ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਸ਼ਿਸ਼ ਦੀ ਜਾਨ ਬਚਾਈ
ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਰਹਿਮਤ
ਪ੍ਰੇਮੀ ਭੰਵਰ ਲਾਲ ਮਿਸਤਰੀ ਪੁੱਤਰ ਬ੍ਰਿਜਲਾਲ ਪਿੰਡ ਰਾਮਗੜ੍ਹ ਸੇਠਾਂ ਵਾਲਾ ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਕਲਿਆਣ ਨਗਰ ਸਰਸਾ ਤੋਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਖੁਦ ’ਤੇ ਵਰਸੀ ਆਪਾਰ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:-
ਮੈਂ ਅਤੇ ਮੇਰਾ ਵੱਡਾ ਭਰਾ ਮਨੀਰਾਮ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਤੋਂ ਡੇਰਾ ਸੱਚਾ ਸੌਦਾ ਦਰਬਾਰ ’ਚ ਚਿਨਾਈ ਦੀ ਸੇਵਾ ਕਰਦੇ ਆ ਰਹੇ ਹਾਂ ਸਾਨੂੰ ਤਿੰਨੇ ਪਾਤਸ਼ਾਹੀਆਂ ਦੀ ਪਾਵਨ ਹਜ਼ੂਰੀ ’ਚ ਸੇਵਾ ਕਰਨ ਦਾ ਮੌਕਾ ਉਨ੍ਹਾਂ ਦੀ ਦਇਆ-ਮਿਹਰ ਨਾਲ ਮਿਲਿਆ ਹੈ ਸ਼ਹਿਨਸ਼ਾਹ ਮਸਤਾਨਾ ਜੀ ਦੇ ਸਮੇਂ ਦਿਨ-ਰਾਤ ਚਿਨਾਈ ਦੀ ਸੇਵਾ ਚੱਲਦੀ ਰਹਿੰਦੀ ਸੀ ਉਸ ਸਮੇਂ ਸਾਨੂੰ ਸਵੇਰੇ ਤਿੰਨ ਵਜੇ ਕੰਮ ਤੋਂ ਛੁੱਟੀ ਹੁੰਦੀ ਸੀ ਅਤੇ ਸਵੇਰੇ 6 ਵਜੇ ਫਿਰ ਤੋਂ ਕੰਮ ’ਤੇ ਲੱਗ ਜਾਂਦੇ ਸੀ ਸੇਵਾ ਏਨੀ ਜ਼ੋਰਾਂ ਦੀ ਚੱਲਦੀ ਸੀ ਕਿ ਨਹਾਉਣ ਤੇ ਕੱਪੜੇ ਧੋਣ ਦਾ ਸਮਾਂ ਵੀ ਨਹੀਂ ਮਿਲਦਾ ਸੀ ਮੈਂ ਕਈ ਦਿਨਾਂ ਤੋਂ ਨਹਾਇਆ ਨਹੀਂ ਸੀ
ਮੈਂ ਇੱਕ ਦਿਨ ਸ਼ਾਮ ਦੇ ਚਾਰ-ਪੰਜ ਵਜੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ’ਚ ਅਰਜ਼ ਕਰ ਦਿੱਤੀ, ਸਾਈਂ ਜੀ! ਮੈਂ ਨਹਾਉਣਾ ਹੈ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਫਕੀਰ ਕਾ ਕਹਿਨਾ ਮਾਨ, ਅਭੀ ਲਗਾ ਰਹੇ ਕਾਮ ਪਰ, ਰਾਤ ਕੋ ਤੀਨ ਬਜੇ ਨਹਿਲਾਏਂਗੇ’ ਮੈਂ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਤੁਰੰਤ ਕੰਮ ’ਤੇ ਲੱਗ ਗਿਆ ਉਸ ਸਮੇਂ ਚਮਕੌਰ ਮਿਸਤਰੀ ਅਤੇ ਹੋਰ ਵੀ ਕਈ ਪ੍ਰੇਮੀ ਮਿਸਤਰੀ ਮੇਰੇ ਨਾਲ ਸਨ ਉਸ ਤੋਂ ਬਾਅਦ ਸੇਵਾ ਕਰਦੇ ਹੋਏ ਮੈਨੂੰ ਏਨੀ ਖੁਸ਼ੀ ਮਿਲੀ ਕਿ ਮੈਂ ਨਹਾਉਣਾ ਹੀ ਭੁੱਲ ਗਿਆ ਇਸ ਤਰ੍ਹਾਂ ਸੇਵਾ ਕਰਦੇ-ਕਰਦੇ ਮਹੀਨੇ ਹੀ ਬੀਤ ਗਏ ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੈਨੂੰ ਰਾਤ ਦੇ ਬਾਰ੍ਹਾਂ ਵਜੇ ਆਪਣੇ ਕੋਲ ਬੁਲਾਇਆ ਮੈਂ ਤੁਰੰਤ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਪਹੁੰਚ ਗਿਆ ਸੱਚੇ ਸਾਈਂ ਜੀ ਵੱਡੇ ਨਿੰਮ ਦੇ ਕੋਲ ਬਿਰਾਜਮਾਨ ਸਨ ਉਸ ਸਮੇਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਪੂਜਨੀਕ ਮੁਰਸ਼ਿਦ ਦੇ ਕੋਲ ਹੀ ਖੜ੍ਹੇ ਹੋਏ ਸਨ ਪਰਮ ਪਿਤਾ ਜੀ ਆਪਣੇ ਉੱਪਰ ਕਾਲੀ ਲੋਈ ਓਢੇ ਹੋਏ ਸਨ
ਦਿਆਲੂ ਸਤਿਗੁਰੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਏ, ‘‘ਪੁੱਟਰ, ਜਰਸੀ ਪਹਿਨੇਗਾ, ਲੱਡੂ ਖਾਏਗਾ ਕਿ ਕੰਬਲ ਪਹਿਨੇਗਾ? ਫਕੀਰ ਸਿਰ ਦੀਜਿਏ ਤੋ ਭੀ ਖੁਸ਼ ਨਹੀਂ ਹੋਤਾ ਕਿਉਂਕਿ ਵੋਹ ਤੋ ਬੇਪਰਵਾਹ ਹੈ ਪਰ ਆਜ ਤੇਰੇ ਪਰ ਖੁਸ਼ ਹੈ ਜੋ ਮਾਂਗਨਾ ਹੈ ਮਾਂਗ ਲੋ’’ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਸਾਈਂ ਜੀ! ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਤੁਹਾਡੀ ਦਇਆ-ਮਿਹਰ ਚਾਹੀਦੀ ਹੈ ਬੇਪਰਵਾਹ ਮਸਤਾਨਾ ਜੀ ਨੇ ਮੈਨੂੰ ਤਿੰਨ ਵਾਰ ਉਪਰੋਕਤ ਬਚਨ ਫਰਮਾਏ ਪਰ ਮੈਂ ਹਰ ਵਾਰ ਇਹੀ ਅਰਜ਼ ਕੀਤੀ, ਸਾਈਂ ਜੀ! ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ
ਮੈਨੂੰ ਤੁਹਾਡੀ ਦਇਆ-ਮਿਹਰ ਚਾਹੀਦੀ ਹੈ ਇਸ ’ਤੇ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਅਤੇ ਮੈਨੂੰ ਅਨੰਤ ਖੁਸ਼ੀਆਂ ਦੀ ਦਾਤ ਬਖ਼ਸ਼ੀ ਉਨ੍ਹਾਂ ਦਿਨਾਂ ’ਚ ਸ਼ਾਹ ਮਸਤਾਨਾ ਜੀ ਧਾਮ ’ਚ ਅਨਾਮੀ ਗੁਫ਼ਾ ਦੇ ਪਿੱਛੇ ਛੋਟੀਆਂ ਕੋਠੀਆਂ ਬਣ ਰਹੀਆਂ ਸਨ ਜਿੱਥੇ ਸੇਵਾਦਾਰ ਭੈਣਾਂ ਰਿਹਾ ਕਰਦੀਆਂ ਸਨ ਪੂਰੇ ਜ਼ੋਰਾਂ ’ਤੇ ਹੀ ਸੇਵਾ ਚੱਲ ਰਹੀ ਸੀ ਜਿੱਥੇ ਸੇਵਾ ਚੱਲ ਰਹੀ ਸੀ ਉੱਥੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਮਕਾਨਾਂ ਨੂੰ ਲੱਗੀਆਂ ਪੌੜੀਆਂ ਚੜ੍ਹ ਕੇ ਖੜ੍ਹੇ ਹੋ ਗਏ ਪੌੜੀ ਦੇ ਬਿਲਕੁਲ ਕੋਲ ਹੀ ਮੈਂ ਛੱਤ ’ਤੇ ਟਾਈਲਾਂ ਲਗਾ ਰਿਹਾ ਸੀ ਜਦਕਿ ਦੂਜੇ ਮਿਸਤਰੀ ਮੇਰੇ ਅੱਗੇ-ਪਿੱਛੇ ਸੇਵਾ ਕਰ ਰਹੇ ਸਨ ਸੱਚੇ ਸਤਿਗੁਰੂ ਨੇ ਮੇੇਰੇ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਏ, ‘ਜੋ ਤੁਮ ਸੇਵਾ ਕਰਤੇ ਹੋ, ਤੁਮ੍ਹੇ ਅਕਾਲ ਮੌਤ ਨਹੀਂ ਮਰਨੇ ਦੇਂਗੇ ਗੋਲੀ ਭੀ ਆਪ ਪਰ ਚਲੇਗੀ ਤੋ ਪੋਕਰ (ਖਾਲੀ) ਚਲੀ ਜਾਏਗੀ ਬਾਅਦ ਮੇਂ ਤੁਮ ਆਕਰ ਸਾਧ-ਸੰਗਤ ਕੋ ਮਿਲੋਗੇ’
