Organic Turmeric

ਖੇਤੀ: ਕਿਸਾਨ ਮੇਲੇ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੇਤੀ ਨਵੀਨਤਾ ਲਈ ਕੀਤਾ ਸਨਮਾਨਿਤ

ਕਿਸਾਨ ਜਸਵੀਰ ਸਿੰਘ ਦੀ 6 ਸਾਲ ਦੀ ਮਿਹਨਤ ਨਾਲ ਆਰਗੈਨਿਕ ਹਲਦੀ ਦਾ ਹੱਬ ਬਣਨ ਲੱਗਿਆ ਨਾਗੋਕੀ

ਜੇਕਰ ਖੇਤੀ ’ਚ ਮੁਨਾਫਾ ਕਮਾਉਣਾ ਹੈ ਤਾਂ ਕੁਝ ਨਵਾਂ ਜ਼ਰੂਰ ਕਰਨਾ ਪਵੇਗਾ ਕਿਉਂਕਿ ਬਦਲਦੇ ਸਿਸਟਮ ’ਚ ਰੂਟੀਨ ਦੀ ਖੇਤੀ ਹੁਣ ਬੀਤੇ ਜ਼ਮਾਨੇ ਦੀ ਗੱਲ ਹੋ ਚੁੱਕੀ ਹੈ ਕੁਝ ਅਜਿਹਾ ਹੀ ਨਵਾਂ ਕਰਨ ਦੇ ਯਤਨ ’ਚ ਜੁਟੇ ਪਿੰਡ ਨਾਗੋਕੀ, ਜ਼ਿਲ੍ਹਾ ਸਰਸਾ ਦੇ ਕਿਸਾਨ ਜਸਵੀਰ ਸਿੰਘ ਸੰਧੂ ਨੇ ਖੇਤੀ ਦਾ ਜਾਇਕਾ ਚੇਂਜ ਕਰਦੇ ਹੋਏ ਆਰਗੈਨਿਕ ਹਲਦੀ ਦੀ ਖੇਤੀ ਕਰਨ ਦਾ ਮਨ ਬਣਾਇਆ ਹਾਲਾਂਕਿ ਜਸਵੀਰ ਦੇ ਯਤਨਾਂ ਨੂੰ ਇੱਕ ਵਾਰ ਵੀ ਪਰਿਵਾਰ ਦਾ ਸਪੋਟ ਨਹੀਂ ਮਿਲਿਆ, ਪਰ ਉਨ੍ਹਾਂ ਦੀ ਛੇ ਸਾਲ ਦੀ ਲਗਨ ਅਤੇ ਮਿਹਨਤ ਨੇ ਅੱਜ ਪਿੰਡ ਨੂੰ ਹਲਦੀ ਦਾ ਹੱਬ ਬਣਾ ਦਿੱਤਾ ਹੈ

ਆਸ-ਪਾਸ ਦੇ ਖੇਤਰ ਦੇ ਲੋਕ ਆਰਗੈਨਿਕ ਹਲਦੀ ਲਈ ਨਾਗੋਕੀ ਪਿੰਡ ਦਾ ਰੁਖ ਕਰਦੇ ਹਨ ਇਸਦੇ ਨਾਲ ਹੀ ਜਸਵੀਰ ਸੰਧੂ ਖੇਤੀ ਦੇ ਇਸ ਬਦਲਾਅ ਨਾਲ ਲੱਖਪਤੀ ਹੋ ਗਿਆ ਹੈ ਹਲਦੀ ਦੀ ਉੱਤਮ ਖੇਤੀ ਲਈ ਹਾਲ ਹੀ ’ਚ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਿਸਾਰ ’ਚ ਕਰਵਾਏ ਕਿਸਾਨ ਮੇਲੇ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਸਵੀਰ ਸਿੰਘ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਇੰਸਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ

