World Water Day -sachi shiksha punjabi

World Water Day ਬਿਨ ਪਾਣੀ ਸਭ ਸੂਨ

ਪਾਣੀ ਹੀ ਇੱਕ ਜੀਵਨ ਤੱਤ ਹੈ ਜਿਸ ਨਾਲ ਵਿਅਕਤੀ ਦਾ ਜੀਵਨ ਰੋਗ ਮੁਕਤ ਰਹਿੰਦਾ ਹੈ।ਚੰਗੀ ਸਿਹਤ ਲਈ ਪਾਣੀ ਕਿੰਨਾ ਜ਼ਰੂਰੀ ਹੈ, ਇਸ ਨੂੰ ਸਭ ਲੋਕ ਜਾਣਦੇ ਹਨ ਪਰ ਸਹੀ ਮਾਤਰਾ ’ਚ ਸ਼ੁੱਧ ਪਾਣੀ ਨਾ ਮਿਲਣ ’ਤੇ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ, ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ

Also Read :-

ਰੋਜ਼ਾਨਾ ਲੋੜ:

ਇੱਕ ਵਿਅਕਤੀ ਦੇ ਸਰੀਰ ’ਚ ਪਾਣੀ ਦੀ ਕਿੰਨੀ ਲੋੜ ਹੁੰਦੀ ਹੈ, ਇਹ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ ਵਿਅਕਤੀ ਦੀ ਉਮਰ, ਫਿਜ਼ੀਕਲ ਐਕਟੀਵਿਟੀ, ਖਾਣੇ ਦੀ ਮਾਤਰਾ, ਲੂਣ ਦਾ ਇਨਟੇਕ, ਮੌਸਮ ਅਤੇ ਜਲਵਾਯੂ। ਆਮ ਤੌਰ ’ਤੇ, ਪਾਣੀ ਦੀ ਦੋ ਤਿਹਾਈ ਰੋਜ਼ ਦੇ ਖਾਣ-ਪੀਣ ’ਤੇ ਆਧਾਰਿਤ ਹੁੰਦੀ ਹੈ। ਦਿਨ ਭਰ ’ਚ 8 ਤੋਂ 10 ਗਿਲਾਸ ਤੱਕ ਪਾਣੀ ਪੀਣਾ ਚਾਹੀਦਾ ਹੈ

ਜੇਕਰ ਵਿਅਕਤੀ ਥੱਕਿਆ ਹੋਇਆ ਹੈ ਅਤੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ, ਤਾਂ ਉਸ ਨੂੰ 10 ਗਿਲਾਸ ਤੋਂ ਵੱਧ ਪਾਣੀ ਦੀ ਲੋੜ ਹੈ। ਵਿਅਕਤੀ ਦੇ ਸਰੀਰ ’ਚ ਲੋਂੜੀਦਾ ਪਾਣੀ ਹੈ ਜਾਂ ਨਹੀਂ, ਇਸ ਦਾ ਅੰਦਾਜ਼ਾ ਅਸੀਂ ਪਿਸਾਬ ਦੇ ਰੰਗ ਤੋਂ ਆਸਾਨੀ ਨਾਲ ਜਾਣ ਸਕਦੇ ਹਾਂ। ਪਾਣੀ ਨਾ ਪੀਣ ਦੀ ਹਾਲਤ ’ਚ ਸਰੀਰ ਦੇ ਅੰਗ ਪ੍ਰਭਾਵਿਤ ਹੁੰਦੇ ਹਨ ਅਤੇ ਪਿਸਾਬ ਪੀਲਾ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਹੈ। ਪਾਣੀ ਦੀ ਲੋਂੜੀਦੀ ਮਾਤਰਾ ਲੈਣ ’ਤੇ ਪਿਸ਼ਾਬ ਦਾ ਰੰਗ ਸਫੈਦ ਹੋ ਜਾਂਦਾ ਹੈ।

