ਦ੍ਰਿੜ੍ਹ ਯਕੀਨ ਹੈ ਰੂਹਾਨੀਅਤ ’ਚ ਕਾਮਯਾਬੀ ਦਾ ਫਾਰਮੂਲਾ – ਸੰਪਾਦਕੀ
ਸਤਿਗੁਰੂ ਅਤੇ ਸਤਿਗੁਰੂ ਦੇ ਬਚਨਾਂ ’ਤੇ ਜਿਸ ਨੂੰ ਭਰੋਸਾ, ਦ੍ਰਿੜ੍ਹ ਯਕੀਨ ਹੁੰਦਾ ਹੈ, ਉਹੀ ਰੂਹਾਨੀਅਤ ’ਚ ਕਾਮਯਾਬੀ ਹਾਸਲ ਕਰਦਾ ਹੈ ਸੰਤਾਂ ਦੀ ਸਿੱਖਿਆ ਦਾ ਇਹੀ ਸਾਰ ਹੈ ਕਿ ‘ਗੁਰੂ ਕਹੇ ਕਰੋ ਤੁਮ ਸੋਇ…’ ਮਨਮਤੇ ਅਨੁਸਾਰ ਚੱਲਣ ਵਾਲੇ ਲੋਕ ਰੂਹਾਨੀਅਤ ’ਚ ਕਦੇ ਕਾਮਯਾਬ ਨਹੀਂ ਹੋਇਆ ਕਰਦੇ ਮਨ ਦੀਆਂ ਚਤੁਰਾਈਆਂ, ਸਿਆਣਪਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ ਅਤੇ ਭੋਲ਼ੇ-ਭਾਲ਼ੇ ਲੋਕ ਮਾਲਕ ਦੇ ਪਿਆਰੇ ਅਤੇ ਅਤਿ ਪਿਆਰੇ ਬਣ ਜਾਂਦੇ ਹਨ ਰੂਹਾਨੀਅਤ, ਸੂਫੀਅਤ ’ਚ ਸਫਲਤਾ ਦੀ ਪਹਿਲੀ ਪੌੜੀ ਹੈ
ਇਨਸਾਨ ਦਾ ਆਪਣੇ ਸਤਿਗੁਰੂ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਚ ਇੱਕ ਜਗ੍ਹਾ ਆਉਂਦਾ ਹੈ ਕਿ ਜੋ ਲੋਕ ਘਰ ਦੇ ਦਰਵਾਜੇ, ਖਿੜਕੀਆਂ ਵੀ ਸਤਿਗੁਰੂ ਤੋਂ ਪੁੱਛ ਕੇ ਰਖਦੇ ਹਨ, ਮਾਲਕ ਵੀ ਉਨ੍ਹਾਂ ਨੂੰ ਕੋਈ ਕਮੀ ਨਹੀਂ ਆਉਣ ਦਿੰਦਾ ਸਾਰ ਇਹੀ ਹੈ ਕਿ ਆਪਣੇ ਸਤਿਗੁਰੂ ਅਤੇ ਸਤਿਗੁਰੂ ਦੇ ਬਚਨਾਂ ’ਤੇ ਦ੍ਰਿੜ੍ਹ ਯਕੀਨ ਜ਼ਰੂਰੀ ਹੈ ਅਜਿਹੇ ਹੀ ਦ੍ਰਿੜ੍ਹ ਵਿਸ਼ਵਾਸ ਦਾ ਇੱਕ ਉਦਾਹਰਨ ਵਰਨਯੋਗ ਹੈ ਇੱਕ ਸਖ਼ਸ਼ ਸਤਿਗੁਰੂ ਦਾ ਇੱਕ ਭਗਤ ਸੀ, ਉਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਸੀ ਉਹ ਬਿਮਾਰੀ ਦੀ ਲਾਸਟ ਸਟੇਜ ’ਤੇ ਸੀ ਚੰਡੀਗੜ੍ਹ ਪੀਜੀਆਈ ਤੇ ਅਜਿਹੇ ਹੀ ਹੋਰ ਵੱਡੇ ਹਸਪਤਾਲਾਂ ’ਚ ਉਸ ਦਾ ਕਾਫ਼ੀ ਦਿਨਾਂ ਤੱਕ ਇਲਾਜ ਚੱਲਿਆ, ਪਰ ਆਖਰਕਾਰ ਜਵਾਬ ਮਿਲਿਆ ਕਿ ਇਹ ਕੁਝ ਦਿਨਾਂ ਦਾ ਮਹਿਮਾਨ ਹੈ,
