Bed Sheets -sachi shiksha punjabi

ਹੋਟਲ ’ਚ ਬੈੱਡਸ਼ੀਟ ਸਫੈਦ ਰੰਗ ਦੀ ਹੀ ਕਿਉਂ ਹੁੰਦੀ ਹੈ

ਜਦੋਂ ਕਦੇ ਤੁਸੀਂ ਆਪਣੇ ਘਰੋਂ ਦੂਰ ਘੁੰਮਣ ਲਈ ਜਾਂ ਪੜ੍ਹਾਈ ਲਈ ਜਾਂ ਕਿਸੇ ਹੋਰ ਜ਼ਰੂਰੀ ਕੰਮ ਲਈ ਕਿਸੇ ਹੋਰ ਥਾਂ ’ਤੇ ਜਾਂਦੇ ਹੋ ਅਤੇ ਉੱਥੇ ਤੁਹਾਨੂੰ ਆਪਣੇ ਰਹਿਣ ਲਈ ਹੋਟਲ ਦੇ ਕਮਰੇ ਦੀ ਵਰਤੋਂ ਕਰਨੀ ਪੈਂਦੀ ਹੈ ਤੁਸੀਂ ਕਿਸੇ ਸਸਤੇ ਹੋਟਲ ’ਚ ਜਾਓ ਜਾਂ ਕਿਸੇ ਲਗਜ਼ਰੀ ਹੋਟਲ ’ਚ, ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਬੈੱਡਸ਼ੀਟ, ਚਾਦਰਾਂ, ਟਾਵਲ ਆਦਿ ਸਫੈਦ ਰੰਗ ਦੇ ਹੁੰਦੇ ਹਨ ਤਾਂ ਤੁਹਾਡੇ ਮਨ ’ਚ ਵੀ ਇਹ ਸਵਾਲ ਆਉਂਦਾ ਹੋਵੇਗਾ ਕਿ ਆਖਰ ਅਜਿਹਾ ਕਿਉਂ ਹੁੰਦਾ ਹੈ

ਦਰਅਸਲ ਸਫੈਦ ਚਾਦਰ ਵਿਛਾਉਣ ਦਾ ਮੁੱਖ ਕਾਰਨ ਇਹ ਹੈ ਕਿ ਘਰ ’ਚ ਅਤੇ ਹੋਟਲ ’ਚ ਕੁਝ ਫਰਕ ਦਿਖਾਈ ਦੇਵੇ ਸਾਰੇ ਆਪਣੇ ਘਰਾਂ ’ਚ ਤਰ੍ਹਾਂ-ਤਰ੍ਹਾਂ ਦੀਆਂ ਚਾਦਰਾਂ ਦੀ ਵਰਤੋਂ ਕਰਦੇ ਹਨ ਕੋਈ ਆਪਣੇ ਕਮਰੇ ’ਚ ਥੀਮ ਅਨੁਸਾਰ, ਕੋਈ ਰੰਗਾਂ ਅਨੁਸਾਰ, ਕੋਈ ਡਿਜ਼ਾਇਨਰ ਜਾਂ ਪ੍ਰਿੰਟਿਡ ਚਾਦਰਾਂ ਦੀ ਵਰਤੋਂ ਕਰਦਾ ਹੈ ਜਦੋਂ ਤੁਸੀਂ ਆਪਣੇ ਘਰ ਲਈ ਬੈੱਡਸ਼ੀਟ ਖਰੀਦਣ ਜਾਂਦੇ ਹੋ,

Also Read :-

ਤਾਂ ਤੁਹਾਡੇ ਸਾਹਮਣੇ ਉੱਥੇ ਕਈ ਤਰ੍ਹਾਂ ਦੇ ਬਦਲ ਮੌਜ਼ੂਦ ਹੁੰਦੇ ਹਨ ਅਤੇ ਤੁਸੀਂ ਆਪਣੇ ਅਨੁਸਾਰ ਰੰਗ-ਬਿਰੰਗੀਆਂ ਅਤੇ ਬਜਟ ਨੂੰ ਧਿਆਨ ’ਚ ਰੱਖਦੇ ਹੋਏ ਚਾਦਰਾਂ ਖਰੀਦਦੇ ਹੋ ਘਰ ’ਚ ਸਫੈਦ ਚਾਦਰਾਂ ਨੂੰ ਧੋਣਾ ਅਤੇ ਉਨ੍ਹਾਂ ਦੇ ਰਖ-ਰਖਾਵ ’ਚ ਕਾਫੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਹੋਟਲ ਦੇ ਕਮਰਿਆਂ ਅਤੇ ਘਰ ਦੇ ਕਮਰਿਆਂ ’ਚ ਫਰਕ ਦਿਖਾਉਣ ਲਈ ਹੋਟਲਾਂ ’ਚ ਸਿਰਫ ਸਫੈਦ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ

