worrying-1-in-every-9-indians-at-risk-of-cancer

ਕੈਂਸਰ… ਇੱਕ ਅਜਿਹੀ ਬਿਮਾਰੀ ਜਿਸ ਦਾ ਨਾਂਅ ਸੁਣਦੇ ਹੀ ਵਿਅਕਤੀ ਦੇ ਮਨ ’ਚ ਜੀਵਨ ਨਾਲ ਸਬੰਧਿਤ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ ਉਹ ਜਿਉਣ ਦੀ ਘੱਟ ਅਤੇ ਜੀਵਨ ਖ਼ਤਮ ਹੋਣ ਦੀਆਂ ਉਮੀਦਾਵਾਂ ਨਾਲ ਘਿਰ ਜਾਂਦਾ ਹੈ ਉਸ ਨੂੰ ਲੱਗਦਾ ਹੈ ਕੈਂਸਰ ਮਤਲਬ ਮੌਤ ਜਿਸ ਨੂੰ ਕੈਂਸਰ ਹੋਵੇ ਜਾਂ ਕਿਸੇ ਦੇ ਪਰਿਵਾਰ ’ਚ ਕਿਸੇ ਮੈਂਬਰ ਨੂੰ ਕੈਂਸਰ ਹੋਵੇ ਤਾਂ ਉਸ ਵਿਅਕਤੀ ਅਤੇ ਪਰਿਵਾਰ ਦੀ ਹਾਲਤ

ਜ਼ਿਆਦਾ ਖਰਾਬ ਹੋ ਜਾਂਦੀ ਹੈ ਸ਼ੁਰੂਆਤੀ ਸੈਸ਼ਨ ’ਚ ਪਤਾ ਲੱਗਣ ’ਤੇ ਤਾਂ ਕੈਂਸਰ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ, ਪਰ ਜਿਵੇਂ-ਤਿਵੇਂ ਇਸ ਦੀ ਸਟੇਜ਼ ਵਧਦੀ ਹੈ ਤਾਂ ਕੈਂਸਰ ਲਾ-ਇਲਾਜ ਬਿਮਾਰੀ ਦਾ ਰੂਪ ਵੀ ਲੈ ਲੈਂਦਾ ਹੈ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ-2020 ਅਨੁਸਾਰ ਭਾਰਤ ਦੇਸ਼ ਲਈ ਇਹ ਚਿੰਤਾਜਨਕ ਗੱਲ ਹੈ ਕਿ ਇੱਥੇ ਹਰੇਕ 9 ’ਚੋਂ ਇੱਕ ਵਿਅਕਤੀ ਨੂੰ ਕੈਂਸਰ ਦਾ ਖਤਰਾ ਹੈ।

  • ਸਾਲ 2020 ’ਚ ਇੱਕ ਕਰੋੜ ਮੌਤਾਂ ਨਾਲ ਕੈਂਸਰ ਮੌਤ ਦੇ ਸਭ ਤੋਂ ਵੱਡੇ ਕਾਰਨਾਂ ’ਚੋਂ ਇੱਕ
  • ਪੁਰਸ਼ਾਂ ’ਚ ਫੇਫੜਿਆਂ ਦਾ ਕੈਂਸਰ ਤਾਂ ਔਰਤਾਂ ’ਚ ਛਾਤੀ ਦੇ ਕੈਂਸਰ ਦਾ ਖਤਰਾ ਸਭ ਤੋਂ ਜ਼ਿਆਦਾ।
  • ਮਾਈਕ੍ਰੋਬਾਓਟਾ ਟੈਸਟ ਨਾਲ ਲਗਾਇਆ ਜਾ ਸਕਦਾ ਹੈ ਸਰੀਰ ’ਚ ਸੂਖਮ ਜੀਵਾਂ ਦਾ ਪਤਾ।

ਸੋਧਾਂ ਦੀ ਵਧਦੀ ਗਿਣਤੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਈ ਤਰ੍ਹਾਂ ਦੇ ਕੈਂਸਰ ਵਿਕਸਤ ਹੋਣ ਅਤੇ ਗਟ ਮਾਈਕ੍ਰੋਬੋਮ (ਸਾਡੇ ਪਾਚਣ-ਤੰਤਰ ’ਚ ਸੁਭਾਵਿਕ ਤੌਰ ’ਤੇ ਪਾਏ ਜਾਣ ਵਾਲੇ ਸੂਖਮ ਜੀਵੀ) ਦਰਮਿਆਨ ਨਜ਼ਦੀਦੀ ਸੰਬੰਧ ਹਨ ਇਹ ਸੂਖਮ ਜੀਵੀ ਸਿਰਫ ਕੈਂਸਰ ਦਾ ਹੀ ਕਾਰਨ ਨਹੀਂ ਬਣਦੇ, ਸਗੋਂ ਇਨ੍ਹਾਂ ਨਾਲ ਕੈਂਸਰ ਦੀਆਂ ਦਵਾਈਆ ਦਾ ਅਸਰ ਵੀ ਘੱਟ ਹੋ ਸਕਦਾ ਹੈ

ਸਧਾਰਨ ਅਤੇ ਯੂਜਰ ਫ੍ਰੈਂਡਲੀ ਹੈ ਮਾੲਕ੍ਰੋਬਾਓਟਾ ਟੈਸਟ:

ਦੱਖਣੀ ਏਸ਼ੀਆ ਦੀ ਪਹਿਲੀ ਬਾਈਕ੍ਰੋਬਾਓਮ ਕੰਪਨੀ ਲਿਊਸਿਨ ਰਿਚ ਬਾਇਓ ਪ੍ਰਾਈਵੇਟ ਲਿਮਟਿਡ ਦੇ ਕੋ-ਫਾਊਂਡੇਸ਼ਨ ਅਤੇ ਡਾਇਰੈਕਟਰ ਡਾ. ਦੇਬੋਜੋਤੀ ਧਾਰ ਦੱਸਦੇ ਹਨ ਕਿ ਮਾਈਕ੍ਰੋਬਾਓਟਾ ਟੈਸਟ ਇੱਕ ਨਵੀਂ ਤਰ੍ਹਾਂ ਦਾ ਟੈਸਟ ਹੈ ਜਿਸ ਨਾਲ ਸਰੀਰ ਦੇ ਅੰਦਰ ਬਣ ਰਹੇ ਸੂਖਮ ਜੀਵੀਆਂ ਦੀ ਜਨਸੰਖਿਆ ਬਾਰੇ ਪਤਾ ਲਾਇਆ ਜਾਂਦਾ ਹੈ।

ਇਸ ਜਾਂਚ ਤੋਂ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਸੂਖਮਜੀਵੀਆਂ ਦੀ ਪਛਾਣ ਹੋ ਜਾਂਦੀ ਹੈ ਗਟ ਮਾਈਕ੍ਰੋਬਾਓਟਾ ਟੈਸਟ ਨਾਲ ਅੰਤੜੀ ’ਚ ਕਿਸੇ ਵੀ ਅਸੰਤੁਲਨ ਜਾਂ ਡਿਸਬਾਓਸਿਸ ਦਾ ਸੰਕੇਤ ਮਿਲ ਸਕਦਾ ਹੈ ਇਹ ਜਾਂਚ ਬਹੁਤ ਸਧਾਰਨ ਅਤੇ ਯੂਜਰ ਫ੍ਰੈਂਡਲੀ ਹੈ ਘਰ ਬੈਠੇ ਸਟੂਲ ਸੈਂਪਲ ਜ਼ਰੀਏ ਇਸ ਨੂੰ ਕਰਾਇਆ ਜਾ ਸਕਦਾ ਹੈ ਸੈੈਂਪਲ ਲੈਣ ਤੋਂ ਬਾਅਦ ਇਸ ਨੂੰ ਅਗਲੀ ਪੀੜ੍ਹੀ ਦੀ ਸਿਕਵੈਂਸਿੰਗ ਤੋਂ ਲੰਘਾਇਆ ਜਾਂਦਾ ਹੈ, ਜਿਸ ਨਾਲ ਅੰਤੜੀਆਂ ’ਚ ਮੌਜ਼ੂਦ ਖਰਬਾਂ ਸੂਖਮ ਜੀਵੀਆਂ ਦਾ ਪਤਾ ਚੱਲ ਜਾਂਦਾ ਹੈ ਨਾਲ ਹੀ ਇਨ੍ਹਾਂ ਸੂਖਮ ਜੀਵੀਆਂ ਦੇ ਜੀਨਸ ਦੇ ਬਾਰੇ ਵੀ ਪਤਾ ਕੀਤਾ ਜਾ ਸਕਦਾ ਹੈ, ਜਿਸ ਨਾਲ ਇਨ੍ਹਾਂ ਦੇ ਵੱਖ-ਵੱਖ ਕੰਮਾਂ ਦੀ ਜਾਣਕਾਰੀ ਹਾਸਲ ਹੁੰਦੀ ਹੈ ਇਨ੍ਹਾਂ ਸੂਖਮਜੀਵੀਆਂ ਦੇ ਜੀਨਸ ਦੀ ਮੌਜ਼ੂਦਗੀ ਨਾਲ ਇਸ ਤਰੀਕੇ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਜਿਸ ਜ਼ਰੀਏ ਸਾਡਾ ਸਰੀਰ ਜੀਵਨ ਲਈ ਖ਼ਤਰਨਾਕ ਬਿਮਾਰੀਆਂ ਜਿਵੇਂ ਕੈਂਸਰ ਜਾਂ ਇਸ ਦੇ ਇਲਾਜ ਪ੍ਰਤੀ ਕੰਮ ਕਰਦੇ ਹਨ।

