”ਤੂ ਮਰਤਾ ਨਹੀਂ, ਤੇਰੇ ਸੇ ਸੇਵਾ ਲੇਨੀ ਹੈ” ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਅਪਾਰ ਰਹਿਮੋ-ਕਰਮ – ਸਤਿਸੰਗੀਆਂ ਦੇ ਅਨੁਭਵ
ਪ੍ਰੇਮੀ ਸ੍ਰੀ ਰਾਮਸ਼ਰਨ ਖਜ਼ਾਨਚੀ, ਸਰਸਾ ਸ਼ਹਿਰ ਤੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਨੋਖੇ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-
ਸੰਨ 1958 ਦੀ ਗੱਲ ਹੈ ਮੈਨੂੰ ਟਾਈਫਾਈਡ ਹੋ ਗਿਆ ਸੀ ਉਲਟੀਆਂ ਤੇ ਟੱਟੀਆਂ ਨਾਲ ਮੈਨੂੰ ਬਹੁਤ ਕਮਜ਼ੋਰੀ ਹੋ ਗਈ ਸੀ ਉਹਨਾਂ ਦਿਨਾਂ ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਰੋਹਤਕ ‘ਚ ਪਧਾਰੇ ਹੋਏ ਸਨ ਬਿਮਾਰੀ ਦੀ ਹਾਲਤ ਵਿੱਚ ਹੀ ਮੈਂ ਪ੍ਰੇਮੀ ਗੋਬਿੰਦ ਮਦਾਨ ਦੇ ਨਾਲ ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਰੋਹਤਕ ਨੂੰ ਚੱਲ ਪਿਆ ਮੈਨੂੰ ਘਰ ਵਾਲਿਆਂ ਨੇ ਬਹੁਤ ਰੋਕਿਆ ਕਿ ਤੂੰ ਬਿਮਾਰ ਹੈਂ, ਪਰ ਸਤਿਗੁਰ ਦੀ ਕ੍ਰਿਪਾ ਨਾਲ ਮੈਂ ਨਹੀਂ ਰੁਕਿਆ ਜਿੱਥੇ ਬੇਪਰਵਾਹ ਜੀ ਬਿਰਾਜ਼ਮਾਨ ਸਨ,
ਅਸੀਂ ਉੱਥੇ ਜਾ ਕੇ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਗਏ ਦਿਆਲੂ ਦਾਤਾਰ ਜੀ ਨੇ ਆਪਣੇ ਕਰ-ਕਮਲਾਂ ਨਾਲ ਸਾਨੂੰ ਖਰਬੂਜ਼ਿਆਂ ਦਾ ਪ੍ਰਸ਼ਾਦ ਦਿੱਤਾ ਮੈਂ ਅੰਦਰ ਹੀ ਅੰਦਰ ਪਛਤਾ ਰਿਹਾ ਸੀ ਕਿ ਮੈਨੂੰ ਟਾਈਫਾਈਡ ਹੈ ਅਤੇ ਖਰਬੂਜ਼ਾ ਖਾਣ ਨਾਲ ਮੈਨੂੰ ਹੈਜ਼ਾ ਹੋ ਜਾਵੇਗਾ ਗੋਬਿੰਦ ਮਦਾਨ ਨੇ ਮੈਨੂੰ ਧੀਮੀ ਅਵਾਜ਼ ਵਿਚ ਕਿਹਾ ਕਿ ਸਤਿਗੁਰ ਦੇ ਹੱਥਾਂ ਦਾ ਪ੍ਰਸ਼ਾਦ ਹੈ, ਕੁਝ ਨਹੀਂ ਹੁੰਦਾ ਆਪਣੇ ਸਤਿਗੁਰੂ ਦੇ ਹੱਥਾਂ ਦਾ ਪ੍ਰਸ਼ਾਦ ਮੈਂ ਕਿਵੇਂ ਛੱਡ ਸਕਦਾ ਸੀ ਮੈਂ ਹੌਲੀ-ਹੌਲੀ ਸਾਰਾ ਪ੍ਰਸ਼ਾਦ ਖਾ ਗਿਆ ਦਿਆਲੂ ਦਾਤਾਰ ਜੀ ਨੇ ਸਾਨੂੰ ਖਰਬੂਜ਼ੇ ਦਾ ਹੋਰ ਪ੍ਰਸ਼ਾਦ ਦਿੱਤਾ,
