ਘਘਣ ਙਅਜ ਵਿਗਿਆਨ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕ
ਭਾਰਤ ’ਚ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਹਰੇਕ ਵਿਦਿਆਰਥੀ ਦਾ ਸੁਫਨਾ ਹੁੰਦਾ ਹੈ ਕਿ ਉਹ ਭਾਰਤੀ ਤਕਨੀਕੀ ਸੰਸਥਾਨਾਂ (IITS) ਅਤੇ ਰਾਸ਼ਟਰੀ ਤਕਨੀਕੀ ਸੰਸਥਾਨਾਂ (NITS) ਵਰਗੇ ਉੱਚ ਵਿੱਦਿਅਕ ਸੰਸਥਾਨਾਂ ਤੋਂ ਆਪਣੀ ਸਿੱਖਿਆ ਪ੍ਰਾਪਤ ਕਰਨ ਅੱਜ ਦੇ ਮੁਕਾਬਲੇ ਵਾਲੇ ਯੁੱਗ ’ਚ ਸਾਰੇ ਵਿਦਿਆਰਥੀ ਯਤਨ ਦੇ ਬਾਵਜ਼ੂਦ ਵੀ ਜੇਕਰ ਬਾਰ੍ਹਵੀਂ ਤੋਂ ਬਾਅਦ ਦਾਖਲਾ ਲੈਣ ’ਚ ਨਾਕਾਮ ਹੁੰਦੇ ਹਨ, ਤਾਂ ਉਨ੍ਹਾਂ ਲਈ ਵੱਕਾਰੀ ਪ੍ਰੀਖਿਆ IIT JAM ਗ੍ਰੈਜੂਏਸ਼ਨ ਤੋਂ ਬਾਅਦ ਵੀ ਇਨ੍ਹਾਂ ਸੰਸਥਾਵਾਂ ’ਚ ਦਾਖਲੇ ਲਈ ਸੁਨਹਿਰਾ ਦੁਆਰ ਹੈ
ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਦੇਸ਼ ਦੇ ਪ੍ਰਤਿਭਾਸ਼ਾਲੀ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਖੋਜ ਦੇ ਖੇਤਰ ’ਚ ਅੱਗੇ ਵਧਾਉਣਾ ਹੈ ਇਹ ਪ੍ਰੀਖਿਆ ਤੈਅ ਕਰਦੀ ਹੈ ਕਿ ਯੋਗ ਵਿਦਿਆਰਥੀ ਹੀ ਭਾਰਤ ਦੇ ਸਰਵਸੇ੍ਰਸ਼ਠ ਸੰਸਥਾਨਾਂ ’ਚ ਦਾਖਲਾ ਲੈਣ ਅਤੇ ਭਵਿੱਖ ’ਚ ਖੋਜ, ਸਿੱਖਿਆ ਜਾਂ ਉਦਯੋਗ ’ਚ ਯੋਗਦਾਨ ਦੇਣ ਦੇਸ਼ ਭਰ ਦੇ ਵਿਗਿਆਨ ਗ੍ਰੈਜ਼ੂਏਟਸ IITS,IISC,NITS,IISERS ਅਤੇ CFTIS ਵਰਗੇ ਪ੍ਰਸਿੱਧ ਸੰਸਥਾਨਾਂ ਤੋਂ ਉੱਚ ਸਿੱਖਿਆ ਅਤੇ ਰਿਸਰਚ ਲਈ ਮੌਕਾ ਦੇਣ ਲਈ ਹਰ ਸਾਲ IIT JAM ਦੀ ਇਹ ਪ੍ਰੀਖਿਆ ਵੱਖ-ਵੱਖ ਆਈਆਈਟੀ ਰਾਹੀਂ ਕਰਵਾਈ ਜਾਂਦੀ ਹੈ ਇਹ ਪ੍ਰੀਖਿਆ ਮੁੱਖ ਤੌਰ ’ਤੇ M.SC.,JOINT M.SC.-PH.D., M.SC.-PH.D DUAL DEGREE ਤੇ ਹੋਰ ਪੋਸਟ-ਬੈਚੁਲਰ ਸਾਇੰਸ ਪ੍ਰੋਗਰਾਮਾਂ ’ਚ ਦਾਖਲੇ ਲਈ ਕਰਵਾਈ ਜਾਂਦੀ ਹੈ

ਇਸ ਸਾਲ ਇਹ ਪ੍ਰੀਖਿਆ ਆਈਆਈਟੀ ਬੰਬੇ ਵੱਲੋਂ ਕਰਵਾਈ ਜਾਵੇਗੀ, ਜਿਸ ਦੀ ਅਧਿਕਾਰਕ ਸੂਚਨਾ ਜਾਰੀ ਹੋ ਚੁੱਕੀ ਹੈ ਇੱਛੁਕ ਵਿਦਿਆਰਥੀ 12 ਅਕਤੂਬਰ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ ਪ੍ਰੀਖਿਆ 15 ਫਰਵਰੀ 2026 ਨੂੰ ਵੱਖ-ਵੱਖ ਸ਼ਹਿਰਾਂ ’ਚ ਹੋਵੇਗੀ ਮਾਰਚ ’ਚ ਪ੍ਰੀਖਿਆ ਨਤੀਜੇ ਐਲਾਨ ਹੋਣ ਤੋਂ ਬਾਅਦ ਆਲ ਇੰਡੀਆ ਰੈਂਕ ਜਾਰੀ ਕੀਤੀ ਜਾਵੇਗੀ ਅਤੇ IIT JAM ਦੇ Centralised Counselling ਦੇ ਜਰੀਏ ਸੀਟ ਅਲਾਟ ਹੋਵੇਗੀ
IIT JAM ਸਿਰਫ ਇੱਕ ਦਾਖਲਾ ਪ੍ਰੀਖਿਆ ਨਹੀਂ, ਸਗੋਂ ਵਿਗਿਆਨ ਦੇ ਵਿਦਿਆਰਥੀਆਂ ਲਈ ਸੁਫਨਿਆਂ ਨੂੰ ਸੱਚ ਕਰਨ ਦਾ ਮੰਚ ਹੈ ਇਹ ਪ੍ਰੀਖਿਆ ਉਨ੍ਹਾਂ ਨੂੰ ਆਪਣੇ ਗਿਆਨ, ਮਿਹਨਤ ਅਤੇ ਲਗਨ ਨਾਲ ਭਵਿੱਖ ਘੜਨ ਦਾ ਮੌਕਾ ਦਿੰਦੀ ਹੈ ਸਹੀ ਦਿਸ਼ਾ ’ਚ ਤਿਆਰੀ ਅਤੇ ਲਗਾਤਾਰ ਅਭਿਆਸ ਨਾਲ ਵਿਦਿਆਰਥੀ ਸਫਲਤਾ ਹਾਸਲ ਕਰ ਸਕਦੇ ਹਨ ਅਤੇ ਦੇਸ਼ ਦੀ ਵਿਗਿਆਨਕ ਤਰੱਕੀ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ
ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਆਈਆਈਟੀ ਬੰਬੇ ਦੀ ਅਧਿਕਾਰਕ ਵੈੱਬਸਾਈਟ https://jam2026.iitb.ac.in/ ’ਤੇ ਵਿਜਿਟ ਕੀਤਾ ਜਾ ਸਕਦਾ ਹੈ -ਖੁਸ਼ੀ, ਐੱਮਐੱਸਸੀ ਵਿਦਿਆਰਥਣ, ਐਨਆਈਟੀ, ਜਲੰਧਰ































