ਪਰੰਪਰਿਕ ਕਲਚਰ ਟੈਸਟ ਤੋਂ ਬਿਹਤਰ ਹੈ ਮਾਈਕ੍ਰੋਬਾਓਮ ਟੈਸਟ:

ਇਸ ਤਰ੍ਹਾਂ ਦੇ ਮਾਈਕ੍ਰੋਬਾਓਮ ਟੈਸਟਾਂ, ਪਰੰਪਰਿਕ ਕਲਚਰ ਟੈਸਟ ਤੋਂ ਬਿਹਤਰ ਇਸ ਲਈ ਹੈ, ਕਿਉਂਕਿ ਇਨ੍ਹਾਂ ’ਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਕਲਚਰਿੰਗ ਦੀ ਪ੍ਰਕਿਰਿਆ ਨੂੰ ਛੱਡ ਦਿੱੱਤਾ ਜਾਂਦਾ ਹੈ ਇਸ ਜ਼ਰੀਏ ਸਿਰਫ ਬੈਕਟੀਰੀਆ ਹੀ ਨਹੀਂ, ਸਗੋਂ ਵਾਇਰਸ, ਫੰਗਸ ਅਤੇ ਹੋਰ ਸੂਖਮ ਜੀਵੀਆਂ ਦੇ ਪ੍ਰੋਫਾਈਲ ਦਾ ਪਤਾ ਚੱਲਦਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਗਟ ਮਾਈਕ੍ਰੋਬਾਓਟਾ ਦਾ ਨਿਰਮਾਣ ਕਰਨ ਵਾਲੇ ਸੂਖਮਜੀਵੀਆਂ ’ਚ ਕੈਂਸਰ ਨੂੰ ਵਾਧਾ ਦੇਣ ਅਤੇ ਟਿਊਮਰ ਘੱਟ ਕਰਨ ਦੋਵੇਂ ਤਰ੍ਹਾਂ ਦੇ ਗੁਣ ਹੋ ਸਕਦੇ ਹਨ।

ਇਨ੍ਹਾਂ ’ਚੋਂ ਪਹਿਲਾਂ ਆਮ ਤੌਰ ’ਤੇ ਡੀਐੱਨਏ ਨੂੰ ਨੁਕਸਾਨ ਪਹੁੰਚਾਉਂਦਾ ਹੈ ਦੂਜਾ ਡੀਐੱਨਏ ਨੂੰ ਨੁਕਸਾਨ ਦੇ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ’ਚ ਦਖਲ ਦਿੰਦਾ ਹੈ ਤੀਜਾ ਸਿਗਨਲ ਪ੍ਰਣਾਲੀ ਦਾ ਸਮਾਨ ਰੂਪ ਨਾਲ ਕੰਮ ਨਹੀਂ ਕਰਨਾ ਅਤੇ ਚੌਥਾ ਇਮਊਨਿਟੀ ਘੱਟ ਕਰਦਾ ਹੈ ਇਸ ਦੇ ਉਲਟ ਟਿਊਮਰ ਘੱਟ ਕਰਨ ’ਚ ਗਟ ਮਾਈਕ੍ਰੋਬਾਓਟਾ ਦੀ ਭੂਮਿਕਾ ਜਾਂ ਤਾਂ ਟਿਊਮਰ ਕੋਸ਼ਿਕਾਵਾਂ ਨੂੰ ਸਿੱਧੇ ਖ਼ਤਮ ਕਰਨ, ਕੈਂਸਰ ਕੋਸ਼ਿਕਾਵਾਂ ਦਾ ਪੋਸ਼ਣ ਰੋਕਣ ਅਤੇ ਦਮ ਘੁੱਟਣ, ਜਾਂ ਫਿਰ ਸਕਾਰਾਤਮਕ ਇਮਊਨੋਰੇਗੂਲੇਟਰੀ ਅਸਰ ਛੱਡਣ ਦੇ ਰੂਪ ’ਚ ਸਾਹਮਣੇ ਆਉਂਦੀ ਹੈ

