ਟੀਚੇ ਨੂੰ ਵਾਰ-ਵਾਰ ਨਾ ਬਦਲੋ

ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ਵਿਅਕਤੀ ਆਪਣੇ ਵੱਲੋਂ ਤੈਅ ਟੀਚੇ ’ਤੇ ਅਡੋਲ ਨਹੀਂ ਰਹਿ ਪਾਉਂਦੇ ਹਨ ਉਹ ਟੀਚੇ ਨੂੰ ਵਾਰ-ਵਾਰ ਆਪਣੀ ਸੁਵਿਧਾ ਅਨੁਸਾਰ ਬਦਲਦੇ ਰਹਿੰਦੇ ਹਨ ਇਸ ਨਾਲ ਟੀਚੇ ਦੀ ਪ੍ਰਾਪਤੀ ’ਚ ਲੱਗਾ ਆਤਮਬਲ ਵੀ ਡੋਲਣ ਲੱਗਦਾ ਹੈ

ਅਜਿਹੇ ਰੁਝਾਨ ਵਾਲੇ ਲੋਕਾਂ ਨੂੰ ਜੀਵਨ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਰ-ਵਾਰ ਟੀਚੇ ਬਦਲਣ ਦੇ ਰੁਝਾਨ ਕਾਰਨ ਉਨ੍ਹਾਂ ਨੂੰ ਕਦਮ-ਕਦਮ ’ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਤੀਜੇ ਵਜੋਂ ਉਹ ਕਿਸੇ ਵੀ ਖੇਤਰ ’ਚ ਸਫਲ ਨਹੀਂ ਹੁੰਦੇ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਤੈਅ ਟੀਚੇ ਨੂੰ ਪਾਉਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਵਾਰ-ਵਾਰ ਟੀਚਾ ਬਦਲਣ ਨਾਲ ਜੋ ਮਿਹਨਤ, ਊਰਜਾ, ਸਮਾਂ, ਸ਼ਕਤੀ ਪਹਿਲਾਂ ਕੰਮ ’ਚ ਲਾਈ ਸੀ, ਉਹ ਬੇਕਾਰ ਹੋ ਜਾਂਦੀ ਹੈ ਅਤੇ ਨਵੇਂ ਕੰਮ ਲਈ ਫਿਰ ਨਵੇਂ ਸਿਰੇ ਤੋਂ ਓਨੀ ਹੀ ਮਿਹਨਤ, ਊਰਜਾ, ਸਮਾਂ ਤੇ ਸ਼ਕਤੀ ਲਾਉਣੀ ਪੈਂਦੀ ਹੈ

ਟੀਚੇ ਨੂੰ ਤੈਅ ਕਰਦੇ ਸਮੇਂ ਧਿਆਨ ਆਪਣੀ ਯੋਗਤਾ, ਸਮਰੱਥਾ ਅਤੇ ਰੁਚੀ ’ਤੇ ਦਿਓ ਅਜਿਹਾ ਨਾ ਹੋਵੇ ਕਿ ਤੁਹਾਡੀ ਸਮਰੱਥਾ ਅਤੇ ਯੋਗਤਾ ਤਾਂ ਟੀਚੇ ਦੇ ਅਨੁਸਾਰ ਹੋਵੇ ਪਰ ਤੁਹਾਡੀ ਰੁਚੀ ਟੀਚੇ ਪ੍ਰਤੀ ਨਾ ਹੋਵੇ ਕਿਉਂਕਿ ਅਜਿਹੀ ਸਥਿਤੀ ’ਚ ਟੀਚੇ ਨੂੰ ਪਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ

ਟੀਚਾ ਸੋਚ-ਸਮਝ ਕੇ ਤੈਅ ਕਰੋ ਟੀਚਾ ਤੈਅ ਕਰਨ ਤੋਂ ਪਹਿਲਾਂ ਖੁਦ ਨੂੰ ਜਾਂਚ-ਪਰਖ ਲਓ ਆਪਣੀ ਯੋਗਤਾ, ਸਮਰੱਥਾ ਅਤੇ ਰੁਚੀ ’ਤੇ ਵਿਚਾਰ ਕਰ ਲਓ ਨਾ ਕਿ ਕਿਸੇ ਦੇ ਦਬਾਅ, ਭਰਮ ਜਾਂ ਦੇਖਾ-ਦੇਖੀ ’ਚ ਟੀਚਾ ਤੈਅ ਕਰੋ ਟੀਚਾ ਤੈਅ ਕਰਨ ਤੋਂ ਬਾਅਦ ਉਸਦੇ ਪ੍ਰਤੀ ਸਮੱਰਪਣ ਵੀ ਬਹੁਤ ਮਾਇਨੇ ਰੱਖਦਾ ਹੈ ਬਿਨਾਂ ਸਮੱਰਪਣ ਦੇ ਟੀਚੇ ਨੂੰ ਪਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਟੀਚਾ ਤੈਅ ਕਰਨ ’ਚ ਆਤਮਬਲ ਅਤੇ ਆਤਮ-ਵਿਸ਼ਵਾਸ ਦੀ ਅਹਿਮ ਭੂਮਿਕਾ ਹੁੰਦੀ ਹੈ ਆਤਮ-ਵਿਸ਼ਵਾਸ ਦੀ ਕਮੀ ’ਚ ਸਫ਼ਲਤਾ ਸ਼ੱਕੀ ਹੋ ਜਾਂਦੀ ਹੈ

