Youth should avoid drugs -sachi shiksha punjabi

ਨਸ਼ੇ ਤੋ ਬਚ ਕੇ ਰਹਿਣ ਨੌਜਵਾਨ ਵਰਤਮਾਨ ’ਚ ਸਾਡੇ ਸਮਾਜ ’ਚ, ਖਾਸ ਕਰਕੇ ਨਵੀਂ ਪੀੜ੍ਹੀ ’ਚ ਨਸ਼ਾਖੋਰੀ ਦੀ ਲਤ ਖ਼ਤਰਨਾਕ ਰੂਪ ਨਾਲ ਵਧ ਰਹੀ ਹੈ ਸ਼ਰਾਬ ਜਾਂ ਬੀਅਰ ਪੀਣਾ ਤਾਂ ਜਿਵੇਂ ਆਧੁਨਿਕ ਕਹਾਉਣ ਦਾ ਇੱਕ ਮਾਪਦੰਡ ਬਣ ਗਿਆ ਹੈ

ਇਸਦੇ ਨਾਲ ਹੀ ਚਰਸ, ਅਫੀਮ, ਹਸ਼ੀਸ਼, ਹੈਰੋਇਨ, ਬਰਾਊਨ ਸ਼ੂਗਰ, ਭੰਗ, ਗਾਂਜਾ ਅਤੇ ਕੈਂਸਰ ਦੇ ਮੁੱਖ ਕਾਰਨ ਸਿਗਰਟਨੋਸ਼ੀ ਅਤੇ ਪਾਨ-ਮਸਾਲੇ ਦਾ ਵੀ ਚਲਨ ਇੱਕ ਰੋਗ ਦੇ ਰੂਪ ’ਚ ਦਿਨ-ਪ੍ਰਤੀ-ਦਿਨ ਫੈਲਦਾ ਜਾ ਰਿਹਾ ਹੈ ਕਈ ਸਖ਼ਤ ਕਾਨੂੰਨਾਂ ਅਤੇ ਡਾਕਟਰਾਂ ਦੀ ਚਿਤਾਵਨੀ ਦੇ ਬਾਵਜ਼ੂਦ ਇਨ੍ਹਾਂ ਦੀ ਵਰਤੋਂ ਘੱਟ ਨਹੀਂ ਹੋ ਰਹੀ ਹੈ

Also Read :-

ਅੱਜ-ਕੱਲ੍ਹ ਟੀਵੀ ਆਦਿ ’ਚ ਜੋ ਇਸ਼ਤਿਹਾਰ ਆਉਂਦੇ ਹਨ, ਉਨ੍ਹਾਂ ਦਾ ਵੀ ਇਸ ਦੇ ਬੁਰੇ ਅਸਰ ਨੂੰ ਵਧਾਉਣ ’ਚ ਕਾਫੀ ਯੋਗਦਾਨ ਹੈ ਵੱਡੇ-ਵੱਡੇ ਹਰਮਨ ਪਿਆਰੇ ਸਿਨੇਮਾ ਕਲਾਕਾਰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹੋਏ ਸਿਰਫ ਦਿਖਾਈ ਹੀ ਨਹੀਂ ਦਿੰਦੇ ਸਗੋਂ ਵਿਸ਼ੈਲੇਪੂਰਨ ਭਾਸ਼ਾ ’ਚ ਇਨ੍ਹਾਂ ਦੇ ਬਨਾਵਟੀ ਗੁਣ ਵੀ ਦੱਸਦੇ ਹਨ ਇਹ ਗਲਤ ਪਰੰਪਰਾ ਸਿਰਫ ਨਸ਼ੀਲੇ ਪਦਾਰਥਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਨਕਲੀ ਸੁੰਦਰ ਪ੍ਰੋਡਕਟ ਅਤੇ ਉਤੇਜਕ ਦਵਾਈਆਂ ਵੀ ਪ੍ਰਚਾਰਤ ਕੀਤੀਆਂ ਜਾ ਰਹੀਆਂ ਹਨ ਇਹ ਸਭ ਕੰਮ ਨਵੀਂ ਪੀੜ੍ਹੀ ਨੂੰ ਪਤਨ ਵੱਲ ਲੈ ਜਾ ਰਹੇ ਹਨ

ਸਾਡੀ ਜ਼ਿੰਮੇਵਾਰੀ:

ਅਸੀਂ ਆਪਣੇ ਪਰਿਵਾਰ ਦੇ ਯੂਥ ਨੂੰ ਇਨ੍ਹਾਂ ਦੇ ਜਾਲ ਤੋਂ ਬਚਾਉਣ ਲਈ ਬਹੁਤ ਸਾਵਧਾਨੀ ਨਾਲ ਸਜਗ ਕਰਨਾ ਹੈ ਇੱਥੇ ਕੁਝ ਉਪਾਅ ਦਿੱਤੇ ਜਾ ਰਹੇ ਹਨ

  • ਆਪਣੇ ਪਰਿਵਾਰ ਦੇ ਯੂਥ ਨਾਲ ਚੰਗੇ ਸਬੰਧ ਬਣਾਉਣਾ ਅਤੇ ਘਰ ਦਾ ਵਾਤਾਵਰਨ ਪ੍ਰੇਮਮਈ ਅਤੇ ਅਧਿਆਤਮਿਕ ਬਣਾਉਣਾ
  • ਸਾਡਾ ਲੜਕਾ ਜਿੰਨੀ ਦੇਰ ਘਰ ਤੋਂ ਗਾਇਬ ਰਹਿੰਦਾ ਹੈ, ਇਸ ਦਾ ਪਤਾ ਲਗਾਉਣਾ
  • ਉਹ ਕਿਨ੍ਹਾਂ ਨਾਲ ਉੱਠਦਾ-ਬੈਠਦਾ ਹੈ, ਉਨ੍ਹਾਂ ਦਾ ਚਰਿੱਤਰ ਅਤੇ ਪੇਸ਼ਾ ਕੀ ਹੈ ਇਸ ਦੀ ਗੁਪਤ ਤੌਰ ’ਤੇ ਜਾਣਕਾਰੀ ਰੱਖਣਾ
  • ਸਾਡੇ ਲੜਕੇ ਦੀਆਂ ਆਦਤਾਂ ’ਚ ਕੋਈ ਇੱਕੋਦਮ ਤਬਦੀਲੀ ਤਾਂ ਨਹੀਂ ਹੋ ਰਹੀ ਹੈ
  • ਉਸ ਦੇ ਸਕੂਲ ਆਉਣ-ਜਾਣ ਜਾਂ ਖੇਡ ਆਦਿ ਦਾ ਸਮਾਂ ਨਿਰਧਾਰਤ ਕਰਨਾ
  • ਪਰਿਵਾਰਕ ਮੈਂਬਰ ਖੁਦ ਨਸ਼ੇ ਤੋਂ ਮੁਕਤ ਰਹਿਣ
  • ਜੇਕਰ ਜ਼ਰਾ ਵੀ ਸ਼ੱਕ ਹੋਵੇ ਤਾਂ ਡਾਕਟਰ ਤੋਂ ਜਾਂਚ ਕਰਾਉਣ ਲਈ ਨਸ਼ਾ ਮੁਕਤੀ ਕੇਂਦਰਾਂ ’ਚ ਲੈ ਜਾਣਾ ਅਤੇ ਹਰ ਨਸ਼ੇ ਦੀਆਂ ਬੁਰਾਈਆਂ ਤੋਂ ਜਾਣੂ ਕਰਾਉਣਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!