ਪਾਣੀ ਕਦੋਂ ਅਤੇ ਕਿੰਨਾ ਪੀਣਾ: World Water Day

ਪਾਣੀ ਦੀ ਲੋਂੜੀਦੀ ਮਾਤਰਾ ਨਾ ਲੈਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ। ਖਾਣਾ ਖਾਣ ਦਰਮਿਆਨ ਪਾਣੀ ਦੇ ਘੁੱਟ ਭਰਨ ਨਾਲ ਚਬਾਉਣ ਅਤੇ ਲਾਰ ਬਣਨ ’ਤੇ ਅਸਰ ਪੈਂਦਾ ਹੈ। ਪਾਣੀ ਪੀਣ ਦੇ 5-10 ਮਿੰਟਾਂ ਤੱਕ ਪੇਟ ’ਚ ਪਾਣੀ ਰਹਿੰਦਾ ਹੈ। ਖਾਣਾ ਖਾਣ ਦੌਰਾਨ ਪਾਣੀ ਦਾ ਸੇਵਨ ਪਾਚਨ-ਤੰਤਰ ਦੇ ਰਸ ਨੂੰ ਘੋਲ ਦਿੰਦਾ ਹੈ, ਜਿਸ ਨਾਲ ਬਦਹਜ਼ਮੀ ਹੁੰਦੀ ਹੈ, ਇਸ ਲਈ ਪਾਣੀ ਖਾਲੀ ਪੇਟ ਅਤੇ ਖਾਣਾ ਖਾਣ ਤੋਂ ਡੇਢ ਘੰਟਾ ਪਹਿਲਾਂ ਅਤੇ ਖਾਣੇ ਦੇ ਦੋ ਘੰਟੇ ਬਾਅਦ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ।

ਪਾਣੀ ਪੀਣ ਦਾ ਤਰੀਕਾ:

ਜਦੋਂ ਸਾਨੂੰ ਪਿਆਸ ਲੱਗਦੀ ਹੈ, ਤਾਂ ਅਸੀਂ ਇੱਕਦਮ ਬਹੁਤ ਜ਼ਿਆਦਾ ਪਾਣੀ ਪੀ ਜਾਂਦੇ ਹਾਂ। ਪਰ ਪਾਣੀ ਨੂੰ ਗਲ ਤੋਂ ਉਤਾਰਨ ਤੋਂ ਪਹਿਲਾਂ ਉਸ ’ਚ ਲਾਰ ਦਾ ਘੁੱਲਣਾ ਜ਼ਰੂਰੀ ਹੈ। ਪਾਣੀ ਪੀਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਤਾ ਜਾਵੇ

ਕਿਸ ਤਰ੍ਹਾਂ ਦਾ ਪਾਣੀ ਪੀਣਾ:

ਗਰਮ ਜਾਂ ਠੰਡਾ -ਪੀਣ ਦੇੇ ਪਾਣੀ ਦੇ ਤਾਪਮਾਨ ਦਾ ਸਿੱਧਾ ਸਬੰਧ ਸਾਡੀ ਸਿਹਤ ਨਾਲ ਹੈ। ਠੰਡਾ ਪਾਣੀ ਸਰੀਰ ਦੇ ਤਾਪਮਾਨ ਨੂੰ ਘੱਟ ਰੱਖਦਾ ਹੈ ਅਤੇ ਖੂਨ ਨੂੰ ਲੋੜ ਅਨੁਸਾਰ ਠੰਡਾ ਰੱਖਦਾ ਹੈ। ਇਹ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਪੇਸ਼ਾਬ, ਪਸੀਨੇ ਅਤੇ ਪਤਲੇ ਮਲ ਰਾਹੀਂ ਬਾਹਰ ਕੱਢਦਾ ਹੈ। ਇੱਥੇ ਠੰਡੇ ਪਾਣੀ ਦਾ ਮਤਲਬ ਫਰਿੱਜ਼ ਦੇ ਠੰਡੇ ਪਾਣੀ ਤੋਂ ਨਾ ਹੋ ਕੇ ਠੰਢੇ ਪਾਣੀ ਨਾਲ ਹੈ। ਕੋਸਾ ਪਾਣੀ ਪੀਣ ਨਾਲ ਪੇਟ ’ਚ ਐਸਿਡ ਬਣਨ ’ਤੇ ਰੋਕ ਲੱਗਦੀ ਹੈ। ਨਾਲ ਹੀ ਛਾਤੀ ਦੀ ਜਲਨ, ਪੇਟ ’ਚ ਦਰਦ, ਉਲਟੀਆਂ ਅਤੇ ਗੰਭੀਰ ਬਦਹਜ਼ਮੀ ਤੋਂ ਬਚਾਅ ਕਰਦਾ ਹੈ
ਪਾਣੀ ਦੀ ਕਮੀ ਨਾਲ ਹੋਣ ਵਾਲੀ ਹਾਨੀ-ਪਾਣੀ ਦੀ ਕਮੀ ਸਭ ਤੋਂ ਪਹਿਲਾਂ ਸਰੀਰ ਵਿੱਚ ਡੀ-ਹਾਈਡ੍ਰੇਸ਼ਨ ਹੋ ਜਾਂਦਾ ਭਾਵ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪੇਟ ਖਰਾਬ ਹੋਣ ਅਤੇ ਵਾਰ-ਵਾਰ ਉਲਟੀਆਂ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ’ਚ ਸਰੀਰ ਦੇ ਅੰਗਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕਣ। ਗਲਾ ਸੁੱਕਣਾ ਡੀ-ਹਾਈਡ੍ਰੇਸ਼ਨ ਦਾ ਪਹਿਲਾ ਲੱਛਣ ਹੈ। ਇਸ ਤੋਂ ਇਲਾਵਾ ਪਿਸ਼ਾਬ ’ਚ ਕਮੀ, ਚਮੜੀ ਦੇ ਲਚੀਲੇਪਨ ’ਚ ਗਿਰਾਵਟ, ਚਿੜਚਿੜਾਪਣ, ਡੀ-ਹਾਈਡ੍ਰੇਸ਼ਨ ਦੇ ਹੋਰ ਲੱਛਣ ਹਨ।

ਪਾਣੀ ਦੀ ਕਮੀ ਨਾਲ ਹੋਣ ਵਾਲੇ ਸਿਹਤ ਸੰਕਟ:

ਹਾਈਪਰ-ਟੈਨਸ਼ਨ –

ਕੁਝ ਬਲੱਡ ਕੈਪਿਲਰਿਜ਼ ਖੂਨ ’ਚ ਪਾਣੀ ਨੂੰ ਗਿਰਾ ਕੇ ਖੂਨ ਦੀ ਮਾਤਰਾ ਨੂੰ ਆਮ ਬਣਾਏ ਰੱਖਦੀ ਹੈ ਕਈ ਵਾਰ ਇਹ ਐਕਟੀਵਿਟੀ ਇਨ੍ਹਾਂ ਦੇ ਆਸ-ਪਾਸ ਦੇੇ ਖੂਨ ਵਹਾਅ ’ਚ ਖੜੋਤ ਪੈਦਾ ਕਰਦੀ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ।

ਉੱਚ ਕੋਲੇਸਟ੍ਰੋਲ –

ਪਾਣੀ ਦਾ ਚਿਪਚਿਪਾਪਣ ਸੈੱਲ ਦੀਆਂ ਦੀਵਾਰਾਂ ਨੂੰ ਆਪਸ ’ਚ ਬੰਨ੍ਹ ਕੇ ਰੱਖਦਾ ਹੈ। ਡੀ-ਹਾਈਡ੍ਰੇਸ਼ਨ ਹੋਣ ’ਤੇ ਇਸ ਦੀ ਕਮੀ ਹੋ ਜਾਂਦੀ ਹੈ ਅਤੇ ਸਾਡੇ ਸਿਸਟਮ ’ਚ ਕੋਲੇਸਟ੍ਰੋਲ ਜ਼ਿਆਦਾ ਰਿਲੀਜ਼ ਹੋਣ ਨਾਲ ਇਸ ਦਾ ਪੱਧਰ ਵਧ ਜਾਂਦਾ ਹੈ

