ਵੀ ਮੈਨੂੰ ਗੁੱਸਾ ਨਹੀਂ ਆਇਆ ਉਦੋਂ ਮੈਂ ਸੱਚ ਬੋਲ ਦਿੱਤਾ ਕਿ ਮੈਨੂੰ ਕਥਨ ਯਾਦ ਆ ਗਿਆ ਜਦੋਂਕਿ ਅਸਲ ’ਚ ਮੈਨੂੰ ਉਹ ਪਹਿਲੇ ਹੀ ਦਿਨ ਤੋਂ ਯਾਦ ਸੀ

Also Read:  ਬੇਟਾ! ਅਸੀਂ ਤੈਨੂੰ ਆਪਣੇ ਹੱਥਾਂ ਨਾਲ ਸੇਬ ਦਿੰਨੇ ਆਂ, ਵੰਡ ਕੇ ਖਾ ਲਿਓ | ਸਤਿਸੰਗੀਆਂ ਦੇ ਅਨੁਭਵ

ਯੁਧਿਸ਼ਟਰ ਦੀ ਗੱਲ ਸੁਣ ਕੇ ਦਰੋਣ ਨੂੰ ਆਪਣੇ-ਆਪ ’ਤੇ ਹੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਗੁੱਸਾ ਨਾ ਕਰਨ ਦਾ ਉਪਦੇਸ਼ ਉਨ੍ਹਾਂ ਨੇ ਹੀ ਦਿੱਤਾ ਸੀ ਅਤੇ ਉਸ ਦਾ ਪਾਲਣ ਉਹ ਖੁਦ ਹੀ ਨਹੀਂ ਕਰ ਸਕੇ ਜਦੋਂਕਿ ਉਨ੍ਹਾਂ ਦੇ ਸ਼ਿਸ਼ ਨੇ ਖੁਦ ’ਤੇ ਉਸ ਦਾ ਕਠਿਨ ਪ੍ਰਯੋਗ ਵੀ ਕੀਤਾ ਉਨ੍ਹਾਂ ਨੇ ਯੁਧਿਸ਼ਟਰ ਨੂੰ ਗਲੇ ਲਾ ਕੇ ਕਿਹਾ ਕਿ ਤੂੰ ਤਾਂ ਮੈਨੂੰ ਹੀ ਸ਼ੀਸ਼ਾ ਦਿਖਾ ਦਿੱਤਾ ਤੂੰ ਹੀ ਵਿੱਦਿਆ ਦਾ ਸਹੀ ਉਦੇਸ਼ ਜਾਣਿਆ ਹੈ ਵਿੱਦਿਆ ਅਸਲ ’ਚ ਉਦੋਂ ਮੰਨੀ ਜਾਂਦੀ ਹੈ ਜਦੋਂ ਉਹ ਮਨੁੱਖ ਦੇ ਵਿਹਾਰਕ ਜੀਵਨ ’ਚ ਉੱਤਰੇ -ਅਯੁੱਧਿਆ ਪ੍ਰਸਾਦ ‘ਭਾਰਤੀ’