ਕੈਂਸਰ ਦੇ ਇਲਾਜ ’ਚ ਕੀਮੋਥੈਰੇਪੀ ਸਭ ਤੋਂ ਮੁੱਖ:

ਸਾਰਿਆਂ ਮਰੀਜ਼ਾਂ ਦੇ ਸਰੀਰ ’ਚ ਸਕਾਰਾਤਮਕ ਪ੍ਰਤੀਕਿਰਿਆ ਦਿਖਾਈ ਨਹੀਂ ਦਿੰਦੀ ਹਰ ਮਰੀਜ਼ ’ਚ ਇਸ ਫ਼ਰਕ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।

ਗਟ ਮਾਈਕ੍ਰੋਬਾਓਟਾ ਵੀ ਇਨ੍ਹਾਂ ’ਚੋਂ ਇੱਕ ਹੈ ਉਦਾਹਰਨ ਲਈ ਜੈਮਸਿਟਾਬਾਈਨ, ਪੈਂਕ੍ਰਿਆਟਿਕ ਡਕਟਲ ਐਡੇਨੋਕਾਰਸਿਨੋਮਾ (ਇੱਕ ਤਰ੍ਹਾਂ ਦਾ ਪੈਨਕ੍ਰਿਆਟਿਕ ਕੈਂਸਰ) ਲਈ ਜ਼ਿਆਦਾ ਵਰਤੋਂ ਕੀਤੇ ਜਾਣ ਵਾਲਾ ਕੀਮੋਥੈਰੇਪੀ ਏਜੰਟ ਹੈ ਗਾਮਾ ਪ੍ਰੋਟਿਓਬੈਕਟੀਰੀਆ ਨਾਂਅ ਦਾ ਗਟ ਬੈਕਟੀਰੀਆ ਜੈਮਸਿਟਾਬਾਈਨ ਨੂੰ ਮੈਟਾਬੋਲਾਈਜ਼ ਕਰਦਾ ਹੈ ਇਸ ਨੂੰ ਡੀ-ਐਕਟੀਵੇਟ ਅਸਵਥਾ ’ਚ ਬਦਲ ਦਿੰਦਾ ਹੈ, ਜਿਸ ਨਾਲ ਇਲਾਜ ਬੇਕਾਰ ਹੋ ਜਾਂਦਾ ਹੈ ਜੇਕਰ ਇਲਾਜ ਕਰ ਰਹੇ ਆਨਕੋਲਾਜਿਸਟ ਨੂੰ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਸ ਦੇ ਅਨੁਸਾਰ ਇਲਾਜ ਦਾ ਤਰੀਕਾ ਤੈਅ ਕਰਨ ’ਚ ਮੱਦਦ ਮਿਲ ਸਕਦੀ ਹੈ ਇਸ ਤੋਂ ਇਲਾਵਾ ਸਫਲਤਾ ਦੀ ਜ਼ਿਆਦਾ ਸੰਭਾਵਨਾ ਵਾਲੇ ਇਲਾਜ ਦੇ ਤਰੀਕਿਆਂ ਨੂੰ ਅਪਣਾਉਣ ਨਾਲ ਸਮਾਂ ਅਤੇ ਇਲਾਜ ਦੀ ਲਾਗਤ ਦੋਵਾਂ ਦੀ ਬੱਚਤ ਹੁੰਦੀ ਹੈ।

