ਜਦੋਂ ਕਰਨੀ ਪਵੇ ਬਾਰਗੇਨਿੰਗ Bargain
ਸ਼ਾਪਿੰਗ ਅਤੇ ਬਾਰਗੇਨਿੰਗ ਦੋਵਾਂ ਦਾ ਚੋਲੀ ਦਾਮਨ ਦਾ ਸਾਥ ਹੈ ਸ਼ਾਪਿੰਗ ਦਾ ਸ਼ੌਂਕ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ ਅਤੇ ਔਰਤਾਂ ਬਾਰਗੇਨਿੰਗ ਨਾ ਕਰਨ ਤਾਂ ਸ਼ਾਪਿੰਗ ਦਾ ਮਜ਼ਾ ਉਨ੍ਹਾਂ ਲਈ ਅਧੂਰਾ ਰਹੇਗਾ ਪਰ ਕਦੇ-ਕਦੇ ਬਾਰਗੇਨਿੰਗ ਮਹਿੰਗੀ ਵੀ ਪੈ ਸਕਦੀ ਹੈ ਜਾਂ ਬਾਰਗੇਨਿੰਗ ’ਚ ਕਦੇ-ਕਦੇ ਸਮਾਨ ਗਲਤ ਆ ਸਕਦਾ ਹੈ ਜਾਂ ਦੁਕਾਨਦਾਰ ਪਹਿਲਾਂ ਰੇਟ ਜ਼ਿਆਦਾ ਲਗਾ ਕੇ ਥੋੜ੍ਹਾ ਘੱਟ ਕਰਕੇ ਤੁਹਾਨੂੰ ਵੇਚ ਸਕਦਾ ਹੈ ਇਸਦੇ ਲਈ ਤੁਹਾਨੂੰ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ
ਸ਼ਾਪਿੰਗ ਕਰਦੇ ਸਮੇਂ ਜਿਆਦਾਤਰ ਲੋਕ ਬਾਰਗੇਨਿੰਗ ਜਰੂਰ ਕਰਦੇ ਹੋ ਪਰ ਬਾਰਗੇਨਿੰਗ ਸਭ ਸਹੀ ਤਰ੍ਹਾਂ ਨਾਲ ਨਹੀਂ ਕਰ ਪਾਉਂਦੇ ਇਹ ਵੀ ਆਪਣੇ ਆਪ ’ਚ ਇੱਕ ਗੇਮ ਹੈ ਜਿਵੇਂ ਹਰ ਕੋਈ ਗੇਮ ਖੇਡਣ ’ਚ ਨਿਪੁੰਨ ਨਹੀਂ ਹੁੰਦਾ, ਅਜਿਹਾ ਬਾਰਗੇਨਿੰਗ ਗੇਮ ਨਾਲ ਵੀ ਹੈ ਉਸਦੇ ਵੀ ਕੁਝ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਅਪਨਾ ਕੇ ਵਸਤੂ ਨੂੰ ਸਹੀ ਭਾਅ ’ਚ ਖਰੀਦਿਆ ਜਾ ਸਕਦਾ ਹੈ ਅਤੇ
Also Read :-
ਦੁਕਾਨਦਾਰ ਨਾਲ ਸਬੰਧ ਵੀ ਵਧੀਆ ਰੱਖੇ ਜਾ ਸਕਦੇ ਹਨ:-
