47 ਸਾਲ ਦਾ ਸੋਕਾ ਖ਼ਤਮ : ਭਾਰਤੀ ਬੇਟੀਆਂ ਨੇ ਪਹਿਲੀ ਵਾਰ ਜਿੱਤਿਆ ਵਰਲਡ ਕੱਪ
ਭਾਰਤ ਨੇ ਸ਼ੈਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਦੀ ਆਲਰਾਊਂਡਰ ਖੇਡ ਨਾਲ (ਐਤਵਾਰ, 2 ਨਵੰਬਰ) ਨੂੰ ਮਹਿਲਾ ਆਈਸੀਸੀ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਖਿਤਾਬ ਨੂੰ ਜਿੱਤ ਕੇ ਇਤਿਹਾਸ ਰੱਚ ਦਿੱਤਾ ਜ਼ਿਕਰਯੋਗ ਹੈ ਕਿ ਭਾਰਤੀ ਟੀਮ ਇਸ ਤੋਂ ਪਹਿਲਾਂ 2005, 2017 ਇੱਕਰੋਜ਼ਾ ਵਰਲਡ ਕੱਪ ਅਤੇ 2020 ਟੀ20 ਵਰਲਡ ਕੱਪ ’ਚ ਰਨਰ-ਅੱਪ ਰਹੀ ਸੀ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸੱਤ ਵਿਕਟਾਂ ’ਤੇ 298 ਦੌੜਾਂ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 246 ਦੌੜਾਂ ’ਤੇ ਰੋਕ ਕੇ ਇਸ ਟੂਰਨਾਮੈਂਟ ਦੇ ਇਤਿਹਾਸ ’ਚ 47 ਸਾਲ ਦੇ ਸੋਕੇ ਨੂੰ ਖ਼ਤਮ ਕੀਤਾ
- ਭਾਰਤ ਦੀ ਜਿੱਤ ਤੋਂ ਬਾਅਦ ਦਰਸ਼ਕਾਂ ਦੀ ਨੀਲੀ ਜਰਸੀ ਦੇ ਸਮੁੰਦਰ ਤੋਂ ਪਟੇ ਸਟੇਡੀਅਮ ’ਚ ਖੁਸ਼ੀ ਦੀ ਲਹਿਰ ਦੌੜ ਗਈ ਭਾਰਤੀ ਖਿਡਾਰੀਆਂ ਨੇ ਭਾਵਨਾਵਾਂ ’ਤੇ ਕਾਬੂ ਰੱਖਣ ਦੀ ਕੋਸ਼ਿਸ਼ ਕੀਤੀ ਪਰ ਪੂਰਾ ਸਟੇਡੀਅਮ ਜਦੋਂ ਵੰਦੇ ਮਾਤਰਮ, ਮਾਂ ਤੂਝੇ ਸਲਾਮ ਅਤੇ ਲਹਿਰਾ ਦੋ ਸਰਕਸ਼ੀ ਕਾ ਪਰਚਮ ਲਹਿਰਾ ਦੋ… ਗਾਣੇ ਨੂੰ ਇੱਕ ਸੁਰ ’ਚ ਗਾਉਣਾ ਸ਼ੁਰੂ ਕੀਤਾ ਤਾਂ ਇੱਥੇ ਮੌਜ਼ੂਦ ਕਿਸੇ ਲਈ ਵੀ ਭਾਵਨਾਵਾਂ ਨੂੰ ਕਾਬੂ ’ਚ ਰੱਖਣਾ ਮੁਸ਼ਕਿਲ ਸੀ
- ਭਾਰਤ ਨੇ 1978 ’ਚ ਪਹਿਲਾ ਮਹਿਲਾ ਵਰਲਡ ਕੱਪ ਖੇਡਿਆ ਸੀ ਉਦੋਂ ਤੋਂ ਇੱਕ ਨਵੰਬਰ 2025 ਤੱਕ ਟੀਮ ਇੱਕ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ ਸੀ 1973 ’ਚ ਪਹਿਲਾ ਮਹਿਲਾ ਇੱਕਰੋਜ਼ਾ ਅੰਤਰਰਾਸ਼ਟਰੀ ਅਤੇ ਉਸੇ ਸਾਲ ਪਹਿਲਾ ਮਹਿਲਾ ਵਿਸ਼ਵ ਕੱਪ ਇੰਗਲੈਂਡ ’ਚ ਹੋਇਆ ਅਸਟਰੇਲੀਆ 7 ਵਾਰ, ਇੰਗਲੈਂਡ 4 ਵਾਰ ਅਤੇ ਨਿਊਜੀਲੈਂਡ ਇੱਕ ਵਾਰ ਚੈਂਪੀਅਨ ਬਣ ਚੁੱਕੇ ਸਨ
