selfie-with-my-student-birthday-a-new-dimension-to-beti-bachao-beti-padhao-campaign

‘ਸੈਲਫੀ ਵਿਦ ਮਾਈ ਸਟੂਡੈਂਟਸ ਬਰਥ-ਡੇ’ ਮੁਹਿੰਮ ਨਾਲ ਵਧਾ ਰਹੇ ਬੇਟੀਆਂ ਦਾ ਰੁਤਬਾ ਅਧਿਆਪਕ ਦਿਵਸ (5 ਸਤੰਬਰ)’ਤੇ ਵਿਸ਼ੇਸ਼
ਸ਼ਲਾਘਾਯੋਗ ਪਹਿਲ: ਬੇਟੀ ਬਚਾਓ ਬੇਟੀ ਪੜ੍ਹਾਓ ਨਾਅਰੇ ਨੂੰ ਸਾਰਥਕ ਕਰਨ ਲੱਗੇ ਅਧਿਆਪਕ ਧਰਮਿੰਦਰ ਸ਼ਾਸਤਰੀ

ਬੇਟੀਆਂ ਨੂੰ ਬਣਾਇਆ ਮਜ਼ਬੂਤ, ਖੇਡ ਮੈਦਾਨ ‘ਚ ਵੀ ਉਤਾਰਿਆ

ਬੇਟੀਆਂ ਹਰ ਖੇਤਰ ‘ਚ ਜਾ ਸਕਦੀਆਂ ਹਨ, ਬਸ ਜ਼ਰੂਰਤ ਹੈ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੀ ਅਜਿਹਾ ਹੀ ਯਤਨ ਕੀਤਾ ਮਾਸਟਰ ਧਰਮਿੰਦਰ ਸ਼ਾਸਤਰੀ ਨੇ, ਉਨ੍ਹਾਂ ਨੇ ਰਾਜਸਥਾਨ ਦੇ ਸਰਹੱਦੀ ਪਿੰਡ ਬਰਾਸਰੀ ‘ਚ ਸਾਲ 1993 ‘ਚ ਬ ੇਟੀਆਂ ਨੂੰ ਪਹਿਲੀ ਵਾਰ ਖੇਡ ਦੇ ਮੈਦਾਨ ਉਤਾਰਿਆ ਤਾਂ ਉਹ ਕਬੱਡੀ ‘ਚ ਸੂਬਾ ਪੱਧਰ ਤੱਕ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਆਈਆਂ ਬੇਟੀਆਂ ਦੀ ਸੁਰੱਖਿਆ ਲਈ ਵੀ ਉਹ ਅਕਸਰ ਟਿਪਸ ਦਿੰਦੇ ਰਹਿੰਦੇ ਹਨ, ਜਿਵੇਂ ਕਿ ਸ਼ਰਾਰਤੀ ਤੱਤਾਂ ਦੀ ਤਤਪਰਤਾ ‘ਤੇ ਆਪਣੇ ਟੀਚਰ ਨਾਲ ਬੇਝਿਜਕ ਗੱਲ ਕਰਨਾ, ਮਨਚਲਿਆਂ ਨੂੰ ਮੂੰਹ ਤੋੜ ਜਵਾਬ ਦੇਣਾ

ਆਪਣੇ ਸੈਲਫੀ ਵਿਦ ਮਾਈ ਡਾੱਟਰ ਦੇ ਨਾਂਅ ਨਾਲ ਇੱਕ ਸਮਾਜਿਕ ਮੁਹਿੰਮ ਬਾਰੇ ਜ਼ਰੂਰ ਸੁਣਿਆ ਹੋਵੇਗਾ, ਪਰ ਇੱਕ ਸਰਕਾਰੀ ਅਧਿਆਪਕ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਨੂੰ ਇੱਕ ਨਵਾਂ ਆਯਾਮ ਦਿੰਦਿਆਂ ਸੈਲਫੀ ਵਿਦ ਮਾਈ ਸਟੂਡੈਂਟ ਬਰਥ-ਡੇ ਦੀ ਸ਼ਲਾਘਾਯੋਗ ਪਹਿਲ ਸ਼ੁਰੂ ਕੀਤੀ ਹੋਈ ਹੈ

