ਜਾਨ ਸੇ ਪਿਆਰਾ ਹੈ ਤਿਰੰਗਾ ਹਮਾਰਾ
ਸਬਕਾ ਦੇਸ਼ ਹਿੰਦੁਸਤਾਨ
ਤਿਰੰਗਾ ਗੌਰਵ ਸ਼ਾਨ
ਇਸਕੀ ਸ਼ਾਨ ਲਾਖ ਗੁਣਾ ਬਢਾਏਂਗੇ
ਭੇਦ-ਭਾਵ ਮਿਟਾਕਰ ਹਮ
ਮਿਲਕਰ ਉਠਾਏਂ ਕਦਮ
ਮੀਤ ਬਨਕਰ ਸਬ ਬੁਰਾਈਓਂ ਕੇ
ਛੱਕੇ ਛੁਡਾਏਂਗੇ
ਜੀਏਂਗੇ ਮਰੇਂਗੇ ਮਰ-ਮਿਟੇਂਗੇ ਦੇਸ਼ ਕੇ ਲੀਏ
-ਪੂਜਨੀਕ ਗੁਰੂ ਜੀ
ਦੇਸ਼ ’ਚ 75ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਆਪਣੀ ਆਜ਼ਾਦੀ ਦੇ ਸਾਢੇ 7 ਦਹਾਕੇ ਪੂਰੇ ਕਰ ਚੁੱਕੇ ਹਾਂ ਆਜ਼ਾਦੀ ਦਾ ਇਹ ਗੌਰਵਸ਼ਾਲੀ ਇਤਿਹਾਸ ਦੇਸ਼ ਦੇ ਚਹੁੰਮੁੱਖੀ ਵਿਕਾਸ ਦਾ ਗਵਾਹ ਹੈ ਅਸੀਂ ਆਜ਼ਾਦ ਹੋਏ, ਅਸੀਂ ਆਬਾਦ ਹੋਏ ਅਤੇ ਜਮੀਨ ਤੋਂ ਲੈ ਕੇ ਆਸਮਾਨ ਤੱਕ ਅਸੀਂ ਆਪਣਾ ਰੁਤਬਾ ਦਿਖਾਇਆ ਹੈ ਅੱਜ ਪੂਰੀ ਦੁਨੀਆਂ ਹਿੰਦੁਸਤਾਨ ਦਾ ਲੋਹਾ ਮੰਨਦੀ ਹੈ ਜੋ ਆਜ਼ਾਦੀ ਸਾਨੂੰ ਸੈਂਕੜੇ ਕੁਰਬਾਨੀਆਂ ਨਾਲ ਬਹਾਦਰਾਂ ਨੇ ਸੌਂਪੀ ਉਸਦੀ ਸੁਰੱਖਿਆ ਸਾਡੇ ਭਾਰਤਵਾਸੀਆਂ ਲਈ ਪਹਿਲਾ ਫਰਜ਼ ਹੈ ਹਰ ਭਾਰਤਵਾਸੀ ਆਪਣੇ ਦੇਸ਼ ਦੀ ਸੰਪ੍ਰਭੁਤਾ, ਏਕਤਾ ਅਤੇ ਅਖੰਡਤਾ ਦੀ ਗਰਿਮਾ ਨੂੰ ਬਣਾਏ ਹੋਏ ਹਨ ਦੇਸ਼ ਦੀ ਆਨ-ਬਾਨ-ਸ਼ਾਨ ਲਈ ਜਾਨ ਦੀ ਬਾਜੀ ਲਗਾਉਣਾ ਵੀ ਵੱਡੀ ਗੱਲ ਨਹੀਂ ਹੈ
Also Read :-