ਦੂਜਾ ਮੁੱਖ ਕਾਰਨ ਸ਼ਾਂਤੀ ਦਾ ਅਨੁਭਵ ਕਰਨਾ ਹੁੰਦਾ ਹੈ ਸਫੈਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਸਫੈਦ ਰੰਗ ਜਦੋਂ ਅੱਖਾਂ ’ਤੇ ਪੈਂਦਾ ਹੈ, ਤਾਂ ਤਨ-ਮਨ ’ਚ ਇੱਕ ਅਲੱਗ ਤਰ੍ਹਾਂ ਦੀ ਸ਼ਾਂਤੀ ਅਤੇ ਤਾਜ਼ਗੀ ਦਾ ਅਨੁਭਵ ਹੁੰਦਾ ਹੈ ਸਵੇਰੇ ਜਦੋਂ ਵੀ ਤੁਸੀਂ ਹੋਟਲ ਦੇ ਕਮਰੇ ’ਚ ਜਾਂਦੇ ਹੋ, ਤਾਂ ਤੁਸੀਂ ਆਪਣੀ ਯਾਤਰਾ ਤੋਂ ਥੱਕ-ਹਾਰ ਕੇ ਉੱਥੇ ਪਹੁੰਚਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਸ਼ਾਂਤੀ ਅਤੇ ਖੁਸ਼ੀ ਮਿਲੇ ਅਤੇ ਸਫੈਦ ਰੰਗ ਤੁਹਾਡੀ ਇਸ ਚਾਹਤ ਨੂੰ ਪੂਰਾ ਕਰਦਾ ਹੈ ਅਜਿਹਾ ਤੁਸੀਂ ਸਾਰਿਆਂ ਨੇ ਅਨੁਭਵ ਵੀ ਕੀਤਾ ਹੋਵੇਗਾ

ਦਰਅਸਲ 1990 ਦੇ ਦਹਾਕੇ ਤੋਂ ਪਹਿਲਾਂ, ਹੋਟਲ ਹੋਵੇ ਜਾਂ ਘਰ ਸਾਰੀਆਂ ਥਾਵਾਂ ’ਤੇ ਰੰਗੀਨ ਚਾਦਰ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਉਨ੍ਹਾਂ ਦਾ ਰਖ-ਰਖਾਅ ਕਰਨਾ ਕਾਫੀ ਆਸਾਨ ਹੁੰਦਾ ਸੀ, ਇਸ ’ਚ ਲੱਗੇ ਦਾਗ ਅਸਾਨੀ ਨਾਲ ਛਿਪ ਵੀ ਜਾਂਦੇ ਸਨ ਪਰ ਇਸ ਤੋਂ ਬਾਅਦ ਵੈਸਟਿਨ ਦੇ ਹੋਟਲ ਡਿਜ਼ਾਇਨਰਾਂ ਨੇ ਇੱਕ ਰਿਸਰਚ ਕੀਤੀ ਇਸ ’ਚ ਕਿਹਾ ਗਿਆ ਕਿ ਗੈਸਟ ਲਈ ਇੱਕ ਲਗਜ਼ਰੀ ਬੈੱਡ ਦਾ ਮਤਲਬ ਹੈ, ਉਨ੍ਹਾਂ ਨੂੰ ਸਕੂਨ ਦੇਣਾ ਅਤੇ ਸਾਫ-ਸਫਾਈ ਦਾ ਧਿਆਨ ਰੱਖਣਾ ਇਸ ਤੋਂ ਬਾਅਦ ਬੈੱਡਸ਼ੀਟ ਨੂੰ ਲੈ ਕੇ ਹਾਈਜ਼ੀਨ ਟਰੈਂਡ ਚੱਲਣ ਲੱਗਾ ਸਫੈਦ ਰੰਗ ਦੇਖ ਕੇ ਜਿੱਥੇ ਕਸਟਮਰ ਨੂੰ ਬਿਸਤਰ ਸਾਫ ਹੋਣ ਦੀ ਤਸੱਲੀ ਮਿਲਦੀ ਹੈ, ਉੱਥੇ ਅਸੀਮ ਜਿਹੀ ਸ਼ਾਂਤੀ ਦਾ ਅਹਿਸਾਸ ਵੀ ਹੁੰਦਾ ਹੈ

ਇਸ ਤੋਂ ਇਲਾਵਾ ਹੋਰ ਕੁਝ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਹੋਟਲਾਂ ’ਚ ਸਫੈਦ ਰੰਗ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਜਾਂਦੀ ਹੈ:-

