Parenting Tips in Punjabi :ਡੋਰ ਢਿੱਲੀ ਛੱਡੋ, ਬੱਚੇ ਨੂੰ ਕੁਝ ਕਰਨ ਦਿਓ
ਇੱਕ ਜ਼ਮਾਨਾ ਸੀ ਜਦੋਂ ਮਾਂ ਆਪਣੇ ਘਰ ਦਾ ਕੰਮ ਕਰਦੀ ਰਹਿੰਦੀ ਸੀ ਜਾਂ ਥੱਕ-ਹਾਰ ਕੇ ਦੁਪਹਿਰ ਨੂੰ ਸੁੱਤੀ ਰਹਿੰਦੀ ਸੀ ਅਤੇ ਉਨ੍ਹਾਂ ਦਾ ਬੱਚਾ ਦੁਨੀਆਂ ਜਹਾਨ ਦੀਆਂ ਸ਼ੈਤਾਨੀਆਂ ਕਰਦਾ ਰਹਿੰਦਾ, ਇੱਧਰ-ਉੱਧਰ ਖੇਡਦਾ, ਕਦੇ ਗੁਆਂਢੀਆਂ ਦੇ ਘਰ ਚਲਿਆ ਜਾਂਦਾ, ਕਦੇ ਵਿਹੜੇ ‘ਚ ਪਏ ਬਰਤਨਾਂ ਚੱਕ-ਰੱਖ ਕਰਦਾ, ਤਾਂ ਕਦੇ ਘਰ ਦੇ ਸਾਹਮਣੇ ਮਿੱਟੀ ‘ਚ ਖੇਡ ‘ਚ ਮਸਤ ਰਹਿੰਦਾ ਮਾਂ ਨਹਾ ਦਿੰਦੀ, ਸਮੇਂ ‘ਤੇ ਉਸ ਦੀ ਪੇਟ ਪੂਜਾ ਕਰਵਾ ਦਿੰਦੀ ਅਤੇ ਮਸਤ ਰਹਿੰਦੀ ਪਾਪਾ ਸਵੇਰੇ-ਸ਼ਾਮ ਗੋਦੀ ‘ਚ ਲੈ ਕੇ ਜ਼ਰਾ ਦੁਲਾਰ ਲੈਂਦੇ ਅਤੇ ਬਾਕੀ ਸਮਾਂ ਆਪਣੇ ਕੰਮ ‘ਚ ਲੱਗੇ ਰਹਿੰਦੇ
ਯਕੀਨ ਮੰਨੋ ਨਾ ਤਾਂ ਇਨ੍ਹਾਂ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਸੀ ਨਾ ਇਹ ਸਰੀਰਕ ਜਾਂ ਮਾਨਸਿਕ ਤੌਰ ‘ਤੇ ਕਮਜ਼ੋਰ ਹੁੰਦੇ ਸਨ ਇਨ੍ਹਾਂ ਨੂੰ ਹਰ ਮਹੀਨੇ ਜਾਂ ਵੀਹ ਦਿਨਾਂ ‘ਚ ਡਾਕਟਰਾਂ ਦੀ ਪ੍ਰਿਸਕ੍ਰਾਇਬ ਦੀ ਹੋਈ ਐਂਟੀਬਾਇਓਟਿਕ ਵੀ ਨਹੀਂ ਖੁਵਾਉਣੀ ਪੈਂਦੀ ਸੀ ਸਰਦੀ ਜੁਕਾਮ ਜਾਂ ਬੁਖਾਰ ਹੁੰਦਾ ਤਾਂ ਮਾਂ ਕਾੜ੍ਹਾ ਪਿਆ ਦਿੰਦੀ, ਸੱਟ ਲੱਗਦੀ ਤਾਂ ਹਲਦੀ ਜਾਂ ਬੋਰਿਕ ਪਾਊਡਰ ਲਾ ਦਿੰਦੀ, ਫਿਰ ਛੁੱਟੀ ਇਹ ਬੱਚੇ ਆਪਣੇ ਹੀ ਖੇਡ ਇਜ਼ਾਦ ਕਰਕੇ ਆਪਸ ‘ਚ ਰੇਲਗੱਡੀ, ਮੱਛੀ ਜਲ ਕੀ ਰਾਣੀ, ਖੋਹ-ਖੋਹ, ਆਇਸ-ਪਾਇਸ (ਛੁਪਣ-ਛੁਪਾਈ) ਆਦਿ ਖੇਡਦੇ ਰਹਿੰਦੇ ਸਨ ਕਦੇ ਬੱਸ ਦੇ ਕੰਡਕਟਰ ਬਣ ਜਾਂਦੇ ਤਾਂ ਕਦੇ ਆਪਣੀ ਗੁਡੀਆਂ ਅਤੇ ਗੁੱਡੇ ਦਾ ਵਿਆਹ ਰਚਾਉਂਦੇ
