ਸਰਦੀ ਦੇ ਮੌਸਮ ’ਚ ਰੁੱਖੇਪਣ ਤੋਂ ਵਾਲਾਂ ਦੀ ਸੁਰੱਖਿਆ how to protect hair from dandruff in winter
ਸਰਦੀਆਂ ਆਉਂਦੇ ਹੀ ਵਾਲਾਂ ਦੀ ਸਮੱਸਿਆ ਵੀ ਗੰਭੀਰ ਰੂਪ ਲੈ ਲੈਂਦੀ ਹੈ ਕਿਉਂਕਿ ਠੰਡੀ ਹਵਾ ਦੇ ਥਪੇੜਿਆਂ ਨਾਲ ਵਾਲਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਸਮ ’ਚ ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਅਸੀਂ ਵਾਲਾਂ ਦੀ ਸਹੀ ਦੇਖਭਾਲ ਨਹੀਂ ਕਰ ਪਾਉਂਦੇ
ਜਦਕਿ ਵਾਲਾਂ ’ਚ ਵੀ ਇੱਕ ਖਾਸ ਖਿੱਚ ਹੁੰਦੀ ਹੈ
- ਖੂਬਸੂਰਤ ਵਾਲਾਂ ਦੀ ਚਾਹਤ ਮਨੁੱਖ ’ਚ ਬਚਪਨ ਤੋਂ ਹੀ ਹੁੰਦੀ ਹੈ, ਖਾਸ ਕਰਕੇ ਨੌਜਵਾਨ ਵਰਗ ਆਪਣੇ ਵਾਲਾਂ ਪ੍ਰਤੀ ਜ਼ਿਆਦਾ ਸੁਚੇਤ ਰਹਿੰਦੇ ਹਨ ਸਰਦੀ ’ਚ ਵਾਲਾਂ ਦੀ ਮੁੱਖ ਸਮੱਸਿਆ ਰੁੱਖਾਪਣ ਹੁੰਦਾ ਹੈ ਹੋਰ ਕੀ-ਕੀ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਇਸ ’ਤੇ ਪਾਉਂਦੇ ਹਾਂ ਇੱਕ ਨਜ਼ਰ
- ਵਾਲਾਂ ’ਚ ਰੁੱਖਾਪਣ ਹੋ ਜਾਣਾ ਇੱਕ ਆਮ ਜਿਹੀ ਸਮੱਸਿਆ ਹੈ ਇਹ ਆਧੁਨਿਕ ਰਹਿਣ-ਸਹਿਣ ਦੀ ਦੇਣ ਹੈ ਸਰਦੀਆਂ ’ਚ ਗਰਮ ਪਾਣੀ ਨਾਲ ਵਾਲ ਅਤੇ ਵਾਲਾਂ ਨੂੰ ਸੁੱਕਾ ਰੱਖਣ ਦੇ ਫੈਸ਼ਨ ਕਾਰਨ ਰੁੱਖਾਪਣ ਆ ਜਾਣਾ ਇੱਕ ਆਮ ਜਿਹੀ ਗੱਲ ਹੈ
- ਇਸ ਮੌਸਮ ’ਚ ਸਿਰ ਨੂੰ ਬਹੁਤ ਹੀ ਘੱਟ ਧੋਣਾ, ਸੁਗੰਧਿਤ ਹੇਅਰ ਕਰੀਮ ਅਤੇ ਕਈ ਤਰ੍ਹਾਂ ਦੇ ਸ਼ੈਂਪੂ ਦੀ ਜ਼ਿਆਦਾ ਵਰਤੋਂ ਵੀ ਰੁੱਖੇਪਣ ਨੂੰ ਜਨਮ ਦਿੰਦਾ ਹੈ ਰੁੱਖੇਪਣ ਨਾਲ ਮੁਹਾਸਿਆਂ, ਅੱਖਾਂ ਦੀਆਂ ਪਲਕਾਂ ਅਤੇ ਕੰਨ ਦੇ ਬਾਹਰੀ ਹਿੱਸੇ ’ਚ ਕਈ ਤਰ੍ਹਾਂ ਦੀਆਂ ਸਮੱਸਿਆ ਆ ਜਾਂਦੀਆਂ ਹਨ, ਇਸ ਲਈ ਸਮਾਂ ਰਹਿੰਦੇ ਇਸ ਦਾ ਇਲਾਜ ਵੀ ਜ਼ਰੂਰੀ ਹੈ
- ਵਾਲਾਂ ਨੂੰ ਧੋਣ ਤੋਂ ਪਹਿਲਾਂ ਬੁਰੱਸ਼ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਰੁੱਖੇਪਣ ਢਿੱਲਾ ਪੈ ਜਾਵੇ ਅਤੇ ਕੰਘੀ ਨਾਲ ਰੁੱਖੇਪਣ ਕੱਢਿਆ ਜਾ ਸਕੇ ਵਾਲਾਂ ਨੂੰ ਉਂਗਲਾਂ ਦੇ ਪੋਰ ਨਾਲ ਲਗਾਤਾਰ ਮਾਲਸ਼ ਕਰਕੇ ਵੀ ਰੁੱਖੇਪਣ ਨੂੰ ਬਾਹਰ ਕੀਤਾ ਜਾ ਸਕਦਾ ਹੈ ਅਤੇ ਰੁੱਖੇਪਣ ਦਾ ਕੀੜਾ ਵੀ ਮਰ ਜਾਂਦਾ ਹੈ
- ਰੁੱਖੇਪਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕੋਈ ਵੀ ਤੇਲ ਲਾ ਕੇ ਟਾਵਲ ਨਾਲ ਵਾਲਾਂ ਨੂੰ ਭਾਫ ਦਿਓ ਇਸ ਲਈ ਤੌਲੀਏ ਨੂੰ ਗਰਮ ਪਾਣੀ ’ਚ ਡੁਬੋ ਕੇ ਨਿਚੋੜ ਲਓ, ਫਿਰ ਸਿਰ ’ਤੇ ਲਪੇਟੋ ਅਜਿਹਾ ਚਾਰ-ਪੰਜ ਵਾਰ ਕਰੋ ਇਸ ਨਾਲ ਸਿਰ ਦੇ ਖੂਨ ਦਾ ਸੰਚਾਰ ਵਧਦਾ ਹੈ
- ਰੁੱਖੇਪਣ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ’ਚ ਇੱਕ ਚਮਚ ਨਾਰੀਅਲ ਦਾ ਤੇਲ ਅਤੇ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਵਾਲਾਂ ’ਚ ਲਾਉਣ ਦੇ ਇੱਕ ਘੰਟੇ ਬਾਅਦ ਉਨ੍ਹਾਂ ਨੂੰ ਧੋ ਲਓ
- ਰੁੱਖਾਪਣ ਹਟਾਉਣ ਲਈ ਆਲਿਵ ਆਇਲ ’ਚ ਕੁਝ ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਉਸ ਨੂੰ ਵਾਲਾਂ ਦੀਆਂ ਜੜ੍ਹਾਂ ’ਚ ਲਾਓ ਇਸ ਤੋਂ ਬਾਅਦ ਸ਼ੈਂਪੂ ਕਰੋ ਇਸ ਨਾਲ ਵੀ ਰੁੱਖੇਪਣ ਨੂੰ ਹਟਾਉਣ ’ਚ ਸਫਲਤਾ ਮਿਲੇਗੀ
- ਸਰਦੀਆਂ ਦੇ ਮੌਸਮ ’ਚ ਲੋਕ ਖਾਸ ਕਰਕੇ ਮਹਿਲਾਵਾਂ ਵਾਲਾਂ ਨੂੰ ਬਹੁਤ ਹੀ ਘੱਟ ਧੋਂਦੀਆਂ ਹਨ ਇਸ ਮੌਸਮ ’ਚ ਹਫ਼ਤੇ ’ਚ ਘੱਟ ਤੋਂ ਘੱਟ ਦੋ ਵਾਰ ਸ਼ੈਂਪੂ ਜ਼ਰੂਰ ਲਾਓ ਅਤੇ ਕੰਡੀਸ਼ਨਿੰਗ ਵੀ ਕਰੋ ਕੰਡੀਸ਼ਨਰ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਵਾਲਾਂ ’ਚ ਨਮੀ ਰਹਿੰਦੀ ਹੈ ਅਤੇ ਕੰਡੀਸ਼ਨਰ ਉਸ ਨਮੀ ਨੂੰ ਬਣਾਏ ਰੱਖਦਾ ਹੈ ਇਸ ਨਾਲ ਵਾਲਾਂ ’ਚ ਚਮਕ ਆਉਂਦੀ ਹੈ
- ਵਾਲਾਂ ’ਚ ਮਹੀਨੇ ’ਚ ਇੱਕ-ਦੋ ਵਾਰ ਨਿੰਬੂ ਦਾ ਰਸ ਲਾ ਕੇ ਇਸ਼ਨਾਨ ਕਰੋ ਇਸ ਨਾਲ ਵਾਲਾਂ ’ਚ ਸੁੰਦਰਤਾ ਅਤੇ ਮਜ਼ਬੂਤੀ ਆਉਂਦੀ ਹੈ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ
- ਵਾਲਾਂ ਦਾ ਸਮੇਂ ਤੋਂ ਪਹਿਲਾਂ ਪੱਕਣਾ, ਸਫੈਦ ਹੋਣ ਤੋਂ ਬਚਾਉਣ ਲਈ ਇੱਕ ਤਰ੍ਹਾਂ ਦਾ ਸਾਬਣ ਅਤੇ ਇੱਕ ਤਰ੍ਹਾਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਵਾਲ ਸਮੇਂ ਤੋਂ ਪਹਿਲਾਂ ਸਫੈਦ ਨਾ ਹੋ ਸਕਣ
- ਵਾਲਾਂ ’ਚ ਸਮੇਂ-ਸਮੇਂ ’ਤੇ ਮਹਿੰਦੀ ਲਾਉਣ ਨਾਲ ਵਾਲਾਂ ਦੀ ਸੁੰਦਰਤਾ ਅਤੇ ਚਮਕ ਵੀ ਵਧਦੀ ਹੈ
– ਨਰਮਦੇਸ਼ਵਰ ਪ੍ਰਸ਼ਾਦ ਚੌਧਰੀ