Childrens Story

ਦੇਸ਼ ਭਗਤ ਬਾਲਕ -ਬਾਲ ਕਥਾ

ਸਵੇਰ ਤੋਂ ਹੀ ਪਿੰਡ ’ਚ ਹਲਚਲ ਹੋ ਰਹੀ ਸੀ ਪਹਾੜੀ ’ਤੇ ਸਥਿਤ ਪਿੰਡ ਦਾ ਹਰ ਇੱਕ ਵਿਅਕਤੀ ਜਿਵੇਂ ਇੱਕ-ਦੂਜੇ ਤੋਂ ਪੁੱਛ ਰਿਹਾ ਸੀ ਕਿ ਹੁਣ ਕੀ ਹੋਵੇਗਾ? ‘‘ਮਾਂ, ਕੀ ਸੱਚਮੁੱਚ ਅੰਗਰੇਜ਼ ਸਾਡੇ ਘਰਾਂ ’ਚ ਆ ਕੇ ਲੁੱਟ-ਮਾਰ ਕਰਨਗੇ?’’ 12 ਸਾਲ ਦੇ ਬੱਚੇ ਬੰਤਾ ਸਿੰਘ ਨੇ ਮਾਂ ਤੋਂ ਪੁੱਛਿਆ
‘‘ਪਿਤਾ ਜੀ, ਕੀ ਅੰਗਰੇਜ਼ ਸਾਨੂੰ ਮਾਰ ਦੇਣਗੇ?’’ ਮਾਂ ਤੋਂ ਜਵਾਬ ਮਿਲਦਾ ਨਾ ਦੇਖ ਬੱਚੇ ਨੇ ਪਿਤਾ ਤੋਂ ਪੁੱਛਿਆ ਪਰ ਪਿਤਾ ਵੀ ਚੁੱਪ ਰਹੇ ਉਨ੍ਹਾਂ ਦੇ ਚਿਹਰੇ ’ਤੇ ਦਹਿਸ਼ਤ ਸਪੱਸ਼ਟ ਝਲਕ ਰਹੀ ਸੀ।

‘‘ਨਹੀਂ, ਮੈਂ ਅੰਗਰੇਜ਼ਾਂ ਨੂੰ ਕਿਸੇ ਵੀ ਕੀਮਤ ’ਤੇ ਪਿੰਡ ’ਚ ਨਹੀਂ ਆਉਣ ਦੇਵਾਂਗਾ ਭਾਵੇਂ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ’’ ਕਹਿੰਦਾ ਹੋਇਆ ਉਹ ਬੱਚਾ ਘਰ ਤੋਂ ਬਾਹਰ ਆਪਣੇ ਕ੍ਰਾਂਤੀਕਾਰੀ ਚਾਚੇ ਵੱਲ ਭੱਜਿਆ ਜਿਨ੍ਹਾਂ ਨੂੰ ਸਾਥੀਆਂ ਸਮੇਤ ਫੜਨ ਲਈ ਅੰਗਰੇਜ਼ ਪਿੰਡ ਵੱਲ ਆ ਰਹੇ ਸਨ।

ਖਬਰ ਮਿਲੀ ਸੀ ਕਿ ਅੰਗਰੇਜ਼ ਪਿੰਡ ਤੋਂ ਲਗਭਗ 8 ਕਿਲੋਮੀਟਰ ਦੂਰ ਹਨ ਪਹਾੜੀ ਰਸਤਾ ਹੋਣ ਦੀ ਵਜ੍ਹਾ ਨਾਲ ਹੁਣ ਉਨ੍ਹਾਂ ਦੀ ਚਾਲ ਥੋੜ੍ਹੀ ਹੌਲੀ ਹੋ ਗਈ ਹੈ ਫਿਰ ਵੀ ਉਹ ਇੱਕ-ਅੱਧੇ ਘੰਟੇ ’ਚ ਪਿੰਡ ’ਚ ਪਹੁੰਚ ਜਾਣਗੇ, ਅਜਿਹੀ ਸੰਭਾਵਨਾ ਸੀ। ਜਦੋਂ ਬੰਤਾ ਸਿੰਘ ਚਾਚੇ ਕੋਲ ਪਹੁੰਚਿਆ ਤਾਂ ਉਹ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਅੰਗਰੇਜ਼ਾਂ ਨਾਲ ਲੋਹਾ ਲੈਣ ਦੀ ਯੋਜਨਾ ਬਣਾ ਰਹੇ ਸਨ ਬੱਚਾ ਚੁੱਪਚਾਪ ਖੜ੍ਹਾ ਹੋ ਕੇ ਉਨ੍ਹਾਂ ਦੀ ਯੋਜਨਾ ਸੁਣਨ ਲੱਗਾ।

