Measures to reduce rising heat

ਗਰਮੀ ਘਟਾਉਣ ਲਈ ਅਪਣਾਓ ਟਿਪਸ

ਗਰਮੀ ਵੱਧ ਗਈ ਹੈ, ਸਾਰਿਆਂ ਨੂੰ ਹੁਣ ਏਸੀ ਦੀ ਯਾਦ ਆਉਣ ਲੱਗੀ ਹੈ ਵਧਦੇ ਪਾਰੇ ਨਾਲ ਏਸੀ ਦੇ ਇਸਤੇਮਾਲ ਅਤੇ ਵਿਕਰੀ ’ਚ ਤੇਜ਼ੀ ਨਾਲ ਇਜ਼ਾਫਾ ਹੋ ਜਾਂਦਾ ਹੈ ਇਸ ਦਹਾਕੇ ਦੇ ਅਖੀਰ ਤੱਕ ਸੰਸਾਰ ’ਚ ਇੱਕ ਅਰਬ ਤੋਂ ਜ਼ਿਆਦਾ ਏਅਰ ਕੰਡੀਸ਼ਨਰ ਹੋ ਜਾਣਗੇ ਅਜਿਹੇ ’ਚ ਸਾਨੂੰ ਕੁਦਰਤ ਵੱਲ ਹੱਥ ਵਧਾਉਣਾ ਹੋਵੇਗਾ ਤਾਂ ਕਿ ਕੁਦਰਤੀ ਤੌਰ ’ਤੇ ਤੁਹਾਡੇ ਆਸ਼ਿਆਨੇ ਦਾ ਤਾਪਮਾਨ ਘੱਟ ਹੋ ਸਕੇ ਤੁਹਾਨੂੰ ਇਲੈਕਟ੍ਰਾਨਿਕ ਉਤਪਾਦਾਂ ਦੀ ਵਰਤੋਂ ਨੂੰ ਘੱਟ ਕਰਨਾ ਹੋਵੇਗਾ ਨਾਲ ਹੀ ਹਰਿਆਲੀ, ਕੁਦਰਤੀ ਫੈਬ੍ਰਿਕ ਆਦਿ ਨੂੰ ਆਪਣੀ ਜ਼ਿੰਦਗੀ ਅਤੇ ਘਰ ਦਾ ਹਿੱਸਾ ਬਣਾਉਣਾ ਹੋਵੇਗਾ ਯਕੀਨਨ ਥੋੜ੍ਹੇ ਜਿਹੇ ਯਤਨ ਕਰਨ ਨਾਲ ਹੀ ਘਰ ’ਚ ਹੀ ਤਾਪਮਾਨ ਨੂੰ ਵਧਣ ਤੋਂ ਰੋਕ ਸਕਦੇ ਹਾਂ