ਸੰਸਕ੍ਰਿਤ ਅਧਿਆਪਕ ਧਰਮਿੰਦਰ ਸ਼ਾਸਤਰੀ ਬੇਟੀਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰ ਰਹੇ ਹਨ, ਨਾਲ ਹੀ ਉਨ੍ਹਾਂ ਦੀ ਉੱਚ ਸਿੱਖਿਆ ਪ੍ਰਾਪਤੀ ‘ਚ ਆਉਣ ਵਾਲੀਆਂ ਔਕੜਾਂ ਨੂੰ ਵੀ ਆਪਣੇ ਯਤਨ ਰਾਹੀਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨ ‘ਚ ਲੱਗੇ ਹੋਏ ਹਨ ਸੈਲਫੀ ਵਿਦ ਮਾਈ ਸਟੂਡੈਂਟ ਬਰਥ-ਡੇ ਦੇ ਰੂਪ ‘ਚ ਉਨ੍ਹਾਂ ਨੇ ਉਨ੍ਹਾਂ ਬੇਟੀਆਂ ਨੂੰ ਇੱਕ ਨਵੀਂ ਪਛਾਣ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਪਰਿਵਾਰ ਦੀ ਗਰੀਬੀ ਤੇ ਤੰਗਦਿਲੀ ਦੀ ਵਜ੍ਹਾ ਨਾਲ ਇੰਟਰਨੈੱਟ ਵਰਗੇ ਸੰਸਾਧਨਾਂ ਤੋਂ ਕੋਹਾਂ ਦੂਰ ਸਨ ਹੁਣ ਤੱਕ ਹਜ਼ਾਰਾਂ ਬੇਟੀਆਂ ਸੰਗ ਸੈਲਫੀ ਦੀ ਫੋਟੋ ਉਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਪੋਸਟ ਹੋ ਚੁੱਕੀ ਹੈ ਧਰਮਿੰਦਰ ਸ਼ਾਸਤਰੀ ਹਰ ਸਕੂਲੀ ਬੱਚੇ ਦਾ ਜਨਮ ਦਿਨ ਖਾਸ ਅੰਦਾਜ਼ ‘ਚ ਮਨਾਉਂਦੇ ਹਨ, ਨਾਲ ਹੀ ਖੁਦ ਦਾ ਬਰਥ-ਡੇ ਵੀ ਸਕੂਲੀ ਬੱਚਿਆਂ ਨਾਲ ਹੀ ਵਿਸ਼ ਕਰਦੇ ਹਨ

ਇਸ ਬਾਰੇ ਟੀਚਰ ਧਰਮਿੰਦਰ ਸ਼ਾਸਤਰੀ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ 19 ਅਪਰੈਲ 1993 ‘ਚ ਮੇਰੀ ਜਵਾਈਨਿੰਗ ਸਰਸਾ ਜ਼ਿਲ੍ਹੇ ਦੇ ਪਿੰਡ ਬਰਾਸਰੀ ‘ਚ ਹੋਈ ਸੀ ਹਾਲਾਂਕਿ ਮੇਰਾ ਗ੍ਰਹਿ ਜ਼ਿਲ੍ਹਾ ਕੈੱਥਲ ਹੈ ਮੈਂ ਜਵਾਈਨਿੰਗ ਲਈ ਜਦੋਂ ਸਰਸਾ ਪਹੁੰਚਿਆ ਤਾਂ ਕਈ ਲੋਕਾਂ ਤੋਂ ਮੈਂ ਬਰਾਸਰੀ ਪਿੰਡ ਬਾਰੇ ਪੁੱਛਿਆ ਤਾਂ ਕਿਸੇ ਤੋਂ ਵੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਇਹ ਗੱਲ ਮਨ ‘ਚ ਮਹਿਸੂਸ ਹੋਈ ਤਾਂ ਉਸੇ ਦਿਨ ਠਾਨ ਲਿਆ ਕਿ ਇਸ ਪਿ ੰਡ ਨੂੰ ਸਕੂਲ ਰਾਹੀਂ ਇਸ ਉੱਚੇ ਮੁਕਾਮ ਤੱਕ ਪਹੁੰਚਾਊਂਗਾ ਜਿਵੇਂ-ਤਿਵੇਂ ਮੈਂ ਬਰਾਸਰੀ ਦੇ ਸਰਕਾਰੀ ਮਿਡਲ ਸਕੂਲ ‘ਚ ਪਹੁੰਚਿਆ ਤਾਂ ਉੱਥੋਂ ਦੀ ਸਥਿਤੀ ਹੋਰ ਵੀ ਭਿਆਨਕ ਸੀ ਪਿੰਡ ਦੇ ਲੋਕ ਬਹੁਤ ਹੀ ਘੱਟ ਗਿਣਤੀ ‘ਚ ਬੇਟੀਆਂ ਨੂੰ ਸਿੱਖਿਆ ਦਿਵਾਉਣ ਲਈ ਸਕੂਲ ‘ਚ ਭੇਜਦੇ ਸਨ ਅਤੇ ਜੋ ਸਕੂਲ ‘ਚ ਆਉਂਦੇ ਸਨ

ਉਹ ਵੀ ਅੱਠਵੀਂ ਜਮਾਤ ਤੋਂ ਬਾਅਦ ਅੱਗੇ ਨਹੀਂ ਪੜ੍ਹ ਪਾਉਂਦੀਆਂ ਸਨ, ਕਿਉਂਕਿ ਪਰਿਵਾਰ ਉਨ੍ਹਾਂ ਨੂੰ ਪੜ੍ਹਨ ਲਈ ਦੂਜਿਆਂ ਪਿੰਡਾਂ ‘ਚ ਭੇਜਣ ਨੂੰ ਬਿਲਕੁਲ ਤਿਆਰ ਨਹੀਂ ਸਨ ਟੀਚਰ ਸ਼ਾਸਤਰੀ ਅਨੁਸਾਰ ਉਸੇ ਦੌਰਾਨ ਬਰਾਸਰੀ ਸਕੂਲ ਤੋਂ ਹੀ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦੀ ਸ਼ੁਰੂਆਤ ਕੀਤੀ ਪ੍ਰਾਰਥਨਾ ਸਭਾ ‘ਚ ਹੀ ਵਿਦਿਆਰਥਣਾਂ ਨੂੰ ਬਰਥ-ਡੇ ਵਿਸ਼ ਕੀਤਾ ਜਾਂਦਾ ਅਤੇ ਸਾਰੇ ਬੱਚੇ ਤਾੜੀਆਂ ਵਜਾ ਕੇ ਉਸ ਨੂੰ ਵਧਾਈ ਦਿੰਦੇ ਸਨ ਨਾਲ ਹੀ ਬੇਟੀਆਂ ਨੂੰ ਖਾਸ ਤਵੱਜੋ ਦੇ ਕੇ ਸਾਈਕਲ ਚਲਾਉਣਾ ਸਿਖਾਇਆ ਇੱਕ ਸਾਲ ਦੀ ਜੱਦੋ-ਜ਼ਹਿਦ ਤੋਂ ਬਾਅਦ ਪਿੰਡ ਦੇ ਲੋਕਾਂ ਦਾ ਮਨ ਬਦਲਿਆਂ ਅਤੇ 1994 ‘ਚ ਅੱਠਵੀਂ ਪਾਸ ਕਰਨ ਵਾਲੀਆਂ ਲੜਕੀਆਂ ਦਾ ਮੈਂ ਖੁਦ ਜਾ ਕੇ ਜਮਾਲ ਦੇ ਸਰਕਾਰੀ ਸਕੂਲ ਦੀ 9ਵੀਂ ਜਮਾਤ ‘ਚ ਦਾਖਲਾ ਕਰਵਾਇਆ ਆਪਣੇ ਪਿੰਡ ਤੋਂ ਜਮਾਲ ਤੱਕ ਦੀ ਦੂਰੀ ਸਾਈਕਲ ਤੋਂ ਤੈਅ ਕਰਨ ਵਾਲੀਆਂ ਉਨ੍ਹਾਂ ਲੜਕੀਆਂ ‘ਚ ਕਈ ਅੱਜ ਸਰਕਾਰੀ ਅਹੁਦਿਆਂ ‘ਤੇ ਹਨ,