ਦੇਖਦੇ ਹੀ ਦੇਖਦੇ ਪਿੰਡ ਨੂੰ ਅੰਗਰੇਜ਼ ਸਿਪਾਹੀ ਘੇਰਨ ਲੱਗੇ ਚਾਚੇ ਦੇ ਸਾਰੇ ਸਾਥੀ ਉੱਚੀਆਂ ਥਾਵਾਂ ’ਤੇ ਲੁਕ ਗਏ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗੀਆਂ ਇੱਕ ਪਾਸੇ ਸੈਂਕੜੇ ਅੰਗਰੇਜ਼ ਸਨ ਤਾਂ ਦੂਜੇ ਪਾਸੇ ਸਿਰਫ 8-10 ਆਜ਼ਾਦੀ ਦੇ ਦੀਵਾਨੇ ਅੰਗਰੇਜ਼ ਸਿਪਾਹੀ ਮਰਨ ਲੱਗੇ ਕ੍ਰਾਂਤੀਕਾਰੀਆਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਹੁੰਦਾ ਕਿਵੇਂ ਕਿਉਂਕਿ ਉਹ ਪਹਾੜੀ ਦੀ ਓਟ ’ਚ ਅਜਿਹੀਆਂ ਥਾਵਾਂ ਤੋਂ ਗੋਲੀਆਂ ਚਲਾ ਰਹੇ ਸਨ ਜਿੱਥੇ ਉਹ ਅੰਗਰੇਜ਼ਾਂ ਨੂੰ ਦੇਖ ਸਕਦੇ ਸਨ ਪਰ ਅੰਗਰੇਜ਼ ਉਨ੍ਹਾਂ ਨੂੰ ਨਹੀਂ ਦੇਖ ਪਾ ਰਹੇ ਸਨ।

ਹਾਰ ਕੇ ਅੰਗਰੇਜ਼ਾਂ ਨੂੰ ਪਹਾੜੀ ਦੀ ਖੁੱਡ ’ਚ ਪਨਾਹ ਲੈਣੀ ਪਈ ਕੁਝ ਲੁਕਦੇ-ਛੁਪਦੇ ਹੇਠਾਂ ਮੈਦਾਨ ਵੱਲ ਭੱਜੇ ਉਦੋਂ ਅੰਗਰੇਜ਼ਾਂ ਦੀ ਮੱਦਦ ਲਈ ਗੋਲਾ-ਬਾਰੂਦ ਦਾ ਜਖੀਰਾ ਹੇਠਾਂ ਆ ਪਹੁੰਚਿਆ ਹੁਣ ਤਾਂ ਉਹ ਪਹਾੜੀ ’ਤੇ ਗੋਲੇ ਦਾਗਦੇ ਹੋਏ ਤੇ ਗੋਲੀਆਂ ਚਲਾਉਂਦੇ ਹੋਏ ਹੌਲੀ-ਹੌਲੀ ਅੱਗੇ ਵਧਣ ਲੱਗੇ ਇਸ ਲੜੀ ’ਚ 3 ਕ੍ਰਾਂਤੀਕਾਰੀ ਸ਼ਹੀਦ ਹੋ ਗਏ।

ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਕ੍ਰਾਂਤੀਕਾਰੀਆਂ ਕੋਲ ਹੌਲੀ-ਹੌਲੀ ਗੋਲੀਆਂ ਘੱਟ ਹੋਣ ਲੱਗੀਆਂ ਇਸ ਨਾਲ ਉਨ੍ਹਾਂ ਦੀ ਚਿੰਤਾ ਵਧਣ ਲੱਗੀ। ‘‘ਜੇਕਰ ਕਿਸੇ ਤਰ੍ਹਾਂ ਅੰਗਰੇਜ਼ਾਂ ਦੇ ਗੋਲਾ-ਬਾਰੂਦ ਨੂੰ ਨਸ਼ਟ ਕਰ ਦਿੱਤਾ ਜਾਵੇ ਤਾਂ ਉਹ ਕਮਜ਼ੋਰ ਪੈ ਜਾਣਗੇ’’ ਕ੍ਰਾਂਤੀਕਾਰੀ ਚਾਚਾ ਨੇ ਕਿਹਾ। ‘‘ਪਰ ਇਹ ਹੋਵੇਗਾ ਕਿਵੇਂ?’’ ਸਭ ਨੇ ਪੁੱਛਿਆ।

‘‘ਇਹ ਕੰਮ ਮੈਂ ਕਰਾਂਗਾ’’ ਅਚਾਨਕ ਪਿੱਛੋਂ ਆਵਾਜ਼ ਆਈ ਆਵਾਜ਼ ਬੰਤਾ ਸਿੰਘ ਦੀ ਸੀ ਚਾਚੇ ਨੇ ਉਸਨੂੰ ਦੇਖਿਆ ਤਾਂ ਕਿਹਾ, ‘‘ਓਏ ਤੂੰ ਇੱਥੇ ਕੀ ਕਰ ਰਿਹਾ ਏਂ? ਜਾ, ਘਰ ਜਾ’’ ਪਰ ਉਹ ਨਾ ਮੰਨਿਆ ਬੋਲਿਆ, ‘‘ਚਾਚਾ ਜੀ, ਸ਼ਾਮ ਹੋਣ ਵਾਲੀ ਹੈ ਹਨੇ੍ਹਰਾ ਹੋਣ ’ਤੇ ਮੈਂ ਉਨ੍ਹਾਂ ਦੇ ਗੋਲਾ-ਬਾਰੂਦ ਨੂੰ ਨਸ਼ਟ ਕਰ ਦੇਵਾਂਗਾ’’।

