Wissenaire

ਪੂਰਬੀ ਭਾਰਤ ਤੋਂ ਵੱਡੇ ਟੈਕਨੋ-ਮੈਨੇਜ਼ਮੈਂਟ ਫੇਸਟ ਸ਼ਾਮਲ ਤੇ ਆਈਆਈਟੀ ਭੁਵਨੇਸ਼ਵਰ ਦਾ ਸਾਲਾਨਾ ਫੇਸਟ ‘ਵਿਸੇਨੇਅਰ’ ਇਸ ਸਾਲ ਆਪਣੇ 12ਵੇਂ ਸੈਸ਼ਨ ਦੇ ਨਾਲ ਸਾਡੇ ਵਿਚਕਾਰ ਵਾਪਸ ਆ ਗਿਆ ਹੈ।

ਇਸ ਸਾਲ ਵਿਸੇਨੇਅਰ-22, 1 ਅਪਰੈਲ, 2022 ਤੋਂ ਪੂਰੇ ਜੋਸ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਫੈਸਟ 3 ਅਪਰੈਲ ਤੱਕ ਮਨਾਇਆ ਜਾਵੇਗਾ। ਫੇਸਟ ਇੰਚਾਰਜ ਨੇ ਸੱਚੀ ਸ਼ਿਕਸ਼ਾ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾਕਿ ਪੂਰੇ ਭਾਰਤ ’ਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਫੇਸਟ ’ਚੋਂ ਇੱਕ ਹੈ ਜੋ ਤਕਨੀਕੀ, ਵਿਗਿਆਨ ਤੇ ਪ੍ਰਬੰਧਨ ਖੇਤਰ ਤੋਂ ਦੇਸ਼ ਭਰ ’ਚ ਪ੍ਰਤੀਭਾਗੀਆ ਨੂੰ ਉਚਿਤ ਮੰਚ ਪ੍ਰਦਾਨ ਕਰਦਾ ਹੈ।

Wissenaire ਫੈਸਟ ਥੀਮ

ਫੈਸਟ ਇੰਚਾਰਜ ਨੇ ਅੱਗੇ ਕਿਹਾ, ਵਿਸੇਨੇਅਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਕਾਲਜਾਂ ਦੇ ਤਕਨੀਕੀ ਪਰਿਵੇਸ਼ ’ਚ ਆਪਣੇ ਲਈ ਇੱਕ ਵਿਰਾਸਤ ਬਣਾਉਣ ਦੀ ਕੋਸ਼ਿਸ਼ ਰਹੀ ਹੈ। ਇਸ ਸਾਲ, ਵਿਸ਼ਵ ਸੱਭਿਅਤਾ ਦੇ ਵਿਕਾਸ ਦੇ ਪ੍ਰਸੰਗ ’ਚ ਸੂਚਨਾ ਤੇ ਸੰਚਾਰ ਉਦਯੋਗਿਕੀ ਦੀ ਸ੍ਰੇਸ਼ਟਤਾ’ ਲਈ ‘ਨੇਕਸਸ ਟੇਰਾ ਨੂੰ ਥੀਮ ਦੇ ਤੌਰ ’ਤੇ ਚੁਣਿਆ ਗਿਆ ਹੈ। ਦੱਸ ਦੇਈਏ ਕਿ ਇਸ ਫੈਸਟ ’ਚ ‘ਸੱਚੀ ਸ਼ਿਕਸ਼ਾ, ਭਾਰਤ ਦੀ ਮਸ਼ਹੂਰ ( ਪ੍ਰਸਿੱਧ ) ਮੈਗਜ਼ੀਨ ਮੀਡੀਆ ਪਾਰਟਨਰ ਹੈ।