ਜੋ ਮੇਰੇ ਲਈ ਮਾਣ ਤੋਂ ਘੱਟ ਨਹੀਂ ਹੈ ਇਸ ਕਦਮ ਨਾਲ ਮੇਰਾ ਹੌਂਸਲਾ ਏਨਾ ਵਧਿਆ ਕਿ ਬੇਟੀਆਂ ਨੂੰ ਸਿੱਖਿਆ ਦਿਵਾਉਣਾ ਆਪਣੇ ਜੀਵਨ ਦਾ ਮਕਸਦ ਹੀ ਬਣਾ ਲਿਆ ਧਰਮਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਸਕੂਲ ਉਨ੍ਹਾਂ ਨੂੰ ਬਹੁਤ ਪਿਆਰਾ ਲੱਗਦਾ ਹੈ ਅਤੇ ਇੱਥੇ ਆਉਣ ਵਾਲਾ ਹਰ ਬੱਚਾ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ‘ਆਈ ਲਵ ਮਾਈ ਸਕੂਲ, ਸਟੂਡੈਂਟ ਇਜ਼ ਮਾਈ ਲਾਈਫ’

ਪਿਤਾ ਬਣੇ ਪ੍ਰੇਰਨਾ, ਪਤਨੀ ਬਣੀ ਸਹਿਯੋਗੀ

ਧਰਮਿੰਦਰ ਸ਼ਾਸਤਰੀ ਬੱਚਿਆਂ ਪ੍ਰਤੀ ਇਸ ਪਿਆਰ ਦਾ ਸਿਹਰਾ ਆਪਣੇ ਪਿਤਾ ਸਵਰਗੀ ਰਾਮਚੰਦਰ ਕੌਸ਼ਿਕ ਨੂੰ ਦਿੰਦੇ ਹਨ, ਜਿਨ੍ਹਾਂ ਨੇ ਸਰਕਾਰੀ ਅਧਿਆਪਕ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਦੂਜੇ ਪਾਸੇ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਭਰਪੂਰ ਸਹਿਯੋਗ ਦਿੰਦੀ ਰਹਿੰਦੀ ਹੈ ਅਤੇ ਸਕੂਲ ਬੱਚਿਆਂ ਦੀ ਬਿਹਤਰੀ ਲਈ ਨਵੇਂ-ਨਵੇਂ ਆਈਡਿਆ ਉਪਲੱਬਧ ਕਰਵਾਉਂਦੀ ਹੈ

ਸੋਸ਼ਲ ਮੀਡੀਆ ਨੂੰ ਬਣਾਇਆ ਜਾਗਰੂਕਤਾ ਦਾ ਜ਼ਰੀਆ

ਟੀਚਰ ਸ਼ਾਸਤਰੀ ਨੇ ਬੱਚਿਆਂ ਦੇ ਮਨੋਭਾਵਾਂ ਨੂੰ ਪੇਸ਼ ਕਰਨ ਲਈ ਸੋਸ਼ਲ ਮੀਡੀਆ ਨੂੰ ਜ਼ਰੀਆ ਬਣਾਇਆ ਹੋਇਆ ਹੈ ਸਕੂਲੀ ਬੱਚੇ ਦੇ ਬਰਥ-ਡੇ ‘ਤੇ ਉਨ੍ਹਾਂ ਨਾਲ ਸੈਲਫੀ ਲੈ ਕੇ ਉਸ ਨੂੰ ਫੇਸਬੁੱਕ ਅਤੇ ਵਟਸਅੱਪ ਵਰਗੇ ਜ਼ਰੀਏ ਨਾਲ ਪ੍ਰਚਾਰਿਤ ਕਰਦੇ ਹਨ, ਜਿਸ ਨਾਲ ਬੱਚਿਆਂ ‘ਚ ਮਾਣ ਮਹਿਸੂਸ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਅਧਿਆਪਕ ਧਰਮਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਮੁਹਿੰਮ ਦਾ ਕਈ ਸਕੂਲਾਂ ਅਤੇ ਅਧਿਆਪਕਾਂ ਨੇ ਪਾਲਣ ਕੀਤਾ ਹੈ, ਜਿਸ ਨਾਲ ਗੁਰੂ-ਸ਼ਿਸ਼ ਦਾ ਭਾਵ ਫਿਰ ਤੋਂ ਸੰਚਾਰਿਤ ਹੋਣ ਲੱਗਿਆ ਹੈ

ਜਿੱਥੇ ਵੀ ਗਏ, ਦਿੱਤਾ ਸੁੰਦਰਤਾ ਤੇ ਹਰਿਆਲੀ ਦਾ ਪੈਗਾਮ

selfie-with-my-student-birthday-a-new-dimension-to-beti-bachao-beti-padhao-campaignਆਪਣੇ 27 ਸਾਲ ਦੇ ਸੇਵਾਕਾਲ ‘ਚ ਅਧਿਆਪਕ ਧਰਮਿੰਦਰ ਸ਼ਾਸਤਰੀ ਸਰਸਾ ਜ਼ਿਲ੍ਹੇ ਦੇ ਪਿੰਡ ਬਰਾਸਰੀ, ਖੈਰੇਕਾਂ, ਨੇਜਾਡੇਲਾ ਪਿੰਡ ‘ਚ ਸਿੱਖਿਆ ਦਾ ਉਜਾਲਾ ਫੈਲਾ ਚੁੱਕੇ ਹਨ ਮੌਜ਼ੂਦਾ ਸਮੇਂ ‘ਚ ਉਹ ਫੂਲਕਾ ਦੇ ਸਰਕਾਰੀ ਸਕੂਲ ‘ਚ ਸ ੇਵਾਵਾਂ ਦੇ ਰਹੇ ਹਨ ਸ਼ਾਸਤਰੀ ਜੀ ਜਿਸ ਵੀ ਸਕੂਲ ‘ਚ ਰਹੇ ਉਨ੍ਹਾਂ ਨੇ ਉੱਥੋਂ ਦੇ ਬੱਚਿਆਂ ਨੂੰ ਜਨਮ ਦਿਨ ‘ਤੇ ਇੱਕ ਪੌਦਾ ਜ਼ਰੂਰ ਲਾਉਣ ਲਈ ਪ੍ਰੇਰਿਤ ਕੀਤਾ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਯਤਨਾਂ ਨਾਲ ਖੈਰੇਕਾਂ ਸਕੂਲ ਦੇ ਸਾਲ 2005 ‘ਚ ਸੁੰਦਰੀਕਰਨ ‘ਚ ਖ਼ਿਤਾਬ ਜਿੱਤਿਆ ਦੂਜੇ ਪਾਸੇ ਸਾਲ 2016-17 ‘ਚ ਨੇਜਾਡੇਲਾ ਸਕੂਲ ਨੇ ਪੌਦਾਰੋਪਣ ‘ਚ ਸੀਆਰਪੀ ‘ਚ ਗੋਲਡ ਮੈਡਲ ਹਾਸਲ ਕੀਤਾ ਸਾਲ 2019 ‘ਚ ਫੂਲਕਾਂ ਸਕੂਲ ਨੇ ਸੁੰਦਰੀਕਰਨ ‘ਚ ਬਲਾਕ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ

14 ਭਾਸ਼ਾਵਾਂ ‘ਚ ਸਿਖਾਇਆ ਦੇਸ਼ ਭਗਤੀ ਦਾ ਗੀਤ

‘ਤਾਰੇ ਕਿਤਨੇ ਨੀਲ ਗਗਨ ਮੇਂ…! ਗੀਤ ਦੇ ਬੋਲ ਗੁਣਗੁਣਾਉਂਦੇ ਹੋਏ ਧਰਮਿੰਦਰ ਸ਼ਾਸਤਰੀ ਨੇ ਦੱਸਿਆ ਕਿ ਬੇਟੀਆਂ ਪ੍ਰਤੀ ਮੇਰਾ ਲਗਾਅ ਹਮੇਸ਼ਾਤੋਂ ਹੀ ਰਿਹਾ ਹੈ ਮੇਰੇ ਘਰ ‘ਚ ਵੀ ਦੋ ਬੇਟੀਆਂ ਹਨ ਅਤੇ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਮੈਨੂੰ ਆਪਣੀ ਬੇਟੀਆਂ ਵਾਂਗ ਲਗਦੀਆਂ ਹਨ ਬੱਚਿਆਂ ‘ਚ ਦੇਸ਼ ਭਗਤੀ ਦੀ ਲੋਅ ਨੂੰ ਹਮੇਸ਼ਾ ਜਿਉਂਦਾ ਰੱਖਣ ਦਾ ਯਤਨ ਕੀਤਾ ਹੈ ਬੱਚਿਆਂ ਨੂੰ ਹਿੰਦੀ, ਰਾਜਸਥਾਨੀ, ਪੰਜਾਬੀ, ਉਡੀਆ, ਤੇਲਗੂ, ਮਰਾਠੀ, ਮਲਯਾਲਮ, ਗੁਜਰਾਤੀ, ਕੰਨੜ ਆਦਿ 14 ਭਾਸ਼ਾਵਾਂ ‘ਚ ਦੇਸ਼ ਭਗਤੀ ਦੇ ਗੀਤ ਸਿਖਾਏ ਹਨ 26 ਜਨਵਰੀ ਤੇ 15 ਅਗਸਤ ਵਰਗੇ ਮੌਕਿਆਂ ‘ਤੇ ਇਨ੍ਹਾਂ ਸੂਬਿਆਂ ਦੇ ਵਿਸ਼ੇਸ਼ ਮੌਕਿਆਂ ‘ਚ ਬੱਚਿਆਂ ਨਾਲ ਪੇਸ਼ਕਾਰੀਆਂ ਵੀ ਕਰਵਾਈਆਂ ਹਨ

ਨਵੀਂ ਸਿੱਖਿਆ ਨੀਤੀ ‘ਤੇ ਸਿੱਖਿਆ ਮਾਹਿਰਾਂ ਦੇ ਵਿਚਾਰ

selfie-with-my-student-birthday-a-new-dimension-to-beti-bachao-beti-padhao-campaignਪ੍ਰੋਫੈਸਰ ਅਨਿਲ ਸਦਗੋਪਾਲ ਦੇਸ਼ ਦੇ ਮੰਨੇ-ਪ੍ਰਮੰਨੇ ਸਿੱਖਿਆ ਮਾਹਿਰਾਂ ਚੋਂ ਇੱਕ ਹਨ ਉਹ ਸਿੱਖਿਆ ਨਾਲ ਜੁੜੀਆਂ ਕਈ ਸੰਮਤੀਆਂ ‘ਚ ਸ਼ਾਮਲ ਵੀ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਿੱਖਿਆ ਨੀਤੀ ਨੂੰ ਮੁੱਖ ਤੌਰ ‘ਤੇ ਤਿੰਨ ਬਿ ੰਦੂਆਂ ਨਾਲ ਦੇਖਣ ਦੀ ਜ਼ਰੂਰਤ ਹੈ ਪਹਿਲਾ- ਇਸ ਨਾਲ ਸਿੱਖਿਆ ‘ਚ ਕਾਰਪੋਰੇਟਾਈਜੇਸ਼ਨ ਨੂੰ ਵਾਧਾ ਮਿਲੇਗਾ, ਦੂਜਾ ਇਸ ਨਾਲ ਉੱਚ ਸਿੱਖਿਆ ਦੇ ਸੰਸਥਾਨਾਂ ‘ਚ ਵੱਖ-ਵੱਖ ‘ਜਾਤੀਆਂ’ ਬਣ ਜਾਣਗੀਆਂ