ਫੇਕਲ ਮਾਈਕ੍ਰੋਬਾਓਟਾ ਟਰਾਂਸਪਲਾਂਟੇਸ਼ਨ:

ਅੰਤੜੀਆਂ ਦੇ ਸੂਖਮ ਜੀਵੀਆਂ ਦੀ ਵਰਤੋਂ ਕਰਨ ਵਾਲਾ ਇੱਕ ਤਰੀਕਾ ਕੈਂਸਰ ਅਤੇ ਇਸ ਦਾ ਇਲਾਜ ਮਹੱਤਵਪੂਰਨ ਤੌਰ ’ਤੇ ਗਟ ਮਾਈਕ੍ਰੋਬਾਓਟਾ ’ਚ ਤਬਦੀਲ ਕਰਦਾ ਹੈ, ਜੋ ਅੰਤੜੀਆਂ ਦਾ ਡਿਸਬਾਇਓਸਿਸ ਦਾ ਕਾਰਨ ਹੈ ਵੈਸੇ ਇਸ ਤਰ੍ਹਾਂ ਦੀ ਅਸੰਤੁਲਿਤ ਅੰਤੜੀ ਫੇਕਲ ਮਾਈਕ੍ਰੋਬਾਓਟਾ ਟਰਾਂਸਪਲਾਂਟੇਸ਼ਨ (ਐੱਫਐੱਮਟੀ) ਨਾਂਅ ਦੀ ਤਕਨੀਕ ਨਾਲ ਫਿਰ ਤੋਂ ਸੁਧਾਰੀ ਜਾ ਸਕਦੀ ਹੈ ਸੋਧਕਰਤਾ ਐੱਫਐੱਮਟੀ ਦਾ ਪ੍ਰੀਖਣ ਕਈ ਤਰ੍ਹਾਂ ਦੇ ਕੈਂਸਰ ’ਚ ਕਰ ਰਹੇ ਹਨ ਕੁਝ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਹਨ ਹੁਣ ਤੱਕ ਇਨ੍ਹਾਂ ਨੂੰ ਇਲਾਜ ਲਈ ਮਾਨਤਾ ਨਹੀਂ ਦਿੱਤੀ ਗਈ ਹੈ।

ਜੀਵਨ ਦੀ ਗੁਣਵੱਤਾ ’ਚ ਸੁਧਾਰ:

ਕੈਂਸਰ ਅਤੇ ਇਸ ਨਾਲ ਸਬੰਧਿਤ ਇਲਾਜ ਦੇ ਤਰੀਕੇ ਅੰਤੜੀ ’ਚ ਡਿਸਬਾਇਓਸਿਸ ਦਾ ਕਾਰਨ ਬਣ ਸਕਦੇ ਹਨ ਇਸ ਨਾਲ ਵਾਰ-ਵਾਰ ਸੋਜ ਸਮੇਤ ਹੋਰ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਅਤੇ ਕਈ ਸਾਈਡ ਇਫੈਕਟਸ ਦਿਖਾਈ ਦੇ ਸਕਦੇ ਹਨ ਇਨ੍ਹਾਂ ਕਾਰਨਾਂ ਨਾਲ ਮਰੀਜ਼ ਦੇ ਜੀਵਨ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਗਟ ਮਾਕਰੋਬਾਓਮ ਟੈਸਟਸ ਨਿਊਟ੍ਰੀਸ਼ਨਲ ਪ੍ਰੋਫਾਈÇਲੰਗ ’ਤੇ ਅਧਾਰਿਤ ਹੁੰਦੇ ਹਨ, ਜਿਨ੍ਹਾਂ ਨਾਲ ਡਿਸਬਾਇਓਟਿਕ ਕੰਡੀਸ਼ਨ ਸੁਧਰ ਸਕਦੀ ਹੈ ਅਜਿਹਾ ਹੋਣ ’ਤੇ ਸਬੰਧਿਤ ਮਰੀਜ ਦੇ ਜੀਵਨ ਦੀ ਗੁਣਵੱਤਾ ਬਿਹਤਰ ਹੁੰਦੀ ਹੈ ਫਲੋਰ (ਯੂਐੱਸ), ਵਿਓਮ (ਯੂਐੱਸ), ਬਗਸਪੀਕਸ (ਭਾਰਤ) ਵਰਗੇ ਪ੍ਰੀਖਣਾਂ ਨਾਲ ਗਟ ਮਾਈਕ੍ਰੋਬਾਓਟਾ ’ਤੇ ਆਧਾਰਿਤ ਨਿੱਜੀ ਪੋਸ਼ਕ ਸਿਫਾਰਸ਼ਾਂ ਉਪਲੱਬਧ ਹੁੰਦੀਆਂ ਹਨ।

