leaving your job

ਨੌਕਰੀ ਛੱਡਦੇ ਸਮੇਂ ਨਾ ਕਰੋ ਇਹ ਗਲਤੀਆਂ ਕਈ ਕਰੀਅਰ ਗ੍ਰੋਥ ਲਈ ਤਾਂ ਕਈ ਵਾਰ ਚੰਗਾ ਮੌਕਾ ਮਿਲਣ ਨਾਲ ਜਾਂ ਕਈ ਵਾਰ ਪੁਰਾਣੀ ਕੰਪਨੀ ’ਚ ਆ ਰਹੀਆਂ ਦਿੱਕਤਾਂ ਦੀ ਵਜ੍ਹਾ ਨਾਲ ਲੋਕ ਨੌਕਰੀ ਬਦਲਦੇ ਹਨ ਨੌਕਰੀ ਛੱਡਣ ਜਾਂ ਬਦਲਣ ਦੇ ਕਈ ਕਾਰਨ ਹੁੰਦੇ ਹਨ ਪਰ ਤੁਹਾਡੇ ਜੀਵਨ ’ਚ ਜਦੋਂ ਇਹ ਮੌਕਾ ਆਵੇ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਕੁਝ ਗਲਤੀਆਂ ਹਨ ਜੋ ਤੁਹਾਨੂੰ ਨੌਕਰੀ ਛੱਡਣ ਤੋਂ ਪਹਿਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਕੁਝ ਤਿਆਰੀਆਂ ਜੋ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਹਨ ਜੇਕਰ ਪਹਿਲਾਂ ਤੋਂ ਫਾਈਨੈਨਸ਼ੀਅਲ ਪਲਾਨਿੰਗ ਕੀਤੀ ਜਾਵੇ ਤਾਂ ਨੌਕਰੀ ਜਾਣ ਅਤੇ ਦੂਜੀ ਨੌਕਰੀ ਮਿਲਣ ਦੇ ਸਮੇਂ ਦਰਮਿਆਨ ਤੁਸੀਂ ਚੁਣੌਤੀਆਂ ਨੂੰ ਘੱਟ ਕਰ ਸਕਦੇ ਹੋ ਪਰਿਵਾਰ ਨੂੰ ਵੀ ਤਨਾਅ ਤੋਂ ਦੂਰ ਰੱਖ ਸਕਦੇ ਹੋ

ਐਮਰਜੈਂਸੀ ਫੰਡ ਬਣਾਓ:

ਨੌਕਰੀਪੇਸ਼ਾ ਲੋਕਾ ਨੂੰ ਹਮੇਸ਼ਾ ਇੱਕ ਐਮਰਜੈਂਸੀ ਫੰਡ ਰੱਖਣਾ ਚਾਹੀਦਾ ਹੈ ਇਸਦੇ ਲਈ ਤਨਖਾਹ ’ਚੋਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਸੇਵਿੰਗ ਅਕਾਊਂਟ ’ਚ ਜਮ੍ਹਾ ਕਰੋ 6-12 ਮਹੀਨਿਆਂ ਦੇ ਖਰਚ ਦੇ ਬਰਾਬਰ ਰਕਮ ਜਮ੍ਹਾ ਹੋ ਜਾਣ ’ਤੇ ਉਸਨੂੰ ਲਿਕਵਿਡ ਫੰਡ ਜਾਂ ਬੈਂਕ ਐੱਫਡੀ ’ਚ ਪਾ ਸਕਦੇ ਹੋ ਇਸਦਾ ਇਸਤੇਮਾਲ ਸਿਰਫ ਐਮਰਜੈਂਸੀ ਸਥਿਤੀ ’ਚ ਹੀ ਕਰੋ

ਪਰਸਨਲ ਹੈਲਥ ਇੰਸ਼ਯੋਰੈਂਸ ਲਓ:

ਨੌਕਰੀ ਜਾਣ ’ਤੇ ਕੰਪਨੀ ਦਾ ਹੈਲਥ ਇੰਸ਼ਯੋਰੈਂਸ ਬੰਦ ਹੋ ਜਾਂਦਾ ਹੈ, ਪਰ ਮੈਡੀਕਲ ਐਮਰਜੈਂਸੀ ਕਦੇ ਵੀ ਆ ਸਕਦੀ ਹੈ ਅਜਿਹੀ ਸਥਿਤੀ ਤੁਹਾਡੇ ਸੰਕਟ ਨੂੰ ਹੋਰ ਵਧਾ ਸਕਦੀ ਹੈ ਤੁਹਾਡੀ ਬੱਚਤ ਨੂੰ ਨਿਗਲ ਸਕਦੀ ਹੈ ਇਸ ਲਈ ਪਰਸਨਲ ਫੈਮਿਲੀ ਫਲੋਟਰ ਹੈਲਥ ਇੰਸ਼ਯੋਰੈਂਸ ਪਾੱਲਿਸੀ ਹੋਣੀ ਚਾਹੀਦੀ ਹੈ

Also Read:  ਦੇਸ਼ ਦਾ ਪਹਿਲਾ ਡਿਜ਼ੀਟਲ ਬਜ਼ਟ ਆਮ ਬਜ਼ਟ-2021

ਪੋਰਟਫੋਲਿਓ ਬਣਾਓ:

ਨਿਵੇਸ਼ ਪੋਰਟਫੋਲਿਓ ’ਚ ਵਿਵਧਤਾ ਬਣਾਏ ਰੱਖੋ ਇਸ ’ਚ ਇਕਵਟੀ, ਗੋਲਡ, ਬਾਂਡ, ਰੀਅਲ, ਐਸਟੇਟ ਵਰਗੇ ਵੱਖ-ਵੱਖ ਐਸੇਟ ਜੋੜੋ ਇਸ ਨਾਲ ਕਿਸੇ ਇੱਕ ਐਸੇਟ ਕਲਾਸ ’ਚ ਗਿਰਾਵਟ ਆਉਣ ’ਤੇ ਦੂਜੀ ’ਚ ਤੇਜ਼ੀ ਦਾ ਲਾਭ ਮਿਲੇਗਾ ਬਜ਼ਾਰ ਡਿੱਗਣ ’ਤੇ ਆਮ ਤੌਰ ’ਤੇ ਸੋਨੇ ਦੀ ਕੀਮਤ ਵਧਦੀ ਹੈ ਜ਼ਰੂਰਤ ’ਤੇ ਡੇਟ ਜਾਂ ਗੋਲਡ ’ਚ ਨਿਵੇਸ਼ ਰਿਡੀਮ ਕਰ ਸਕਦੇ ਹੋ

ਪਹਿਲਾਂ ਬਚਾਓ, ਫਿਰ ਖਰਚ ਕਰੋ:

ਗੋਲਡਨ ਰੂਲ ਹੈ ਕਿ ਸੈਲਰੀ ਮਿਲਦੇ ਹੀ ਬੱਚਤ ਜਾਂ ਨਿਵੇਸ਼ ਦੀ ਰਕਮ ਸਭ ਤੋਂ ਪਹਿਲਾਂ ਅਲੱਗ ਕੱਢੋ ਫਿਰ ਬਚੀ ਹੋਈ ਰਕਮ ਖਰਚ ਕਰੋ ਪਹਿਲਾਂ ਖਰਚ ਕਰਨਾ ਅਤੇ ਬਚੇ ਹੋਏ ਪੈਸੇ ਨਿਵੇਸ਼ ਕਰਨ ਦੀ ਰਣਨੀਤੀ ਚੰਗੀ ਨਹੀਂ ਹੈ ਸੈਲਰੀ ਦੇ 20 ਪ੍ਰਤੀਸ਼ਤ ਹਿੱਸੇ ਦਾ ਨਿਵੇਸ਼ ਤੈਅ ਕਰੋ