Wissenaire ਫੈਸਟ ਦੇ ਪ੍ਰੋਗਰਾਮ

ਇਹ ਫੈਸਟ ਮੁੱਖ ਤੌਰ ’ਤੇ ਕੋਡਿੰਗ, ਰੋਬੋਟਿਕਸ, ਕਵਿਜਿੰਗ ਤੇ ਡਿਜਾਈਨਿੰਗ ਨੂੰ ਉਤਸ਼ਾਹ ਦੇਣ ਨਾਲ ਇਨ੍ਹਾਂ ’ਤੇ ਕੇਂਦਰਿਤ ਹੈ। ਫੈਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਇਹ ਤਿੰਨ ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਪਹਿਲੇ ਦਿਨ ਦੀ ਸ਼ਾਮ ਮੁੱਖ ਮਹਿਮਾਨ ਦੀ ਪ੍ਰਧਾਨਗੀ ਉਦਘਾਟਨ ਤੇ ਤੀਜੇ ਦਿਨ ਸ਼ਾਮ ਨੂੰ- ਮੈਗਨਾਵਿਸਟਾ, ਭਾਵ ਫੇਸਟ ਦੀ ਸਟਾਰ ਨਾਈਟ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕਈ ਹੋਰ ਵਰਕਸ਼ਾਪਾਂ ਤੇ ਤਕਨੀਕੀ ਮੁਕਾਬਲੇ ਤੇ ਆਮ ਭਾਸ਼ਣ ਸੈਸ਼ਨ ਵੀ ਕਰਵਾਏ ਜਾਣਗੇ। ਫੈਸਟ ਦੇ ਅਧੀਨ ਬਲਾਕਚੈਨ ਟੈਕਨਾਲੋਜੀ, ਵੈਬ ਤੇ ਐਪ ਡੇਵਲਪਮੈਂਟ ਤੇ ਮਸ਼ੀਨ ਲਰਨਿੰਗ ਵਰਗੇ ਆਧੁਨਿਕ ਇੰਜੀਨੀਅਰਿੰਗ ਦੇ ਉਭਰਦੇ ਖੇਤਰਾਂ ਨਾਲ ਸਬੰਧਿਤ ਵਰਕਸ਼ਾਪ ਲਾਗਤਾਰ ਕਰਵਾਈ ਜਾ ਰਹੀ ਹੈ।

Wissenaire ਸੱਦਾ ਅਤੇ ਰਜਿਸਟ੍ਰੇਸ਼ਨ

ਅੱਗੇ ਫੈਸਟ ਇੰਚਾਰਜ ਨੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੂੰ ਫੈਸਟ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਹੁਣ ਦੇਰੀ ਕਿਸ ਗੱਲ ਦੀ ਤੁਸੀਂ ਇਸ ਮਹਾਂ ਉਤਸਵ ਦਾ ਹਿੱਸਾ ਬਣ ਕੇ ਇਸ ਦਾ ਲਾਭ ਉਠਾਓ। ਵਰਕਸ਼ਾਪ ਅਤੇ ਮੁਕਾਬਲਿਆਂ ’ਚ ਰਜਿਸਟੇ੍ਰਸ਼ਨ ਦਾ ਵੇਰਵਾ ਤੁਸੀਂ ਅੱਗੇ ਦਿੱਤੇ ਗਏ ਲਿੰਕ ’ਤੇ https://www.wissenaire.org/workshops
ਅਤੇ
https://www.wissenaire.org/competitions ਕਲਿੱਕ ਕਰਨਾ ਨਾ ਭੁੱਲੋ।

Wissenaire ਸੋਸ਼ਲ ਮੀਡੀਆ….

ਫੇਸਟ ਤੇ ਕਈ ਹੋਰ ਅਪਡੇਟ ਪਾਉਣ ਲਈ ਤੁਸੀਂ ਸਾਨੂੰ ਸੋਸ਼ਲ ਮੀਡੀਆ ’ਤੇ ਫਾਲੋ ਕਰੋ ਅਤੇ ਲਾਈਕ ਕਰਨਾ ਨਾ ਭੁੱਲੋ:-
ਇੰਸਟਾਗ੍ਰਾਮ: ਫੇਸਬੁੱਕ :
ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ’ਤੇ ਜਾਓ:- https://www.wissenaire.org/

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!