Beware of these thieves

ਇਨ੍ਹਾਂ ਚੋਰਾਂ ਤੋਂ ਸਾਵਧਾਨ

ਆਪਣੇ ਸਮਾਨ ਦੀ ਸੁਰੱਖਿਆ ਖੁਦ ਕਰੋ ਜਾਂ ‘ਜੇਬਕਤਰਿਆਂ ਤੋਂ ਸਾਵਧਾਨ’ ਘੰੁਮਣ ਫਿਰਨ ਦੇ ਸਥਾਨ, ਫਿਲਮ ਹਾਲ, ਰੇਲਵੇ ਸਟੇਸ਼ਨ, ਏਅਰਪੋਰਟ ਆਦਿ ਕਿਸੇ ਵੀ ਥਾਂ ’ਤੇ ਚਲੇ ਜਾਓ, ਉੱਥੇ ਇਹ ਵਾਕ ਲਿਖੇ ਹੁੰਦੇ ਹਨ ਇਸਦਾ ਅਰਥ ਇਹੀ ਹੈ ਕਿ ਮਨੁੱਖ ਭਾਵੇਂ ਘਰ ਹੈ ਜਾਂ ਘਰ ਤੋਂ ਬਾਹਰ ਹੈ, ਉਸਨੂੰ ਚੋਰ-ਡਾਕੂਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ ਜੇਕਰ ਕਿਤੇ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੋ ਜਾਂਦੀ ਹੈ ਤਾਂ ਉਸਨੂੰ ਨੁਕਸਾਨ ਝੱਲਣਾ ਪੈ ਜਾਂਦਾ ਹੈ

ਮਨੁੱਖ ਆਪਣੇ ਘਰ ਨੂੰ ਸੁਰੱਖਿਅਤ ਬਣਾਉਣ ਦਾ ਹਰ ਸੰਭਵ ਯਤਨ ਕਰਦਾ ਹੈ ਅੱਜ ਉਹ ਕੱਚੇ ਘਰ ’ਚ ਨਾ ਰਹਿ ਕੇ ਸੀਮੇਂਟ, ਲੋਹੇ ਅਤੇ ਇੱਟਾਂ ਨਾਲ ਆਪਣਾ ਮਜ਼ਬੂਤ ਘਰ ਬਣਾਉਂਦਾ ਹੈ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਆਪਣੇ ਘਰ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਵਾਉਂਦਾ ਹੈ ਆਪਣੇ ਧੰਨ ਨੂੰ ਬੈਂਕ ’ਚ ਜਮ੍ਹਾ ਕਰਦਾ ਹੈ ਆਪਣੇ ਖਰੀਦੇ ਸੋਨੇ, ਹੀਰੇ ਆਦਿ ਦੇ ਗਹਿਣਿਆਂ ਅਤੇ ਜ਼ਰੂਰੀ ਕਾਗਜ਼ਾਂ ਨੂੰ ਬੈਂਕ ਦੇ ਲਾਕਰ ’ਚ ਰੱਖਦਾ ਹੈ ਚੋਰਾਂ, ਲੁਟੇਰਿਆਂ, ਜੇਬਕਤਰਿਆਂ, ਗਲਾ ਕੱਟਣ ਵਾਲਿਆਂ, ਭ੍ਰਿਸ਼ਟਾਚਾਰੀਆਂ, ਚੋਰਬਜ਼ਾਰੀ ਕਰਨ ਵਾਲਿਆਂ ਆਦਿ ਨੂੰ ਫੜਨ ਅਤੇ ਸਜ਼ਾ ਦੇਣ ਲਈ ਹੀ ਨਿਆਂ-ਵਿਵਸਥਾ ਹੈ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਦੋਸ਼ਾਂ ਦੇ ਅਨੁਸਾਰ ਹੀ ਸ਼ਜਾ ਦੇ ਦਿੰਦੀ ਹੈ ਉਨ੍ਹਾਂ ਲੋਕਾਂ ’ਤੇ ਖਾਸ ਨਜ਼ਰ ਰੱਖਣ ਲਈ ਪੁਲਿਸ ਵੀ ਸਤਰਕ ਰਹਿੰਦੀ ਹੈ ਇਸ ਤਰ੍ਹਾਂ ਇਨ੍ਹਾਂ ਗੈਰ ਸਮਾਜਿਕ ਤੱਤਾਂ ’ਤੇ ਨਕੇਲ ਕਸਣ ਦਾ ਪ੍ਰਬੰਧ ਕੀਤਾ ਜਾਂਦਾ ਹੈ