- ਚੈਂਪੀਅਨ ਟੀਮ ਭਾਰਤ ਨੂੰ ਕਰੀਬ 39.55 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਮਿਲੀ, ਜੋ ਟੂਰਨਾਮੈਂਟ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਇਹ 2023 ’ਚ ਹੋਏ ਪੁਰਸ਼ ਵਰਲਡ ਕੱਪ ’ਤੋਂ ਜ਼ਿਆਦਾ ਹੈ ਉਦੋਂ ਅਸਟਰੇਲੀਆ ਨੂੰ 33.31 ਕਰੋੜ ਮਿਲੇ ਸਨ ਉਪਜੇਤੂ ਟੀਮ ਦੱਖਣੀ ਅਫਰੀਕਾ ਨੂੰ ਲਗਭਗ 19.77 ਕਰੋੜ ਰੁਪਏ ਮਿਲੇ
- ਕਪਤਾਨ ਹਰਮਨਪ੍ਰੀਤ ਕੌਰ ਸਪੈਸ਼ਲ ਕਲੱਬ ਕਪਿਲ ਦੇਵ, ਐੱਮਐੱਸ ਧੋਨੀ ਅਤੇ ਰੋਹਿਤ ਸ਼ਰਮਾ ਕਲੱਬ ’ਚ ਸ਼ਾਮਲ ਹੋ ਗਈ ਹੈ ਕਪਿਲ ਦੇਵ ਨੇ 1983 ’ਚ ਪਹਿਲੀ ਵਾਰ ਇੱਕਰੋਜ਼ਾ ਵਰਲਡ ਕੱਪ ਜਿਤਾਇਆ, ਐੱਮਐੱਸ ਧੋਨੀ ਦੀ ਅਗਵਾਈ ’ਚ 2007 ’ਚ ਟੀ20 ਵਿਸ਼ਵ ਕੱਪ ਅਤੇ 2011 ’ਚ ਇੱਕਰੋਜ਼ਾ ਵਰਲਡ ਕੱਪ ਜਿੱਤਿਆ ਰੋਹਿਤ ਸ਼ਰਮਾ 2024 ’ਚ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੇ ਹਨ ਹੁਣ ਹਰਮਨਪ੍ਰੀਤ ਦੀ ਟੀਮ ਨੇ ਵਿਸ਼ਵ ਕੱਪ ਟਰਾਫੀ ’ਤੇ ਆਪਣਾ ਨਾਂਅ ਉੱਕਰਿਆ ਹੈ
- ਦੀਪਤੀ ਸ਼ਰਮਾ ਨੇ ਮਹਿਲਾ ਵਰਲਡ ਕੱਪ 2025 ’ਚ 22 ਵਿਕਟਾਂ ਹਾਸਲ ਕੀਤੀਆਂ ਉਹ ਟੂਰਨਾਮੈਂਟ ਦੀ ਟਾੱਪ ਵਿਕਟ ਟੇਕਰ ਬਣੀ ਦੀਪਤੀ ਭਾਰਤ ਲਈ ਵਰਲਡ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਵੀ ਪਹੁੰਚ ਗਈ ਉਨ੍ਹਾਂ ਦੇ ਨਾਂਅ ਹੁਣ 35 ਵਿਕਟਾਂ ਹੋ ਗਈਆਂ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ 43 ਵਿਕਟਾਂ ਨਾਲ ਟਾੱਪ ’ਤੇ ਹੈ ਦੀਪਤੀ ਨੂੰ ਪਲੇਅਰ ਆਫ ਦ ਟੂਰਨਾਮੈਂਟ ਦਾ ਖਿਤਾਬ ਵੀ ਮਿਲਿਆ ਉਨ੍ਹਾਂ ਨੇ 22 ਵਿਕਟਾਂ ਹਾਸਲ ਕਰਨ ਦੇ ਨਾਲ 215 ਦੌੜਾਂ ਵੀ ਬਣਾਈਆਂ ਉਹ ਵਰਲਡ ਕੱਪ ’ਚ 200 ਪਲੱਸ ਦੌੜਾਂ ਦੇ ਨਾਲ 20 ਵਿਕਟਾਂ ਲੈਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਪਲੇਅਰ ਵੀ ਬਣੀ
- ਸਮਰਿਤੀ ਮੰਧਾਣਾ ਮਹਿਲਾ ਵਰਲਡ ਕੱਪ ਦੇ ਇੱਕ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ ਬਣੀ ਉਨ੍ਹਾਂ ਨੇ ਇਸ ਵਰਲਡ ਕੱਪ ’ਚ 9 ਮੈਚਾਂ ’ਚ 434 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਇਹ ਰਿਕਾਰਡ ਮਿਤਾਲੀ ਰਾਜ ਦੇ ਨਾਂਅ ਸੀ, ਜਿਨ੍ਹਾਂ ਨੇ 2017 ਵਰਲਡ ਕੱਪ ’ਚ 409 ਦੌੜਾਂ ਬਣਾਈਆਂ ਸਨ
- ਰਿੱਚਾ ਘੋਸ਼ ਨੇ ਮਹਿਲਾ ਵਰਲਡ ਕੱਪ ਦੇ ਇੱਕ ਐਡੀਸ਼ਨ ’ਚ ਸਭ ਤੋਂ ਜ਼ਿਆਦਾ ਸਿਕਸ ਲਗਾ ਦਿੱਤੇ ਹਨ ਉਨ੍ਹਾਂ ਨੇ ਫਾਈਨਲ ’ਚ 2 ਛੱਕੇ ਲਗਾਏ ਇਸਦੇ ਨਾਲ ਉਨ੍ਹਾਂ ਦੇ ਨਾਂਅ ਟੂਰਨਾਮੈਂਟ ’ਚ 12 ਸਿਕਸ ਹੋ ਗਏ ਵੈਸਟਇੰਡੀਜ਼ ਦੀ ਡੀਐਂਡਰਾ ਡਾੱਟਿਨ 2013 ਅਤੇ ਸਾਊਥ ਅਫਰੀਕਾ ਦੀ ਲਿਜੇਲ ਲੀ 2017 ’ਚ 12-12 ਸਿਕਸ ਲਗਾ ਚੁੱਕੀਆਂ ਹਨ
- ਸਾਊਥ ਅਫਰੀਕਾ ਦੀ ਕਪਤਾਨ ਮਹਿਲਾ ਵਰਲਡ ਕੱਪ ਦੇ ਇੱਕ ਸੀਜ਼ਨ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ ਬਣ ਗਈ ਉਨ੍ਹਾਂ ਦੇ ਨਾਂਅ ਹੁਣ 571 ਦੌੜਾਂ ਹੋ ਗਈਆਂ ਲੌਰਾ ਨੇ ਅਸਟਰੇਲੀਆ ਦੀ ਐਲਿਸਾ ਹੀਲੀ ਦੇ ਰਿਕਾਰਡ ਨੂੰ ਪਿੱਛੇ ਛੱਡਿਆ ਹੀਲੀ ਨੇ 2021 ’ਚ 509 ਦੌੜਾਂ ਬਣਾਈਆਂ ਸਨ ਵੋਲਵਾਰਟ ਦੂਜੀ ਖਿਡਾਰੀ ਬਣੀ, ਜਿਨ੍ਹਾਂ ਨੇ ਇੱਕ ਹੀ ਵਰਲਡ ਕੱਪ (ਮਹਿਲਾ ਜਾਂ ਪੁਰਸ਼) ਦੇ ਸੈਮੀਫਾਈਨਲ ਅਤੇ ਫਾਈਨਲ ਦੋਵਾਂ ’ਚ ਸੈਂਕੜਾ ਲਗਾਇਆ ਉਨ੍ਹਾਂ ਤੋਂ ਪਹਿਲਾਂ ਇਹ ਉਪਲਬੱਧੀ ਐਲਿਸਾ ਹੀਲੀ ਨੇ 2022 ਵਰਲਡ ਕੱਪ ’ਚ ਹਾਸਲ ਕੀਤੀ ਸੀ