ਬਦਹਜ਼ਮੀ –

ਪਾਣੀ ਦੀ ਇੱਕ ਪਰਤ ਪਾਚਕ ਐਸਿਡਾਂ ਨੂੰ ਪੇਟ ਦੀ ਅੰਦਰੂਨੀ ਲਾਈਨਿੰਗ ਨੂੰ ਬਾਈਕਾਰਬੋਨੇਟ ਬਣਾਉਂਦੇ ਹੋਏ ਛੂਹਣ ਤੋਂ ਰੋਕਦੀ ਹੈ ਇਸ ਦੇ ਡਿਸਚਾਰਜ ਤੋਂ ਹੇਠਾਂ ਦੀਆਂ ਕੋਸ਼ਿਕਾਵਾਂ ਦਾ ਪੋਸ਼ਣ ਹੁੰਦਾ ਹੈ ਠੀਕ ਇਸੇ ਤਰ੍ਹਾਂ, ਪੈਨਕ੍ਰੀਆਜ ਗ੍ਰੰਥੀ ਤੋਂ ਨਿੱਕਲਿਆ ਬਾਈਕਾਰਬੋਨੇਟ ਅੰਤੜੀਆਂ ’ਚ ਪੈਦਾ ਐਸਿਡ ਨੂੰ ਬੇਅਸਰ ਕਰਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਇਨ੍ਹਾਂ ਦੋਹਾਂ ਮਾਮਲਿਆਂ ’ਚ ਜੇਕਰ ਪਾਣੀ ਦੀ ਕਮੀ ਹੋਵੇ ਤਾਂ ਬਦਹਜ਼ਮੀ ਹੋ ਸਕਦੀ ਹੈ।

ਡਾਈਰੀਆ-

ਪਾਣੀ ’ਚ ਹੋਣ ਵਾਲੇ ਬੈਕਟੀਰੀਆ ਪੂਰੇ ਪਾਚਨ-ਤੰਤਰ ਨੂੰ ਨਾ ਸਿਰਫ ਪ੍ਰਭਾਵਿਤ ਕਰਦੇ ਹਨ ਸਗੋਂ ਕਮਜ਼ੋਰ ਵੀ ਕਰ ਦਿੰਦੇ ਹਨ। ਡਾਈਰੀਆ ਹੋਣ ’ਤੇ ਪੇਟ ਖਰਾਬ ਹੋ ਜਾਂਦਾ ਹੈ। ਡਾਈਰੀਆ ਦਾ ਹੀ ਵਿਗੜਿਆ ਹੋਇਆ ਰੂਪ ਪੇਚਿਸ਼ ਹੈ, ਜਿਸ ਨਾਲ ਉਲਟੀਆਂ ਅਤੇ ਖੂਨ ਆਉਣ ਲੱਗਦਾ ਹੈ। ਨਾਲ ਹੀ ਬੁਖਾਰ, ਕੜੱਲਾਂ, ਉਲਟੀਆਂ ਵੀ ਆਉਣ ਲੱਗਦੀਆਂ ਹਨ। ਇਸ ’ਚ ਕੁਝ ਤਰਲ ਪਦਾਰਥ ਦਿੰਦੇ ਰਹਿਣਾ ਚਾਹੀਦਾ ਹੈ

ਟਾਈਫਾਈਡ –

ਦੂਸ਼ਿਤ ਪਾਣੀ ਇਸ ਦੀ ਮੁੱਖ ਵਜ੍ਹਾ ਹੁੰਦੀ ਹੈ। ਟਾਈਫਾਈਡ ਹੋਣ ’ਤੇ ਸਿਰ ਦਰਦ, ਬੁਖਾਰ ਦੀ ਸ਼ਿਕਾਇਤ ਵਧਦੀ ਜਾਂਦੀ ਹੈ। ਪੇਟ ’ਤੇ ਲਾਲ ਧੱਬੇ ਆਉਣ ਲੱਗਦੇ ਹਨ, ਨਾਲ ਹੀ ਠੰਢਾ ਪਸੀਨਾ ਆਉਂਦਾ ਹੈ ਹਾਲਤ ਗੰਭੀਰ ਹੋਣ ’ਤੇ ਮਲ ਦੇ ਰਸਤੇ ਖੂਨ ਆਉਣ ਲੱਗਦਾ ਹੈ ਇਸ ਲਈ ਜ਼ਰੂਰੀ ਹੈ ਕਿ ਸਮੇਂ ’ਤੇ ਇਲਾਜ ਕੀਤਾ ਜਾਵੇ।

