23 ਸਤੰਬਰ ਨੂੰ ਦਿਨ-ਰਾਤ ਬਰਾਬਰ ਕਿਉਂ ਹੁੰਦੇ ਹਨ
23 ਸਤੰਬਰ ਦਾ ਖਾਸ ਮਹੱਤਵ ਹੈ ਜਿੱਥੇ ਇਹ ਦਿਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਖੁਸ਼ੀਆਂ ਭਰਿਆ ਹੈ, ਉੱਥੇ ਸੰਸਾਰ ਭਰ ਲਈ ਇਹ ਦਿਨ ਖਾਸ ਹੈ 23 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਇੱਕ ਸਮਾਨ ਹੁੰਦਾ ਹੈ ਭਾਵ 12 ਘੰਟੇ ਦਾ ਦਿਨ ਅਤੇ ਪੂਰੇ 12 ਘੰਟੇ ਦੀ ਰਾਤ ਅਤੇ ਇਹ ਉਹ ਖਾਸ ਦਿਨ ਹੈ ਜਦੋਂ ਡੇਰਾ ਸੱਚਾ ਸੌਦਾ ’ਚ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰ-ਅਧਿਕਾਰੀ ਬਣਾ ਕੇ ਪਾਵਨ ਗੁਰਗੱਦੀ ਦੀ ਰਸਮ ਅਦਾ ਕੀਤੀ
ਵਿਗਿਆਨਕ ਤੌਰ ’ਤੇ ਧਰਤੀ ਆਪਣੇ ਅਕਸ ਤੋਂ 23.5 ਡਿਗਰੀ ਝੁਕੀ ਹੈ, ਜਦੋਂ ਉਸ ਦੀ ਭੂਮੱਧ ਰੇਖਾ ਸੂਰਜ ਦੇ ਠੀਕ ਸਾਹਮਣੇ ਪੈਂਦੀ ਹੈ, ਤਾਂ ਧਰਤੀ ਦੇ ਅੱਧੇ ਹਿੱਸੇ ’ਤੇ ਸਭ ਤੋਂ ਜ਼ਿਆਦਾ ਚਾਨਣਾ ਪੈਂਦਾ ਹੈ, ਜਿਸ ਦੀ ਵਜ੍ਹਾ ਨਾਲ ਦਿਨ-ਰਾਤ ਬਰਾਬਰ ਹੁੰਦੇ ਹਨ, ਸਾਲ ’ਚ 23 ਸਤੰਬਰ ਅਤੇ 21 ਮਾਰਚ ਨੂੰ ਇਹ ਸਥਿਤੀ ਬਣਦੀ ਹੈ
Table of Contents
ਧਰਤੀ ਆਪਣੇ ਅਕਸ ਤੋਂ 23.5 ਡਿਗਰੀ ਝੁਕੀ ਹੈ:
ਰੀਜ਼ਨਲ ਸਾਇੰਸ ਸੈਂਟਰ ਭੋਪਾਲ ਦੇ ਕਿਊਰੇਟਰ ਸਾਕੇਤ ਸਿੰਘ ਕੌਰਵ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਤੀ ਆਪਣੇ ਅਕਸ ਤੋਂ 23.5 ਡਿਗਰੀ ਝੁਕੀ ਹੈ ਸਾਲ ’ਚ ਦੋ ਵਾਰ ਉਹ ਭੂਮੱਧ ਰੇਖਾ ਸਾਹਮਣਿਓਂ ਲੰਘਦੀ ਹੈ ਜਿਸ ਦੀ ਵਜ੍ਹਾ ਨਾਲ ਦਿਨ ਅਤੇ ਰਾਤ ਬਰਾਬਰ ਹੋਣ ਦੀ ਸਥਿਤੀ ਬਣਦੀ ਹੈ ਧਰਤੀ ਸੂਰਜ ਦੀ ਪਰਿਕ੍ਰਮਾ ਕਰਦੇ ਹੋਏ ਵੱਖ-ਵੱਖ ਚੀਜ਼ਾਂ ਦਾ ਸਾਹਮਣਾ ਕਰਦੀ ਹੈ 23 ਸਤੰਬਰ ਨੂੰ ਧਰਤੀ ਅਜਿਹੇ ਖੇਤਰ ਤੋਂ ਲੰਘ ਰਹੀ ਹੈ ਜਦੋਂ ਸੂਰਜ ਧਰਤੀ ਦੇ ਅੱਧੇ ਹਿੱਸੇ ਨੂੰ ਪ੍ਰਕਾਸ਼ਿਤ ਕਰਦਾ ਹੈ
ਦੂਜੇ ਪਾਸੇ 21 ਜੂਨ ਨੂੰ ਅਜਿਹੀ ਸਥਿਤੀ ਬਣ ਜਾਂਦੀ ਹੈ ਜਦੋਂ ਸੂਰਜ ਦਾ ਜ਼ਿਆਦਾਤਰ ਪ੍ਰਕਾਸ਼ ਧਰਤੀ ’ਤੇ ਪੈਂਦਾ ਹੈ ਅਤੇ ਸਭ ਤੋਂ ਵੱਡਾ ਦਿਨ ਬਣ ਜਾਂਦਾ ਹੈ ਤਾਂ ਇਸੇ ਤਰ੍ਹਾਂ 22 ਦਸੰਬਰ ਨੂੰ ਸਭ ਤੋਂ ਲੰਬੀ ਰਾਤ ਹੁੰਦੀ ਹੈ 12 ਮਹੀਨਿਆਂ ’ਚ ਧਰਤੀ ਸੂਰਜ ਦੀ ਪਰਿਕ੍ਰਮਾ ਪੂਰੀ ਕਰਦੀ ਹੈ ਧਰਤੀ ਦੇ 23.5 ਡਿਗਰੀ ਝੁਕੇ ਹੋਣ ਦੀ ਵਜ੍ਹਾ ਨਾਲ ਇਹ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਨਾਰਥ ਪੋਲ ਅਤੇ ਸਾਊਥ ਪੋਲ ਤੋਂ ਧਰਤੀ ਦੇ ਝੁਕੇ ਹੋਣ ਦੀ ਗਣਨਾ ਕੀਤੀ ਜਾਂਦੀ ਹੈ ਖਗੋਲ ਵਿਗਿਆਨ ਸਦੀਆਂ ਪੁਰਾਣਾ ਹੈ, ਜਦੋਂ ਆਧੁਨਿਕ ਵਿਗਿਆਨ ਨਹੀਂ ਸੀ, ਤਾਂ ਵੀ ਲੋਕ ਚੰਦ ਤਾਰਿਆਂ ਦੀ ਗਣਨਾ ਕਰਦੇ ਰਹੇ ਹਨ
ਸ਼ਰਦ ਵਿਸ਼ੁਵ ਜਾਂ ਇਕਵੀਨੋਕਸ:
23 ਸਤੰਬਰ ਨੂੰ ਵਿਗਿਆਨ ਦੀ ਭਾਸ਼ਾ ’ਚ ਇਕਵੀਨੋਕਸ ਵੀ ਕਿਹਾ ਜਾਂਦਾ ਹੈ ਇਕਵੀਨੋਕਸ ਲੈਟਿਨ ਭਾਸ਼ਾ ਤੋਂ ਲਿਆ ਗਿਆ ਹੈ ਇਕਵੀਨਾਕਸ ਐਕਵੀ ਅਤੇ ਨਾਕਸ ਸ਼ਬਦਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਜਿਸ ’ਚ ਐਕਿਵ ਦਾ ਅਰਥ ਹੈ ਸਮਾਨ ਅਤੇ ਨਾਕਸ ਦਾ ਮਤਲਬ ਹੈ ਰਾਤ ਇਸ ਦਿਨ ਸੂਰਜ ਧਰਤੀ ’ਤੇ ਮੌਜ਼ੂਦ ਭੂਮੱਧ ਰੇਖਾ ਦੇ ਠੀਕ ਉੱਪਰੋਂ ਹੋ ਕੇ ਲੰਘਦਾ ਹੈ ਇਸ ਲਈ ਇਸ ਦਿਨ ਅਤੇ ਰਾਤ ਦੋਵੇਂ 12-12 ਘੰਟੇ ਦੇ ਹੁੰਦੇ ਹਨ ਖਗੋਲ ਮਾਹਿਰਾਂ ਲਈ ਇਹ ਦਿਨ ਖਾਸ ਮਹੱਤਵ ਦਾ ਹੈ
