suji-bread-roll

ਸੂਜੀ ਬ੍ਰੈੱਡ ਰੋਲ suji-bread-roll

ਸਮੱਗਰੀ:-

8-10 ਬ੍ਰੈੱਡ ਸਲਾਈਸ, ਸੂਜੀ 50 ਗ੍ਰਾਮ, 2 ਟਮਾਟਰ, 2 ਪਿਆਜ, 2-3 ਹਰੀਆਂ ਮਿਰਚਾਂ, ਹਰਾ ਧਨੀਆ ਲੋੜ ਅਨੁਸਾਰ, ਪੁਦੀਨਾ 2-3 ਲਸਣ, ਤਲਣ ਲਈ ਰਿਫਾਇੰਡ, ਲਾਲ ਮਿਰਚ, ਨਮਕ ਸਵਾਦ ਅਨੁਸਾਰ

ਬਣਾਉਣ ਦੀ ਵਿਧੀ:-

ਟਮਾਟਰ, ਪਿਆਜ, ਹਰੀ ਮਿਰਚ, ਧਨੀਆ, ਲਸਣ, ਪੁਦੀਨਾ ਨੂੰ ਕੱਟ ਕੇ ਮਿਕਸੀ ‘ਚ ਪਾ ਕੇ ਪੀਸ ਲਓ ਪੀਸੀ ਹੋਈ ਸਮੱਗਰੀ ਨੂੰ ਇੱਕ ਖੁੱਲ੍ਹੇ ਬਰਤਨ ‘ਚ ਕੱਢੋ ਜਿਸ ਤਰ੍ਹਾਂ ਆਟਾ ਗੁੰਨ੍ਹਿਆ ਜਾਂਦਾ ਹੈ, ਉਸੇ ਤਰ੍ਹਾਂ ਮਿਕਸ ਕੀਤੀ ਗਈ ਸਮੱਗਰੀ ‘ਚ ਬ੍ਰੈੱਡ ਨੂੰ ਮਿਕਸ ਕਰ ਦਿਓ ਇਸ ਨਾਲ ਸਮੱਗਰੀ ਗੁੰਨ੍ਹੇ ਹੋਏ ਆਟੇ ਵਾਂਗ ਬਣ ਜਾਵੇਗੀ ਹੁਣ ਹੱਥਾਂ ਨਾਲ ਸਮੱਗਰੀ ਦੇ ਰੋਲ ਬਣਾ ਲਓ ਹੁਣ ਸੂਜੀ ਨੂੰ ਇੱਕ ਬਰਤਨ ‘ਚ ਕੱਢੋ ਬਣੇ ਹੋਏ ਰੋਲ ਨੂੰ ਇੱਕ-ਇੱਕ ਕਰਕੇ ਸੂਜੀ ‘ਚੋਂ ਇਸ ਤਰ੍ਹਾਂ ਘੁਮਾਓ ਕਿ ਰੋਲ ਦੇ ਚਾਰੇ ਪਾਸੇ ਸੂਜੀ ਚਿਪਕ ਜਾਵੇ ਹੁਣ

ਕੜਾਹੀ ‘ਚ ਰਿਫਾਇੰਡ ਨੂੰ ਗਰਮ ਕਰੋ ਜਿਸ ਤਰ੍ਹਾਂ ਪਕੌੜੇ ਤਲੇ ਜਾਂਦੇ ਹਨ, ਉਸੇ ਤਰ੍ਹਾਂ ਇਨ੍ਹਾਂ ਰੋਲਜ਼ ਨੂੰ ਰਿਫਾਇੰਡ ‘ਚ ਤਲੋ ਜਦੋਂ ਰੋਲਜ਼ ਦਾ ਰੰਗ ਹਲਕਾ ਭੂਰਾ ਹੋਣ ਲੱਗੇ, ਉਦੋਂ ਰੋਲਜ਼ ਨੂੰ ਕੜਾਹੀ ‘ਚੋਂ ਕੱਢ ਲਓ ਤੁਹਾਡੇ ਸੂਜੀ-ਬ੍ਰੈੱਡ ਰੋਲ ਤਿਆਰ ਹਨ, ਇਨ੍ਹਾਂ ਨੂੰ ਟੋਮੈਟੋ ਅਤੇ ਚਿਲੀ ਸੌਸ ਨਾਲ ਪਰੋਸੋ ਅਤੇ ਮਜ਼ਾ ਲਓ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