ਤੇਰਾ ਤੁਝਕੋ ਅਰਪਣ…
ਮੇਰੇ ਲਈ ਉਹ ਪਲ ਬਹੁਤ ਪ੍ਰੇਰਨਾਦਾਇਕ ਸੀ, ਜਦੋਂ ਪੂਜਨੀਕ ਗੁਰੂ ਜੀ ਨੇ ਆਰਗੈਨਿਕ ਖੇਤੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਇਸ ਤਕਨੀਕ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਸੀ ਉਸ ਦਿਨ ਮੈਂ ਸਤਿਸੰਗ ’ਚ ਡੇਰਾ ਸੱਚਾ ਸੌਦਾ ਆਇਆ ਹੋਇਆ ਸੀ ਮੈਂ ਉੁਸੇ ਦਿਨ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ ਸੀ ਕਿ ਲੋਕਾਂ ਦੇ ਸੁੱਖਮਈ ਜੀਵਨ ਖਾਤਰ ਰਿਸਰਚ ਕਰਾਂਗਾ
ਪੂਜਨੀਕ ਗੁਰੂ ਜੀ ਦੇ ਇਸੇ ਆਈਡੀਆ ਤੋਂ ਮੈਂ ਮਿਥ ਲਿਆ ਕਿ ਖੇਤੀ ’ਚ ਰਸਾਇਨਿੰਗ ਦੇ ਵਧਦੇ ਇਸਤੇਮਾਲ ਨਾਲ ਮਨੁੱਖੀ ਜੀਵਨ ’ਤੇ ਪੈਣ ਵਾਲੇ ਅਸਰ ਨੂੰ ਆਪਣੇ ਅਧਿਐਨ ’ਚ ਸ਼ਾਮਲ ਕਰਾਂਗਾ ਕਰੀਬ ਇੱਕ ਸਾਲ ਦੀ ਰਿਸਰਚ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਖੇਤੀਬਾੜੀ ’ਚ ਵਰਤੇ ਜਾਣ ਵਾਲੇ ਕੈਮੀਕਲਾਂ ਦਾ ਇਨਸਾਨ ਦੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ ਜ਼ਹਿਰੀਲੇ ਛਿੜਕਾਅ ਨਾਲ ਜਿੱਥੇ ਆਸ-ਪਾਸ ਦਾ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉੱਥੇ ਖੇਤੀ ਦੇ ਕੰਮ ਕਰਨ ਵਾਲੇ ਕਿਸਾਨ-ਮਜ਼ੂਦਰ ਅਤੇ ਦੂਸ਼ਿਤ ਵਾਤਾਵਰਨ ਦੇ ਪ੍ਰਭਾਵ ’ਚ ਆਉਣ ਵਾਲੇ ਲੋਕਾਂ ਦੇ ਜੀਵਨ ’ਤੇ ਇਸ ਦਾ ਖਤਰਨਾਕ ਅਸਰ ਪੈਂਦਾ ਹੈ ਲੋਕਾਂ ’ਚ ਕੈਂਸਰ ਵਰਗੀ ਲਾ-ਇਲਾਜ ਬਿਮਾਰੀ ਇਸ ਜ਼ਹਿਰੀਲੇ ਵਾਤਾਵਰਨ ਦੀ ਦੇਣ ਹੈ
ਪਟਿਆਲਾ (ਪੰਜਾਬ) ਦੇ ਸਰਕਾਰੀ ਮੈਡੀਕਲ ਕਾਲਜ ’ਚ ਫਿਜੀਓਲਾਜੀ ਵਿਭਾਗ ’ਚ ਬਤੌਰ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਡਾ. ਇਕਬਾਲ ਸਿੰਘ ਦੀ ਇਸ ਰਿਸਰਚ ਨੂੰ ਭਾਰਤ ਸਰਕਾਰ ਦੀ ਸੰਸਥਾ ਇੰਸਟੀਚਿਊਟ ਆਫ ਸਕਾਲਰ ਨੇ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਰਿਸਰਚ ਐਕਸੀਲੈਂਸ ਐਵਾਰਡ-2023 ਨਾਲ ਸਨਮਾਨਿਤ ਕੀਤਾ ਇਹੀ ਨਹੀਂ, ਡਾ. ਇਕਬਾਲ ਸਿੰਘ ਨੂੰ ਪੰਜਾਬ ਜੋਨ ਦੀ ਰਿਸਰਚ ਟੀਮ ਦਾ ਆਜੀਵਨ ਮੈਂਬਰ ਵੀ ਬਣਾਇਆ ਗਿਆ ਹੈ ਡਾ. ਇਕਬਾਲ ਸਿੰਘ ਨੇ ਆਪਣਾ ਇਹ ਐਵਾਰਡ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਮਰਪਿਤ ਕਰਦੇ ਹੋਏ