ਵਿਅਕਤੀ ਦੀਆਂ ਸਾਰੀਆਂ ਉਮੀਦਾਂ ਆਤਮ-ਵਿਸ਼ਵਾਸ ਦੇ ਦਮ ’ਤੇ ਹੀ ਪੂਰੀਆਂ ਹੁੰਦੀਆਂ ਹਨ ਇੰਟਰਵਿਊ ’ਚ ਤੁਹਾਡਾ ਆਤਮ-ਵਿਸ਼ਵਾਸ ਹੀ ਚੋਣ ਦਾ ਕਾਰਨ ਬਣਦਾ ਹੈ ਇਹ ਤੁਹਾਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਕੰਮ ’ਚ ਸਫ਼ਲਤਾ ਦਾ ਰਾਹ ਵੀ ਦਿਖਾਉਂਦਾ ਹੈ ਦੁੱਖ ਅਤੇ ਨਿਰਾਸ਼ਾ ਦੇ ਸਮੇਂ ਆਤਮ-ਵਿਸ਼ਵਾਸ ਹੀ ਦਿਲਾਸਾ ਦਿੰਦਾ ਹੈ, ਭਰੋਸਾ ਦਿੰਦਾ ਹੈ ਤੇ ਸਾਡੀ ਸੁਰੱਖਿਆ ਕਰਦਾ ਹੈ ਟੀਚਾ ਤੈਅ ਕਰਨ ਤੋਂ ਪਹਿਲਾਂ ਸੰਤੁਲਿਤ ਉਦਾਰਵਾਦੀ ਦ੍ਰਿਸ਼ਟੀ ਅਤੇ ਟੀਚੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀ ਅਪਣਾਓ ਕਿਸੇ ਵੀ ਕੰਮ ਪ੍ਰਤੀ ਤੁਸੀਂ ਉਦਾਰਵਾਦੀ ਦ੍ਰਿਸ਼ਟੀਕੋਣ ਨੂੰ ਅਪਣਾਓਗੇ, ਉਦੋਂ ਉਸ ਵਿਸ਼ੇ ਜਾਂ ਟੀਚੇ ਪ੍ਰਤੀ ਨਿਆਂ ਕਰ ਸਕੋਗੇ ਪੱਖਪਾਤੀ ਜਾਂ ਸੌੜੇ ਨਜ਼ਰੀਏ ਨੂੰ ਅਪਣਾਇਆ ਤਾਂ ਉਸ ਵਿਸ਼ੇ ਜਾਂ ਟੀਚੇ ਪ੍ਰਤੀ ਨਿਆਂ ਕਰ ਸਕਣਾ ਮੁਸ਼ਕਿਲ ਹੋ ਜਾਵੇਗਾ

ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਹਿਲਾਂ ਤੈਅ ਟੀਚੇ ਦੀ ਪ੍ਰਾਪਤੀ ਅਸੰਭਵ ਜਿਹੀ ਲੱਗਦੀ ਹੈ ਅਜਿਹੀ ਸਥਿਤੀ ’ਚ ਪਹਿਲਾਂ ਤੈਅ ਟੀਚੇ ਨਾਲ ਸਬੰਧਿਤ ਚੀਜ਼ਾਂ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਤੈਅ ਟੀਚੇ ਨੂੰ ਪਾਉਣ ’ਚ ਅਸਫ਼ਲ ਹੋ ਗਏ ਹੋ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਕੰਮ ਨੂੰ ਕਰਨ ’ਚ ਤੁਸੀਂ ਅਸਮਰੱਥ ਹੋ ਸਗੋਂ ਅਸਫ਼ਲਤਾ ਸਾਨੂੰ ਇਹ ਦੱਸਦੀ ਹੈ ਕਿ ਕੰਮ ਕਰਨ ਦੇ ਤਰੀਕੇ ’ਚ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਹੈ

ਲੋੜ ਹੈ ਕੰਮ ਦੇ ਤਰੀਕੇ ’ਚ ਸੁਧਾਰ ਦੀ ਨਾ ਕਿ   ਅਸਫ਼ਲਤਾ ’ਤੇ ਵਾਰ-ਵਾਰ ਵਿਚਾਰ ਕਰਨ ਦੀ ਅਸਫ਼ਲਤਾ ’ਤੇ ਵਾਰ-ਵਾਰ ਵਿਚਾਰ ਕਰਨਾ ਉਸਦੇ ਦੁਹਰਾਅ ਨੂੰ ਸੱਦਾ ਦੇਣਾ ਹੈ ਇਸ ਲਈ ਟੀਚਾ ਤੈਅ ਕਰਨ ਤੋਂ ਪਹਿਲਾਂ ਉਸ ’ਤੇ ਸੋਚ-ਵਿਚਾਰ ਕਰ ਲਓ ਅਤੇ ਟੀਚਾ ਤੈਅ ਕਰਨ ਤੋਂ ਬਾਅਦ ਹੀ ਯਤਨ ਸ਼ੁਰੂ ਕਰੋ ਫਿਰ ਸਫ਼ਲਤਾ ਦੀ ਮੰਜਿਲ ਨੂੰ ਤੁਸੀਂ ਛੂਹ ਸਕੋਗੇ
-ਅਨਿਲ ਕੁਮਾਰ