ਬਾਲ ਕਹਾਣੀ: ਇੰਜਣ ਦੇ ਮਾਤਾ-ਪਿਤਾ
ਇੱਕ ਛੋਟੇ ਜਿਹੇ ਸਟੇਸ਼ਨ ’ਤੇ ਇੱਕ ਛੋਟਾ ਜਿਹਾ ਇੰਜਣ ਨਜ਼ਰ ਆਉਂਦਾ ਸੀ ਜਦੋਂ ਉਹ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਗੋਦ ’ਚ ਦੇਖਦਾ ਤਾਂ ਉਦਾਸ ਹੋ ਜਾਂਦਾ, ਕਿਉਂਕਿ ਉਸ ਦੀ ਤਾਂ ਕੋਈ ਮਾਂ ਹੀ ਨਹੀਂ ਸੀ ਉਹ ਹੋਰ ਵੀ ਦੁਖੀ ਹੋ ਜਾਂਦਾ, ਜਦੋਂ ਕਿਸੇ ਬੱਚੇ ਨੂੰ ਆਪਣੇ ਪਾਪਾ ਦੀ ਉਂਗਲੀ ਫੜ ਕੇ ਘੁੰਮਦਾ ਦੇਖਦਾ ਛੋਟੇ ਇੰਜਣ ਨੇ ਇੱਕ ਵਾਰ ਆਪਣੇ ਨਾਲ ਰਹਿਣ ਵਾਲੇ ਇੱਕ ਵੱਡੇ ਇੰਜਣ ਤੋਂ ਪੁੱਛਿਆ ਕਿ ਮੇਰੇ ਪਿਤਾ ਕੌਣ ਹਨ?
‘ਜੇਮਸ ਵਾਟ’ ਉਸ ਨੂੰ ਜਵਾਬ ਮਿਲਿਆ
‘ਕੀ ਮੈਂ ਉਨ੍ਹਾਂ ਨੂੰ ਮਿਲ ਸਕਦਾ ਹਾਂ?’ ਉਸਨੇ ਫਿਰ ਸਵਾਲ ਕੀਤਾ ਜਵਾਬ ਮਿਲਿਆ, ‘ਨਹੀਂ, ਕਿਉਂਕਿ ਉਹ ਤੈਨੂੰ ਸੈਂਕੜੇ ਸਾਲ ਪਹਿਲਾਂ ਜਨਮ ਦੇ ਕੇ ਚੱਲ ਵੱਸੇ ਹੁਣ ਤੁਸੀਂ ਉਨ੍ਹਾਂ ਨੂੰ ਨਹੀਂ ਮਿਲ ਸਕਦੇ’ ਛੋਟਾ ਇੰਜਣ ਨਿਰਾਸ਼ ਹੋ ਗਿਆ ਇੱਕ ਦਿਨ ਫਿਰ ਉਸਨੇ ਕਿਸੇ ਹੋਰ ਵੱਡੇ ਇੰਜਣ ਦੇ ਸਾਹਮਣੇ ਜਾ ਕੇ ਪੁੱਛਿਆ, ‘ਕੀ ਤੁਸੀਂ ਦੱਸ ਸਕਦੇ ਹੋ, ਮੇਰੇ ਪਿਤਾ ਕੌਣ ਹਨ?’ ‘ਸਟੀਵੈਂਸ’ ਵੱਡੇ ਇੰਜਣ ਨੇ ਜਵਾਬ ਦਿੱਤਾ ‘ਉਹ ਕਿੱਥੇ ਰਹਿੰਦੇ ਹਨ? ਕੀ ਮੈਂ ਉਨ੍ਹਾਂ ਨੂੰ ਮਿਲ ਸਕਦਾ ਹਾਂ?’ ਛੋਟੇ ਇੰਜਣ ਨੇ ਸਵਾਲ ਕੀਤਾ