ਅਤੇ ਤੀਜਾ ਖ਼ਤਰਾ ਹੈ ਅਤਿ-ਕੇਂਦਰੀਕਰਨ ਦਾ ਆਪਣੇ ਇਸ ਵਿਚਾਰ ਦੇ ਪੱਖ ‘ਚ ਤਰਕ ਵੀ ਦਿੰਦੇ ਹਨ ਉਨ੍ਹਾਂ ਮੁਤਾਬਕ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਨੀਤੀ ਆਯੋਗ ਨੇ ਸਕੂਲਾਂ ਲਈ ਨਤੀਜੇ-ਅਧਾਰਿਤ ਅਨੁਦਾਨ ਦੇਣ ਦੀ ਨੀਤੀ ਲਾਗੂ ਕਰਨ ਦੀ ਗੱਲ ਪਹਿਲਾਂ ਹੀ ਕਹਿ ਦਿੱਤੀ ਹੈ ਅਜਿਹੇ ‘ਚ ਜੋ ਸਕੂਲ ਚੰਗੇ ਹੋਣਗੇ, ਉਹ ਹੋਰ ਚੰਗੇ ਹੁੰਦੇ ਚਲੇ ਜਾਣਗੇ ਅਤੇ ਖਰਾਬ ਸਕੂਲ ਹੋਰ ਜ਼ਿਆਦਾ ਖਰਾਬselfie-with-my-student-birthday-a-new-dimension-to-beti-bachao-beti-padhao-campaignਜੇਐੱਨਯੂ ਦੇ ਵੀਸੀ ਪ੍ਰੋਫੈਸਰ ਜਗਦੀਸ਼ ਕੁਮਾਰ ਨੇ ਕਿਹਾ ਕਿ ਇਹ ਰਾਸ਼ਟਰੀ ਸਿੱਖਿਆ ਨੀਤੀ ਇਤਿਹਾਸਕ ਹੈ, ਉਹ ਇਸ ਲਿਹਾਜ਼ ਨਾਲ ਕਿ ਜਿੰਨੀ ਰਾਇ ਮਸਸ਼ਵਰਾ ਇਸ ਨੂੰ ਲਿਆਉਣ ਤੋਂ ਪਹਿਲਾਂ ਕੀਤੀ ਗਈ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ ਲੱਖਾਂ ਦੀ ਤਦਾਦ ‘ਚ ਪਿੰਡ ਦੀਆਂ ਪੰਚਾਇਤਾਂ, ਹਜ਼ਾਰਾਂ ਦੀ ਤਦਾਦ ‘ਚ ਬਲਾਕ ਪੱਧਰ ਅਤੇ ਸੈਂਕੜਿਆਂ ਦੀ ਤਦਾਦ ‘ਚ ਜ਼ਿਲ੍ਹਾ ਪੱਧਰ ‘ਤੇ ਇਸ ਪੂਰੇ ਵਿਸ਼ੇ ‘ਤੇ ਚਰਚਾ ਕੀਤੀ ਗਈ ਅਤੇ ਉਦੋਂ ਕਿਤੇ ਜਾ ਕੇ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਵੱਖ-ਵੱਖ ਰਾਜ ਸਰਕਾਰਾਂ ਤੋਂ ਵੀ ਇਸ ‘ਤੇ ਰਾਇ ਮੰਗੀ ਗਈ ਸੀ ਅਤੇ ਉਨ੍ਹਾਂ ਨੇ ਵੀ ਆਪਣੇ ਰਾਜ ਅਨੁਸਾਰ ਇਸ ਨੀਤੀ ‘ਚ ਸੁਝਾਅ ਦਿੱਤੇ ਕੁਮਾਰ ਮੁਤਾਬਕ ਇਸ ਤੋਂ ਜ਼ਿਆਦਾ ਸਮਾਵੇਸ਼ੀ ਰਾਸ਼ਟਰੀ ਸਿੱਖਿਆ ਨੀਤੀ ਹੋ ਹੀ ਨਹੀਂ ਸਕਦੀ ਸੀ ਇਹ ਨੀਤੀ ਮੁਕਾਬਲੇ ਨੂੰ ਵਾਧਾ ਦੇਵੇਗੀ