Table of Contents
ਸਮਾਜ ਨੂੰ ਨਵੀਂ ਦਿਸ਼ਾ ਦੇਵੇਗੀ ਇਹ ਜਿੱਤ

ਕਿ ਦੇਸ਼ ਦੇ ਕੁਝ ਹਿੱਸਿਆਂ ’ਚ ਅੱਜ ਵੀ ਲੜਕੀ ਨੂੰ ਬੋਝ ਸਮਝਿਆ ਜਾਂਦਾ ਹੈ ਇਹ ਜਿੱਤ ਉਨ੍ਹਾਂ ਸਾਰੀਆਂ ਸਮਾਜਿਕ ਰੁਕਾਵਟਾਂ ’ਤੇ ਜਿੱਤ ਹੈ ਡਾਇਨਾ ਐਡੁਲਜੀ ਅਤੇ ਪੀਟੀ ਊਸ਼ਾ ਤੋਂ ਲੈ ਕੇ ਸਾਨੀਆ ਮਿਰਜ਼ਾ ਅਤੇ ਸਾਈਨਾ ਨੇਹਵਾਲ ਤੱਕ, ਇਨ੍ਹਾਂ ਖਿਡਾਰੀਆਂ ਨੇ ਪਹਿਲਾਂ ਹੀ ਰਸਤੇ ਬਣਾਏ ਹਨ ਪਰ ਕ੍ਰਿਕਟ ਦੀ ਅਪਾਰ ਲੋਕਪ੍ਰਿਯਤਾ ਨੂੰ ਦੇਖਦੇ ਹੋਏ 2025 ਦੀ ਇਹ ਜਿੱਤ ਸ਼ਾਇਦ ਔਰਤਾਂ ਪ੍ਰਤੀ ਸਮਾਜਿਕ ਨਜ਼ਰੀਏ ’ਤੇ ਸਭ ਤੋਂ ਵੱਡਾ ਅਸਰ ਪਾਵੇਗੀ ਇਹ ਸਿਰਫ ਮਹਿਲਾ ਕ੍ਰਿਕਟ ਨੂੰ ਹੀ ਨਹੀਂ, ਸਗੋਂ ਲੱਖਾਂ ਨੌਜਵਾਨ ਲੜਕੀਆਂ ਨੂੰ ਖੇਡ ਅਤੇ ਜੀਵਨ ਦੇ ਹਰ ਖੇਤਰ ’ਚ ਆਪਣੇ ਲਈ ਜਗ੍ਹਾ ਬਣਾਉਣ ਲਈ ਪ੍ਰੇਰਿਤ ਕਰੇਗੀ 1983 ਪੁਰਸ਼ ਕ੍ਰਿਕਟ ਲਈ ਪਰਿਵਰਤਨਕਾਰੀ ਸੀ, ਪਰ 2025 ਦੀ ਜਿੱਤ ਦਾ ਅਸਰ ਸ਼ਾਇਦ ਪੂਰੇ ਭਾਰਤੀ ਸਮਾਜ ’ਤੇ ਪਵੇਗਾ
ਭਾਰਤੀ ਟੀਮ ਦਾ ਖਿਤਾਬੀ ਸਫਰ
ਮੈਚ ਖਿਲਾਫ ਨਤੀਜਾ
- ਸ੍ਰੀਲੰਕਾ ਭਾਰਤ 59 ਦੌੜਾਂ ਨਾਲ ਜਿੱਤਿਆ
- ਪਾਕਿਸਤਾਨ ਭਾਰਤ 88 ਦੌੜਾਂ ਨਾਲ ਜਿੱਤਿਆ
- ਦੱਖਣੀ ਅਫਰੀਕਾ ਭਾਰਤ 3 ਵਿਕਟਾਂ ਨਾਲ ਹਾਰਿਆ
- ਅਸਟਰੇਲੀਆ ਭਾਰਤ 3 ਵਿਕਟਾਂ ਨਾਲ ਹਾਰਿਆ
- ਇੰਗਲੈਂਡ ਭਾਰਤ ਚਾਰ ਦੌੜਾਂ ਨਾਲ ਹਾਰਿਆ
- ਨਿਊਜ਼ੀਲੈਂਡ ਭਾਰਤ 53 ਦੌੜਾਂ ਨਾਲ ਜਿੱਤਿਆ
- ਬੰਗਲਾਦੇਸ਼ ਮੈਚ ਮੀਂਹ ਕਾਰਨ ਰੱਦ
- ਅਸਟਰੇਲੀਆ ਭਾਰਤ 8 ਵਿਕਟਾਂ ਨਾਲ ਜਿੱਤਿਆ (ਸੈਮੀਫਾਈਨਲ)
































































