ਐਂਟੀਬਾਇਓਟਿਕ: ਜਾਦੁਈ ਗੋਲੀ ਜਾਂ ਵਧਦੀ ਮੁਸੀਬਤ?
ਮੌਸਮ ਬਦਲਦੇ ਹੀ ਕਦੇ-ਕਦੇ ਗਲੇ ’ਚ ਖਰਾਸ਼, ਖੰਘ, ਬੁਖਾਰ ਅਤੇ ਸਿਰ ਭਾਰੀ ਹੋਣ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਅਜਿਹੇ ’ਚ ਅਕਸਰ ਸਾਡਾ ਪਹਿਲਾ ਖਿਆਲ ਕਿਉਂ ਹੁੰਦਾ ਹੈ? ‘ਅਰੇ! ਪਿਛਲੀ ਵਾਰ ਡਾਕਟਰ ਨੇ ਜੋ ਨੀਲੀ-ਪੀਲੀ ਗੋਲੀ ਦਿੱਤੀ ਸੀ, ਉਸ ਨਾਲ ਆਰਾਮ ਮਿਲ ਗਿਆ ਸੀ… ਸ਼ਾਇਦ ਹਾਲੇ ਵੀ ਬਚੀ ਹੋਵੇ’
ਅਸੀਂ ਮੈਡੀਸਨ ਕੈਬਿਨਟ ਖੋਲ੍ਹਦੇ ਹਾਂ, ਬਚੀਆਂ ਹੋਈਆਂ ਐਂਟੀਬਾਇਓਟਿਕ ਕੱਢਦੇ ਹਾਂ ਅਤੇ ਬਿਨਾਂ ਸੋਚੇ-ਸਮਝੇ ਖਾ ਲੈਂਦੇ ਹਾਂ ਸਾਨੂੰ ਲੱਗਦਾ ਹੈ ਕਿ ਇਹ ਹਰ ਬਿਮਾਰੀ ਦੀ ਜਾਦੁਈ ਗੋਲੀ ਹੈ ਪਰ ਕੀ ਇਹ ਸੱਚ ਹੈ?

ਕਈ ਲੋਕ ਬਿਨਾਂ ਡਾਕਟਰ ਦੀ ਜਾਂਚ ਦੇ ਪੁਰਾਣੀ ਬਚੀ ਦਵਾਈ ਖਾ ਲੈਂਦੇ ਹਨ ਜਦੋਂਕਿ ਹਰ ਬਿਮਾਰੀ ’ਚ ਉਹੀ ਦਵਾਈ ਨਹੀਂ ਦਿੱਤੀ ਜਾਂਦੀ ਪਿਛਲੀ ਵਾਰ ਗਲੇ ਦੇ ਇਨਫੈਕਸ਼ਨ ਲਈ ਕੰਮ ਕਰਨ ਵਾਲੀ ਦਵਾਈ ਇਸ ਵਾਰ ਪੇਟ ਦੀ ਇਨਫੈਕਸ਼ਨ ’ਤੇ ਅਸਰ ਨਹੀਂ ਕਰੇਗੀ ਗਲਤ ਐਂਟੀਬਾਇਓਟਿਕ ਲੈਣ ਨਾਲ ਫਾਇਦਾ ਨਹੀਂ ਹੁੰਦਾ, ਸਗੋਂ ਨੁਕਸਾਨ ਹੀ ਹੁੰਦਾ ਹੈ
Table of Contents
ਵਾਇਰਸ ਅਤੇ ਬੈਕਟੀਰੀਆ:
ਸਭ ’ਤੇ ਐਂਟੀਬਾਇਓਟਿਕ ਨਹੀਂ ਚੱਲਦਾ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ ਕਿ ਐਂਟੀਬਾਇਓਟਿਕ ਸਰਦੀ-ਜ਼ੁਕਾਮ ’ਚ ਵੀ ਅਸਰ ਕਰਦੀ ਹੈ ਸਰਦੀ, ਖੰਘ, ਫਲੂ, ਇਹ ਜ਼ਿਆਦਾਤਰ ਵਾਇਰਸ ਨਾਲ ਹੁੰਦੇ ਹਨ ਅਤੇ ਜ਼ਿਆਦਾਤਰ ਐਂਟੀਬਾਇਓਟਿਕ ਸਿਰਫ ਬੈਕਟੀਰੀਆ ’ਤੇ ਕੰਮ ਕਰਦੀ ਹੈ ਅਤੇ ਕੁਝ ਫੰਗਸ ਅਤੇ ਪੈਰਾਸਿਟਿਕ ਇਨਫੈਕਸ਼ਨ ’ਤੇ
ਜਦੋਂ ਵਾਇਰਸ ਲਈ ਐਂਟੀਬਾਇਓਟਿਕ ਲਈ ਜਾਂਦੀ ਹੈ ਤਾਂ:
- ਵਾਇਰਸ ਨਹੀਂ ਮਰਦਾ
- ਦਵਾਈ ਸਰੀਰ ’ਚ ਬੇਵਜ੍ਹਾ ਘੁੰਮਦੀ ਰਹਿੰਦੀ ਹੈ
- ਚੰਗੇ ਬੈਕਟੀਰੀਆ ਨਸ਼ਟ ਹੋ ਸਕਦੇ ਹਨ ਅਤੇ ਬਚੇ ਹੋਏ ਬੈਕਟੀਰੀਆ ਨੂੰ ‘ਸੁਪਰਬਗ’ ਬਣਨ ਦਾ ਮੌਕਾ ਮਿਲਦਾ ਹੈ
- ਸਰਦੀ-ਜ਼ੁਕਾਮ 5-7 ਦਿਨਾਂ ’ਚ ਆਪਣੇ-ਆਪ ਠੀਕ ਹੁੰਦਾ ਹੈ, ਪਰ ਅਸੀਂ ਅਕਸਰ ਦਵਾਈ ਨੂੰ ਸਿਹਰਾ ਦੇ ਬੈਠਦੇ ਹਾਂ
ਸੁਪਰਬਗ’ ਕਿਵੇਂ ਬਣਦਾ ਹੈ?
ਮੰਨ ਲਓ ਸਰੀਰ ’ਚ ਲੱਖਾਂ ਬੈਕਟੀਰੀਆ ਹਨ ਐਂਟੀਬਾਇਓਟਿਕ ਲੈਣ ’ਤੇ ਕਮਜ਼ੋਰ ਬੈਕਟੀਰੀਆ ਮਰ ਜਾਂਦੇ ਹਨ ਕੁਝ ‘ਜਿੱਦੀ’ ਜਾਂ ‘ਕਵਚ ਵਾਲੇ’ ਬੈਕਟੀਰੀਆ ਬਚ ਜਾਂਦੇ ਹਨ ਇਹ ਤੇਜ਼ੀ ਨਾਲ ਵਧਦੇ ਹਨ ਅਤੇ ਭਵਿੱਖ ’ਚ ਉਹੀ ਦਵਾਈ ਉਨ੍ਹਾਂ ’ਤੇ ਅਸਰ ਨਹੀਂ ਕਰਦੀ ਇਨ੍ਹਾਂ ਤਾਕਤਵਰ ਬੈਕਟੀਰੀਆ ਨੂੰ ਸੁਪਰਬਗਸ ਕਿਹਾ ਜਾਂਦਾ ਹੈ ਇਹ ਅੱਜ ਡਾਕਟਰਾਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਹਨ
ਐਂਟੀਬਾਇਓਟਿਕ ਨਿਊਕਲੀਅਰ ਬੰਬ ਵਰਗਾ ਅਸਰ
ਐਂਟੀਬਾਇਓਟਿਕ ਸਿਰਫ ਮਾੜੇ ਬੈਕਟੀਰੀਆ ਨਹੀਂ ਮਾਰਦੀ ਇਹ ਚੰਗੇ ਬੈਕਟੀਰੀਆ ਨੂੰ ਵੀ ਨਸ਼ਟ ਕਰ ਦਿੰਦੀ ਹੈ ਇਸ ਦੇ ਬੁਰੇ ਅਸਰ ਹਨ:
- ਪੇਟ ਦੀ ਗੜਬੜੀ, ਉਲਟੀ, ਪੇਟ ਦਰਦ
- ਦਸਤ (ਡਾਇਰੀਆ): ਗੁੱਡ ਬੈਕਟੀਰੀਆ ਖ਼ਤਮ ਹੋਣ ਨਾਲ ਅੰਤੜੀਆਂ ਦਾ ਸੰਤੁਲਨ ਵਿਗੜਦਾ ਹੈ
- ਫੰਗਲ ਇਨਫੈਕਸ਼ਨ: ਚੰਗੇ ਬੈਕਟੀਰੀਆ ਖ਼ਤਮ ਫੰਗਸ ਹਾਵੀ ਇਨਫੈਕਸ਼ਨ, ਮੂੰਹ ’ਚ ਛਾਲੇ (ਜੀਭ ’ਤੇ ਸਫੈਦ ਪਰਤ ਜੰਮਣਾ)
- ਐਲਰਜ਼ੀ- ਹਲਕੀ ਖੁਰਕ ਜਾਂ ਧੱਫੜ ਤੋਂ ਲੈ ਕੇ ਖ਼ਤਰਨਾਕ ਐਨਾਫਿਲੈਕਸਿਸ, ਜਿਸ ’ਚ ਸਾਹ ਰੁਕਣ ਦਾ ਖ਼ਤਰਾ ਹੁੰਦੈ
ਐਨੇ ਵੱਡੇ ਜ਼ੋਖਿਮ ਸਿਰਫ ਇਸ ਲਈ ਕਿਉਂਕਿ ਸਾਨੂੰ ਲੱਗਾ ਕਿ ‘ਇੱਕ ਗੋਲੀ ਨਾਲ ਕੀ ਫਰਕ ਪੈ ਜਾਵੇਗਾ’
ਕੀ ਕਰੀਏ? ਹੱਲ ਕੀ ਹੈ?