ਕੁਝ ਵੀ ਪ੍ਰੋਡਕਟ ਖਰੀਦਦੇ ਹੋਏ ਉਸਦੀ ਮਾਰਕਿਟ ’ਚ ਖੋਜਬੀਨ ਕਰ ਲਓ ਜਿਸ ਨਾਲ ਤੁਸੀਂ ਕੁਆਲਟੀ ਅਤੇ ਰੇਟ ਦੋਨਾਂ ਨੂੰ ਕੰਪੇਅਰ ਕਰ ਸਕਦੇ ਹੋ ਕੁਝ ਦੁਕਾਨਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਫਿਕਸਡ ਪ੍ਰਾਈਜ਼ ਹੁੰਦੇ ਹਨ ਜੇਕਰ ਤੁਹਾਡੀ ਆਈਟਮ ਉੱਥੇ ਉਪਲਬੱਧ ਹੋਵੇ ਤਾਂ ਸਭ ਤੋਂ ਪਹਿਲਾਂ ਉੱਥੇ ਰੇਟ ਦਾ ਆਈਡਿਆ ਲਓ, ਬਾਅਦ ’ਚ ਹੋਰ ਦੁਕਾਨਾਂ ’ਤੇ ਜਾਓ
- ਸ਼ਾਪਿੰਗ ਜਾਣ ਤੋਂ ਪਹਿਲਾਂ ਘਰ ਤੋਂ ਤੈਅ ਕਰ ਲਓ ਕਿ ਤੁਸੀਂ ਕੀ ਖਰੀਦਣਾ ਹੈ, ਉਸਦਾ ਬਜ਼ਟ ਤੈਅ ਕਰ ਲਓ ਤਾਂ ਕਿ ਬਾਜ਼ਾਰ ’ਚ ਸਮਾਂ ਵਿਅਰਥ ਨਾ ਹੋਵੇ ਫਿਰ ਮੁੱਲ ’ਤੇ ਫੋਕਸ ਕਰਕੇ ਫੈਸਲਾ ਕਰੋ ਕਿ ਤੁਹਾਡੀ ਜ਼ਰੂਰਤ ਦੀ ਵਸਤੂ ਤੁਹਾਨੂੰ ਠੀਕ ਰੇਟ ’ਤੇ ਮਿਲ ਰਹੀ ਹੈ ਤਾਂ ਖਰੀਦ ਲਓ
- ਕਈ ਚੀਜ਼ਾਂ ਨੂੰ ਪਸੰਦ ਕਰਕੇ ਇੱਕ ਹੀ ਵਾਰ ’ਚ ਸਭ ਦੇ ਰੇਟ ਨਾ ਪੁੱਛੋ ਇਸ ਨਾਲ ਦੁਕਾਨਦਾਰ ਸੋਚ ਸਕਦਾ ਹੈ ਕਿ ਤੁਸੀਂ ਖੁੱਲ੍ਹ ਕੇ ਸ਼ਾਪਿੰਗ ਕਰਨ ਵਾਲੇ ਹੋ ਅਤੇ ਉਹ ਉਨ੍ਹਾਂ ਦੇ ਰੇਟ ਜ਼ਿਆਦਾ ਕੋਟ ਕਰ ਸਕਦਾ ਹੈ ਨਾ ਹੀ ਕਿਸੇ ਖਾਸ ਪਸੰਦ ਚੀਜ਼ ਦੀ ਵਾਰ-ਵਾਰ ਪ੍ਰਸ਼ੰਸਾ ਕਰੋ ਉਸਨੂੰ ਲੱਗੇਗਾ ਕਿ ਉਕਤ ਵਸਤੂ ਤੁਹਾਨੂੰ ਪਸੰਦ ਹੈ ਅਤੇ ਉਹ ਰੇਟ ਘੱਟ ਨਹੀਂ ਕਰੇਗਾ
- ਕੋਈ ਖਾਸ ਵਸਤੂ ਪਸੰਦ ਆ ਜਾਵੇ ਤਾਂ ਮਨ ’ਚ ਉਹ ਕਿੰਨੇ ’ਚ ਖਰੀਦਣੀ ਹੈ, ਤੈਅ ਕਰ ਲਓ ਹਾਂ, ਥੋੜ੍ਹਾ ਤਿਆਰ ਰਹੋ ਕਿ ਉਸ ‘ਤੇ ਤੁਸੀਂ ਥੋੜ੍ਹਾ ਜਿਆਦਾ ਵੀ ਖਰਚ ਕਰ ਸਕਦੇ ਹੋ ਕਿਉਂਕਿ ਯੂਨੀਕ ਆਈਟਮ ਹਮੇਸ਼ਾ ਉਪਲਬੱਧ ਨਹੀਂ ਹੁੰਦੇ ਅਜਿਹਾ ਮੌਕਾ ਗੁਆਓ ਨਾ