ਸਾਹ ਲੈਣ ਵਾਲੇ ਹੋਣ ਪਰਦੇ

ਧੁੱਪ, ਤੇਜ਼ ਰੌਸ਼ਨੀ, ਗਰਮ ਹਵਾਵਾਂ ਘਰ ਅਤੇ ਕਮਰਿਆਂ ’ਚ ਜ਼ਿਆਦਾਤਰ ਖਿੜਕੀਆਂ ਦੇ ਰਸਤੇ ਆਉਂਦੀਆਂ ਹਨ ਅਜਿਹੇ ’ਚ ਅੰਦਰ ਦੇ ਤਾਪਮਾਨ ਨੂੰ ਘੱਟ ਰੱਖਣ ਲਈ ਤੁਹਾਡਾ ਪਰਦਿਆਂ ’ਤੇ ਨਿਵੇਸ਼ ਕਰਨਾ ਫਾਇਦੇ ਦਾ ਸੌਦਾ ਰਹੇਗਾ ਵਧਦੇ ਦਿਨ ਅਤੇ ਸ਼ਾਮ ਤੱਕ ਖਿੜਕੀਆਂ ’ਤੇ ਪਰਦੇ ਦੀ ਮੌਜ਼ੂਦਗੀ ਰਾਹਤ ਭਰੀ ਸਾਬਤ ਹੁੰਦੀ ਹੈ ਇਸ ਲਈ ਤੁਸੀਂ ਸੂਤੀ, ਸ਼ੀਅਰ, ਜੂਟ ਸਕ੍ਰੀਨ ਜਾਂ ਬਾਂਸ ਸ਼ੈੱਡ ਵਰਗੀ ਸਾਹ ਲੈਣ ਵਾਲੀ ਸਮੱਗਰੀ ਨਾਲ ਬਣੇ ਪਰਦਿਆਂ ਦੀ ਵਰਤੋਂ ਕਰ ਸਕਦੇ ਹੋ ਇਸ ਮੌਸਮ ’ਚ ਭੁੱਲ ਕੇ ਵੀ ਗੂੜ੍ਹੇ ਰੰਗ, ਮੋਟੇ ਸਿੰਥੈਟਿਕ ਦੇ ਪਰਦੇ ਦੀ ਵਰਤੋਂ ਨਾ ਕਰੋ ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਹਲਕੇ ਰੰਗ ਜਿਵੇਂ ਸਫੈਦ ਜਾਂ ਪੇਸਟਲ ਸ਼ੇਡ ਚੁਣ ਸਕਦੇ ਹੋ

ਘੱਟ ਮਹਿਸੂਸ ਹੋਵੇਗੀ ਗਰਮੀ

ਕਮਰੇ ਦੀਆਂ ਕੰਧਾਂ ਦਾ ਰੰਗ ਤੁਹਾਡੇ ਮੂਡ ਅਤੇ ਅਹਿਸਾਸ ’ਤੇ ਖਾਸਾ ਅਸਰ ਪਾ ਸਕਦਾ ਹੈ ਇਸ ਮੌਸਮ ’ਚ ਕੰਧਾਂ ’ਤੇ ਅਜਿਹੇ ਰੰਗ ਭਾਉਂਦੇ ਹਨ, ਜੋ ਅੱਖਾਂ ਨੂੰ ਵਧੀਆ ਲੱਗਣ ਜੋ ਗਰਮੀ ਅਤੇ ਰੌਸ਼ਨੀ ਨੂੰ ਸੋਖਣ ਨਾ ਤੁਸੀਂ ਅਸਮਾਨੀ ਨੀਲਾ, ਪੇਸਟਲ ਪੀਲਾ, ਐਕਵਾ, ਬੇਜ ਵਰਗੇ ਰੰਗਾਂ ਦੀ ਵਰਤੋਂ ਕੰਧਾਂ ’ਤੇ ਕਰਵਾਓ ਤਾਂ ਬਿਹਤਰ ਹੋਵੇਗਾ ਇਹ ਰੰਗ ਤੁਹਾਡੇ ਘਰ ਨੂੰ ਠੰਢਾ ਰੱਖਣ ਦੇ ਨਾਲ ਉਸ ਨੂੰ ਇੱਕ ਫਰੈਸ਼ ਲੁੱਕ ਵੀ ਦੇਣਗੇ ਕੰਧਾਂ ਦਾ ਰੰਗ ਬਦਲਣਾ ਐਨਾ ਸੌਖਾ ਨਹੀਂ ਹੁੰਦਾ, ਤਾਂ ਤੁਸੀਂ ਵਾਲਪੇਪਰ ਦੀ ਮੱਦਦ ਨਾਲ ਅਜਿਹਾ ਕੁਝ ਜੁਗਾੜ ਕਰ ਸਕਦੇ ਹੋ