ਜਸਵੀਰ ਸਿੰਘ ਦੱਸਦੇ ਹਨ ਕਿ ਹਲਦੀ ਦੀ ਖੇਤੀ ਦਸ ਮਹੀਨੇ ਦੇ ਸਮੇਂ ’ਚ ਹੁੰਦੀ ਹੈ ਇਸ ਦਾ ਔਸਤ ਉਤਪਾਦਨ ਪ੍ਰਤੀ ਏਕੜ 80 ਕੁਇੰਟਲ ਤੱਕ ਹੁੰਦਾ ਹੈ, ਜਿਸ ਦਾ ਬਾਜ਼ਾਰ ਭਾਅ ਕਰੀਬ 200 ਤੋਂ 300 ਰੁਪਏ ਪ੍ਰਤੀ ਕਿੱਲੋ ਤੱਕ ਰਹਿੰਦਾ ਹੈ ਜਸਵੀਰ ਸਿੰਘ ਨੇ ਖੁਦ ਦਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸਨੇ ਪਹਿਲੇ ਸਾਲ ਇੱਕ ਏਕੜ ’ਚ ਟਰਾਇਲ ਦੇ ਤੌਰ ’ਤੇ ਆਰਗੈਨਿਕ ਹਲਦੀ ਬੀਜੀ ਇਸ ਕੰਮ ’ਚ ਕਰੀਬ 70 ਹਜ਼ਾਰ ਰੁਪਏ ਦਾ ਖਰਚ ਆਇਆ, ਪਰ ਇੱਕ ਏਕੜ ’ਚ ਉਸਨੂੰ 30 ਕੁਇੰਟਲ ਉਤਪਾਦਨ ਹੋਇਆ

Also Read:  ਸੈਲਫੀ ਵਿਦ ਮਾਈ ਸਟੂਡੈਂਟਸ ਬਰਥ-ਡੇ

ਜਿਸ ਨਾਲ ਉਸਦਾ ਹੌਂਸਲਾ ਵਧ ਗਿਆ ਅਗਲੇ ਸਾਲ ਉਸਨੇ ਇਸਦਾ ਦਾਇਰਾ ਵਧਾਉਂਦੇ ਹੋਏ 4 ਏਕੜ ’ਚ ਹਲਦੀ ਦੀ ਫਸਲ ਬੀਜੀ, ਜਿਸ ’ਚ ਕਰੀਬ ਸਵਾ 100 ਕੁਇੰਟਲ ਉਤਪਾਦਨ ਹੋਇਆ ਖਾਸ ਗੱਲ ਹੈ ਕਿ ਜਸਵੀਰ ਸਿੰਘ ਹੁਣ ਖੁਦ ਦਾ ਬੀਜ ਤਿਆਰ ਕਰਦੇ ਹੋਏ ਹਲਦੀ ਦਾ ਭੰਡਾਰਨ ਵੀ ਕਰਦਾ ਹੈ, ਤਾਂ ਕਿ ਕਿਸੇ ’ਤੇ ਨਿਰਭਰ ਨਾ ਰਹਿਣਾ ਪਵੇ ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ 10 ਮਹੀਨੇ ਦੀ ਇਸ ਖੇਤੀ ’ਚ ਹੋਰ ਫਸਲਾਂ ਦੇ ਮੁਕਾਬਲੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਅਤੇ ਬੀਜ ਵੀ ਕਾਫੀ ਮਹਿੰਗਾ ਮਿਲਦਾ ਹੈ

ਪ੍ਰਤੀ ਏਕੜ ’ਚ 6 ਕੁਇੰਟਲ ਬੀਜ ਲੱਗਦਾ ਹੈ ਜਸਵੀਰ ਸਿੰਘ ਅਨੁਸਾਰ, ਇੱਕ ਫਸਲ ’ਚ ਹਲਦੀ ਦੀਆਂ 3 ਵੈਰਾਇਟੀਆਂ ਬਣਦੀਆਂ ਹਨ ਜਿਸ ’ਚ ਜੜ੍ਹ ਵਾਲੀ ਹਲਦੀ, ਲੰਬੀ ਹਲਦੀ ਅਤੇ ਬਾਰੀਕ ਹਲਦੀ ਸ਼ਾਮਲ ਹਨ ਹਲਦੀ ਦੀ ਬਿਜਾਈ ਅਪਰੈਲ ਮਹੀਨੇ ’ਚ ਹੁੰਦੀ ਹੈ ਅਤੇ ਜਨਵਰੀ ਮਹੀਨੇ ’ਚ ਇਹ ਤਿਆਰ ਹੋ ਜਾਂਦੀ ਹੈ

