ਸਰਕਾਰੀ ਯੋਜਨਾ ਬੁਢਾਪੇ ਦਾ ਸਹਾਰਾ ਕਿਰਤ ਯੋਗੀ ਮਾਨਧਨ ਯੋਜਨਾ Government Scheme Sahara Kirat Yogi Mandhan Yojana for old age
ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਯੋਜਨਾ ਜ਼ਰੀਏ ਤੁਸੀਂ ਹਰ ਮਹੀਨੇ 3 ਹਜ਼ਾਰ ਰੁਪਏ ਪੈਨਸ਼ਨ ਪਾ ਸਕਦੇ ਹੋ ਇਸ ਯੋਜਨਾ ‘ਚ ਕਿਹੜਾ ਵਿਅਕਤੀ ਹਿੱਸਾ ਲੈ ਸਕਦਾ ਹੈ ਪੈਨਸ਼ਨ ਪਾਉਣ ਲਈ ਕਿੰਨੇ ਨਿਵੇਸ਼ ਦੀ ਜ਼ਰੂਰਤ ਹੋਵੇਗੀ ਸਰਕਾਰ ਦਾ ਟੀਚਾ ਕਰੀਬ 42 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦਾ ਹੈ ਜੋ ਲੋਕ ਗੈਰ-ਰਜਿਸਟਰਡ ਖੇਤਰਾਂ ‘ਚ ਕੰਮ ਕਰਦੇ ਹਨ ਉਹ ਇਸ ਯੋਜਨਾ ਤਹਿਤ ਪੈਨਸ਼ਨ ਹਾਸਲ ਕਰ ਸਕਦੇ ਹਨ ਇਸ ‘ਚ ਰੇਹੜੀ ਲਾਉਣ ਵਾਲੇ, ਰਿਕਸ਼ਾ ਚਾਲਕ, ਨਿਰਮਾਣ ਕਾਰਜ ‘ਚ ਲੱਗੇ ਮਜ਼ਦੂਰ ਅਤੇ ਇਸੇ ਤਰ੍ਹਾਂ ਕੰਮ ਕਰਨ ਵਾਲੇ ਕਾਮਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ
Table of Contents
ਕੀ ਹੈ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ?
ਸਰਕਾਰ ਨੇ ਗੈਰ-ਰਜਿਸਟਰਡ ਖੇਤਰ ‘ਚ ਕੰਮ ਕਰਨ ਵਾਲਿਆਂ ਲਈ ਇਹ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਤਹਿਤ ਨਿਵੇਸ਼ਕ ਨੂੰ ਹਰ ਮਹੀਨੇ ਕੁਝ ਰਾਸ਼ੀ ਨਿਵੇਸ਼ ਕਰਨੀ ਹੋਵੇਗੀ ਸਰਕਾਰ ਇਸ ਯੋਜਨਾ ਜ਼ਰੀਏ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਨਿਵੇਸ਼ਕ ਨੂੰ ਹਰ ਮਹੀਨੇ 3 ਹਜ਼ਾਰ ਰੁਪਏ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਇਸ ਯੋਜਨਾ ਜ਼ਰੀਏ ਨਿਵੇਸ਼ਕ ਨੂੰ ਪੈਨਸ਼ਨ ਜੀਵਨ ਭਰ ਮਿਲੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ‘ਚ ਤੁਸੀਂ ਜਿੰਨਾ ਯੋਗਦਾਨ ਕਰਦੇ ਹੋ, ਸਰਕਾਰ ਵੀ ਤੁਹਾਡੇ ਅਕਾਊਂਟ ‘ਚ ਓਨਾ ਹੀ ਯੋਗਦਾਨ ਕਰਦੀ ਹੈ