ਕਿਹਾ ਕਿ ਮੇਰੀ ਰਿਸਰਚ ਦਾ ਮੂਲ ਪੂਜਨੀਕ ਗੁਰੂ ਜੀ ਵੱਲੋਂ ਦਿੱਤਾ ਗਿਆ ਉਹ ਵਿਚਾਰ ਹੀ ਸੀ, ਜੋ ਉਨ੍ਹਾਂ ਨੇ ਸਤਿਸੰਗ ਦੌਰਾਨ ਫਰਮਾਇਆ ਸੀ ਡਾ. ਇਕਬਾਲ ਸਿੰਘ ਪਿਛਲੇ ਕਰੀਬ 25 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਡਾ. ਇਕਬਾਲ ਸਿੰਘ ਨੂੰ ਇਸ ਤੋਂ ਪਹਿਲਾਂ ਕਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਸਤਿਸੰਗਾਂ ਜ਼ਰੀਏ ਆਰਗੈਨਿਕ ਖੇਤੀ ਨੂੰ ਹੱਲਾਸ਼ੇਰੀ ਦੇਣ ’ਤੇ ਲੰਬੇ ਸਮੇਂ ਤੋਂ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਕਿ ਇਨਸਾਨੀ ਜੀਵਨ ਨੂੰ ਪੈਸਟੀਸਾਈਡ ਦੇ ਬੇਤਹਾਸ਼ਾ ਵਰਤੋਂ ਨਾਲ ਪੈਦਾ ਹੋ ਰਹੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ ਜ਼ਹਿਰੀਲੇ ਕੈਮੀਕਲਾਂ ਤੋਂ ਬਿਨਾਂ ਖੇਤੀ ਕਰਨ ਵੱਲ ਵਧਣਾ ਚਾਹੀਦਾ ਹੈ, ਜਿਸ ’ਚ ਆਰਗੈਨਿਕ ਖੇਤੀ ਬੇਹੱਦ ਕਾਰਗਰ ਸਾਬਤ ਹੋ ਰਹੀ ਹੈ
- ਡਾ. ਇਕਬਾਲ ਸਿੰਘ ਨੇ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਕੀਤਾ ਆਪਣਾ ਰਿਸਰਚ ਐਵਾਰਡ
- ਖੇਤੀ ’ਚ ਜ਼ਹਿਰੀਲੇ ਕੈਮੀਕਲਾਂ ਦੀ ਵਰਤੋਂ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ’ਤੇ ਕੀਤੀ ਸੀ ਖੋਜ
- ਭਾਰਤੀ ਸਰਕਾਰ ਦੀ ਇੰਸਟੀਚਿਊਟ ਆਫ ਸਕਾਲਰ ਸੰਸਥਾ ਨੇ ਦਿੱਤਾ ਰਿਸਰਚ ਐਕਸੀਲੈਂਟ ਐਵਾਰਡ
20 ਤੋਂ 50 ਸਾਲ ਦੀ ਉਮਰ ਵਰਗ ਦੇ ਲੋਕਾਂ ’ਤੇ ਚੱਲੀ ਸੀ ਰਿਸਰਚ
ਫਸਲਾਂ ’ਚ ਵਰਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਬਣਦੀਆਂ ਹਨ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਫਸਲਾਂ ’ਚ ਅਕਸਰ ਵਰਤੋਂ ਹੋਣ ਵਾਲੀ ਪੈਸਟੀਸਾਈਡ ਅਤੇ ਇਨਸੈਕਟੀਸਾਈਡ ਸਿਰਫ ਕਿਸਾਨਾਂ ਦੇ ਹੀ ਨਹੀਂ, ਆਮ ਜਨਤਾ ਦੇ ਫੇਫੜਿਆਂ ’ਚ ਕੈਂਸਰ ਦਾ ਕਾਰਨ ਬਣ ਰਹੇ ਹਨ, ਜਦਕਿ ਆਰਗੈਨਿਕ ਤਰੀਕੇ ਨਾਲ ਕੀਤੀ ਜਾ ਰਹੀ ਖੇਤੀ ਕਿਸੇ ਨੂੰ ਕੋੋਈ ਨੁਕਸਾਨ ਨਹੀਂ ਪਹੁੰਚਾਉਂਦੀ ਇਹ ਹੈਰਾਨ ਕਰਨ ਵਾਲੇ ਸਿੱਟੇ ਡਾ. ਇਕਬਾਲ ਸਿੰਘ ਦੀ ਰਿਸਰਚ ’ਚ ਸਾਹਮਣੇ ਆਏ ਹਨ ਅਸਿਸਟੈਂਟ ਪ੍ਰੋਫੈਸਰ ਡਾ. ਇਕਬਾਲ ਸਿੰਘ ਨੇ ਆਪਣੀ ਰਿਸਰਚ ਦਾ ਕੇਂਦਰ ਬਿੰਦੂ ਪਟਿਆਲਾ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਨੂੰ ਬਣਾਇਆ ਇਸ ’ਚ ਉਨ੍ਹਾਂ ਨੇ 20 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੇ ਲੋਕਾਂ ਨੂੰ ਦੋ ਗਰੁੱਪਾਂ ’ਚ ਸ਼ਾਮਲ ਕੀਤਾ