ਸੰਤ-ਮਹਾਂਪੁਰਸ਼ਾਂ ਦਾ ਵੀ ਦੇਸ਼ ਦੀ ਆਜ਼ਾਦੀ ’ਚ ਆਪਣਾ ਮਹੱਤਵ ਰਿਹਾ ਹੈ ਕਿਉਂਕਿ ਉਨ੍ਹਾਂ ਲਈ ਵੀ ਪਹਿਲਾਂ ਆਪਣਾ ਦੇਸ਼ ਹੁੰਦਾ ਹੈ ਆਜ਼ਾਦੀ ਦੇ ਇਸ ਪਾਵਨ ਦਿਵਸ ਨੂੰ ਜਿਸ ਪ੍ਰਕਾਰ ਇਸ ਵਾਰ ਵਧ-ਚੜ੍ਹਕੇ ਮਨਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣ ’ਤੇ ਇਸ ਵਾਰ ਵਿਸ਼ੇਸ਼ ਉਤਸਵ ਦਾ ਆਯੋਜਨ ਕਰਕੇ ਆਮ ਜਨਮਾਨਸ ਨੂੰ ਇਸ ’ਚ ਹਿੱਸੇਦਾਰ ਬਣਾਉਣ ਦਾ ਆਯੋੋਜਨ ਕੀਤਾ ਜਾ ਰਿਹਾ ਹੈ ਇਸੇ ਮਕਸਦ ਨਾਲ ਇਸਦੇ ਲਈ ‘ਆਜਾਦੀ ਦਾ ਅੰਮ੍ਰਿਤ ਮਹਾਂਉਤਸਵ’ ਨਾਂਅ ਨਾਲ ਮੁਹਿੰਮ ਚਲਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ’ਚ ‘ਹਰ ਘਰ ਤਿਰੰਗਾ’ ਦੀ ਲਹਿਰ ਚੱਲ ਰਹੀ ਹੈ ਡੇਰਾ ਸੱਚਾ ਸੌਦਾ ਵੱਲੋਂ ਵੀ ਇਸਦੇ ਆਯੋਜਨ ’ਚ ਵੱਧ-ਚੜ੍ਹਕੇ ਹਿੱਸਾ ਲਿਆ ਜਾ ਰਿਹਾ ਹੈ
ਡੇਰਾ ਸ਼ਰਧਾਲੂਆਂ ਨੂੰ ਪਹਿਲਾਂ ਹੀ ਪੂਜਨੀਕ ਗੁਰੂ ਜੀ ਵੱਲੋਂ ਸਾਡੇ ਕੌਮੀ ਝੰਡੇ ਤਿਰੰਗੇ ਨੂੰ ਘਰ-ਘਰ ਫਹਿਰਾਉਣ ਦੀ ਅਪੀਲ ਕੀਤੀ ਗਈ ਹੈ ਇਸ ਵਾਰ ਗੁਰੂ ਪੂਰਨਿਮਾ ਵਾਲੇ ਦਿਨ 13 ਜੁਲਾਈ ਨੂੰ ਪੂਜਨੀਕ ਗੁਰੂ ਜੀ ਵੱਲੋਂ ਕੀਤੀ ਗਈ ਅਪੀਲ ਸਦਕਾ ਸਾਧ-ਸੰਗਤ ਆਪਣੇ-ਆਪਣੇ ਘਰਾਂ ’ਚ ਤਿਰੰਗਾ ਲਹਿਰਾ ਰਹੀ ਹੈ ਪੂਜਨੀਕ ਗੁਰੂ ਜੀ ਦਾ ਦੇਸ਼ਭਗਤੀ ਦਾ ਇਹ ਸੰਦੇਸ਼ ਹਰ ਕਿਸੇ ਨੂੰ ਰਾਸ਼ਟਰਹਿੱਤ ਪ੍ਰਤੀ ਜਾਨ ਨਛਾਵਰ ਦੀ ਭਾਵਨਾ ਪੈਦਾ ਕਰਨ ਵਾਲਾ ਹੈ ਰਾਸ਼ਟਰਭਾਵਨਾ ਨਾਲ ਓਤ-ਪ੍ਰੋਤ ਹਰ ਕੋਈ ਗੁਰੂ ਜੀ ਦਾ ਲੱਖ-ਲੱਖ ਵਾਰ ਸ਼ੁਕਰੀਆ ਕਰ ਰਿਹਾ ਹੈ, ਕਿਉਂਕਿ ਹਰ ਸ਼ਰਧਾਲੂ ਲਈ ਇਹ ਵੀ ਰੂਹਾਨੀਅਤ ਦੇ ਨਜ਼ਾਰਿਆਂ ਦਾ ਗੁਲੱਸਤਾ ਹੈ ਸਮੂਹ ਸਾਧ-ਸੰਗਤ ਦਾ ਜਜ਼ਬਾ ਆਪਣੇ ਆਪ ’ਚ ਬੇਮਿਸਾਲ ਹੈ ਦੇਸ਼ ਦੀ ਖਾਤਿਰ ਮਰ-ਮਿੱਟਣ ਨੂੰ ਹਰ ਸਮੇਂ ਤਿਆਰ ਰਹਿਣ ਵਾਲੇ ਅਜਿਹੇ ਨਾਗਰਿਕ ਹਨ, ਜੋ ਦੇਸ਼ ਦੀ ਖੁਸ਼ਹਾਲੀ ਲਈ, ਸਮਾਜ ਨੂੰ ਸਾਫ਼-ਸੁਥਰਾ ਬਣਾਉਣ ਅਤੇ ਸਵੱਛ ਦਿਸ਼ਾ ਦੇਣ ’ਚ ਜੁਟੇ ਹੋਏ ਹਨ ਸਮਾਜ ਦੇ ਸੱਚੇ ਹਿਤੈਸ਼ੀ ਅਜਿਹੇ ਨਾਗਰਿਕਾਂ ’ਤੇ ਸਭ ਨੂੰ ਫਖਰ ਹੈ ਅਤੇ ਅਜਿਹੇ ਨਾਗਰਿਕਾਂ ਨੂੰ ਆਪਣੇ ਸਤਿਗੁਰੂ ’ਤੇ ਮਾਣ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਅਜਿਹੇ ਮਾਰਗ ’ਤੇ ਚੱਲਣਾ ਸਿਖਾਇਆ, ਮਾਨਵਤਾ ਦੀ ਪ੍ਰੇਰਣਾ ਦਿੱਤੀ ਹੈ
ਆਜ਼ਾਦ ਰਹਿਣ ਦੀ ਲਲਕ ਤਾਂ ਪਰਿੰਦੇ ਨੂੰ ਵੀ ਰਹਿੰਦੀ ਹੈ, ਅਸੀਂ ਮਨੁੱਖਾਂ ਨੂੰ ਤਾਂ ਇਸ ਦੀ ਏਵਜ ’ਚ ਜਾਨ ਦੀ ਬਾਜੀ ਵੀ ਲਾਉਣੀ ਪਵੇ ਤਾਂ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਇਹੀ ਲਲਕ ਤਾਂ ਸੀ, ਜਿਸ ਨੇ ਸਾਡੇ ਵੀਰ-ਸਪੂਤਾਂ ਦੇ ਜ਼ਹਿਨ ’ਚ ਕੁਰਬਾਨ ਹੋਣ ਦੀ ਲੋਅ ਜਗਾਈ ਸੀ ਇਸ ਲੋਅ ਦੀ ਲਾਟ ’ਤੇ ਪਰਵਾਨੇ ਝੂਮ-ਝੂਮ ਕੇ ਕੁਰਬਾਨ ਹੋ ਗਏ ਪਰਵਾਨਿਆਂ ਦਾ ਇਹ ਕਾਰਵਾਂ 1857 ਤੋਂ ਲੈ ਕੇ 1947 ਤੱਕ ਯਾਨੀ ਆਪਣੀ ਮੰਜ਼ਿਲ ਪਾ ਲੈਣ ਤੱਕ ਲਗਾਤਾਰ ਚੱਲਦਾ ਰਿਹਾ ਅਤੇ ਜ਼ਿੰਦਗੀਆਂ ਦੀ ਬਾਜ਼ੀ ਲਗਾਉਂਦਾ ਰਿਹਾ ਸੈਂਕੜੇ ਅਨਮੋਲ ਜ਼ਿੰਦਗੀਆਂ ਇਸ ਗਰਦੋਗਵਾਰ ’ਚ ਖਾਰ ਹੋਈਆਂ ਹਨ ਖੇਡਣ-ਕੁੱਦਣ ਵਾਲੇ ਨਾਜ਼ੁਕ ਜਿਹੀ ਉਮਰ ਵਾਲੇ ਲਾਲ ਵੀ ਇਸੇ ਲਲਕ ’ਚ ਦੁਸ਼ਵਾਰੀਆਂ ਦੀ ਰਾਹ ਚੱਲ ਪਏ ਉਨ੍ਹਾਂ ਦਾ ਇਹ ਜੋਸ਼ ਸੀ, ਕਿ ਬਸ ਹੁਣ ਆਜ਼ਾਦ ਹੋਣਾ ਹੈ! ਆਪਣੀ ਕਿਸਮਤ ਆਪਣੇ ਹੱਥੋਂ ਲਿਖਣੀ ਹੈ ਸਰਫਰੋਸ਼ੀ ਦੀ ਤਮੰਨਾ ਸੀ, ਇਹ ਚਾਹਤ ਸੀ, ਇਹੀ ਲਗਨ ਸੀ ਕਿ ਹੁਣ ਜ਼ਮੀਨ ਵੀ ਆਪਣੀ ਹੋਵੇ, ਆਸਮਾਨ ਵੀ ਆਪਣਾ ਹੋਵੇ ਉਨ੍ਹਾਂ ਦੇ ਅਜਿਹੇ ਜਨੂੰਨੀ ਜਜ਼ਬਾਤਾਂ ਦਾ ਅੰਦਾਜ਼ਾ ਰਾਮਪ੍ਰਸ਼ਾਦ ‘ਬਿਸਮਲ’ ਵੱਲੋਂ ਰਚਿਤ ਗੀਤ ਦੀਆਂ ਇਨ੍ਹਾਂ ਲਾਈਨਾਂ ਤੋਂ ਹੀ ਮਿਲ ਜਾਂਦਾ ਹੈ:- ‘ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ
ਇਲਾਹੀ ਵਹ ਦਿਨ ਭੀ ਹੋਵੇਗਾ, ਜਬ ਦੇਖੇਂਗੇ ਰਾਜ ਅਪਨਾ, ਜਬ ਅਪਨੀ ਹੀ ਜਮੀਂ ਹੋਗੀ ਔਰ ਆਪਣਾ ਹੀ ਆਸਮਾਂ ਹੋਗਾ’ ਆਜ਼ਾਦੀ ਦੇ ਇਸ ਰਾਹ ’ਚ ਮਹਾਨ ਯੋਧਾਵਾਂ, ਸ਼ੂਰਵੀਰਾਂ ਦੇ ਨਾਲ-ਨਾਲ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਉਨ੍ਹਾਂ ਦੇ ਜੋਸ਼ ਨੂੰ ਘੱਟ ਨਾ ਹੋਣ ਦਿੱਤਾ ਅਤੇ ਆਪਣੇ ਆਪ ਨੂੰ ਮਿਟਾ ਗਏ ਇਨ੍ਹਾਂ ਉਪਰੋਕਤ ਲਾਈਨਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਅਰਮਾਨ ਕਿੰਨੇ ਵਿਸਫੋਟਕ ਸਨ! ਉਨ੍ਹਾਂ ਦੇ ਜਜ਼ਬਾਤ ਕਿੰਨੇ ਕ੍ਰਾਂਤੀਕਾਰੀ ਸਨ! ਅਖੀਰ ਉਨ੍ਹਾਂ ਨੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ ਅਤੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਜ਼ਮੀਨ ਵੀ ਆਪਣੀ ਕਰ ਲਈ ਅਤੇ ਆਸਮਾਨ ਵੀ ਆਪਣਾ ਹੋ ਗਿਆ ਅੱਜ ਸਾਨੂੰ ਆਪਣੇ ਦੇਸ਼ ’ਤੇ ਨਾਜ਼ ਹੈ ਅਸੀਂ ਸੀਨਾ ਠੋਕ ਕੇ ਕਹਿ ਸਕਦੇ ਹਾਂ, ਇਹ ਆਸਮਾਨ ਵੀ ਆਪਣਾ ਹੈ, ਇਹ ਜ਼ਮੀਨ ਵੀ ਸਾਡੀ ਹੈ ਦੁਸ਼ਮਣਾਂ ਨੂੰ ਸਾਡੀ ਲਲਕਾਰ ਹੈ ਕਿ ਸਾਡੀ ਜ਼ਮੀਨ ’ਤੇ ਕਦਮ ਰੱਖਣ ਦੀ ਹਿੰਮਤ ਨਾ ਕਰਨ
ਹੁਣ 24 ਘੰਟੇ ਸ਼ਾਨ ਨਾਲ ਫਹਿਰਾਓ ਤਿਰੰਗਾ
ਹੁਣ ਭਾਰਤੀ ਝੰਡਾ ਸੰਹਿਤਾ, 2002 ਦੇ ਭਾਗ-ਦੋ ਦੇ ਪੈਰਾ 2.2 ਦੇ ਭਾਗ (11) ਅਨੁਸਾਰ, ਜਿੱਥੇ ਝੰਡਾ ਖੁੱਲ੍ਹੇ ’ਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਾਂ ਕਿਸੇ ਨਾਗਰਿਕ ਦੇ ਘਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਇਸਨੂੰ ਦਿਨ-ਰਾਤ ਫਹਿਰਾਇਆ ਜਾ ਸਕਦਾ ਹੈ ਇਸੇ ਤਰ੍ਹਾਂ, ਝੰਡਾ ਸੰਹਿਤਾ ਦੀ ਇੱਕ ਹੋਰ ਤਜਵੀਜ਼ ’ਚ ਬਦਲਾਅ ਕਰਦੇ ਹੋਏ ਕਿਹਾ ਗਿਆ ਕਿ ਕੌਮੀ ਝੰਡਾ ਹੱਥ ਨਾਲ ਕੱਤਿਆ ਅਤੇ ਹੱਥ ਨਾਲ ਬੁਨਿਆ ਹੋਇਆ ਜਾਂ ਮਸ਼ੀਨ ਨਾਲ ਬਣਿਆ ਹੋਵੇਗਾ ਇਹ ਕਪਾਹ/ਪਾੱਲੀਅੇਸਟਰ/ਉੱਨ/ਰੇਸ਼ਮੀ ਖਾਦੀ ਨਾਲ ਬਣਿਆ ਹੋਵੇਗਾ ਜ਼ਿਕਰਯੋਗ ਹੈ ਕਿ ਤਿਰੰਗਾ ਫਹਿਰਾਉਣ ਦੇ ਵੀ ਕੁਝ ਨਿਯਮ ਹਨ
- ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3:2 ਦਾ ਹੋਣਾ ਚਾਹੀਦਾ ਕੇਸਰੀ ਰੰਗ ਨੂੰ ਹੇਠਾਂ ਵੱਲ ਕਰਕੇ ਝੰਡਾ ਲਗਾਇਆ ਜਾ ਫਹਿਰਾਇਆ ਨਹੀਂ ਜਾ ਸਕਦਾ
- ਝੰਡੇ ਨੂੰ ਕਦੇ ਪਾਣੀ ’ਚ ਨਹੀਂ ਡੁਬੋਇਆ ਜਾ ਸਕਦਾ ਕਿਸੇ ਵੀ ਤਰ੍ਹਾਂ ਫ਼ਿਜ਼ੀਕਲ ਡੈਮੇਜ਼ ਨਹੀਂ ਪਹੁੰਚਾ ਸਕਦੇ ਝੰਡੇ ਦੇ ਕਿਸੇ ਹਿੱਸੇ ਨੂੰ ਜਲਾਉਣ, ਨੁਕਸਾਨ ਪਹੁੰਚਾਉਣ ਤੋਂ ਇਲਾਵਾ ਮੌਖਿਕ ਜਾਂ ਸ਼ਬਦਿਕ ਤੌਰ ’ਤੇ ਇਸਦਾ ਅਪਮਾਨ ਕਰਨ ’ਤੇ ਤਿੰਨ ਸਾਲ ਦੀ ਜੇਲ੍ਹ ਜਾਂ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ
- ਝੰਡਾ ਦਾ ਕਮਰਸ਼ੀਅਲ ਇਸਤੇਮਾਲ ਨਹੀਂ ਕਰ ਸਕਦੇ ਕਿਸੇ ਨੂੰ ਸਲਾਮੀ ਦੇੇਣ ਲਈ ਝੰਡੇ ਨੂੰ ਝੁਕਾਇਆ ਨਹੀਂ ਜਾਏਗਾ ਅਗਰ ਕੋਈ ਸਖ਼ਸ਼ ਝੰਡੇ ਨੂੰ ਕਿਸੇ ਦੇ ਅੱਗੇ ਝੁਕਾ ਦਿੰਦਾ ਹੈ, ਉਸਦਾ ਕੱਪੜਾ ਬਣਾ ਦਿੰਦਾ ਹੈ, ਮੂਰਤੀ ’ਚ ਲਪੇਟ ਦਿੰਦਾ ਹੈ ਜਾਂ ਫਿਰ ਕਿਸੇ ਮ੍ਰਿਤਕ ਵਿਅਕਤੀ (ਸ਼ਹੀਦ ਆਮਰਡ ਫੋਰਸੇਜ਼ ਦੇ ਜਵਾਨਾਂ ਤੋਂ ਇਲਾਵਾ) ਦੀ ਲਾਸ਼ ’ਤੇ ਪਾਉਂਦਾ ਹੈ, ਤਾਂ ਇਸਨੂੰ ਤਿਰੰਗੇ ਦਾ ਅਪਮਾਨ ਮੰਨਿਆ ਜਾਏਗਾ
- ਤਿਰੰਗੇ ਨੂੰ ਯੂਨੀਫਾਰਮ ਬਣਾਕੇ ਪਹਿਨਣਾ ਗਲਤ ਹੈ ਤਿਰੰਗੇ ਨੂੰ ਅੰਡਰਗਾਰਮੈਂਟਸ, ਰੁਮਾਲ ਜਾਂ ਕੁਸ਼ਨ ਆਦਿ ਬਣਾਕੇ ਵੀ ਇਸਤੇਮਾਲ ਨਹੀਂ ਕੀਤਾ ਜਾ ਸਕਦਾ
- ਝੰਡੇ ’ਤੇ ਕਿਸੇ ਤਰ੍ਹਾਂ ਦੇ ਅਕਸ਼ਰ ਨਹੀਂ ਲਿਖੇ ਜਾਣਗੇ ਕੌਮੀ ਦਿਵਸਾਂ ਮੌਕੇ ’ਤੇ ਝੰਡਾ ਫਹਿਰਾਏ ਜਾਣ ਤੋਂ ਪਹਿਲਾਂ ਉਸ ’ਚ ਫੁੱਲਾਂ ਦੀਆਂ ਪੰਖੁਡੀਆਂ ਰੱਖਣ ’ਚ ਕੋਈ ਆਪੱਤੀ ਨਹੀਂ ਹੈ