ਜ਼ਿਆਦਾ ਪਾਣੀ ਪੀਣਾ ਫਾਇਦੇਮੰਦ

  • ਜ਼ਿਆਦਾ ਪਾਣੀ ਪੀਣ ਨਾਲ ਸਰੀਰ ਕੁਝ ਖਾਸ ਪੜਾਵਾਂ ’ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਉਦਾਹਰਨ ਵਜੋਂ, ਬੁਖਾਰ ਹੋਣ ’ਤੇ ਖੂਬ ਪਾਣੀ ਪੀਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ, ਕਿਉਂਕਿ ਬੁਖਾਰ ਉਤਰਨ ’ਤੇ ਪਸੀਨਾ ਆਉਣ ਨਾਲ ਸਰੀਰ ਦਾ ਪਾਣੀ ਨਿਕਲ ਜਾਂਦਾ ਹੈ ਅਤੇ ਪਾਣੀ ਪੀਂਦੇ ਰਹਿਣ ਨਾਲ ਇਸ ਦੀ ਪੂਰਤੀ ਹੁੰਦੀ ਹੈ, ਇਸੇ ਤਰ੍ਹਾਂ ਯੂਰਿਨ ਇਨਫੈਕਸ਼ਨ ਹੋਣ ’ਤੇ ਖੂਬ ਪਾਣੀ ਪੀਣ ਨਾਲ ਇਨਫੈਕਸ਼ਨ ਦੇ ਕੀਟਾਣੂ ਪਿਸ਼ਾਬ ਰਾਹੀਂ ਬਾਹਰ ਆ ਜਾਂਦੇ ਹਨ।
  • ਪਾਣੀ ਜ਼ਿਆਦਾ ਪੀਣ ਨਾਲ ਪਿਸ਼ਾਬ ਦੀ ਮਾਤਰਾ ਵਧ ਜਾਂਦੀ ਹੈ। ਪਿਸ਼ਾਬ ਤਰਲ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਜੋ ਸਰੀਰ ਦੇ ਕਈ ਹਿੱਸਿਆਂ ’ਚ ਅਸਧਾਰਨ ਤੌਰ ’ਤੇ ਜਮ੍ਹਾ ਹੋ ਜਾਂਦੇ ਹਨ। ਪਾਣੀ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਇੱਕ ਕੁਦਰਤੀ ਤਰੀਕਾ ਹੈ। ਪਾਣੀ ਜ਼ਰੀਏ ਬਿਮਾਰੀਆਂ ’ਤੇ ਕਾਬੂ ਕਰਨ ਅਤੇ ਸਿਹਤ ਨੂੰ ਹਮੇਸ਼ਾ ਬਣਾਏ ਰੱਖਣ ਦੀ ਵਿਧੀ ਨੂੰ ਹਾਈਡ੍ਰੋਥੈਰੇਪੀ ਕਹਿੰਦੇ ਹਨ। ਪਾਣੀ ਤੋਂ ਵੱਧ ਦੁਨੀਆਂ ’ਚ ਕੁਝ ਨਹੀਂ ਹੈ। ਇਹ ਕਈ ਤਰ੍ਹਾਂ ਸੰਸਾਰ ਨੂੰ ਜੀਵਨ ਅਤੇ ਜੀਵਨ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ।