ਹਰ ਗਰੁੱਪ ’ਚ 100 ਮੈਂਬਰ ਸ਼ਾਮਲ ਸਨ, ਜੋ ਵਟਸਅੱਪ ਜ਼ਰੀਏ ਜੁੜੇ ਹੋਏ ਸਨ ਇੱਕ ਗਰੁੱਪ ’ਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਜੋ ਆਰਗੈਨਿਕ ਤਰੀਕੇ ਨਾਲ ਖੇਤੀ ਕਰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਕਿਸਾਨਾਂ ਦੀ ਚੋਣ ਕੀਤੀ ਗਈ, ਜੋ ਖੇਤਾਂ ’ਚ ਫਸਲ ਲਈ ਜ਼ਹਿਰਲੀਆਂ ਦਵਾਈਆਂ ਦੀ ਵਰਤੋਂ ਕਰਦੇ ਸਨ ਡਾ. ਇਕਬਾਲ ਨੇ ਇਨ੍ਹਾਂ ਵੱਖ-ਵੱਖ ਗਰੁੱਪਾਂ ਦੇ ਕਿਸਾਨਾਂ ’ਤੇ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ, ਜਿਸ ’ਚ ਉਨ੍ਹਾਂ ਦੀ ਸਿਹਤ, ਰਹਿਣ-ਸਹਿਣ ਅਤੇ ਖਾਣ-ਪੀਣ ਆਦਿ ਸ਼ਾਮਲ ਸਨ ਡਾ. ਇਕਬਾਲ ਸਿੰਘ ਨੇ ਪਾਇਆ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਸਾਹਮਣੇ ਨਹੀਂ ਆਇਆ,
ਪਰ ਕੈਮੀਕਲ ਨਾਲ ਖੇਤੀ ਕਰਨ ਵਾਲੇ 90 ਫੀਸਦੀ ਕਿਸਾਨਾਂ ਦੇ ਫੇਫੜੇ ਖਰਾਬ ਪਾਏ ਗਏ, ਜਿਨ੍ਹਾਂ ’ਚ ਉਨ੍ਹਾਂ ਅੰਦਰ ਬਲਗਮ, ਖੰਘ ਅਤੇ ਫੇਫੜਿਆਂ ਦੀਆਂ ਹੋਰ ਕਈ ਬਿਮਾਰੀਆਂ ਵੀ ਸਨ ਇਸ ਰਿਸਰਚ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਫੇਫੜਿਆਂ ’ਚ ਲਗਾਤਾਰ ਇਨਫੈਕਸ਼ਨ ਦੀ ਵਜ੍ਹਾ ਨਾਲ ਕੈਂਸਰ ਵਰਗੀ ਖਤਰਨਾਕ ਬਿਮਾਰੀ ਪੈਦਾ ਹੁੰਦੀ ਹੈ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਇਆ ਕਿ ਕਿਸਾਨ ਆਮ ਤੌਰ ’ਤੇ ਸਲਫਰ, ਇੰਡੋਸਲਫਾਨ, ਮੋਨੋਸਿਲ, ਮੈਕਨੋਜੇਬ ਵਰਗੀਆਂ ਕਰੀਬ 234 ਤਰ੍ਹਾਂ ਦੀਆਂ ਦਵਾਈਆਂ ਵਰਤਦੇ ਹਨ
ਕਿਸਾਨ ਭਰਾ ਜਦੋਂ ਵੀ ਇਨ੍ਹਾਂ ਦਵਾਈਆਂ ਦਾ ਛਿੜਕਾਅ ਆਦਿ ਕਰਦੇ ਹਨ ਤਾਂ ਇਨ੍ਹਾਂ ਦਾ ਅਸਰ ਹਵਾ ਰਾਹੀਂ ਕਿਸਾਨਾਂ ਦੇ ਫੇਫੜਿਆਂ ਤੱਕ ਪਹੁੰਚਦਾ ਹੈ, ਜੋ ਨੁਕਸਾਨਦੇਹ ਸਾਬਤ ਹੁੰਦਾ ਹੈ ਡਾ. ਸਿੰਘ ਨੇ ਦੱਸਿਆ ਕਿ ਰਿਸਰਚ ਦੌਰਾਨ ਪਿਛਲੇ 5 ਸਾਲਾਂ ’ਚ ਇਨ੍ਹਾਂ ਪਿੰਡਾਂ ’ਚ ਹੋਈਆਂ ਲੋਕਾਂ ਦੀਆਂ ਮੌਤਾਂ ਦੇ ਅੰਕੜਿਆਂ ਨੂੰ ਵੀ ਇਕੱਠਾ ਕੀਤਾ, ਜਿਸ ’ਚ 80 ਤੋਂ 85 ਫੀਸਦੀ ਮਾਮਲੇ ਕੈਮੀਕਲਾਂ ਦੇ ਅਸਰ ਨਾਲ ਜੁੜੇ ਹੋਏ ਸਨ -ਖੁਸ਼ਵੀਰ ਸਿੰਘ ਤੂਰ