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਦੀਆਂ ਖਾਸ ਗੱਲਾਂ:
-60 ਸਾਲ ਦੀ ਉਮਰ ਤੱਕ ਯੋਗਦਾਨ ਕਰਨਾ ਹੋਵੇਗਾ, ਸਰਕਾਰ ਵੀ ਓਨਾ ਹੀ ਯੋਗਦਾਨ ਕਰੇਗੀ
-60 ਸਾਲ ਪੂਰੇ ਹੋਣ ‘ਤੇ 3 ਹਜ਼ਾਰ ਰੁਪਏ ਦੀ ਪੈਨਸ਼ਨ ਉਮਰਭਰ ਮਿਲਣੀ ਸ਼ੁਰੂ ਹੋ ਜਾਵੇਗੀ
-ਤੁਹਾਡੀ ਮੌਤ ਤੋਂ ਬਾਅਦ ਪਤਨੀ ਨੂੰ ਉਮਰਭਰ ਅੱਧੀ ਪੈਨਸ਼ਨ ਡੇਢ ਹਜ਼ਾਰ ਰੁਪਏ ਮਿਲੇਗੀ
-ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੋਈ ਪੈਨਸ਼ਨ ਜਾਂ ਇੱਕ-ਮੁਸ਼ਤ ਰਾਸ਼ੀ ਦੀ ਸੁਵਿਧਾ ਨਹੀਂ
ਯੋਜਨਾ ਦਾ ਲਾਭ ਲੈਣ ਲਈ ਜ਼ਰੂਰੀ ਦਸਤਾਵੇਜ਼:
-ਖਾਤਾ ਖੋਲ੍ਹਣ ਸਮੇਂ ਤੁਹਾਡੀ ਉਮਰ 18 ਤੋਂ 40 ਸਾਲ ‘ਚ ਹੋਣੀ ਚਾਹੀਦੀ ਹੈ
-ਤੁਹਾਡੀ ਮਹੀਨੇ ਦੀ ਆਮਦਨ 15 ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ
-ਸਭ ਤੋਂ ਵੱਡੀ ਸ਼ਰਤ ਤੁਸੀਂ ਇਨਕਮ ਪੇਅਰਸ ਜਾਂ ਕਰਦਾਤਾ ਨਹੀਂ ਹੋਣੇ ਚਾਹੀਦੇ ਹੋ
-ਪਾਤਰ ਵਿਅਕਤੀ ਈਪੀਐੱਫ, ਐੱਨਪੀਐੱਸ ਅਤੇ ਈਐੱਸਆਈਸੀ ਅਧੀਨ ਕਵਰ ਨਹੀਂ ਹੋਣਾ ਚਾਹੀਦਾ ਹੈ
-ਵਿਅਕਤੀ ਦੇ ਕੋਲ ਮੋਬਾਇਲ ਫੋਨ, ਆਧਾਰ ਸੰਖਿਆ ਹੋਣਾ
ਜ਼ਰੂਰੀ ਹੈ
-ਯੋਜਨਾ ਲਈ ਬੱਚਤ ਖਾਤਾ ਵੀ ਜ਼ਰੂਰੀ ਹੈ
ਮਾਨਧਨ ਯੋਜਨਾ ‘ਚ ਕਿੰਨੇ ਨਿਵੇਸ਼ ਦੀ ਜ਼ਰੂਰਤ:
-ਤੁਸੀਂ 18 ਸਾਲ ਦੇ ਹੋ, ਤਾਂ 60 ਸਾਲ ਦੀ ਉਮਰ ਤੋਂ 3 ਹਜ਼ਾਰ ਰੁਪਏ ਪੈਨਸ਼ਨ ਲਈ ਹਰ ਮਹੀਨੇ 55 ਰੁਪਏ ਨਿਵੇਸ਼ ਜ਼ਰੂਰੀ