ਮਨੁੱਖ ਦੇ ਮਨ ’ਚ ਆਲਸ, ਈਰਖਾ, ਦਵੈਸ਼, ਹਿੰਸਾ, ਨਕਾਰਾਤਮਕ ਵਿਚਾਰ ਆਦਿ ਕਈ ਚੋਰ ਡੇਰਾ ਜਮ੍ਹਾ ਕੇ ਬੈਠ ਜਾਂਦੇ ਹਨ ਇਹ ਸਾਰੇ ਚੋਰ ਮਨੁੱਖ ਦਾ ਸੁੱਖ ਅਤੇ ਚੈਨ ਸਭ ਹਰ ਲੈਂਦੇ ਹਨ ਉਸਨੂੰ ਕਿਸੇ ਤਰ੍ਹਾਂ ਨਾਲ ਸ਼ਾਂਤ ਹੋ ਕੇ ਨਹੀਂ ਬੈਠਣ ਦਿੰਦੇ ਉਨ੍ਹਾਂ ਸਭ ਤੋਂ ਮਨੁੱਖ ਦੀ ਰੱਖਿਆ ਕੌਣ ਕਰ ਸਕਦਾ ਹੈ? ਇਨ੍ਹਾਂ ਸਭ ਤੋਂ ਬਚਣ ਲਈ ਅਭੇਦ ਸੁਰੱਖਿਆ ਕੱਵਚ ਕਿਸ ਤਰ੍ਹਾਂ ਬਣ ਸਕੇਗਾ? ਇਹ ਸਵਾਲ ਅਸਲ ’ਚ ਵਿਚਾਰਯੋਗ ਹੈ ਜਿਸਦਾ ਹੱਲ ਲੱਭਣਾ ਹੀ ਹੋਵੇਗਾ

Also Read:  ਦਾਤਾਰ ਦੀ ਰਹਿਮਤ ਨਾਲ ਬੇਟੇ ਦੀ ਮੁਰਾਦ ਹੋਈ ਪੂਰੀ -Experience of Satsangis

ਇਹ ਸਾਰੇ ਨਕਾਰਾਤਮਕ ਵਿਚਾਰ ਮਨੁੱਖ ਨੂੰ ਅਸਫਲਤਾ ਦੇ ਰਸਤੇ ’ਤੇ ਲੈ ਜਾਂਦੇ ਹਨ ਉਹ ਆਲਸੀ ਬਣ ਕੇ ਅੱਜ ਦਾ ਕੰਮ ਕੱਲ੍ਹ ’ਤੇ ਟਾਲਦਾ ਰਹਿੰਦਾ ਹੈ ਪਰ ਉਹ ਕੱਲ੍ਹ ਕਦੇ ਆ ਹੀ ਨਹੀਂ ਪਾਉਂਦਾ ਇਸ ਤਰ੍ਹਾਂ ਮਨੁੱਖ ਜੀਵਨ ਦੀ ਰੇਸ ’ਚ ਪਿੱਛੜ ਜਾਂਦਾ ਹੈ ਉਸ ’ਤੇ ਨਾਲਾਇਕ ਹੋਣ ਜਾਂ ਨਾਕਾਮਯਾਬ ਹੋਣ ਦਾ ਠੱਪਾ ਲੱਗ ਜਾਂਦਾ ਹੈ ਉਹ ਖੁਦ ਵੀ ਆਪਣੀ ਇਸ ਆਦਤ ਦੇ ਕਾਰਨ ਘਰ, ਦਫਤਰ ਹਰ ਥਾਂ ’ਤੇ ਪਿੱਛੜ ਕੇ, ਬੇਇੱਜਤ ਹੁੰਦਾ ਰਹਿੰਦਾ ਹੈ

ਈਰਖਾ ਅਤੇ ਦੁਵੈਸ਼ ਆਦਿ ਚੋਰਾਂ ਦੀ ਤਰ੍ਹਾਂ ਮਨੁੱਖ ਦੇ ਅੰਤਸ ’ਚ ਆਪਣਾ ਘਰ ਬਣਾ ਲੈਂਦੇ ਹਨ ਉਸਨੂੰ ਹਰ ਸਮੇਂ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਕਿਸੇ ਦੀ ਚੰਗੀ ਪੋਸ਼ਾਕ ਹੋਵੇ, ਉਸਦਾ ਉੱਚ ਜੀਵਨ ਪੱਧਰ ਹੋਵੇ, ਉਸਦਾ ਖਾਣਪੀਣ ਚੰਗਾ ਹੋਵੇ, ਉਸਦੇ ਬੱਚੇ ਸੰਸਕਾਰਿਤ ਹੋਣ, ਕੋਈ ਸੁੰਦਰ ਹੋਵੇ, ਉਸਦਾ ਘਰ, ਉਸਦੀ ਗੱਡੀ ਉਸ ਤੋਂ ਬਿਹਤਰ ਹੋਵੇ ਭਾਵ ਕਿਸੇ ਵਿਅਕਤੀ ਨਾਲ ਈਰਖਾ ਕਰਨ ਦਾ ਕੋਈ ਵੀ ਕਾਰਨ ਹੋ ਸਕਦਾ ਹੈ