  • ਸਫੈਦ ਕੱਪੜਿਆਂ ਨੂੰ ਸਾਫ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ, ਇਸ ਲਈ ਘਰਾਂ ’ਚ ਤਾਂ ਇਸ ਦੀ ਵਰਤੋਂ ਘੱਟ ਹੀ ਹੁੰਦੀ ਹੈ, ਪਰ ਹੋਟਲਾਂ ’ਚ ਸਫੈਦ ਬੈੱਡਸ਼ੀਟ ਦੀ ਸਫਾਈ ਕਰਨਾ ਬੜਾ ਆਸਾਨ ਹੁੰਦਾ ਹੈ ਅਸਲ ’ਚ ਹੋਟਲਾਂ ’ਚ ਹਰ ਕਮਰੇ ਦੀਆਂ ਕਈ ਚਾਦਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇਕੱਠੇ ਬਲੀਚ ਪਾ ਕੇ ਸਾਫ ਕਰ ਲਿਆ ਜਾਂਦਾ ਹੈ ਇਨ੍ਹਾਂ ਨੂੰ ਇਕੱਠੇ ਪਾਣੀ ’ਚ ਪਾ ਕੇ ਕਲੋਰੀਨ ’ਚ ਡੁਬੋਇਆ ਜਾਂਦਾ ਹੈ ਇਸ ਨਾਲ ਸਫਾਈ ਦੌਰਾਨ ਕਲੋਰੀਨ ਦੀ ਪਰਤ ਵੀ ਉੱਤਰ ਜਾਂਦੀ ਹੈ ਅਤੇ ਚਾਦਰ ਦਾ ਰੰਗ ਵੈਸੇ ਦਾ ਵੈਸਾ ਹੀ ਰਹਿੰਦਾ ਹੈ ਦੂਜੇ ਪਾਸੇ ਰੰਗੀਨ ਚਾਦਰਾਂ ਦਾ ਰੰਗ ਧੋਣ ਤੋਂ ਬਾਅਦ ਖਰਾਬ ਹੁੰਦਾ ਚਲਿਆ ਜਾਂਦਾ ਹੈ
  • ਜਦੋਂ ਅਸੀਂ ਕਿਤੇ ਬਾਹਰ ਗਏ ਹਾਂ ਅਤੇ ਕਿਤੋਂ ਘੁੰਮ ਕੇ ਆਏ, ਤਾਂ ਸਾਨੂੰ ਸਾਡਾ ਕਮਰਾ ਅਤੇ ਬੈੱਡ ਦੋਵੇਂ ਸਾਫ-ਸੁਥਰੇ ਨਜ਼ਰ ਆਉਂਦੇ ਹਨ ਘੁੰਮਣ ਦੀ ਥਕਾਵਟ ਨੂੰ ਸਾਰੇ ਚੈਨ ਦੀ ਨੀਂਦ ਸੌਂ ਕੇ ਦੂਰ ਕਰਨਾ ਚਾਹੁੰਦੇ ਹਨ ਅਜਿਹੇ ’ਚ ਇੱਕ ਸਫੈਦ ਰੰਗ ਹੀ ਹੈ, ਜੋ ਤੁਹਾਨੂੰ ਸਕੂਨ ਦੇ ਸਕਦਾ ਹੈ
  • ਕਮਰੇ ’ਚ ਰਹਿੰਦੇ ਹੋਏੇ ਤੁਹਾਨੂੰ ਸ਼ਾਂਤੀ ਅਤੇ ਪਾਜ਼ੀਟਿਵ ਦਾ ਅਹਿਸਾਸ ਹੁੰਦਾ ਹੈ ਇਸ ਨਾਲ ਤੁਹਾਡੇ ਦਿਮਾਗ ਨੂੰ ਬੇਹੱਦ ਆਰਾਮ ਅਤੇ ਖੁਸ਼ੀ ਵੀ ਮਿਲਦੀ ਹੈ
  • ਸਫੈਦ ਰੰਗ ਦੀ ਆਪਣੀ ਇੱਕ ਵੱਖਰੀ ਹੀ ਜਮਾਤ ਹੈ ਤੁਸੀਂ ਉਨ੍ਹਾਂ ਨੂੰ ਘਰ ’ਚ ਵੀ ਵਿਛਾਓ ਅਤੇ ਉੱਪਰੋਂ ਕੋਈ ਕਲਰ ਉਸ ’ਤੇ ਵਿਛਾ ਦਿਓ ਤਾਂ ਕਮਰੇ ’ਚ ਇੱਕ ਅਲੱਗ ਹੀ ਲੁਕ ਆ ਜਾਂਦੀ ਹੈ ਹੋਟਲ ’ਚ ਇਨ੍ਹਾਂ ਬੈੱਡਸ਼ੀਟਾਂ ਨੂੰ ਦੇਖ ਕੇ ਲਗਜ਼ਰੀ ’ਚ ਠਹਿਰਨ ਦੀ ਫੀÇਲੰਗ ਆਉਂਦੀ ਹੈ
  • ਸਫੈਦ ਚਾਦਰਾਂ ਹੋਰ ਚਾਦਰਾਂ ਦੀ ਤੁਲਨਾ ’ਚ ਸਸਤੀਆਂ ਹੁੰਦੀਆਂ ਹਨ ਤੇ ਕੱਪੜੇ ਦੀ ਕੁਆਲਿਟੀ ਵੀ ਵਧੀਆ ਰਹਿੰਦੀ ਹੈ, ਇਸ ਨਾਲ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ
  • ਸਫੈਦ ਰੰਗ ਕਮਰੇ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਅਟਰੈਕਟਿਵ ਲੁੱਕ ਦਿੰਦਾ ਹੈ ਅਤੇ ਕਾਫੀ ਸੋਬਰ ਵੀ ਲਗਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!