- ਬਾਰਗੇਨਿੰਗ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਕਿਤੇ ਤੁਸੀਂ ਬੇਕਾਰ ਦੀ ਡਿਮਾਂਡ ਦੇ ਪਿੱਛੇ ਤਾਂ ਨਹੀਂ ਪਏ ਹੋ ਖੁਦ ਨੂੰ ਥੋੜ੍ਹੇ ਸਮੇਂ ਲਈ ਦੁਕਾਨਦਾਰ ਮੰਨ ਕੇ ਸੋਚੋ ਰੇਟ ਘੱਟ ਕਰਾਉਣ ਲਈ ਬਹੁਤ ਰਿਕਵੈਸਟ ਨਾ ਕਰੋ, ਨਾ ਹੀ ਉਨ੍ਹਾਂ ਦੇ ਪਿੱਛੇ ਪੈ ਜਾਓ
- ਸੈਲਜ਼ਮੈਨ ਨਾਲ ਮਿੱਠੇ ਸੁਭਾਅ ’ਚ ਗੱਲ ਕਰੀਏ ਚਿਹਰੇ ’ਤੇ ਮੁਸਕਾਨ ਬਣਾ ਕੇ ਰੱਖੋ ਅਜਿਹਾ ਕਰਨ ਨਾਲ ਸੈਲਜ਼ਮੈਨ ਬਾਰਗੈਨਿੰਗ ਦੇ ਸਮੇਂ ਤੁਹਾਡੀ ਮੱਦਦ ਕਰੇਗਾ
- ਹਮੇਸ਼ਾ ਦੁਕਾਨਦਾਰ ਤੋਂ ਜੋ ਚੀਜ਼ ਪਸੰਦ ਹੋਵੇ, ਉਸਦੇ ਰੇਟ ਪਹਿਲਾਂ ਜਾਣ ਲਓ ਅਤੇ ਉਸਨੂੰ ਤੁਸੀਂ ਕੀ ਰੇਟ ਦੇਣਾ ਹੈ, ਇਸ ਗੱਲ ਦਾ ਪਤਾ ਸ਼ੁਰੂ ’ਚ ਨਾ ਲੱਗਣ ਦਿਓ ਜਦੋਂ ਵਸਤੂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੋ, ਤਦ ਮੁੱਲ ਲਗਾਓ ਸ਼ਾਪਿੰਗ ’ਤੇ ਜਦੋਂ ਵੀ ਜਾਓ, ਐਕਸਟਰਾ ਸਮਾਂ ਲੈ ਕੇ ਜਾਓ ਤਾਂ ਕਿ ਤੁਸੀਂ ਮਾਰਕਿਟ ’ਚ ਰੇਟ ਅਤੇ ਵਸਤੂ ਦੀ ਜਾਂਚ ਕਰ ਸਕੋ ਜਲਦਬਾਜ਼ੀ ਦੀ ਸ਼ਾਪਿੰਗ ਕਦੇ-ਕਦੇ ਗਲਤ ਸਿੱਧ ਹੋ ਜਾਂਦੀ ਹੈ ਅਤੇ ਪੈਸਾ ਵੀ ਜ਼ਿਆਦਾ ਖਰਚ ਹੁੰਦਾ ਹੈ, ਇਸ ਲਈ ਸਾਪਿੰਗ ਤਸੱਲੀ ਨਾਲ ਕਰੋ