ਉਹ ਵੀ ਅਸੀਂ ਖਾ ਲਿਆ ਖਰਬੂਜਿਆਂ ਦੇ ਪ੍ਰਸ਼ਾਦ ਨਾਲ ਮੇਰਾ ਪੇਟ ਪੂਰੀ ਤਰ੍ਹਾਂ ਭਰ ਗਿਆ ਐਨੇ ਵਿੱਚ ਉੱਥੇ ਇੱਕ ਸੇਵਾਦਾਰ ਦੁੱਧ ਦੀ ਕੱਚੀ ਲੱਸੀ ਲੈ ਕੇ ਆ ਗਿਆ ਸ਼ਹਿਨਸ਼ਾਹ ਜੀ ਨੇ ਖੁਦ ਵੀ ਇੱਕ ਗਿਲਾਸ ਲੱਸੀ ਦਾ ਪੀਤਾ ਅਤੇ ਸਾਨੂੰ ਵੀ ਲੱਸੀ ਪੀਣ ਦਾ ਆਦੇਸ਼ ਫਰਮਾਇਆ ਮੈਂ ਡਰ ਰਿਹਾ ਸੀ ਅਤੇ ਮਨ ਵਿੱਚ ਸੋਚ ਰਿਹਾ ਸੀ ਕਿ ਖਰਬੂਜੇ ਦੇ ਉੱਪਰ ਕੱਚੀ ਲੱਸੀ ਪੀਣ ਨਾਲ ਹੈਜਾ ਹੋ ਜਾਵੇਗਾ ਮੈਂ ਉੱਚੀ ਆਵਾਜ਼ ਵਿੱਚ ਰੋਣ ਲੱਗ ਗਿਆ ਅਤੇ ਰੋਂਦੇ-ਰੋਂਦੇ ਕਿਹਾ ਕਿ ਮੈਂ ਮਾਂ ਦਾ ਇਕੱਲਾ ਹੀ ਪੁੱਤਰ ਹਾਂ, ਮੈਨੂੰ ਹੈਜ਼ਾ ਹੋ ਜਾਵੇਗਾ ਅਤੇ ਮੈਂ ਮਰ ਜਾਵਾਂਗਾ
ਘਟ-ਘਟ ਦੀ ਜਾਣਨ ਵਾਲੇ ਸਤਿਗੁਰ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਇਆ, ”ਪੀ ਲੇ ਲੱਸੀ, ਕੁਛ ਨਹੀਂ ਹੋਤਾ ਇਸਸੇ ਤੂ ਮਰਤਾ ਨਹੀਂ, ਤੇਰੇ ਸੇ ਸੇਵਾ ਲੇਨੀ ਹੈ” ਮੈਂ ਦਿਆਲੂ ਸ਼ਹਿਨਸ਼ਾਹ ਜੀ ਦਾ ਹੁਕਮ ਮੰਨਦੇ ਹੋਏ ਲੱਸੀ ਦਾ ਇੱਕ ਵੱਡਾ ਗਿਲਾਸ ਪੀ ਲਿਆ
ਮਨ ਵਿੱਚ ਸੋਚ ਰਿਹਾ ਸੀ ਕਿ ਖਰਬੂਜ਼ੇ ਅਤੇ ਲੱਸੀ ਦੀ ਦੁਸ਼ਮਣੀ ਹੈ ਅਤੇ ਮੈਂ ਤਾਂ ਪਹਿਲਾਂ ਹੀ ਬਿਮਾਰ ਹਾਂ, ਬਿਮਾਰੀ ਹੋਰ ਵਧ ਜਾਵੇਗੀ
ਦਿਆਲੂ ਸਤਿਗੁਰ ਜੀ ਦੇ ਪਵਿੱਤਰ ਹੱਥਾਂ ਦਾ ਪ੍ਰਸ਼ਾਦ ਅਤੇ ਹੁਕਮ ਵਿੱਚ ਲੱਸੀ ਨੇ ਦਵਾ ਦਾ ਕੰਮ ਕੀਤਾ ਮੈਂ ਕੁਝ ਮਿੰਟਾਂ ਵਿੱਚ ਹੀ ਆਪਣੇ ਆਪ ਨੂੰ ਠੀਕ ਮਹਿਸੂਸ ਕੀਤਾ ਮੈਂ ਦੋ ਘੰਟਿਆਂ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਉਸੇ ਦਿਨ ਕੁਝ ਸਮੇਂ ਦੇ ਬਾਅਦ ਸ਼ਹਿਨਸ਼ਾਹ ਜੀ ਨੇ ਸਾਨੂੰ ਭੁੱਜੇ ਹੋਏ ਛੋਲਿਆਂ ਦਾ ਪ੍ਰਸ਼ਾਦ ਦਿੱਤਾ ਇੱਕ-ਇੱਕ ਮੁੱਠੀ ਭਰ ਕੇ ਦਿੱਤਾ ਮੈਂ ਅੱਧੇ ਛੋਲੇ ਖਾ ਲਏ ਅਤੇ ਅੱਧੇ ਜੇਬ ਵਿੱਚ ਪਾ ਲਏ ਬੇਪਰਵਾਹ ਜੀ ਨੇ ਮੇਰੀ ਜੇਬ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ”ਯੇ ਮਾਂ ਕੇ ਲੀਏ ਲੇ ਜਾ ਰਹਾ ਹੈ? ਯੇ ਚਨੇ ਕਿਸ ਕੇ ਲੀਏ ਰਖਤਾ ਹੈ? ਔਰ ਮਾਲ ਆ ਰਹਾ ਹੈ” ਐਨੇ ਵਿੱਚ ਸੇਵਾਦਾਰ ਇੱਕ ਗਠੜੀ ਮਠਿਆਈ ਦੀ ਲੈ ਕੇ ਆ ਗਏ ਜਿਸ ਵਿੱਚ ਖੋਏ ਦੀ ਬਰਫ਼ੀ, ਗੁਲਾਬ ਜਾਮਨ ਅਤੇ ਅਮਰਤੀਆਂ ਸਨ ਬੇਪਰਵਾਹ ਜੀ ਨੇ ਸਾਨੂੰ ਅਮਰਤੀਆਂ ਦਾ ਪ੍ਰਸ਼ਾਦ ਦਿੱਤਾ ਅਤੇ ਰਾਤ ਦਾ ਸਤਿਸੰਗ ਰੋਹਤਕ ਵਿੱਚ ਕਰਨ ਲਈ ਚੱਲ ਪਏ ਸਤਿਗੁਰ ਦੀ ਕ੍ਰਿਪਾ ਨਾਲ ਉਸੇ ਦਿਨ ਮੇਰੇ ਵਿੱਚ ਪੂਰੀ ਤਾਕਤ ਆ ਗਈ ਸੀ ਉਸ ਦਿਨ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮੈਂ ਕਦੇ ਬਿਮਾਰ ਹੀ ਨਹੀਂ ਹੋਇਆ
ਇਸੇ ਪ੍ਰਕਾਰ ਇੱਕ ਵਾਰ ਪ੍ਰੇਮੀ ਸੋਹਣ ਲਾਲ ਦਰਜੀ ਦੇ ਭਤੀਜੇ ਨੂੰ ਪੇਚਸ ਹੋ ਗਈ ਉਹ ਡਾਕਟਰਾਂ ਤੋਂ ਠੀਕ ਨਹੀਂ ਹੋ ਰਿਹਾ ਸੀ ਪੀਲੀ ਪਗੜੀ ਵਾਲੇ ਦੀ ਦਵਾਈ ਚੱਲ ਰਹੀ ਸੀ ਪਰ ਉਸ ਦੀ ਦਵਾ ਨਾਲ ਕੋਈ ਆਰਾਮ ਨਹੀਂ ਆ ਰਿਹਾ ਸੀ ਉਹਨਾਂ ਦਿਨਾਂ ਵਿੱਚ ਪ੍ਰੇਮੀ ਸੋਹਣ ਲਾਲ ਨੂੰ ਸੇਵਾ ਕਰਨ ‘ਤੇ ਬੇਪਰਵਾਹ ਜੀ ਨੇ ਜਲੇਬੀ ਦਾ ਪ੍ਰਸ਼ਾਦ ਦਿੱਤਾ ਸੀ ਸੋਹਣ ਲਾਲ ਨੇ ਆਪਣੇ ਘਰ ਜਾ ਕੇ ਉਹੀ ਪ੍ਰਸ਼ਾਦ ਆਪਣੇ ਭਤੀਜੇ ਨੂੰ ਖਵਾ ਦਿੱਤਾ ਪ੍ਰਸ਼ਾਦ ਖਾਂਦੇ ਹੀ ਪ੍ਰੇਮੀ ਦਾ ਭਤੀਜਾ ਬਿਲਕੁਲ ਠੀਕ ਹੋ ਗਿਆ ਵੈਦ ਵੀ ਇਹ ਦੇਖ ਕੇ ਹੈਰਾਨ ਹੋ ਗਿਆ ਅਤੇ ਕਹਿਣ ਲੱਗਿਆ ਕਿ ਜਲੇਬੀ ਦਾ ਖਾਣਾ ਪੇਚਸ ਲਈ ਜ਼ਹਿਰ ਹੈ ਪਰ ਜਲੇਬੀ ਦੇ ਪ੍ਰਸ਼ਾਦ ਨੇ ਅੰਮ੍ਰਿਤ ਦਾ ਕੰਮ ਕੀਤਾ ਇਸ ਕਰਿਸ਼ਮੇ ਨੂੰ ਦੇਖ ਕੇ ਵੈਦ ਬੇਪਰਵਾਹ ਜੀ ਦੇ ਦਰਸ਼ਨ ਕਰਨ ਲਈ ਸੱਚਾ ਸੌਦਾ ਦਰਬਾਰ ਵਿੱਚ ਆਇਆ
ਇਸ ਸਾਖੀ ਤੋਂ ਸਪੱਸ਼ਟ ਹੈ ਕਿ ਸਤਿਗੁਰ ਦਾ ਬਖਸ਼ਿਆ ਹੋਇਆ ਪ੍ਰਸ਼ਾਦ ਅੰਮ੍ਰਿਤ ਹੁੰਦਾ ਹੈ ਸਤਿਗੁਰ ਦਾ ਪ੍ਰਸ਼ਾਦ ਖਾਣ ਨਾਲ ਭਿਆਨਕ ਤੋਂ ਭਿਆਨਕ ਕਰਮ ਵੀ ਟਲ ਸਕਦਾ ਹੈ, ਜੇਕਰ ਜੀਵ ਸ਼ਰਧਾ ਤੇ ਵਿਸ਼ਵਾਸ ਰੱਖੇ ਤਾਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.