ਕਰਾਸ ਵੈਂਟੀਲੇਸ਼ਨ ਹੋਣਾ ਜ਼ਰੂਰੀ

ਘਰ ਦੇ ਜਿਸ ਕੋਨੇ ’ਚ ਕੁਦਰਤੀ ਹਵਾ ਹੋਵੇਗੀ, ਉਹ ਕੋਨਾ ਘਰ ਦੇ ਦੂਜੇ ਹਿੱਸਿਆਂ ਦੀ ਤੁਲਨਾ ’ਚ ਜ਼ਿਆਦਾ ਸਕੂਨ ਭਰਿਆ ਹੋਵੇਗਾ ਕਮਰਿਆਂ ’ਚ ਹਵਾ ਲਈ ਕਰਾਸ ਵੈਂਟੀਲੇਸ਼ਨ ਕਾਰਗਾਰ ਤਰੀਕਾ ਹੁੰਦਾ ਹੈ ਜੇਕਰ ਤੁਹਾਡੇ ਆਸ਼ਿਆਨੇ ’ਚ ਅਜਿਹਾ ਸੰਭਵ ਹੈ ਤਾਂ ਉਸ ਦਾ ਤਾਪਮਾਨ ਖੁਦ-ਬ-ਖੁਦ ਘੱਟ ਹੋ ਜਾਵੇਗਾ ਯਕੀਨਨ ਇਹ ਤਰੀਕਾ ਪੂਰੇੇ ਦਿਨ ਲਈ ਕਾਰਗਰ ਨਹੀਂ ਹੋਣ ਵਾਲਾ, ਪਰ ਇਸ ਦਾ ਜ਼ਿਆਦਾਤਰ ਲਾਭ ਸਵੇਰੇ ਪੰਜ ਤੋਂ ਅੱਠ ਅਤੇ ਰਾਤ ਨੂੰ ਅੱਠ ਤੋਂ ਦਸ ਵਜੇ ਦਰਮਿਆਨ ਖਿੜਕੀਆਂ ਨੂੰ ਖੋਲ੍ਹ ਕੇ ਕੁਦਰਤੀ ਤੌਰ ’ਤੇ ਕਮਰਿਆਂ ਦੇ ਤਾਪਮਾਨ ਨੂੰ ਘੱਟ ਕਰਕੇ ਲਿਆ ਜਾ ਸਕਦਾ ਹੈ

ਮੌਸਮ ਦੇ ਹਿਸਾਬ ਨਾਲ ਰੱਖੋ ਬਿਸਤਰ

ਇਸ ਮੌਸਮ ’ਚ ਬਿਸਤਰ ਵੀ ਗਰਮ ਲੱਗਣ ਲੱਗਦੇ ਹਨ ਤਾਂ ਅਜਿਹੇ ’ਚ ਅੰਸ਼ੂ, ਬਿਸਤਰ ’ਤੇ ਕਾਟਨ, ਲਿਨਨ ਵਰਗੇ ਫੈਬ੍ਰਿਕ ਵਾਲੇ ਬੈੱਡਸ਼ੀਟ ਦਾ ਇਸਤੇਮਾਲ ਕਰੋ ਕੁਦਰਤੀ ਫੈਬ੍ਰਿਕ ਵਾਲੇ ਬੈੱਡਸ਼ੀਟ ਦੇ ਇਸਤੇਮਾਲ ਨਾਲ ਤੁਹਾਡਾ ਬਿਸਤਰ ਜ਼ਿਆਦਾ ਗਰਮੀ ਵਾਲੇ ਮੌਸਮ ’ਚ ਵੀ ਗਰਮ ਨਹੀਂ ਹੋਵੇਗਾ ਭੁੱਲ ਕੇ ਵੀ ਸਾਟਨ, ਰੇਸ਼ਮ, ਪਾਲਿਸਟਰ ਵਰਗੇ ਫੈਬ੍ਰਿਕ ਦੀ ਚੋਣ ਬੈੱਡਸ਼ੀਟ ਲਈ ਨਾ ਕਰੋ