‘ਨਹੀਂ, ਉਹ ਤੈਨੂੰ ਧਰਤੀ ’ਤੇ ਚੱਲਦਾ-ਫਿਰਦਾ ਛੱਡ ਕੇ ਚੱਲ ਵੱਸੇ ਤੁਸੀਂ ਉਨ੍ਹਾਂ ਨੂੰ ਨਹੀਂ ਮਿਲ ਸਕਦੇ’ ਹੁਣ ਛੋਟੇ ਇੰਜਣ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਉਹ ਹੁਬਕੀਂ-ਹੁਬਕੀਂ ਰੋਣ ਲੱਗਾ ਤਾਂ ਰੇਲਗੱਡੀ ਦਾ ਬੁੱਢਾ ਡੱਬਾ, ਜੋ ਕੋਲ ਹੀ ਖੜ੍ਹਾ ਸੀ, ਉਸ ਕੋਲ ਆਇਆ ਅਤੇ ਪਿੱਠ ਥਾਪੜ ਕੇ ਬੋਲਿਆ, ‘ਕਿਉਂ ਰੋ ਰਹੇ ਹੋ?’ ਛੋਟੇ ਇੰਜਣ ਨੇ ਰੋਂਦੇ-ਰੋਂਦੇ ਬੜੇ ਭੋਲੇਪਣ ਨਾਲ ਉਹੀ ਸਵਾਲ ਇਸ ਡੱਬੇ ਨੂੰ ਕੀਤਾ ਡੱਬੇ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਪਿਤਾ ਪਾਣੀ ਤੇ ਅੱਗ ਮਾਂ ਹੈ ਇਨ੍ਹਾਂ ਦੋਵਾਂ ਦੀ ਸ਼ਕਤੀ ਨਾਲ ਤੁਸੀਂ ਚੱਲਦੇ ਹੋ ਕੋਲਾ ਤੁਹਾਡਾ ਭਰਾ ਹੈ
ਚਾਹੋ ਤਾਂ ਤੁਸੀਂ ਆਪਣਾ ਅਤੇ ਉਸ ਦਾ ਰੰਗ ਮਿਲਾ ਕੇ ਦੇਖ ਲਓ ਉਹ ਵੀ ਤੁੁਹਾਡੇ ਵਰਗਾ ਹੀ ਕਾਲਾ ਹੈ ਉਂਜ ਤੁਹਾਡਾ ਜਨਮ ਲੋਹੇ ਦੀ ਖਾਨ ’ਚ ਹੋਇਆ ਸੀ ਤੁਸੀਂ ਜ਼ਮੀਨ ਦੇ ਅੰਦਰ ਦੱਬੇ ਸੀ ਤੁਹਾਨੂੰ ਉੱਥੋਂ ਕੱਢ ਕੇ, ਸਫਾਈ ਕਰਕੇ, ਗਲਾ ਕੇ ਕਾਰਖਾਨੇ ’ਚ ਲਿਆਂਦਾ ਗਿਆ ਜਿੱਥੇ ਤੁਹਾਨੂੰ ਇੰਜਣ ਦੀ ਸ਼ਕਲ ਦੇ ਕੇ ਪੱਟੜੀਆਂ ’ਤੇ ਚੱਲਣ-ਫਿਰਨ ਲਈ ਛੱਡ ਦਿੱਤਾ ਗਿਆ ਬੁੱਢੇ ਡੱਬੇ ਦੀ ਗੱਲ ਸੁਣ ਕੇ ਛੋਟਾ ਇੰਜਣ ਖੁਸ਼ ਹੋ ਗਿਆ ਕੁਝ ਦਿਨਾਂ ਬਾਅਦ ਸਟੇਸ਼ਨ ’ਤੇ ਬਾਹਰ ਤੋਂ ਇੱਕ ਹੋਰ ਛੋਟਾ ਇੰਜਣ ਆਇਆ ਹਮਉਮਰ ਹੋਣ ਕਾਰਨ ਦੋਵੇਂ ਛੋਟੇ ਇੰਜਣ ਕੋਲ-ਕੋਲ ਖੜ੍ਹੇ ਸਨ ਤਾਂ ਪਹਿਲੇ ਇੰਜਣ ਨੇ ਦੂਜੇ ਇੰਜਣ ਤੋਂ ਪੁੱਛਿਆ ਕਿ ਤੁਹਾਡੇ ਮਾਂ-ਬਾਪ ਕਿੱਥੇ ਹਨ? ਦੂਜਾ ਇੰਜਣ ਜ਼ੋਰ-ਜ਼ੋਰ ਨਾਲ ਹੱਸਣ ਲੱਗਾ ਕਿ ਇੰਜਣਾਂ ਦੇ ਵੀ ਕਿਤੇ ਮਾਂ-ਬਾਪ ਹੁੰਦੇ ਹਨ ਇਹ ਸੁਣ ਕੇ ਛੋਟਾ ਇੰਜਣ ਦੁਖੀ ਹੋ ਗਿਆ ਕੋਲ ਖੜ੍ਹੇ ਇੱਕ ਬੁੱਢੇ ਇੰਜਣ ਤੋਂ ਰਿਹਾ ਨਾ ਗਿਆ ਉਸਦੇ ਕੋਲ ਗਿਆ ਅਤੇ ਬੋਲਿਆ, ‘ਤੁਸੀਂ ਆਪਣੇ ਪਿਤਾ ਨੂੰ ਦੇਖਣਾ ਚਾਹੁੰਦੇ ਹੋ?’
ਛੋਟੇ ਇੰਜਣ ਨੇ ਹੈਰਾਨ ਹੁੰਦਿਆਂ ਕਿਹਾ, ‘ਹਾਂ’ ‘ਤੁਸੀਂ ਜਾਣਦੇ ਹੋ, ਪਾਣੀ ਕਿੱਥੋਂ ਆਉਂਦਾ ਹੈ?’ ਬੁੱਢੇ ਇੰਜਣ ਨੇ ਪੁੱਛਿਆ ‘ਆਕਾਸ਼ ਤੋਂ’ ਛੋਟੇ ਇੰਜਣ ਨੇ ਸੋਚਦੇ ਹੋਏ ਜਵਾਬ ਦਿੱਤਾ ‘ਤੁਹਾਡੇ ਪਿਤਾ ਆਕਾਸ਼ ਹਨ ਅਤੇ ਜਿਸ ਨੇ ਤੁਹਾਨੂੰ ਜਨਮ ਦਿੱਤਾ, ਉਹ ਹੈ ਤੁਹਾਡੀ ਧਰਤੀ ਤਾਂ ਇਨ੍ਹਾਂ ਦੀ ਗੋਦ ’ਚ ਤੁਸੀਂ ਸਦੀਆਂ ਤੱਕ ਖੇਡਦੇ ਰਹੋਗੇ ਇਹ ਧਰਤੀ ਸਾਡੀ ਸਭ ਦੀ ਮਾਂ ਹੈ’ ਬੁੱਢੇ ਇੰਜਣ ਨੇ ਜਵਾਬ ਦਿੱਤਾ ਬੁੱਢੇ ਇੰਜਣ ਦੀ ਗੱਲ ਸੁਣ ਕੇ, ਛੋਟਾ ਇੰਜਣ ਬਹੁਤ ਖੁਸ਼ ਹੋਇਆ ਹੁਣ ਉਸ ਨੂੰ ਪਤਾ ਲੱਗ ਚੁੱਕਾ ਸੀ ਉਸ ਦੇ ਮਾਤਾ-ਪਿਤਾ ਕੌਣ ਹਨ ਹੁਣ ਉਹ ਕਿਸੇ ਤੋਂ ਆਪਣੇ ਮਾਤਾ-ਪਿਤਾ ਬਾਰੇ ਨਹੀਂ ਪੁੱਛਦਾ ਸੀ -ਨਰਿੰਦਰ ਦੇਵਾਂਗਨ