Table of Contents
ਓਵਰ ਪ੍ਰੋਟੈਕਸ਼ਨ ਬਣਾ ਰਿਹਾ ਕਮਜ਼ੋਰ
ਪਰ ਅੱਜ-ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਪ੍ਰਤੀ ਓਵਰ ਪ੍ਰੋਟੈਕਟਿਵ ਹੋ ਗਏ ਹਨ ਅਤੇ ਉਨ੍ਹਾਂ ਦੀ ਇੱਕ-ਇੱਕ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖਦੇ ਹਨ ਉਨ੍ਹਾਂ ਨੂੰ ਹਰ ਸਮੇਂ ਆਪਣੇ ਬੱਚੇ ਦੇ ਬਿਮਾਰ ਪੈਣ ਦਾ ਡਰ ਲੱਗਦਾ ਹੈ ਸੱਚ ਤਾਂ ਇਹ ਹੈ ਕਿ ਇਸੇ ਵਜ੍ਹਾ ਨਾਲ ਅੱਜ-ਕੱਲ੍ਹ ਬੱਚੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨਾਜ਼ੁਕ ਹੋਣ ਲੱਗੇ ਹਨ ਏਨੀ ਪਹਿਰੇਦਾਰੀ ਨਾਲ ਉਨ੍ਹਾਂ ਦਾ ਦਮ ਘੁੱਟਦਾ ਹੈ ਮਾਂ-ਬਾਪ ਦੀਆਂ ਵਾਧੂ ਉਮੀਦਾਂ ਤੋਂ ਉਨ੍ਹਾਂ ਨੂੰ ਬਚਪਨ ਤੋਂ ਹੀ ਸਟਰੈਸ ਅਤੇ ਐਂਗਜਾਇਟੀ ਵਰਗੀਆਂ ਮਾਨਸਿਕ ਬਿਮਾਰੀਆਂ ਜਕੜ ਲੈਂਦੀਆਂ ਹਨ ਅਤੇ ਆਊਟਡੋਰ ਸਪੋਰਟਸ ‘ਚ ਹਿੱਸਾ ਨਾ ਲੈਣ ਕਾਰਨ ਉਨ੍ਹਾਂ ਦੀ ਬਾੱਡੀ ਫਿਟਨੈੱਸ ਘੱਟ ਹੋਣ ਲੱਗੀ ਹੈ ਮਾਂ-ਬਾਪ ਬੱਚੇ ਨੂੰ ਇਲੈਕਟ੍ਰਾਨਿਕ ਗੈਜੇਟਸ ਦੇ ਦਿੰਦੇ ਹਨ ਤਾਂ ਕਿ ਉਹ ਬਾਹਰ ਨਾ ਨਿਕਲੇ ਅਤੇ ਘਰ ‘ਚ ਖੇਡੇ ਪਰ ਇਸ ਨਾਲ ਜਲਦੀ ਹੀ ਉਸ ਨੂੰ ਚਸ਼ਮਾ ਚੜ੍ਹ ਜਾਂਦਾ ਹੈ ਹਰ ਸਮੇਂ ਦੀ ਪਹਿਰੇਦਾਰੀ ਅਤੇ ਉਸ ਦੀ ਚਿੰਤਾ ਨਾਲ ਜਾਣੇ ਅਨਜਾਣੇ ‘ਚ ਅਸੀਂ ਬੱਚੇ ਦਾ ਸੰਪੂਰਨ ਵਿਕਾਸ ਹੋਣ ਤੋਂ ਰੋਕ ਦਿੰਦੇ ਹਾਂ
