Night Light Driving

ਰਾਤ ਨੂੰ ਤੇਜ਼ ਲਾਈਟ ’ਚ ਡਰਾਈਵਿੰਗ ਕਰਨਾ ਵੀ ਹੈ ਖ਼ਤਰਨਾਕ Night Light Driving

ਅਮੈਰੀਕਨ ਮੈਡੀਕਲ ਐਸੋਸੀਏਸ਼ਨ ਨੇ ਕੁਝ ਸਾਲ ਪਹਿਲਾਂ ਇੱਕ ਨੀਤੀ ਅਪਣਾਈ, ਜਿਸ ਦੇ ਅਨੁਸਾਰ ਰਾਤ ਨੂੰ ਜ਼ਿਆਦਾ ਰੌਸ਼ਨੀ ਦੇ ਸੰਪਰਕ ’ਚ ਆਉਣ ਨਾਲ, ਜਿਸ ’ਚ ਕੰਪਿਊਟਰ ਸਕਰੀਨ ਅਤੇ ਹੋਰ ਇਲੈਕਟ੍ਰਾਨਿਕ ਮੀਡੀਆ ਦੀ ਰੌਸ਼ਨੀ ਵੀ ਸ਼ਾਮਲ ਹੈ,

ਨੀਂਦ ’ਚ ਰੁਕਾਵਟ ਪੈ ਸਕਦੀ ਹੈ, ਖਾਸ ਤੌਰ ’ਤੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਅਜਿਹੀ ਰੌਸ਼ਨੀ ਤੋਂ ਬਚਾਇਆ ਜਾਵੇ ਮਾਹਿਰਾਂ ਦਾ ਕਹਿਣਾ ਸੀ ਕਿ ਰਾਤ ਨੂੰ ਗਲਤ ਤਰ੍ਹਾਂ ਦੀ ਰੌਸ਼ਨੀ ਕਾਰਨ ਵਾਹਨ ਚਲਾਉਣ ’ਚ ਅਸੁਰੱਖਿਅਤ ਸਥਿਤੀ ਪੈਦਾ ਹੋ ਸਕਦੀ ਹੈ, ਅਤੇ ਬਹੁਤ ਜ਼ਿਆਦਾ ਰਾਤ ਦੀ ਰੌਸ਼ਨੀ ਦੇ ਕਾਰਨ ਕੈਂਸਰ ਦਾ ਖ਼ਤਰਾ  ਵੀ ਵਧ ਸਕਦਾ ਹੈ

ਏਐੱਮਏ ਨੇ ਰਾਤ ’ਚ ਬਿਨਾਂ ਸੁਰੱਖਿਆ ਵਾਲੀਆਂ ਲਾਈਟਾਂ ਦੇ ਡਰਾਈਵਿੰਗ ਹਾਲਾਤਾਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਾ ਜਤਾਈ ਕਿ ਜਦੋਂ ਹਨੇ੍ਹਰਾ ਹੁੰਦਾ ਹੈ, ਤਾਂ ਸਾਡੀਆਂ ਪੁਤਲੀਆਂ ਜ਼ਿਆਦਾ ਰੌਸ਼ਨੀ ਅੰਦਰ ਆਉਣ ਲਈ ਫੈਲ ਜਾਂਦੀਆਂ ਹਨ ਪਰ ਜੇਕਰ ਅਸੀਂ ਬਿਨਾਂ ਸੁਰੱਖਿਆ ਵਾਲੀ ਰੌਸ਼ਨੀ (ਬਿਨਾਂ ਕਿਸੇ ਲੈਂਪ ਕਵਰ ਵਾਲੀ ਰੌਸ਼ਨੀ) ਦੇਖਦੇ ਹਾਂ, ਤਾਂ ਸਾਡੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ,

ਜਿਸ ਨਾਲ ਸਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਏਐੱਮਏ ਕਾਊਂਸਿਲ ਆੱਫ ਸਾਇੰਸ ਐਂਡ ਪਬਲਿਕ ਹੈਲਥ ਦੇ ਮੈਂਬਰ ਡਾ. ਮਾਰਿਓ ਮੋਟਾ ਦਾ ਕਹਿਣਾ ਸੀ ਕਿ ਇਹ ਉਹੋ ਜਿਹਾ ਹੀ ਹੈ ਜਿਵੇਂ ਤੁਸੀਂ ਆਪਣੀਆਂ ਪਲਕਾਂ ਬੰਦ ਕਰਕੇ ਗੱਡੀ ਚਲਾ ਰਹੇ ਹੋ

Also Read:  Workouts: ਬਿਮਾਰੀਆਂ ਤੋਂ ਰੱਖੇ ਦੂਰ ਵਰਕਆਊਟ