ਸੰਨ 1970 ਦੀ ਗੱਲ ਹੈ ਮੈਂ ਕੋਟਾ (ਰਾਜਸਥਾਨ) ਸ਼ਹਿਰ ’ਚ ਠੇਕੇ ’ਤੇ ਚਿਨਾਈ ਦਾ ਕੰਮ ਕਰ ਰਿਹਾ ਸੀ
ਮੇਰੇ ਅਧੀਨ ਤਿੰਨ ਮਿਸਤਰੀ ਨਾਈਲੋਨ ਫੈਕਟਰੀ ’ਚ ਪਲਸਤਰ ਕਰ ਰਹੇ ਸਨ ਹਨ੍ਹੇਰਾ ਹੋ ਗਿਆ ਸੀ ਮੈਂ ਕਮਰਾ ਨੰ. 4 ’ਚ ਬੱਲਬ ਲਾਉਣ ਲੱਗਿਆ, ਪਿੱਤਲ ਦਾ ਹੋਲਡਰ ਸੀ ਬੱਲਬ ਲਾਉਂਦੇ ਸਮੇਂ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਮੈਂ ਬਿਜਲੀ ਦੀ ਤਾਰ ਨਾਲ ਚਿਪਟ ਗਿਆ ਆਪਣੇ ਸੱਚੇ ਸਤਿਗੁਰੂ ਦੇ ਬਚਨਾਂ ਦਾ ਖਿਆਲ ਆਇਆ ਕਿ ਸਾਈਂ ਜੀ ਨੇ ਕਿਹਾ ਸੀ, ‘ਤੁਮ੍ਹੇ ਅਕਾਲ ਮੌਤ ਨਹੀਂ ਮਰਨੇ ਦੇਂਗੇ’ ਪਰ ਅੱਜ ਤਾਂ ਮੈਂ ਦੁਨੀਆਂ ਤੋਂ ਜਾ ਰਿਹਾ ਹਾਂ ਮੈਂ ਖਿਆਲਾਂ ’ਚ ਹੀ ਆਪਣੇ ਸਤਿਗੁਰੂ ਦੇ ਚਰਨਾਂ ’ਚ ਪ੍ਰਾਰਥਨਾ ਕੀਤੀ ‘ਸੱਚੇ ਸਾਈ ਜੀ, ਮੈਨੂੰ ਬਚਾਓ’ ਉਸ ਸਮੇਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਉੱਥੇ ਆਪਣੇ ਨੂਰੀ ਸਵਰੂਪ ’ਚ ਪ੍ਰਗਟ ਹੋ ਗਏ
ਉਸ ਸਮੇਂ ਉਨ੍ਹਾਂ ਦੇ ਚਾਰਖਾਨੇ ਦੀ ਜਾਕੇਟ ਪਹਿਨੀ ਹੋਈ ਸੀ ਸਰਵ ਸਮਰੱਥ ਸਤਿਗੁਰੂ ਨੇ ਤਾਰ ਨੂੰ ਫੜ ਕੇ ਮੇਰੇ ਹੱਥ ਨੂੰ ਛੁਡਾ ਦਿੱਤਾ ਅਤੇ ਉਸੇ ਪਲ ਸ਼ਹਿਨਸ਼ਾਹ ਜੀ ਅਲੋਪ ਹੋ ਗਏ ਮੈਂ ਹੇਠਾਂ ਡਿੱਗ ਗਿਆ ਏਨੇ ’ਚ ਮੇਰੇ ਨਾਲ ਕੰਮ ਕਰਨ ਵਾਲੇ ਮਿਸਤਰੀ ਮੇਰੇ ਕੋਲ ਆ ਗਏ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਸੀ
ਤਾਂ ਉਨ੍ਹਾਂ ਨੇ ਕਿਹਾ ਕਿ ਤੂੰ ਆਵਾਜ਼ ਕਿਉਂ ਨਹੀਂ ਮਾਰੀ! ਮੈਂ ਕਿਹਾ ਕਿ ਆਵਾਜ਼ ਨਿਕਲੀ ਹੀ ਨਹੀਂ ਪੂਰਾ ਸਤਿਗੁਰੂ ਆਪਣੇ ਸ਼ਿਸ਼ (ਸੇਵਕ) ਦੀ ਪਲ-ਪਲ, ਛਿਣ-ਛਿਣ ਸੰਭਾਲ ਕਰਦਾ ਹੈ ਜੋ ਜੀਵ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਉਨ੍ਹਾਂ ਦੀ ਰਜ਼ਾ ’ਚ ਰਹਿੰਦੇ ਹਨ ਸਤਿਗੁਰੂ ਉਨ੍ਹਾਂ ਨੂੰ ਬੇਅੰਤ ਖੁਸ਼ੀਆਂ ਬਖ਼ਸ਼ਦਾ ਹੈ ਉਨ੍ਹਾਂ ਦੇ ਅਨੇਕਾਂ ਕਰਮ ਕਟਦਾ ਹੈ ਉਨ੍ਹਾਂ ਦੀ ਭਲਾਈ ਲਈ ਅਸਭੰਵ ਕੰਮ ਵੀ ਸੰਭਵ ਕਰ ਦਿੰਦਾ ਹੈ ਜਿਵੇਂ ਕਿ ਉਪਰੋਕਤ ਪ੍ਰਮਾਣ ਤੋਂ ਸਪੱਸ਼ਟ ਹੈ