ਛੱਤ ਨੂੰ ਦਿਓ ਪੇਂਟ ਦਾ ਟੱਚ

ਕੰਕਰੀਟ ਨਾਲ ਬਣੀ ਸਾਡੇ ਘਰ ਦੀ ਛੱਤ ਵੀ ਗਰਮੀ ਦੇ ਮੌਸਮ ’ਚ ਸਾਡੇ ਘਰ ਨੂੰ ਤੰਦੂਰ ਵਰਗਾ ਗਰਮ ਬਣਾ ਸਕਦੀ ਹੈ ਅਜਿਹਾ ਤੁਹਾਡੇ ਘਰ ਦੇ ਨਾਲ ਨਾ ਹੋਵੇ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਯੂਵੀ ਰਿਫਲੈਕਟਿਵ ਪੇਂਟ ਦੀ ਵਰਤੋਂ ਛੱਤ ’ਤੇ ਕਰੋ ਵੱਖ-ਵੱਖ ਬਰਾਂਡਾਂ ’ਚ ਵਾਟਰ ਪਰੂਫਿੰਗ ਪੇਂਟ ਆਉਂਦੇ ਹਨ, ਜਿਨ੍ਹਾਂ ਨੂੰ ਖਾਸ ਤੌਰ ’ਤੇ ਛੱਤ ਲਈ ਹੀ ਬਣਾਇਆ ਜਾਂਦਾ ਹੈ ਇਹ ਹਾਨੀਕਾਰਕ ਪੈਰਾਬੈਂਗਣੀ ਕਿਰਨਾਂ ਨੂੰ ਘੱਟ ਸੋਖਦੇ ਹਨ ਇਨ੍ਹਾਂ ਦੀ ਵਰਤੋਂ ਨਾਲ ਤੁਹਾਡੇ ਘਰ ਦੇ ਤਾਪਮਾਨ ’ਚ ਕਈ ਡਿਗਰੀ ਦੀ ਗਿਰਾਵਟ ਆ ਸਕਦੀ ਹੈ

ਹਰਿਆਲੀ ਦੇਵੇਗੀ ਰਾਹਤ

ਵਿੰਡੋ ਪਲਾਂਟ ਤੁਹਾਡੇ ਘਰ ’ਚ ਵਗਣ ਵਾਲੀ ਗਰਮ ਹਵਾ ਨੂੰ ਠੰਢਾ ਬਣਾਉਣ ’ਚ ਮੱਦਦਗਾਰ ਹੋ ਸਕਦੇ ਹਨ ਇਹ ਬੂਟੇ ਘਰ ਨੂੰ ਡਿਟਾੱਕਸ ਕਰਨ ਦਾ ਵੀ ਕੰਮ ਕਰਨਗੇ, ਨਾਲ ਹੀ ਅੱਖਾਂ ਨੂੰ ਵੀ ਸਕੂਨ ਦੇਣਗੇ ਐਲੋਵੀਰਾ, ਏਰੇਕਾ ਪਾਮ ਟ੍ਰੀ, ਫਾਈਕਸ ਟ੍ਰੀ ਅਤੇ ਫਰਨ ਵਰਗੇ ਬੂਟੇ ਘਰ ਨੂੰ ਅੰਦਰੋਂ ਠੰਢਾ ਕਰਨ ’ਚ ਸਹਿਯੋਗੀ ਹੋਣਗੇ ਸੰਭਵ ਹੋਵੇ ਤਾਂ ਘਰ ਦੇ ਪੂਰਬ ਅਤੇ ਪੱਛਮ ਦਿਸ਼ਾ ’ਚ ਛਾਂਦਾਰ ਬੂਟੇ ਲਾਓ ਜੋ ਸੂਰਜ ਦੀਆਂ ਕਿਰਨਾਂ ਨੂੰ ਸਿੱਧੀਆਂ ਘਰ ’ਤੇ ਪੈਣ ਤੋਂ ਰੋਕਣਗੇ ਅਤੇ ਘਰ ਦੇ ਅੰਦਰ ਦੇ ਤਾਪਮਾਨ ’ਚ ਕਮੀ ਆਵੇਗੀ