-ਜੇਕਰ ਤੁਸੀਂ 29 ਸਾਲ ਦੇ ਹੋ, ਤਾਂ 60 ਸਾਲ ਦੀ ਉਮਰ ਤੋਂ 3 ਹਜ਼ਾਰ ਰੁਪਏ ਪੈਨਸ਼ਨ ਦੇ ਹਰ ਮਹੀਨੇ 100 ਰੁਪਏ ਦਾ ਨਿਵੇਸ਼
-ਤੁਸੀਂ 40 ਸਾਲ ਦੇ ਹੋ, ਤਾਂ 60 ਸਾਲ ਦੀ ਉਮਰ ਤੋਂ 3 ਹਜ਼ਾਰ ਰੁਪਏ ਪੈਨਸ਼ਨ ਲਈ ਹਰ ਮਹੀਨੇ 200 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ
ਟੋਲ ਫ੍ਰੀ ਨੰਬਰ ‘ਤੇ ਲਓ ਜਾਣਕਾਰੀ:
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਯੋਜਨਾ ਦਾ ਲਾਭ ਅਸਾਨੀ ਨਾਲ ਮਿਲ ਸਕੇ, ਇਸ ਦੇ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ ਟੋਲ ਫ੍ਰੀ ਨੰਬਰ 18002676888 ‘ਤੇ ਗੱਲ ਕਰਕੇ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ ਕੇਂਦਰ ਸਰਕਾਰ ਨੇ ਯੋਜਨਾ ਲਈ ਕਿਰਤ ਵਿਭਾਗ ਦੇ ਦਫ਼ਤਰ, ਐੱਲਆਈਸੀ, ਈਪੀਐੱਫਓ ਨੂੰ ਮਜ਼ਦੂਰੀ ਸਹੂਲਤ ਕੇਂਦਰ ਬਣਾਇਆ ਹੈ ਇਨ੍ਹਾਂ ਦਫ਼ਤਰਾਂ ‘ਚ ਵੀ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਸਕੀਮ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ
ਕਿਸ ਉਮਰ ਦੇ ਲੋਕ ਲੈ ਸਕਦੇ ਹਨ ਫਾਇਦਾ:
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਸਕੀਮ ਨਾਲ ਜੇਕਰ ਕੋਈ ਜੁੜਨਾ ਚਾਹੁੰਦਾ ਹੈ ਤਾਂ ਉਸ ਦੀ ਉਮਰ 40 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਗੈਰ-ਰਜਿਸਟਰਡ ਖੇਤਰ ਦੇ ਅਜਿਹੇ ਕਾਮਿਆਂ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਯੋਜਨਾ ਤਹਿਤ 3000 ਰੁਪਏ ਦੀ ਪੈਨਸ਼ਨ ਮਿਲੇਗੀ ਜੇਕਰ ਪੈਨਸ਼ਨ ਯੋਜਨਾ ਦਾ ਲਾਭ ਲੈਣ ਵਾਲਿਆਂ ‘ਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਉਸ ਦੀ ਪੈਨਸ਼ਨ ਨਹੀਂ ਮਿਲ ਸਕੇਗੀ ਇਸ ਯੋਜਨਾ ਨਾਲ ਜੁੜਨ ਵਾਲੇ ਵਿਅਕਤੀ ਦੀ ਮਹੀਨੇ ‘ਚ ਆਮਦਨੀ 15 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ
55 ਰੁਪਏ ਮਹੀਨੇ ਦਾ ਦੇਣਾ ਹੋਵੇਗਾ ਯੋਗਦਾਨ:
ਗੈਰ-ਰਜਿਸਟਰਡ ਖੇਤਰ ਦੇ ਕਾਮੇ ਜੇਕਰ ਇਸ ਯੋਜਨਾ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਲਈ ਇੱਕ ਨਿਸ਼ਚਿਤ ਯੋਗਦਾਨ ਦੇਣਾ ਹੋਵੇਗਾ ਜੇਕਰ ਕੋਈ 18 ਸਾਲ ਦਾ ਕਾਮਾ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਸਕੀਮ ਨਾਲ ਜੁੜਨਾ ਚਾਹੁੰਦਾ ਹੈ, ਤਾਂ ਉਸ ਨੂੰ ਹਰ ਮਹੀਨੇ 55 ਰੁਪਏ ਦਾ ਯੋਗਦਾਨ ਆਪਣੇ ਵੱਲੋਂ ਕਰਨਾ ਹੋਵੇਗਾ ਪਰ ਜੇਕਰ ਕਿਸੇ ਦੀ ਉਮਰ 40 ਸਾਲ ਹੈ ਤਾਂ ਉਸ ਨੂੰ ਹਰ ਮਹੀਨੇ 200 ਰੁਪਏ ਦਾ ਯੋਗਦਾਨ ਕਰਨਾ ਹੋਵੇਗਾ ਇਸ ਯੋਜਨਾ ਨਾਲ ਜੁੜਨ ਤੋਂ ਬਾਅਦ ਜਿਵੇਂ ਹੀ ਕਾਮੇ ਦੀ ਉਮਰ 60 ਸਾਲ ਦੀ ਹੋਵੇਗੀ ਉਸ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਹ ਪੈਨਸ਼ਨ 3000 ਰੁਪਏ ਮਹੀਨੇ ਦੀ ਹੋਵੇਗੀ ਜਿੱਥੋਂ ਤੱਕ ਸਰਕਾਰ ਦੇ ਯੋਗਦਾਨ ਦਾ ਸਵਾਲ ਹੈ, ਤਾਂ ਸਰਕਾਰ ਕਾਮੇ ਦੇ ਬਰਾਬਰ ਹੀ ਯੋਗਦਾਨ ਹਰ ਮਹੀਨੇ ਕਰੇਗੀ
ਇੰਜ ਹੋਵੇਗਾ ਰਜਿਸਟ੍ਰੇਸ਼ਨ:
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ (ਪੰਜੀਕਰਣ) ਕਰਾਉਣਾ ਹੋਵੇਗਾ ਇਹ ਰਜਿਸਟ੍ਰੇਸ਼ਨ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਜ਼ਰੀਏ ਨਾਲ ਕਰਾਇਆ ਜਾ ਸਕਦਾ ਹੈ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਇੱਕ ਵੈੱਬ ਪੋਰਟਲ ਤਿਆਰ ਕੀਤਾ ਹੈ ਕਾੱਮਨ ਸਰਵਿਸ ਸੈਂਟਰ (ਸੀਐੱਸਸੀ) ਕੇਂਦਰਾਂ ਦੇ ਸੰਚਾਲਕ ਇਸ ਪੋਰਟਲ ‘ਤੇ ਹੀ ਕਾਮਿਆਂ ਦਾ ਰਜਿਸਟ੍ਰੇਸ਼ਨ ਕਰਨਗੇ ਇਹ ਰਜਿਸਟ੍ਰੇਸ਼ਨ ਹੀ ਕੰਗਮਾਰਾਂ ਭਾਵ ਕਾਮਿਆਂ ਦਾ ਬਿਨੈ ਮੰਨਿਆ ਜਾਵੇਗਾ ਇਸ ਯੋਜਨਾ ਦਾ ਲਾਭ ਲੈਣ ਲਈ ਕਿਰਤ ਵਿਭਾਗ ‘ਚ ਅਲੱਗ ਤੋਂ ਬਿਨੈ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਵਾਰ ਰਜਿਸਟ੍ਰੇਸ਼ਨ ਹੁੰਦੇ ਹੀ ਸਾਰੀ ਜਾਣਕਾਰੀ ਆੱਨ-ਲਾਇਨ ਜ਼ਰੀਏ ਭਾਰਤ ਸਰਕਾਰ ਕੋਲ ਚਲੀ ਜਾਵੇਗੀ
ਯੋਜਨਾ ਦੇ ਲਾਭ ਲਈ ਇਹ ਹੋਵੇਗੀ ਪ੍ਰਕਿਰਿਆ:
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਕੰਮਗਾਰਾਂ ਜਾਂ ਮਜ਼ਦੂਰਾਂ ਨੂੰ ਕੁਝ ਦਸਤਾਵੇਜ਼ ਦੇਣੇ ਹੋਣਗੇ ਇਨ੍ਹਾਂ ‘ਚ ਆਧਾਰ ਕਾਰਡ ਤੋਂ ਇਲਾਵਾ ਬੱਚਤ ਜਾਂ ਜਨਧਨ ਬੈਂਕ ਖਾਤੇ ਦੀ ਪਾਸਬੁੱਕ ਅਤੇ ਮੋਬਾਇਲ ਨੰਬਰ ਦੱਸਣਾ ਹੋਵੇਗਾ ਇਸ ਤੋਂ ਇਲਾਵਾ ਇੱਕ ਸਹਿਮਤੀ ਪੱਤਰ ਦੇਣਾ ਹੋਵੇਗਾ ਇਸ ਸਹਿਮਤੀ ਪੱਤਰ ਤੋਂ ਬਾਅਦ ਹੀ ਰਜਿਸਟਰਡ ਹੋਵੇਗਾ ਬਾਅਦ ‘ਚ ਇਹ ਸਹਿਮਤੀ ਪੱਤਰ ਉਸ ਬੈਂਕ ਦੀ ਸ਼ਾਖਾ ‘ਚ ਵੀ ਦੇਣਾ ਹੋਵੇਗਾ, ਜਿਸ ‘ਚ ਮਜ਼ਦੂਰ ਦਾ ਬੈਂਕ ਖਾਤਾ ਹੋਵੇਗਾ ਇਸ ਤੋਂ ਬਾਅਦ ਬੈਂਕ ਮਜ਼ਦੂਰਾਂ ਦੇ ਖਾਤੇ ਤੋਂ ਪੈਸੇ ਕੱਟ ਕੇ ਪੈਨਸ਼ਨ ਸਕੀਮ ‘ਚ ਅੰਸ਼ਦਾਨ ਦੇ ਰੂਪ ‘ਚ ਜਮ੍ਹਾ ਕਰ ਦੇਵੇਗੀ
ਯੋਜਨਾ ਨਾਲ ਜੁੜੀਆਂ ਇਨ੍ਹਾਂ ਗੱਲਾਂ ਨੂੰ ਜਾਣਨਾ ਵੀ ਜ਼ਰੂਰੀ:
- ਪਹਿਲਾਂ ਤੋਂ ਹੀ ਕੇਂਦਰ ਸਰਕਾਰ ਦੀ ਮੱਦਦ ਵਾਲੀ ਕਿਸੇ ਹੋਰ ਪੈਨਸ਼ਨ ਸਕੀਮ ਦਾ ਮੈਂਬਰ ਹੋਣ ‘ਤੇ ਵਰਕਰ ਮਾਨਧਨ ਯੋਜਨਾ ਲਈ ਪਾਤਰ ਨਹੀਂ ਹੋਵੇਗਾ