ਇਸ ਨਾਲ ਦੂਜੇ ਵਿਅਕਤੀ ਦਾ ਤਾਂ ਕੁਝ ਵੀ ਨਹੀਂ ਵਿਗੜਦਾ ਕਿਉਂਕਿ ਉਸਨੂੰ ਕੁਝ ਪਤਾ ਹੀ ਨਹੀਂ  ਲੱਗਦਾ ਪਰ ਉਹ ਫਾਲਤੂ ਦਾ ਸੜ-ਸੜ ਕੇ ਆਪਣਾ ਨੁਕਸਾਨ ਕਰ ਬੈਠਦਾ ਹੈ ਮਨੁੱਖ ਆਪਣੇ ਹੀ ਮਨ ’ਚ ਘੁਲਦਾ ਰਹਿੰਦਾ ਹੈ ਆਪਣੀ ਹੀ ਸਿਹਤ ਦਾ ਨੁਕਸਾਨ ਕਰ ਬੈਠਦਾ ਹੈ ਜਿੰਨਾ ਆਪਣੇ ਕੋਲ ਹੈ, ਉਸ ’ਚ ਉਸਨੂੰ ਸੰਤੋਖ ਕਰਨਾ ਚਾਹੀਦਾ ਹੈ

ਮਨੁੱਖ ਨਾਮ ਦਾ ਜੋ ਇਹ ਜੀਵ ਹੈ, ਉਹ ਦੂਜਿਆਂ ਦੀ ਹੋੜ ’ਚ ਪ੍ਰੇਸ਼ਾਨ ਰਹਿੰਦਾ ਹੈ ਇਸਦਾ ਕਾਰਨ ਹੈ, ਉਹ ਸਰਵਸ੍ਰੇਸ਼ਠ ਕਹਾਉਣਾ ਚਾਹੁੰਦਾ ਹੈ ਆਪਣੀਆਂ ਅਣਲੋਂੜੀਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਦੌੜ ’ਚ ਉਹ ਕਦੋਂ ਗਲਤ ਰਸਤੇ ’ਚ ਚੱਲ ਪੈਂਦਾ ਹੈ, ਉਸਨੂੰ ਪਤਾ ਹੀ ਨਹੀਂ ਚੱਲਦਾ ਫਿਰ ਉਹ ਖੁਦ ਨੂੰ ਸਿੱਧ ਕਰਨ ਲਈ ਹਿੰਸਾ ਦਾ ਰਸਤਾ ਅਪਨਾ ਲੈਂਦਾ ਹੈ ਸਾਰੀ ਦੁਨੀਆਂ ’ਤੇ ਹਕੂਮਤ ਕਰਨ ਦੀ ਉਸਦੀ ਪ੍ਰਵਿਰਤੀ, ਆਪਣੇ ਵਿਰੋਧ ’ਚ ਚੁੱਕਣ ਵਾਲੇ ਕਿਸੇ ਵੀ ਸਿਰ ਨੂੰ ਕੁਚਲਣ ਲਈ ਤਿਆਰ ਹੋ ਜਾਂਦੀ ਹੈ ਫਿਰ ਉਸਦਾ ਹੌਲੀ-ਹੌਲੀ ਪਤਨ ਹੋਣ ਲੱਗਦਾ ਹੈ ਅਤੇ ਫਿਰ ਵਿਅਕਤੀ ਸਮਾਜ ਦੀਆਂ ਅੱਖਾਂ ’ਚ ਖਟਕਣ ਲੱਗਦਾ ਹੈ

Also Read:  Flood: ਹੜ੍ਹ ਦੇ ਜ਼ਖਮਾਂ ’ਤੇ ‘ਰਾਹਤ’ ਦੀ ਮੱਲ੍ਹਮ

ਮਨੁੱਖਾਂ ਦੀ ਮਾਨਵਤਾ ਨੂੰ ਦਾਅ ’ਤੇ ਲਗਾਉਣ ਵਾਲੇ ਇਨ੍ਹਾਂ ਸਭ ਚੋਰਾਂ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਇਨ੍ਹਾਂ ਨੂੰ ਮਨ ’ਚ ਪਰਵੇਸ਼ ਦੇਣ ਦੀ ਥਾਂ ਇਨ੍ਹਾਂ ਤੋਂ ਕਿਨਾਰਾ ਕਰਨਾ ਸਿਆਣਪ ਕਹਾਉਂਦੀ ਹੈ ਮਨੁੱਖ ਇਸ ਲਈ ਸੰਸਾਰ ਦੇ ਸਾਰੇ ਜੀਵਾਂ ਤੋਂ ਅਲੱਗ ਹੈ ਕਿ ਉਸਦੇ ਕੋਲ ਬੁੱਧੀ ਹੈ, ਦਿਮਾਗ ਹੈ ਉਸਨੂੰ ਸੋਚ-ਵਿਚਾਰ ਕੇ ਆਪਣਾ ਕਦਮ ਚੁੱਕਣਾ ਚਾਹੀਦਾ ਬਿਨਾਂ ਵਿਚਾਰੇ ਕੰਮ ਕਰਕੇ ਉਹ ਆਪਣੇ ਹੀ ਪੈਰ ’ਤੇ ਕੁਲਹਾੜੀ ਮਾਰਨ ਦਾ ਕੰਮ ਕਰਦਾ ਹੈ -ਚੰਦਰ ਪ੍ਰਭਾ ਸੂਦ