ਇਲੈਕਟ੍ਰਾਨਿਕ ਉਪਕਰਨਾਂ ਨੂੰ ਕਰੋ ਬੰਦ

ਯਕੀਨਨ ਘਰ ਦੇ ਹਰ ਕੋਨੇ ’ਚ ਲੋੜੀਂਦੀ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਅਸੀਂ ਲੋੜੀਂਦੇ ਪ੍ਰਬੰਧ ਵੀ ਕਰਦੇ ਹਾਂ ਫੋਨ ਦਾ ਚਾਰਜਰ ਵੀ ਤਾਪਮਾਨ ਵਧਾਉਣ ’ਚ ਆਪਣਾ ਯੋਗਦਾਨ ਦਿੰਦਾ ਹੈ ਜ਼ਿਆਦਾ ਲਾਈਟਾਂ ਜਾਂ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਘਰ ਨੂੰ ਛੇਤੀ ਗਰਮ ਕਰ ਸਕਦੀ ਹੈ ਅਜਿਹੇ ’ਚ ਬਿਹਤਰ ਹੋਵੇਗਾ ਕਿ ਜ਼ਿਆਦਾ ਵਰਤੋਂ ਵਾਲੀਆਂ ਥਾਵਾਂ ’ਤੇ ਤੁਸੀਂ ਐੱਲਈਡੀ ਜਾਂ ਸੀਐੱਫਐੱਲ ਵਰਗੇ ਬਿਜਲੀ ਦੀ ਘੱਟ ਖਪਤ ਵਾਲੇ ਉਪਕਰਨਾਂ ਦੀ ਵਰਤੋਂ ਕਰੋ ਲੋੜ ਨਾ ਹੋਣ ’ਤੇ ਲਾਈਟ ਬੰਦ ਕਰ ਦਿਓ ਲੋੜ ਨਾ ਹੋਣ ’ਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਨਾ ਸਿਰਫ ਆਫ ਕਰੋ ਸਗੋਂ ਪਲੱਗ ਵੀ ਕੱਢ ਦਿਓ

ਦੇਸੀ ਨੁਸਖ਼ੇ ਵੀ ਆਉਣਗੇ ਕੰਮ:

  • ਜ਼ਿਆਦਾ ਗਰਮੀ ਪੈਣ ’ਤੇ ਭਰੀ ਪਾਣੀ ਦੀ ਬਾਲਟੀ ਤੁਹਾਡੇ ਕੰਮ ਆਵੇਗੀ ਤੁਸੀਂ ਆਪਣੇ ਘਰ ਦੇ ਪਰਦਿਆਂ ਦੇ ਹੇਠਲੇ ਹਿੱਸਿਆਂ ਨੂੰ ਬਾਲਟੀ ’ਚ ਡੁਬੋਵੋ ਅਤੇ ਪੱਖਾ ਆਨ ਕਰ ਦਿਓ ਥੋੜ੍ਹੀ ਦੇਰ ’ਚ ਹੀ ਕਮਰੇ ਦੀ ਹਵਾ ਠੰਢੀ ਹੋ ਜਾਵੇਗੀ
  • ਬਾਥਰੂਮ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਛੱਡ ਦਿਓ ਤੇ ਫਰਸ਼ ਨੂੰ ਗਿੱਲਾ ਕਰ ਦਿਓ ਅਤੇ ਹਵਾ ਨੂੰ ਆਪਣਾ ਕੰਮ ਕਰਨ ਦਿਓ ਫਰਕ ਖੁਦ ਮਹਿਸੂਸ ਕਰੋਗੇ
  • ਫਰਿੱਜ਼ ਨੂੰ ਘੱਟ ਖੋਲ੍ਹੋ ਤੁਸੀਂ ਉਸਨੂੰ ਜਿੰਨੀ ਜ਼ਿਆਦਾ ਵਾਰ ਖੋਲ੍ਹੋਗੇ ਉਸਦੀ ਮੋਟਰ ’ਤੇ ਓਨਾ ਜ਼ਿਆਦਾ ਭਾਰ ਪਵੇਗਾ ਅਤੇ ਤਾਪਮਾਨ ਵਧੇਗਾ ਨਤੀਜਾ, ਤੁਹਾਡੇ ਘਰ ਦਾ ਵੀ ਤਾਪਮਾਨ ਵਧ ਜਾਵੇਗਾ