selfie-with-my-student-birthday-a-new-dimension-to-beti-bachao-beti-padhao-campaignਦਿੱਲੀ ਦੇ ਮੰਨੇ-ਪ੍ਰਮੰਨੇ ਸਕੂਲ ਸਪਰਿੰਗਡੇਲ ਦੀ ਪ੍ਰਿੰਸੀਪਲ ਅਮਿਤਾ ਵੱਠਲ ਵੀ ਇਸ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਇੱਕ ਚੰਗੀ ਸ਼ੁਰੂਆਤ ਮੰਨਦੀ ਹੈ ਉਨ੍ਹਾਂ ਮੁਤਾਬਕ ਹੁਣ ਬਿਲਕੁਲ ਹੇਠਲੇ ਪੱਧਰ ‘ਤੇ ਵਿਦਿਆਰਥਣਾਂ ਨੂੰ ਬੁਨਿਆਦੀ ਸਿੱਖਿਆ ਦਿੱਤੀ ਜਾ ਸਕੇਗੀ ਤਾਂ ਕਿ ਉਹ ਬਿਹਤਰ ਭਵਿੱਖ ਲਈ ਤਿਆਰ ਹੋ ਸਕਣ ਉਨ੍ਹਾਂ ਨੇ ਸਾਫ ਕੀਤਾ

ਕਿ ਹੁਣ ਤੱਕ ਲੋਕ ਵੋਕੇਸ਼ਨਲ ਐਜ਼ੂਕੇਸ਼ਨ ‘ਤੇ ਜ਼ਿਆਦਾ ਤਵੱਜੋ ਨਹੀਂ ਦਿੰਦੇ ਸਨ ਜਿਸ ਦੀ ਵਜ੍ਹਾ ਨਾਲ ਅਸੀਂ ਸਿਰਫ਼ ਗ੍ਰੈਜੂਏਟ ਪੈਦਾ ਕਰ ਰਹੇ ਸੀ ਪਰ ਹੁਣ ਸਕੂਲੀ ਸਿੱਖਿਆ ‘ਚ ਵੀ ਵੋਕੇਸ਼ਨਲ ਐਜ਼ੂਕੇਸ਼ਨ ਨੂੰ ਸ਼ਾਮਲ ਕਰਨ ਨਾਲੋਂ ਬਿਹਤਰ ਵਿਦਿਆਰਥੀ ਨਿਕਲ ਕੇ ਸਾਹਮਣੇ ਆਉਣਗੇ ਇਸ ਪੂਰੀ ਸਿੱਖਿਆ ਨੀਤੀ ‘ਚ ਰਿਜ਼ਨਲ ਲੈਂਗਵੇਜ਼ ਨੂੰ ਤਵੱਜ਼ੋ ਦੇਣ ‘ਤੇ ਵੀ ਜ਼ਿਆਦਾ ਜ਼ੋਰ ਦਿੱਤਾ ਗਿਆ ਹੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!