- ਕਦੇ-ਕਦੇ ਲੱਗਦਾ ਹੈ ਕਿ ਦੁਕਾਨਦਾਰ ਆਪਣੀ ਜਿੱਦ ’ਤੇ ਅੜਿਆ ਹੈ ਉਸ ਸਮੇਂ ਉਸ ਨਾਲ ਗੁੱਸੇ ’ਚ ਗੱਲ ਨਾ ਕਰਕੇ ਨਰਮ ਰੁਖ ਨਾਲ ਹੀ ਗੱਲ ਕਰੋ ਇਸ ਨਾਲ ਕਦੇ-ਕਦੇ ਦੁਕਾਨਦਾਰ ਰੇਟ ਨਾ ਘੱਟ ਕਰਨ ਦਾ ਕਾਰਨ ਵੀ ਤੁਹਾਨੂੰ ਦੱਸ ਸਕਦਾ ਹੈ
- ਬਾਰਗੈਨਿੰਗ ਕਰਦੇ ਸਮੇਂ ਰਾਊਂਡ ਫਿਗਰ ਦੀ ਵਰਤੋਂ ਨਾ ਕਰੋ ਥੋੜ੍ਹਾ ਉੱਪਰ ਜਿਵੇਂ 20 ਰੁਪਏ, 35 ਰੁਪਏ ਲਗਾ ਕੇ ਬੋਲੋ ਇਸ ਨਾਲ ਦੁਕਾਨਦਾਰ ਮਹਿਸੂਸ ਕਰੇਗਾ ਕਿ ਤੁਸੀਂ ਮਾਰਕਿਟ ਪਹਿਲਾਂ ਤੋਂ ਸਰਚ ਕਰਕੇ ਆਏ ਹੋ ਬਾਰਗੈਨਿੰਗ ਸ਼ੁਰੂ ਤੋਂ ਹੀ 50-60 ਪਰਸੈਂਟ ਨਾਂ ਕਰੋ ਦੱਸੀ ਗਈ ਕੀਮਤ ’ਤੇ ਸ਼ੁਰੂਆਤ 40 ਪਰਸੈਂਟ ਤੋਂ ਕਰੋ, ਨਾ ਗੱਲ ਬਣੇ ਤਾਂ 35 ਪਰਸੈਂਟ ’ਤੇ ਆਓ ਹੋ ਸਕਦਾ ਹੈ ਦੁਕਾਨਦਾਰ ਤੁਹਾਨੂੰ 20 ਤੋਂ 25 ਪਰਸੈਂਟ ਛੂਟ ਦੇ ਦੇਵੇ
- ਬਾਰਗੈਨਿੰਗ ਦੌਰਾਨ ਜੋ ਵਸਤੂ ਤੁਸੀਂ ਪਸੰਦ ਕੀਤੀ ਹੈ ਉਸਨੂੰ ਦੁਬਾਰਾ ਚੰਗੀ ਤਰ੍ਹਾਂ ਨਾਲ ਨਿਹਾਰੋ ਤਾਂ ਕਿ ਦੁਕਾਨਦਾਰ ਨੂੰ ਰੇਟ ਫਾਈਨਲ ਕਰਨ ਦਾ ਥੋੜ੍ਹਾ ਸਮਾਂ ਹੋਰ ਮਿਲ ਜਾਵੇ ਹੋ ਸਕਦਾ ਹੈ ਕਿ ਤੁਹਾਡੇ ਦੱਸੇ ਮੁੱਲ ’ਤੇ ਤੁਹਾਨੂੰ ਵਸਤੂ ਦੇ ਦੇਵੇ
- ਕਦੇ-ਕਦੇ ਦੁਕਾਨਦਾਰ ਜਿਆਦਾ ਬਾਰਗੇਨ ਕਰਨ ਦੇ ਮੂਡ ’ਚ ਨਹੀਂ ਹੁੰਦੇ ਅਜਿਹੇ ’ਚ ਕੋਈ ਘੱਟ ਕੀਮਤ ਦੀ ਛੋਟੀ ਵਸਤੂ ਉਸੇ ਰੇਟ ’ਚ ਦੇਣ ਨੂੰ ਕਹੋ ਹੋ ਸਕਦਾ ਹੈ ਉਹ ਮੰਨ ਜਾਵੇ ਅਤੇ ਤੁਹਾਨੂੰ ਓਵਰਆਲ ਉਨ੍ਹਾਂ ਪੈਸਿਆਂ ’ਚ ਇੱਕ ਐਕਸਟਰਾ ਵਸਤੂ ਮਿਲ ਜਾਵੇ
ਨੀਤੂ ਗੁਪਤਾ