ਬੋਰ ਹੋਣ ਦਿਓ, ਸਿੱਖੇਗਾ
ਆਖਰ ਸਾਨੂੰ ਬੱਚੇ ਨੂੰ ਹਰ ਸਮੇਂ ਕਿਉਂ ਇੰਟਰਟੇਨ ਕਰਨਾ ਚਾਹੀਦਾ ਹੈ? ਕੀ ਦਿੱਕਤ ਹੈ ਜੇਕਰ ਅਸੀਂ ਕੁਝ ਦੇਰ ਉਸ ਨੂੰ ਬੋਰ ਹੋਣ ਦੇਈਏ ਜਾਂ ਫਿਰ ਆਪਣੇ ਮਨੋਰੰਜਨ ਦਾ ਇੰਤਜ਼ਾਮ ਖੁਦ ਹੀ ਕਰਨ ਦੇਈਏ? ਜਾਂ ਉਸ ਨੂੰ ਇਕੱਲਾ ਛੱਡ ਕੇ ਆਪਣੀ ਕਲਪਨਾ ਦੇ ਸਾਗਰ ‘ਚ ਗੋਤੇ ਲਾਉਣ ਦੇਈਏ? ਬੋਰੀਅਤ ਅਤੇ ਇਕੱਲਾਪਣ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ ਇਸ ਨਾਲ ਬੱਚੇ ‘ਚ ਕਲਪਨਾ ਸ਼ਕਤੀ ਅਤੇ ਕ੍ਰਿਏਟਿਵਿਟੀ ਦਾ ਵਿਕਾਸ ਹੁੰਦਾ ਹੈ ਆਪਣੇ ਇਕੱਲੇਪਣ ਨੂੰ ਦੂਰ ਕਰਨ ਦੇ ਉਪਾਅ ਉਹ ਖੁਦ ਲੱਭਣ ਲੱਗਦਾ ਹੈ
ਬਚਪਨ ਅਨਮੋਲ ਹੈ ਅਤੇ ਅਸੀਂ ਸਭ ਚਾਹੁੰਦੇ ਹਾਂ ਕਿ ਸਾਡਾ ਬੱਚਾ ਆਪਣਾ ਸਰਵੋਤਮ ਬਚਪਨ ਜੀਵੇ ਪਰ ਇਸ ਦੇ ਲਈ ਹਰ ਸਮੇਂ ਉਸ ਦੇ ਆਸ-ਪਾਸ ਮੌਜ਼ੂਦ ਰਹਿਣਾ, ਨੱਚਣਾ-ਕੁੱਦਣਾ ਉਸ ਨੂੰ ਹਸਾਉਣਾ ਜਾਂ ਉਸ ਦੀ ਇੱਕ-ਇੱਕ ਗੱਲ ‘ਤੇ ਰਾਜ਼ੀ ਹੋ ਜਾਣਾ ਜ਼ਰੂਰੀ ਨਹੀਂ ਹੈ ਇਸ ਦੇ ਲਈ ਉਸ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕੁਦਰਤੀ ਤੌਰ ‘ਤੇ ਹੋਣ ਦੇਣਾ ਜ਼ਰੂਰੀ ਹੈ ਬੰਨ੍ਹ ਕੇ ਰੱਖੋਗੇ, ਤਾਂ ਉਹ ਇੱਕ ਸੀਮਤ ਦਾਇਰੇ ਅਤੇ ਸਿਮਟਿਆ ਹੋਇਆ ਰਹਿ ਜਾਏਗਾ