ਘਰ ’ਚ ਸੇਵਾ ਕਰ ਲਓ ਜਦੋਂ ਤੱਕ ਸਾਹ ਹਨ ਉੱਥੋਂ ਉਹ ਘਰ ਜਾਣ ਦੀ ਬਜਾਇ ਆਪਣੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਇੱਥੇ ਡੇਰਾ ਸੱਚਾ ਸੌਦਾ ’ਚ ਆ ਗਿਆ ਅਚਾਨਕ ਪੂਜਨੀਕ ਗੁਰੂ ਜੀ ਨੇ ਪੀਜੀਆਈ ’ਚ ਦਿਖਾਉਣ ਦਾ ਬਚਨ ਕੀਤਾ ਪ੍ਰੇਮੀ ਸ਼ਿਸ਼ ਨੇ ਸਤਿਬਚਨ ਮੰਨਿਆ ਅਤੇ ਪਰਿਵਾਰ ਵਾਲਿਆਂ ਨੂੰ ਪੀਜੀਆਈ ਚੱਲਣ ਨੂੰ ਕਿਹਾ ਪ੍ਰੇਮੀ ਦਾ ਦ੍ਰਿੜ੍ਹ ਯਕੀਨ ਸੀ, ਉਸ ਦੀ ਜਿਦ ਅੱਗੇ ਪਰਿਵਾਰ ਵਾਲੇ ਵੀ ਬੇਵੱਸ ਸਨ ਦੁਬਾਰਾ ਉੱਥੇ ਪਹੁੰਚੇ ਹਾਲਾਂਕਿ ਡਾਕਟਰ ਪਹਿਲਾਂ ਹੀ ਜਵਾਬ ਦੇ ਚੁੱਕੇ ਸਨ, ਫਿਰ ਵੀ ਥੋੜ੍ਹਾ-ਬਹੁਤ ਦੇਖਿਆ, ਚੈਕਅੱਪ ਕੀਤਾ ਸਥਿਤੀ ਤਾਂ ਨਾਜ਼ੁਕ ਸੀ, ਪਰ ਉਨ੍ਹਾਂ ਨੇ ਕੁਝ ਦਵਾਈਆਂ ਵੀ ਲਿਖ ਦਿੱਤੀਆਂ ਉੱਥੋਂ ਵਾਪਸ ਆ ਗਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਦਵਾਈਆਂ ਲੈ ਲੈਂਦੇ ਹਾਂ, ਕਹਿਣ ਲੱਗਿਆ ਦਵਾਈਆਂ ਦਾ ਤਾਂ ਗੁਰੂ ਜੀ ਨੇ ਬੋਲਿਆ ਹੀ ਨਹੀਂ ਪਹਿਲਾਂ ਕੁਝ ਦਿਨ ਤਾਂ ਬਹੁਤ ਮੁਸ਼ਕਲ ਨਾਲ ਕੱਟੇ ਮੂੰਹ ਦੇ ਰਸਤੇ, ਲੈਟਰੀਨ ਦੇ ਰਸਤੇ ਰੇਸ਼ਾ, ਖੂਨ ਵਹਿੰਦਾ ਰਿਹਾ ਏਨੀ ਜ਼ਿਆਦਾ ਕਮਜ਼ੋਰੀ ਵੀ ਆ ਗਈ
ਕਿ ਚਾਰਪਾਈ ਨਾਲ ਜੁੜ ਗਿਆ ਪਰ ਉਸ ਤੋਂ ਬਾਅਦ ਸਿਹਤ ’ਚ ਅਚਾਨਕ ਬਦਲਾਅ ਆਉਣ ਲੱਗਿਆ ਅੱਜ ਕੁਝ ਹੋਰ, ਕੱਲ੍ਹ ਕੁਝ ਹੋਰ ਅਤੇ ਇਸ ਤਰ੍ਹਾਂ ਸਿਹਤ ’ਚ ਸੁਧਾਰ ਹੁੰਦਾ ਚਲਿਆ ਗਿਆ ਜੋ ਬਿਮਾਰੀ ਸੀ ਉਹ ਖੂਨ, ਪੀਕ ਦੇ ਰਾਹੀਂ ਵਹਿ ਗਈ ਕੁਝ ਦਿਨਾਂ ’ਚ ਉਹ ਬਿਲਕੁਲ ਸਿਹਤਮੰਦ ਹੋ ਗਿਆ ਉਸ ਨੇ ਪੂਜਨੀਕ ਗੁਰੂ ਜੀ ਨੂੰ ਆਪਣੀ ਸਥਿਤੀ ਬਿਆਨ ਕੀਤੀ ਅਤੇ ਧੰਨਵਾਦ ਵੀ ਕੀਤਾ ਉਸ ਨੇ ਇਹ ਵੀ ਦੱਸਿਆ ਕਿ ਮੈਨੂੰ ਜਦਕਿ ਉੱਥੋਂ ਜਵਾਬ ਮਿਲ ਚੁੱਕਿਆ ਸੀ, ਪਰ ਅੰਦਰ ਸਤਿਗੁਰੂ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਸੀ ਤਾਂ ਜੋ ਭਰੋਸਾ ਕਰਦੇ ਹਨ ਸਤਿਗੁਰੂ ਵੀ ਉਨ੍ਹਾਂ ਨੂੰ ਕੋਈ ਕਮੀ ਨਹੀਂ ਆਉਣ ਦਿੰਦਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਨੂੰ ਵੀ ਮੰਨੋ ਅਤੇ ਗੁਰੂ ਦੀ ਵੀ ਮੰਨੋ ਗੁਰੂ ਕਦੇ ਕਿਸੇ ਨੂੰ ਬੁਰਾ ਨਹੀਂ ਕਹਿੰਦਾ
ਉਹ ਹਮੇਸ਼ਾ ਸਭ ਦੇ ਭਲੇ ਦੀ, ਸਮਾਜ ਤੇ ਸ੍ਰਿਸ਼ਟੀ ਦੀ ਭਲਾਈ ਦੀ ਗੱਲ ਕਹਿੰਦਾ ਹੈ ‘ਸੰਤ ਜਹਾਂ ਭੀ ਹੋਤ ਹੈਂ, ਸਭਕੀ ਮਾਂਗਤ ਖੈਰ ਸਭਹੂੰ ਸੇ ਹਮਰੀ ਦੋਸਤੀ, ਨਹਿਂ ਕਿਸੀ ਸੇ ਬੈਰ’ ਉਹ ਹਮੇਸ਼ਾ ਸਭ ਦੇ ਸੁੱਖ, ਸ਼ਾਂਤੀ ਲਈ ਪਰਮ ਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਨ ਉਨ੍ਹਾਂ ਦਾ ਹਰ ਕਰਮ ਮਾਨਵਤਾ, ਸ੍ਰਿਸ਼ਟੀ ਦੀ ਭਲਾਈ ਲਈ ਹੀ ਹੁੰਦਾ ਹੈ ਪਿਛਲੇ ਦਿਨੀਂ ਪੂਜਨੀਕ ਗੁਰੂ ਜੀ ਨੇ ਆਪਣੀ ਇੱਕ ਚਿੱਠੀ ’ਚ ਹੀ ਨਹੀਂ, ਸਗੋਂ ਹੁਣ ਤੱਕ ਜਿੰਨੀਆਂ ਵੀ ਚਿੱਠੀਆਂ ਸੰਗਤ ’ਚ ਪੜ੍ਹ ਕੇ ਸੁਣਾਈਆਂ ਗਈਆਂ ਹਨ, ਸਾਧ-ਸੰਗਤ ਨੂੰ ਮਾਨਵਤਾ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨ, ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਸਾਧ-ਸੰਗਤ ਵੀ ਜਿਸ ਨੂੰ ਆਪਣਾ ਫਰਜ਼ ਸਮਝਦੇ ਹੋਏ ਬਚਨਾਂ ’ਤੇ ਫੁੱਲ ਚੜ੍ਹਾਉਣ ’ਚ ਯਤਨਸ਼ੀਲ ਹਨ ਧੰਨ-ਧੰਨ ਹਨ ਅਜਿਹੇ ਮਹਾਨ ਸੰਤ, ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਪਾਵਨ ਪ੍ਰੇਰਨਾ ਦੇ ਕੇ ਦੁਨੀਆਂ ਦੇ ਕੋਨੇ-ਕੋਨੇ ’ਚ ਸੁੱਖ ਤੇ ਸ਼ਾਂਤੀ ਦਾ ਪੈਗ਼ਾਮ ਦਿੰਦੇ ਰਹਿੰਦੇ ਹਨ