23 ਸਤੰਬਰ ਨੂੰ ਆਟਮਨਲ ਇਕਵੀਨੋਕਸ ਵੀ ਕਿਹਾ ਜਾਂਦਾ ਹੈ ਇਸ ਦਿਨ ਬਾਅਦ ਸਰਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਦਿਨ ਛੋਟੇ ਹੁੰਦੇ ਹਨ ਅਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਇਸ ਤੋਂ ਉਲਟ 21 ਮਾਰਚ ਨੂੰ ਹੋਣ ਵਾਲੇ ਇਕਵੀਨੋਕਸ ਨੂੰ ਵਰਨਲ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਗਰਮੀਆਂ ਆਉਣੀਆਂ ਸ਼ੁਰੂ ਹੁੰਦੀਆਂ ਹਨ ਗਰਮੀਆਂ ਆਉਣ ਨਾਲ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ
ਜਦੋਂ ਸੂਰਜ ਦੱਖਣੀ ਅਰਧ ਗੋਲੇ ’ਚ ਐਂਟਰੀ ਕਰਦਾ ਹੈ:
ਧਰਤੀ ’ਤੇ ਮੌਸਮ ਆਪਣੇ ਆਪ ਬਦਲ ਜਾਂਦੇ ਹਨ, ਤੁਸੀਂ ਜਾਣਦੇ ਹੋ ਅਜਿਹਾ ਕਿਉਂ ਹੁੰਦਾ ਹੈ ਇਨ੍ਹਾਂ ਘਟਨਾਵਾਂ ਦੇ ਪਿੱਛੇ ਸੂਰਜ ਅਤੇ ਧਰਤੀ ਦਾ ਸੂਰਜ ਮੰਡਲ ’ਚ ਦੌਰੇ ਕਾਰਨ ਹੁੰਦਾ ਹੈ 23 ਸਤੰਬਰ ਨੂੰ ਸੂਰਜ ਦੱਖਣੀ ਅਰਧ ਗੋਲੇ ’ਚ ਐਂਟਰੀ ਕਰਦੇ ਹਨ ਜਿਸ ਨਾਲ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਣ ਲੱਗਦੀਆਂ ਹਨ ਇਸ ਕਾਰਨ 23 ਸਤੰਬਰ ਤੋਂ ਬਾਅਦ ਠੰਢ ਮਹਿਸੂਸ ਹੋਣ ਲੱਗਦੀ ਹੈ
ਜਪਾਨ ’ਚ ਇਕਵੀਨੋਕਸ ਹੈ ਖਾਸ:
ਧਰਤੀ ’ਤੇ ਮੌਜ਼ੂਦ ਅਤੇ ਦੇਸ਼ਾਂ ਦੀ ਤੁਲਨਾ ’ਚ ਜਪਾਨ ’ਚ ਇਕਵੀਨੋਕਸ ਖਾਸ ਹੈ ਕਿਉਂਕਿ 23 ਸਤੰਬਰ ਨੂੰ ਜਪਾਨ ’ਚ ਜਨਤਕ ਛੁੱਟੀ ਐਲਾਨ ਕੀਤੀ ਜਾਂਦੀ ਹੈ ਇਹ ਛੁੱਟੀ 1948 ਨੂੰ ਐਲਾਨ ਕੀਤੀ ਗਈ ਹੈ