- ਆਪਣੇ ਹਿੱਸੇ ਦਾ ਯੋਗਦਾਨ ਕਰਨ ‘ਚ ਖੁੰਝ ਜਾਣ ‘ਤੇ ਪਾਤਰ ਮੈਂਬਰ ਨੂੰ ਵਿਆਜ਼ ਦੇ ਨਾਲ ਬਕਾਏ ਦਾ ਭੁਗਤਾਨ ਕਰਕੇ ਕੰਟ੍ਰੀਬਿਊਸ਼ਨ ਨੂੰ ਨਿਯਮਤ ਕਰਨ ਦੀ ਆਗਿਆ ਹੋਵੇਗੀ ਇਹ ਵਿਆਜ਼ ਸਰਕਾਰ ਤੈਅ ਕਰੇਗੀ
- ਜੇਕਰ ਵਿਅਕਤੀ ਜੁੜਨ ਦੀ ਤਾਰੀਖ ਤੋਂ 10 ਸਾਲ ਦੇ ਅੰਦਰ ਸਕੀਮ ਤੋਂ ਨਿਕਲਣ ਦਾ ਇਛੁੱਕ ਹੈ ਤਾਂ ਸਿਰਫ਼ ਉਸ ਦੇ ਹਿੱਸੇ ਦਾ ਯੋਗਦਾਨ ਸੇਵਿੰਗ ਬੈਂਕ ਦੀ ਵਿਆਜ ਦਰ ‘ਤੇ ਉਸ ਨੂੰ ਵਾਪਸ ਕੀਤਾ ਜਾਵੇਗਾ
- ਜੇਕਰ ਵਿਅਕਤੀ ਸਕੀਮ ਤੋਂ 10 ਸਾਲ ਬਾਅਦ ਪਰ 60 ਸਾਲ ਦੀ ਉਮਰ ਤੋਂ ਪਹਿਲਾਂ ਨਿਕਲਦਾ ਹੈ ਤਾਂ ਉਸ ਨੂੰ ਪੈਨਸ਼ਨ ਸਕੀਮ ‘ਚ ਕਮਾਏ ਗਏ ਮੂਲ ਵਿਆਜ ਦੇ ਨਾਲ ਉਸਦੇ ਹਿੱਸੇ ਦਾ ਯੋਗਦਾਨ ਵਾਪਸ ਕੀਤਾ ਜਾਵੇਗਾ
- ਕਿਸੇ ਕਾਰਨ ਤੋਂ ਮੈਂਬਰ ਦੀ ਮੌਤ ਹੋ ਜਾਣ ‘ਤੇ ਜੀਵਨਸਾਥੀ ਕੋਲ ਸਕੀਮ ਨੂੰ ਚਲਾਉਣ ਦਾ ਬਦਲ ਹੋਵੇਗਾ ਇਸ ਦੇ ਲਈ ਉਸ ਨੂੰ ਨਿਯਮਿਤ ਯੋਗਦਾਨ ਕਰਨਾ ਹੋਵੇਗਾ
- ਵਿਅਕਤੀ ਅਤੇ ਉਸ ਦੇ ਜੀਵਨਸਾਥੀ ਦੀ ਮੌਤ ਹੋਣ ਦੀ ਹਾਲਤ ‘ਚ ਰਕਮ ਨੂੰ ਵਾਪਸ ਫੰਡ ‘ਚ ਕ੍ਰੈਡਿਟ ਕਰ ਦਿੱਤਾ ਜਾਵੇਗਾ
- ਜੇਕਰ ਵਿਅਕਤੀ 60 ਸਾਲ ਦੀ ਉਮਰ ਤੋਂ ਪਹਿਲਾਂ ਅਸਥਾਈ ਰੂਪ ਤੋਂ ਵਿਕਲਾਂਗ ਹੋ ਜਾਂਦਾ ਹੈ ਅਤੇ ਸਕੀਮ ‘ਚ ਯੋਗਦਾਨ ਕਰਨ ‘ਚ ਸਮਰੱਥ ਹੈ ਤਾਂ ਉਸ ਦੇ ਕੋਲ ਸਕੀਮ ਦੇ ਮੂਲ ਵਿਆਜ ਦੇ ਨਾਲ ਆਪਣੇ ਹਿੱਸੇ ਦਾ ਯੋਗਦਾਨ ਲੈ ਕੇ ਸਕੀਮ ਤੋਂ ਨਿਕਲਣ ਦਾ ਬਦਲ ਹੋਵੇਗਾ
- ਉਨ੍ਹਾਂ ਸਾਲਾਂ ਦੌਰਾਨ ਜਦੋਂ ਵਿਅਕਤੀ ਨੂੰ ਪੈਨਸ਼ਨ ਮਿਲੇਗੀ, ਉਦੋਂ ਜੀਵਨਸਾਥੀ ਨੂੰ ਉਸ ‘ਚੋਂ 50 ਫੀਸਦੀ ਲੈਣ ਦਾ ਹੱਕ ਹੋਵੇਗਾ ਵਿਅਕਤੀ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਪੈਨਸ਼ਨ ਬੈਨੀਫਿਟ ਲੈਣ ਦਾ ਹੱਕ ਨਹੀਂ ਹੋਵੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.