- ਕਿਸੇ ਪ੍ਰੋਗਰਾਮ ’ਚ ਬੁਲਾਰੇ ਦੇ ਮੇਜ਼ ਨੂੰ ਢੱਕਣ ਜਾਂ ਮੰਚ ਨੂੰ ਸਜਾਉਣ ’ਚ ਝੰਡੇ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਗੱਡੀ, ਰੇਲਗੱਡੀ ਜਾਂ ਹਵਾਈ ਜਹਾਜ਼ ਦੀ ਛੱਤ, ਬਗਲ ਜਾਂ ਪਿਛਲੇ ਹਿੱਸੇ ਨੂੰ ਢੱਕਣ ’ਚ ਯੂਜ਼ ਨਹੀਂ ਕਰ ਸਕਦੇ
ਜੀਏਂਗੇ-ਮਰੇਂਗੇ
ਮਰ-ਮਿਟੇਂਗੇ ਦੇਸ਼ ਕੇ ਲੀਏਜੀਏਂਗੇ-ਮਰੇਂਗੇ ਮਰ-ਮਿਟੇਂਗੇ
ਦੇਸ਼ ਕੇ ਲੀਏ -2
ਬੂੰਦ-ਬੂੰਦ ਖੂਨ ਕੀ ਹਮਰੀ
ਦੇਸ਼ ਕੇ ਲੀਏ -2ਦੇਸ਼ ਹੈ ਹਮਰੀ ਆਨ, ਦੇਸ਼ ਹੈ ਹਮਰੀ ਸ਼ਾਨ,
ਦੇਸ਼ ਮੇਂ ਬਸਤੀ ਹਮਰੀ ਜਾਨ
ਦੇਸ਼ ਮਾਂ ਕੀ ਗੋਦ, ਬਾਪ ਕਾ ਸਾਇਆ
ਦੇਸ਼ ਕੇ ਲੀਏ ਸਭ ਕੁਰਬਾਨ
ਜੀਏਂਗੇ-ਮਰੇਂਗੇ…ਦੇਸ਼ ਕੇ ਦੁਸ਼ਮਨੋਂ ਕੋ
ਅੰਦਰ-ਬਾਹਰ ਵਾਲੋਂ ਕੋ
ਛਾਤੀ ਕੇ ਜ਼ੋਰ ਪਰ ਰੋਕੇਂਗੇ
ਪਹਿਲੇ ਰੋਕੇਂਗੇ ਪਿਆਰ ਸੇ,
ਮਾਨਵਤਾ ਹਥਿਆਰ ਸੇ,
ਫਿਰ ਭੀ ਨਾ ਰੁਕੇ, ਤੋ ਠੋਕੇਂਗੇ
ਜੀਏਂਗੇ-ਮਰੇਂਗੇ…ਸਭਕਾ ਦੇਸ਼ ਹਿੰਦੁਸਤਾਨ
ਤਿਰੰਗਾ ਗੌਰਵ ਸ਼ਾਨ
ਇਸਕੀ ਸ਼ਾਨ ਲਾਖ ਗੁਣਾ ਬੜ੍ਹਾਏਂਗੇ
ਭੇਦਭਾਵ ਮਿਟਾਕਰ ਹਮ
ਮਿਲਕਰ ਉਠਾਏ ਕਦਮ
ਮੀਤ ਬਨਕਰ ਸਭ ਬੁਰਾਈਓਂ ਕੇ
ਛੱਕੇ ਛੁੜਾਏਂਗੇ
ਜੀਏਂਗੇ ਮਰੇਂਗੇ ਮਰ-ਮਿਟੇਂਗੇ ਦੇਸ਼ ਕੇ ਲੀਏ
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