ਸਰਵਣ ਕਰਨ (ਸੁਣਨ) ਦਾ ਮਹੱਤਵ

ਸਰਵਣ ਕਰਨ ਅਰਥਾਤ ਸੁਣਨ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਵੇਦ ਗ੍ਰੰਥਾਂ ਨੂੰ ਸ਼ਰੂਤੀ ਗ੍ਰੰਥ ਕਿਹਾ ਜਾਂਦਾ ਹੈ ਇਸਦਾ ਕਾਰਨ ਹੈ ਕਿ ਸੁਣਨ ਦੀ ਪਰੰਪਰਾ ਨਾਲ ਹੀ ਇਹ ਗ੍ਰੰਥ ਗੁਰੂਆਂ ਤੋਂ ਸ਼ਿਸ਼ਾਂ ਤੱਕ ਆਏ ਉਨ੍ਹਾਂ ਨੇ ਸੁਣ ਕੇ ਹੀ ਇਨ੍ਹਾਂ ਵੇਦਮੰਤਰਾਂ ਦਾ ਅਭਿਆਸ ਕੀਤਾ ਅਤੇ ਇਨ੍ਹਾਂ ਨੂੰ ਯਾਦ ਕੀਤਾ ਜੇਕਰ ਸ਼ਿਸ਼ ਗੁਰੂ ਵੱਲੋਂ ਪੜ੍ਹਾਏ ਗਏ ਮੰਤਰਾਂ ਨੂੰ ਸੁਣਨ ਦਾ ਅਭਿਆਸ ਨਾ ਕਰਦੇ ਤਾਂ ਇਹ ਅਨਮੋਲ ਖਜ਼ਾਨਾ ਕਦੋਂ ਦਾ ਗਾਇਬ ਹੋ ਗਿਆ ਹੁੰਦਾ ਅੱਜ ਪ੍ਰਿਟਿੰਗ ਟੈਕਨਾਲੋਜੀ ਬਹੁਤ ਐਡਵਾਂਸ ਹੋ ਗਈ ਹੈ, ਇਸ ਲਈ ਆਕਰਸ਼ਕ ਛਪਾਈ ਵਾਲੇ ਇਹ ਮਹਾਨ ਗ੍ਰੰਥ ਸਾਡੀਆਂ ਘਰੇਲੂ ਲਾਇਬ੍ਰੇਰੀਆਂ ’ਚ ਮੌਜ਼ੂਦ ਹਨ ਜਿਨ੍ਹਾਂ ਦਾ ਘਰ ’ਚ ਹੋਣਾ ਬਹੁਤ ਮਾਣ ਵਾਲੀ ਗੱਲ ਕਹਾਉਂਦੀ ਹੈ

ਇੱਕ ਵਿਅਕਤੀ ਜੋ ਆਪਣੀ ਹੀ ਆਪਣੀ ਗੱਲ ਬੋਲਦਾ ਰਹਿੰਦਾ ਹੈ ਅਤੇ ਕਿਸੇ ਦੂਜੇ ਦੀ ਗੱਲ ਨਹੀਂ ਸੁਣਦਾ ਤਾਂ ਉਸਨੂੰ ਲੋਕ ਮੂਰਖ ਕਹਿੰਦੇ ਹਨ ਆਪਣੀ ਗੱਲ ਦੂਜਿਆਂ ਸਾਹਮਣੇ ਜ਼ਰੂਰ ਰੱਖਣੀ ਚਾਹੀਦੀ ਹੈ ਉਸਦਾ ਵੀ ਇੱਕ ਤਰੀਕਾ ਹੁੰਦਾ ਹੈ ਦੂਜੇ ਦੀ ਗੱਲ ਸੁਣਨ ’ਤੇ ਬਹੁਤ ਕੁਝ ਸਿੱਖਣ-ਸਮਝਣ ਨੂੰ ਮਿਲਦਾ ਹੈ ਤੁਹਾਡੀ ਗੱਲ ’ਤੇ ਜੇਕਰ ਕੋਈ ਸੁਝਾਅ ਦਿੰਦਾ ਹੈ ਤਾਂ ਉਸਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਜੇਕਰ ਉਹ ਲਾਹੇਵੰਦ ਲੱਗੇ ਤਾਂ ਉਸਨੂੰ ਮੰਨ ਲੈਣਾ ਚਾਹੀਦਾ ਹੈ ਇਸ ’ਚ ਕੋਈ ਬੁਰਾਈ ਨਹੀਂ ਹੈ

ਮਨੁੱਖ ਨੂੰ ਗੰਭੀਰ ਹੋਣਾ ਚਾਹੀਦੈ ਜਿਸ ਮਨੁੱਖ ’ਚ ਗੰਭੀਰਤਾ ਨਹੀਂ, ਉਸਦਾ ਮੁੱਲ ਦੋ ਕੌਡੀ ਵੀ ਨਹੀਂ ਹੁੰਦਾ ਉਸਨੂੰ ਇੱਕ ਚੰਗਾ ਸਰੋਤਾ ਬਣਨਾ ਚਾਹੀਦਾ ਹੈ ਤਾਂ ਹੀ ਉਹ ਚੰਗੇ-ਮਾੜੇ, ਸੱਚ-ਝੂਠ ਆਦਿ ਦੇ ਵਿਸ਼ੇ ’ਚ ਵਿਚਾਰ ਕਰ ਸਕਦਾ ਹੈ ਵਿਦਵਾਨ ਸਮਝਾਉਂਦੇ ਹੋਏ ਕਹਿੰਦੇ ਹਨ-
ਸੁਣੋ ਸਭ ਦੀ, ਕਰੋ ਮਨ ਦੀ ਅਰਥਾਤ ਜੋ ਵੀ ਵਿਅਕਤੀ ਆਪਣਾ ਸਮਝ ਕੇ ਕੁਝ ਦੱਸਦਾ ਹੈ ਜਾਂ ਸੁਝਾਅ ਦਿੰਦਾ ਹੈ, ਉਨ੍ਹਾਂ ਸਭ ਨੂੰ ਧਿਆਨ ਨਾਲ ਸੁਣੋ ਉਨ੍ਹਾਂ ’ਚ ਜੋ ਆਪਣੇ ਅਨੁਕੂਲ ਲੱਗੇ, ਉਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਫਿਰ ਜਦੋਂ ਲਾਗੂ ਕਰਨ ਦਾ ਸਮਾਂ ਹੋਵੇ ਉਦੋਂ ਆਪਣੇ ਚੰਗੇ-ਮਾੜੇ ਦਾ ਵਿਸ਼ਲੇਸ਼ਣ ਕਰ ਲੈਣਾ ਚਾਹੀਦਾ ਹੈ
ਇਸ ਸੁਣਨ ਦਾ ਮਹੱਤਵ ਦੱਸਦੇ ਹੋਏ ਆਚਾਰੀਆ ਚਾਣੱਕਿਆ ਨੇ ਕਿਹਾ ਹੈ-

ਸ਼ਰੁਤਵਾ ਧਰਮੰ ਵਿਜਾਨਾਤਿ ਸ਼ਰੁਤਵਾ ਤਿਆਜਤਿ ਦੁਰਮਤਿਮ
ਸ਼ਰੁਤਵਾ ਗਿਆਨਮਵਾਪਨੋਤੀ ਸ਼ਰੁਤਵਾ ਮੋਕਸ਼ਮਵਾਪਨੁਯਾਤ

ਅਰਥਾਤ ਸਰਵਣ ਕਰਨ ਨਾਲ ਧਰਮ ਦਾ ਗਿਆਨ ਹੁੰਦਾ ਹੈ, ਸੁਣ ਕੇ ਕੁਬੁੱਧੀ ਦਾ ਤਿਆਗ ਕੀਤਾ ਜਾਂਦਾ ਹੈ,  ਸੁਣਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਰਵਣ ਕਰਨ ਨਾਲ ਮੁਕਤੀ ਹੁੰਦੀ ਹੈ ਆਚਾਰੀਆ ਚਾਣੱਕਿਆ ਦਾ ਇਹ ਮੰਨਣਾ ਹੈ ਕਿ ਸਰਵਣਸ਼ੀਲ ਮਨੁੱਖ ਦੇ ਧਰਮ ਗਿਆਨ ’ਚ ਵਾਧਾ ਹੁੰਦਾ ਹੈ ਇਸਦੇ ਕਾਰਨ ਮਨੁੱਖ ਦੀ ਬੁੱਧੀ ਦੀ ਜੜਤਾ ਦੂਰ ਹੁੰਦੀ ਹੈ ਮਨੁੱਖ ਆਪਣੀ ਕੁਬੁੱਧੀ ਦਾ ਤਿਆਗ ਕਰ ਦਿੰਦਾ ਹੈ ਅਤੇ ਚੰਗੇ ਵਿਹਾਰ ਵੱਲ ਵਧਦਾ ਹੈ ਸਰਵਣ ਕਰਨ ਨਾਲ ਉਸਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਉਸਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੀ ਹੈ ਜਦੋਂ ਮਨੁੱਖ ਨੂੰ ਧਰਮ ਗਿਆਨ ਹੋਵੇਗਾ, ਉਸਦੀ ਬੁੱਧੀ ਦਾ ਸ਼ੁੱਧੀਕਰਨ ਹੋ ਜਾਵੇਗਾ, ਉਸਨੂੰ ਸੰਸਾਰਿਕ ਅਤੇ ਅਧਿਆਤਮਕ ਗਿਆਨ ’ਚ ਫਰਕ ਕਰਨਾ ਆ ਜਾਵੇਗਾ ਤਾਂ ਹੌਲੀ-ਹੌਲੀ ਉਹ ਮੁਕਤੀ ਦੇ ਰਾਹ ’ਤੇ ਅੱਗੇ ਵਧਦਾ ਜਾਵੇਗਾ ਇਸ ਤਰ੍ਹਾਂ ਉਹ ਜ਼ਲਦ ਹੀ ਮੁਕਤ-ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ

ਮਨੁੱਖੀ ਜੀਵਨ ਦਾ ਅੰਤਿਮ ਟੀਚਾ ਮੋਕਸ਼ ਦੀ ਪ੍ਰਾਪਤੀ ਕਰਨਾ ਹੁੰਦਾ ਹੈ ਜਦੋਂ ਤੱਕ ਉਸਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਨਹੀਂ ਮਿਲ ਜਾਂਦੀ, ਉਦੋਂ ਤੱਕ ਉਸਨੂੰ ਚੁਰਾਸੀ ਲੱਖ ਜੂਨੀਆਂ ਦੇ ਚੱਕਰ ’ਚ ਪਏ ਰਹਿਣਾ ਪੈਂਦਾ ਹੈ ਵਾਰ-ਵਾਰ ਇਸ ਸੰਸਾਰ ’ਚ ਵੱਖ-ਵੱਖ ਰੂਪਾਂ ’ਚ ਉਹ ਜਨਮ ਲੈਂਦਾ ਹੈ ਆਖ਼ਰ ਮੁਕਤ ਹੋ ਕੇ ਅਥਾਹ ਸ਼ਾਂਤੀ ਨੂੰ ਲੰਮੇ ਸਮੇਂ ਤੱਕ ਪ੍ਰਾਪਤ ਕਰਦਾ ਹੈ

ਜਿਸ ਤਰ੍ਹਾਂ ਚੰਗੇ ਬੁਲਾਰੇ ਦੀ ਸਾਰੇ ਲੋਕ ਪ੍ਰਸੰਸਾ ਕਰਦੇ ਹਨ, ਉਸੇ ਤਰ੍ਹਾਂ ਚੰਗਾ ਸਰੋਤਾ ਵੀ ਪ੍ਰਸੰਸਾ ਦਾ ਪਾਤਰ ਹੁੰਦਾ ਹੈ ਇੱਕ ਕੰਨ ’ਚੋਂ ਸੁਣ ਕੇ ਦੂਜੇ ਕੰਨ ’ਚੋਂ ਕੱਢ ਦੇਣਾ ਅਕਲਮੰਦੀ ਨਹੀਂ ਕਹਾਉਂਦੀ ਮਨੁੱਖ ਨੂੰ ਦੂਜੇ ਦੀ ਗੱਲ ਨੂੰ ਸੁਣ ਕੇ ਆਪਣੇ ਦਿਲ ’ਚ ਰਹੱਸ ਵਾਂਗ ਰੱਖਣਾ ਚਾਹੀਦੈ ਕਦੇ ਵੀ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰਨਾ ਚਾਹੀਦਾ ਅਜਿਹਾ ਸੁਣਨਸ਼ੀਲ ਸਿਆਣਾ ਵਿਅਕਤੀ ਸਭ ਦਾ ਪਸੰਦੀਦਾ ਬਣ ਜਾਂਦਾ ਹੈ ਅਤੇ ਭਰੋਸੇਯੋਗ ਵੀ ਕਿਹਾ ਜਾਂਦਾ ਹੈ
-ਚੰਦਰ ਪ੍ਰਭਾ ਸੂਦ