  • ਸਾਡੇ ਸਰੀਰ ਦਾ 70 ਫੀਸਦੀ ਹਿੱਸੇ ’ਚ ਪਾਣੀ ਹੈ। ਸਰੀਰ ਦੇ ਹਰ ਹਿੱਸੇ ’ਚ ਪਾਣੀ ਹੁੰਦਾ ਹੈ, ਪਰ ਕੁਝ ਅੰਗਾਂ ਜਿਵੇਂ ਬਰੇਨ ਅਤੇ ਲੀਵਰ ਨਾਲ ਖੂਨ ਅਤੇ ਲਾਰ ’ਚ ਪਾਣੀ ਦੀ ਮਾਤਰਾ ਲਈ ਪਾਣੀ ਦੀ ਲੋੜ ਹੁੰਦੀ ਹੈ ਅਤੇ ਕੈਮੀਕਲ ਤੱਤ ਦਿਮਾਗ ਦੇ ਸੰਦੇਸ਼ਾਂ ਨੂੰ ਨਾੜੀਆਂ ਰਾਹੀਂ ਕੈਪਿਲਰੀਜ਼ ਜ਼ਰੀਏ ਸਰੀਰ ਦੇ ਵੱਖ-ਵੱਖ ਹਿੱਸਿਆਂ ’ਚ ਲੈ ਜਾਂਦੇ ਹਨ। ਸਰੀਰ ਦੇ ਮੁੱਖ ਅੰਗਾਂ ’ਚ ਪਾਣੀ ਦੀ ਸਪਲਾਈ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਹੁੰਦੀ ਹੈ ਕਈ ਅੰਗ ਆਪਣੇ ਚਾਰੇ ਪਾਸੇ ਸਥਿਤ ਪਾਣੀ ’ਚ ਕੈਮੀਕਲ ਤੱਤ ਪੈਦਾ ਕਰਕੇ ਹੋਰ ਅੰਗਾਂ ਦੀ ਮੱਦਦ ਕਰਦੇ ਹਨ
  • ਪਾਣੀ ਸਰੀਰ ਦੇ ਤਾਪਮਾਨ ਅਤੇ ਚਮੜੀ ਦੀ ਗਿਰਾਵਟ ਨੂੰ ਆਮ ਬਣਾਏ ਰੱਖਦਾ ਹੈ ਇਹ ਪਸ਼ੀਨੇ, ਪਿਸ਼ਾਬ ਅਤੇ ਸਾਹ ਜ਼ਰੀਏ ਜ਼ਹਿਰੀਲੇ ਪਦਾਰਥਾਂ ਤੋਂ ਸਰੀਰ ਨੂੰ ਮੁਕਤ ਰੱਖਦਾ ਹੈ ਅਤੇ ਇੱਕਰੂਪਤਾ ਨੂੰ ਬਣਾਏ ਰੱਖਦਾ ਹੈ
  • ਪਾਣੀ ਪ੍ਰੋਟੀਨ, ਮਿਨਰਲ ਅਤੇ ਵਿਟਾਮਿਨਾਂ ਨੂੰ ਘੋਲਣ ’ਚ ਸਹਾਇਕ ਹੁੰਦਾ ਹੈ
  • ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਪਾਣੀ ਜੀਵਨ ਦਾ ਆਧਾਰ ਹੈ ਇਸ ਦੇ ਬਿਨਾਂ ਅਸੀਂ ਕੁਝ ਨਹੀਂ ਹਾਂ ਪਾਣੀ ਦੁਨੀਆਂ ਨੂੰ ਸੰਪੂਰਨਤਾ ਦਿੰਦਾ ਹੈ ਅਸੀਂ ਜਦੋਂ ਵੀ, ਜਿੱਥੇ ਵੀ ਪਾਣੀ ਦੀ ਵਰਤੋਂ ਕਰਦੇ ਹਾਂ ਤਾਂ ਇਸ ਦੇ ਲਈ ਈਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਹ ਆਪਣੇ ਆਪ ’ਚ ਈਸ਼ਵਰ ਦਾ ਅਸ਼ੀਰਵਾਦ ਹੈ ਜਦੋਂ ਤੁਹਾਨੂੰ ਜ਼ਰੂਰਤ ਸਮੇਂ ਪਾਣੀ ਮਿਲਦਾ ਹੈ ਤਾਂ ਲੱਗਦਾ ਹੈ ਕਿ ਤੁਸੀਂ ਸਭ ਕੁਝ ਪਾ ਲਿਆ ਹੈ, ਇਸ ਲਈ ਪਾਣੀ ਦੀ ਦੁਰਵਰਤੋਂ ਅਤੇ ਉਸ ਨੂੰ ਬਰਬਾਦ ਹੋਣ ਤੋਂ ਬਚਾਓ
    ਸਾਨਤਵਨਾ ਮਿਸ਼ਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!