‘‘ਨਹੀਂ ਬੇਟਾ, ਇਹ ਕੰਮ ਤੁਹਾਡੇ ਵੱਸ ਦਾ ਨਹੀਂ ਤੁਸੀਂ ਘਰ ਜਾਓ’’ ਚਾਚੇ ਨੇ ਉਸਨੂੰ ਸਮਝਾਇਆ ਬਾਲਕ ਜਾਣ ਲੱਗਾ ਪਰ ਉਸਨੇ ਜਾਂਦੇ-ਜਾਂਦੇ ਕਿਹਾ, ‘‘ਚਾਚਾ, ਬੱਸ ਕੁਝ ਦੇਰ ਹੋਰ ਹੈ, ਤਿਆਰ ਰਹਿਣਾ, ਉਨ੍ਹਾਂ ਦਾ ਗੋਲਾ-ਬਾਰੂਦ ਨਸ਼ਟ ਹੋਣ ਵਾਲਾ ਹੈ’’ ਹੌਲੀ-ਹੌਲੀ ਸ਼ਾਮ ਹੋ ਗਈ ਅਚਾਨਕ ਇੱਕ ਧਮਾਕਾ ਹੋਇਆ ਧਮਾਕਾ ਐਨਾ ਭਿਆਨਕ ਸੀ ਕਿ ਸਾਰੀ ਪਹਾੜੀ ਇੱਕ ਵਾਰ ਹਿੱਲ ਗਈ।

ਕ੍ਰਾਂਤੀਕਾਰੀਆਂ ਨੇ ਦੇਖਿਆ ਕਿ ਪਹਾੜੀ ਤੋਂ ਬੰਤਾ ਸਿੰਘ ਹਨੇ੍ਹਰੇ ਦਾ ਫਾਇਦਾ ਉਠਾਂਦੇ ਹੋਏ ਹੇਠਾਂ ਵਧ ਰਿਹਾ ਹੈ ਜਦੋਂ ਉਹ ਗੋਲਾ-ਬਾਰੂਦ ਦੇ ਉੱਪਰ ਵਾਲੀ ਪਹਾੜੀ ਕੋਲ ਪਹੁੰਚਿਆ ਤਾਂ ਉਸਨੇ ਆਪਣੇ ਕੱਪੜਿਆਂ ’ਚ ਅੱਗ ਲਾ ਲਈ ਅਤੇ ‘ਭਾਰਤ ਮਾਤਾ ਦਾ ਜੈ’ ਬੋਲਦੇ ਹੋਏ ਗੋਲਾ-ਬਾਰੂਦ ਦੇ ਜਖੀਰੇ ’ਚ ਛਾਲ ਮਾਰ ਦਿਤਾ।ਅੰਗਰੇਜ਼ਾਂ ਦਾ ਸਾਰਾ ਸਾਮਾਨ ਅਤੇ ਗੋਲਾ-ਬਾਰੂਦ ਨਸ਼ਟ ਹੋ ਗਿਆ ਇਹ ਦੇਖ ਕੇ ਉਹ ਮੈਦਾਨ ਛੱਡ ਕੇ ਭੱਜਣ ਲੱਗੇ ਭੱਜਦੇ ਸਮੇਂ ਕਈ ਅੰਗਰੇਜ਼ਾਂ ਨੂੰ ਕ੍ਰਾਂਤੀਕਾਰੀ ਚਾਚਾ ਦੇ ਸਾਥੀਆਂ ਨੇ ਢੇਰ ਕਰ ਦਿੱਤਾ।

ਇਸ ਤਰ੍ਹਾਂ ਉਸ ਨੰਨੇ੍ਹ ਬਾਲਕ ਨੇ ਮਾਤਭੂਮੀ ’ਤੇ ਆਪਣਾ ਸ਼ੀਸ਼ ਚੜ੍ਹਾ ਕੇ ਅਟੁੱਟ ਦੇਸ਼ਭਗਤੀ ਦਾ ਪਰਿਚੈ ਦਿੱਤਾ ਉਸ ਦੇਸ਼ ਭਗਤ ਬਾਲਕ ਦੀ ਇਸ ਸ਼ਹਾਦਤ ’ਤੇ ਸਾਰਾ ਪਿੰਡ ਨਤਮਸਤਕ ਹੋ ਗਿਆ।

ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!