ਨੌਕਰੀ ਜਾਣ ’ਤੇ ਇਹ ਕਰੋ

ਕੈਸ਼ ਲਈ ਰੋਕ ਸਕਦੇ ਹੋ ਐੱਸਆਈਪੀ

ਨੌਕਰੀ ਜਾਣ ਨਾਲ ਨਿਯਮਤ ਆਮਦਨ ਬੰਦ ਹੋਣ ’ਤੇ  ਸਭ ਤੋਂ ਪਹਿਲਾਂ ਐੱਸਆਈਪੀ ਨਿਵੇਸ਼ ਰੋਕੋ ਐੱਸਆੲਪੀ ਦੇ ਜ਼ਰੀਏ ਜਮ੍ਹਾ ਹੋਈ ਰਕਮ ਨੂੰ ਕਿਸੇ ਫਿਕਸਡ ਇਨਕਮ ਪਲਾਨ ’ਚ ਨਿਵੇਸ਼ ਕਰੋ ਇਸ ਨਾਲ ਤੁਹਾਨੂੰ ਨਿਯਮਤ ਮਹੀਨੇ ਦੀ ਆਮਦਨ ਹੋਵੇਗੀ ਲੰਬੇ ਸਮੇਂ ਤੱਕ ਨੌਕਰੀ ਮਿਲਣਾ ਤੈਅ ਨਾ ਹੋਵੇ ਤਾਂ ਤੁਸੀਂ ਆਪਣੇ ਪੋਰਟਫੋਲਿਓ ਦੇ ਇਕਵਿਟੀ ਕੰਪੋਨੈਂਟ ਨੂੰ ਹੌਲੀ-ਹੌਲੀ ਸੁਰੱਖਿਅਤ ਨਿਵੇਸ਼ ’ਚ ਤਬਦੀਲ ਕਰ ਸਕਦੇ ਹੋ

ਜ਼ਰੂਰੀ, ਗੈਰ ਜ਼ਰੂਰੀ ਖਰਚਿਆਂ ਦੀ ਲਿਸਟ ਬਣਾਓ

ਜ਼ਰੂਰੀ ਖਰਚਿਆਂ ਦੀ ਲਿਸਟ ਬਣਾਓ ਇਸ ’ਚ ਘਰ ਦਾ ਕਿਰਾਇਆ, ਈਐੱਮਆਈ, ਸਕੂਲ ਫੀਸ, ਬਿਜਲੀ, ਪਾਣੀ, ਕਰਿਆਨੇ ਦਾ ਸਮਾਨ ਸ਼ਾਮਲ ਹੈ ਸਿਰਫ ਇਨ੍ਹਾਂ ’ਤੇ ਖਰਚ ਕਰੋ ਗੈਰ-ਜ਼ਰੂਰੀ ਖਰਚਿਆਂ ਦੀ ਲਿਸਟ ਤਿਆਰ ਕਰੋ ਓਟੀਟੀ, ਜਿੰਮ ਮੈਂਬਰਸ਼ਿਪ, ਰੈਸਟੋਰੈਂਟ ’ਚ ਡਿਨਰ ਆਦਿ ਅਜਿਹੇ ਖਰਚੇ ਹਨ, ਜਿਨ੍ਹਾਂ ਨੂੰ ਬੰਦ ਕੀਤਾ ਜਾ ਸਕਦਾ ਹੈ

ਆਪਣੇ ਫੈਸਲੇ ’ਤੇ ਫਿਰ ਤੋਂ ਵਿਚਾਰ ਕਰੋ

ਮੰਨ ਲਓ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀਂ ਆਰਥਿਕ ਦ੍ਰਿਸ਼ਟੀ ਨਾਲ ਤਿਆਰ ਨਹੀਂ ਹੋ ਅਤੇ ਇਸ ਸਮੇਂ ਨੌਕਰੀ ਛੱਡਣਾ ਠੀਕ ਨਹੀਂ ਵੀ ਹੋ ਸਕਦਾ ਹੈ ਤੁਸੀਂ ਆਪਣੀ ਨੌਕਰੀ ਜਾਂ ਕੰਮ ਨਾਲ ਜੁੜੀਆਂ ਪ੍ਰੇਸ਼ਾਨੀਆਂ ਬਾਰੇ ਆਪਣੇ ਐੱਚਆਰ ਨਾਲ ਗੱਲ ਕਰਕੇ ਦੇਖ ਸਕਦੇ ਹੋ ਕਿ ਉਹ ਤੁਹਾਨੂੰ ਬਰਕਰਾਰ ਰੱਖਣ ਲਈ ਤੁਹਾਡੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢ ਸਕਦੇ ਹਨ ਜਾਂ ਨਹੀਂ

Also Read:  ਟ੍ਰੈਡਮਿੱਲ ’ਤੇ ਦੌੜਨ ਦਾ ਪੂਰਾ ਲਾਹਾ ਲੈਣਾ ਹੋਵੇ ਤਾਂ