ਅੱਜਕੱਲ੍ਹ ਮਾਰਕਿਟ ’ਚ ਆਰਗੈਨਿਕ ਹਲਦੀ ਦੀ ਬਹੁਤ ਮੰਗ ਹੈ ਇਸਨੂੰ ਆਰਗੈਨਿਕ ਢੰਗ ਨਾਲ ਬਿਨਾਂ ਰਸਾਇਣਾਂ ਦੇ ਤਿਆਰ ਕੀਤਾ ਜਾਂਦਾ ਹੈ ਉਰਵਰਕ ਦੇ ਤੌਰ ’ਤੇ ਉਹ ਇਸ ਖੇਤੀ ’ਚ ਰੂੜੀ ਦੀ ਖਾਦ ਦਾ ਇਸਤੇਮਾਲ ਕਰਦਾ ਹੈ ਹਾਲਾਂਕਿ ਹਲਦੀ ਫਸਲ ’ਚ ਫੰਗਸ ਦੀ ਸ਼ਿਕਾਇਤ ਕੁਝ ਜ਼ਿਆਦਾ ਰਹਿੰਦੀ ਹੈ ਇਸ ਲਈ ਉਸਨੇ ਘਰ ’ਚ ਹੀ ਦੇਸੀ ਤਕਨੀਕ ਨਾਲ ਗਊ ਮੂਤਰ, ਨਿੰਮ ਦੇ ਪੱਤੇ ਅਤੇ ਕੁਝ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਦਵਾਈ ਤਿਆਰ ਕੀਤੀ ਹੈ ਆਸ-ਪਾਸ ਪਿੰਡਾਂ ਦੇ ਲੋਕ ਅਤੇ ਦੁਕਾਨਦਾਰ ਉਸਦੇ ਕੋਲੋਂ ਹਲਦੀ ਖਰੀਦ ਕੇ ਲੈ ਜਾਂਦੇ ਹਨ

ਕਿਉਂਕਿ ਇਹ ਸ਼ੁੱਧ ਅਤੇ ਆਰਗੈਨਿਕ ਹੈ ਇਸ ਤੋਂ ਇਲਾਵਾ ਕੁਝ  ਲੋਕ ਸਾਬੁਤ ਹਲਦੀ ਦਾ ਆਚਾਰ ਵੀ ਪਾਉਣਾ ਪਸੰਦ ਕਰਦੇ ਹਨ ਆਯੁਰਵੈਦ ’ਚ ਹਲਦੀ ਨੂੰ ਇੱਕ ਵੱਡਾ ਐਂਟੀਬਾਇਓਟਿਕ ਦੱਸਿਆ ਗਿਆ ਹੈ ਹਲਦੀ ਕਈ ਭਿਆਨਕ ਰੋਗਾਂ ’ਚ ਵੀ ਰਾਮਬਾਣ ਦਾ ਕੰਮ ਕਰਦੀ ਹੈ ਦੁੱਧ ਦੇ ਨਾਲ ਹਲਦੀ ਮਿਲਾ ਕੇ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ

Also Read:  Change Yourself: ਪਹਿਲਾਂ ਖੁਦ ਨੂੰ ਬਦਲੋ

ਮੈਨੂੰ ਹਮੇਸ਼ਾ ਕੁਝ ਨਵਾਂ ਕਰਨ ਦੀ ਇੱਛਾ ਰਹਿੰਦੀ ਹੈ ਇਸ ਤੋਂ ਪਹਿਲਾਂ ਮੈਂ ਆਰਗੈਨਿਕ ਬਾਜਰਾ ਅਤੇ ਸੂਰਜਮੁਖੀ ਦੀ ਖੇਤੀ ਵੀ ਕੀਤੀ ਹੈ ਕਿਸਾਨ ਭਾਵੇਂ ਆਮ ਢੰਗ ਨਾਲ ਖੇਤੀ ਕਰੇ, ਪਰ ਨਾਲ-ਨਾਲ ਕੁਝ ਨਵਾਂ ਜ਼ਰੂਰ ਕਰਦਾ ਰਹੇ, ਇਸ ਨਾਲ ਨਾ ਸਿਰਫ ਕਿਸਾਨ ਦੀ ਆਰਥਿਕ ਦਸ਼ਾ ’ਚ ਸੁਧਾਰ ਹੋਵੇਗਾ ਸਗੋਂ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ
-ਜਸਵੀਰ ਸਿੰਘ ਸੰਧੂ ਕਿਸਾਨ