ਡਾਕਟਰ ਦੀ ਸਲਾਹ ਜ਼ਰੂਰੀ:
ਡਾਕਟਰ ਹੀ ਤੈਅ ਕਰਦੇ ਹਨ ਕਿ ਬਿਮਾਰੀ ਵਾਇਰਲ ਹੈ ਜਾਂ ਬੈਕਟੀਰੀਅਲ ਕਿਹੜੀ ਦਵਾਈ ਸਹੀ ਹੈ, ਡੋਜ਼ ਅਤੇ ਸਮਾਂ ਕਿੰਨਾ ਹੈ
ਸਰਦੀ-ਖੰਘ ’ਚ ਐਂਟੀਬਾਇਓਟਿਕ ਨਾ ਲਓ:
ਇਸ ਦੀ ਬਜਾਏ ਕਰੋ ਲੋੜੀਂਦਾ ਆਰਾਮ, ਪਾਣੀ, ਸੂਪ, ਤਰਲ ਪਦਾਰਥ ਲਓ, ਭਾਫ ਅਤੇ ਗਰਾਰੇ ਕਰੋ ਬੁਖਾਰ ਅਤੇ ਦਰਦ ਲਈ ਡਾਕਟਰ ਦੀ ਦੱਸੀ ਦਵਾਈ ਲਓ
ਐਂਟੀਬਾਇਓਟਿਕ ਕੋਰਸ ਪੂਰਾ ਕਰੋ:
2-3 ਦਿਨਾਂ ’ਚ ਆਰਾਮ ਮਿਲਦੇ ਹੀ ਦਵਾਈ ਬੰਦ ਕਰਨਾ ਗਲਤ ਹੈ ਇਸ ਨਾਲ ਕਮਜ਼ੋਰ ਬੈਕਟੀਰੀਆ ਮਰਦੇ ਹਨ ਤੇ ਮਜ਼ਬੂਤ ਵਾਲੇ ਬਚ ਕੇ ਸੁਪਰਬਗ ਬਣ ਜਾਂਦੇ ਹਨ
ਦਵਾਈ ਸ਼ੇਅਰ ਨਾ ਕਰੋ:
ਤੁਹਾਡੇ ਲਈ ਸਹੀ ਦਵਾਈ ਕਿਸੇ ਹੋਰ ਲਈ ਨੁਕਸਾਨਦੇਹ ਹੋ ਸਕਦੀ ਹੈ ਅਤੇ ਕਿਸੇ ਦੀ ਬਚੀ ਦਵਾਈ ਕਦੇ ਨਾ ਲਓ
ਐਂਟੀਬਾਇਓਟਿਕਸ ਇਲਾਜ ਦੀ ਅਨਮੋਲ ਖੋਜ ਹਨ, ਪਰ ਇਨ੍ਹਾਂ ਨੂੰ ਸਿਰਫ ਲੋੜ ਪੈਣ ’ਤੇ ਡਾਕਟਰ ਦੀ ਸਲਾਹ ਨਾਲ, ਸਹੀ ਦਵਾਈ ਅਤੇ ਪੂਰਾ ਕੋਰਸ ਲੈਣਾ ਹੀ ਸੁਰੱਖਿਅਤ ਹੈ
































