ਡਾ. ਦੇਬੋਜੋਤੀ ਧਾਰ ਅਨੁਸਾਰ ਅੰਤੜੀ ਦੇ ਸੂਖਮਜੀਵੀਆਂ ਦੀ ਸੰਰਚਨਾ, ਵਿਭਿੰਨਤਾ ਦੀ ਕੈਂਸਰ ਦੇ ਇਲਾਜ ਦੀ ਸਫਲਤਾ ਅਤੇ ਪ੍ਰਭਾਵਿਤ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਤੈਅ ਕਰਨ ’ਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਸ ਲਈ ਗਟ ਮਾਈਕ੍ਰੋਬਾਓਮ ਟੈਸਟਾਂ ਨੂੰ ਇਸ ਬਿਮਾਰੀ ਨਾਲ ਲੜਨ ’ਚ ਡਾਕਟਰਾਂ ਦੇ ਵਾਧੂ ਸਾਧਨ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ ਸਾਲ 2020 ’ਚ ਕੈਂਸਰ ਨਾਲ ਪੂਰੀ ਦੁਨੀਆਂ ’ਚ ਕਰੀਬ ਇੱਕ ਕਰੋੜ ਮੌਤਾਂ ਹੋਈਆਂ ਇਸ ਅੰਕੜੇ ਨਾਲ ਇਹ ਬਿਮਾਰੀ ਮੌਤ ਦੇ ਸਭ ਤੋਂ ਵੱਡੇ ਕਾਰਨਾਂ ’ਚੋਂ ਇੱਕ ਹੈ ਕੈਂਸਰ ਕਿਸ ਜਗ੍ਹਾ ਹੋ ਸਕਦਾ ਹੈ, ਇਹ ਪੁਰਸ਼ਾਂ ਅਤੇ ਔਰਤਾਂ ’ਚ ਅਲੱਗ-ਅਲੱਗ ਹੁੰਦਾ ਹੈ ਪੁਰਸ਼ਾਂ ’ਚ ਫੇਫੜਿਆਂ ਦਾ ਕੈਂਸਰ ਅਤੇ ਔਰਤਾਂ ’ਚ ਛਾਤੀ ਦੇ ਕੈਂਸਰ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।

ਡਾ. ਧਰ ਕਹਿੰਦੇ ਹਨ ਕਿ ਕੈਂਸਰ ਖਿਲਾਫ ਇਮਊਨ ਚੈੱਕ ਪੁਆਇੰਟ ਇਨਹੈਬਿਟਰਸ (ਇਮਊਨ ਮਾਡਊਲੇਟਿੰਗ ਦਵਾਈਆਂ ਦਾ ਨਵਾਂ ਵਰਗ) ਪ੍ਰਤੀ ਪ੍ਰਤੀਕਿਰਿਆ ਦੇਣ ਵਾਲਿਆਂ ’ਚ, ਪ੍ਰਤੀਕਿਰਿਆ ਨਾ ਦੇਣ ਵਾਲਿਆਂ ਤੋਂ ਉਲਟ ਅਲੱਗ-ਅਲੱਗ ਤਰ੍ਹਾਂ ਦੇ ਗਟ ਮਾਈਕ੍ਰੋਬਾਓਟਾ ਪ੍ਰੋਫਾਈਲ ਮੌਜ਼ੂਦ ਮਿਲੇ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਅੱਜ ਦੇ ਨਵੇਂ ਦੌਰ ਦੀਆਂ ਦਵਾਈਆਂ ’ਚ ਕਈ ਤਰ੍ਹਾਂ ਦੀ ਪ੍ਰਭਾਵ ਸ਼ਕਤੀ ਪੈਦਾ ਕਰਨ ’ਚ ਗਟ ਮਾਈਕ੍ਰੋਬਾਓਟਾ ਦੀ ਸੰਭਾਵਿਤ ਭੂਮਿਕਾ ਹੋ ਸਕਦੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!