ਮਨੋਵਿਗਿਆਨੀ ਕਹਿੰਦੇ ਹਨ ਕਿ ਬੱਚਿਆਂ ਨੂੰ ਹਰ ਸਮੇਂ ਆਪਣੇ ਆਸ-ਪਾਸ ਮਾਤਾ-ਪਿਤਾ ਜਾਂ ਵੱਡਿਆਂ ਨੂੰ ਦੇਖ ਕੇ ਡਰ ਲੱਗਦਾ ਹੈ ਅਜਿਹੇ ‘ਚ ਉਹ ਆਪਣੀ ਨਟਖਟ ਗਤੀਵਿਧੀਆਂ ਨੂੰ ਸਹਿਜ ਰੂਪ ਤੋਂ ਅੰਜ਼ਾਮ ਨਹੀਂ ਦੇ ਪਾਉਂਦਾ ਅਜਿਹਾ ਬੱਚਿਆਂ ਦੇ ਨਾਲ ਹੀ ਨਹੀਂ, ਵੱਡਿਆਂ ਦੇ ਨਾਲ ਵੀ ਹੁੰਦਾ ਹੈ ਕੋਈ ਸਾਡੇ ਸਾਹਮਣੇ ਆ ਕੇ ਖੜ੍ਹਾ ਹੋ ਜਾਵੇ ਤਾਂ ਅਸੀਂ ਅਸਹਿਜ ਹੋ ਜਾਂਦੇ ਹਾਂ ਅਤੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ, ਚਾਹੇ ਉਹ ਲੇਖਨ ਹੋਵੇ ਜਾਂ ਫਿਰ ਹਿਸਾਬ-ਕਿਤਾਬ ਆਦਿ ਬੱਚਿਆਂ ਦੇ ਸਿਰ ‘ਤੇ ਜੇਕਰ ਆ ਕੇ ਆਪ ਖੜ੍ਹੇ ਹੋਵੋਗੇ ਤਾਂ ਉਹ ਇਸ ਲਈ ਡਰਨਗੇ ਕਿ ਹੁਣ ਉਹ ਜੋ ਕੁਝ ਕਰੇਗਾ ਉਸ ‘ਚ ਤੁਸੀਂ ਕਮੀਆਂ ਕੱਢੋਗੇ
ਸਮਾਂ ਦਿਓ
ਇਸ ਲਈ ਉਨ੍ਹਾਂ ਨੂੰ ਆਪਣਾ ਸਮਾਂ ਲੈਣ ਦਿਓ ਅਤੇ ਉਸ ਨੂੰ ਮੁਕਤ ਹੋ ਕੇ ਖੇਡਣ ਦਿਓ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਕੁਝ ਵੱਖਰਾ ਸੋਚ ਰਿਹਾ ਹੋਵੇ ਅਤੇ ਕੁਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਇਸ ਦੇ ਲਈ ਉਸ ਦਾ ਇਕਾਂਤ ‘ਚ ਰਹਿਣਾ ਜ਼ਰੂਰੀ ਹੈ ਵਾਰ-ਵਾਰ ਜਾ ਕੇ ਡਿਸਟਰਬ ਨਾ ਕਰੋ ਅਤੇ ਦੂਰ ਤੋਂ ਉਸ ਦੀ ਗਤੀਵਿਧੀ ਜਾਂ ਸ੍ਰਜਨ ਨੂੰ ਦੇਖੋ ਬੱਚਾ ਕੁਝ ਨਵਾਂ ਸੋਚੇਗਾ ਜਾਂ ਖੇਡੇਗਾ ਤਾਂ ਤੁਸੀਂ ਖੁਦ ਉਸ ਨੂੰ ਦੇਖ ਕੇ ਨਿਹਾਲ ਹੋ ਜਾਓਗੇ
ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.