ਜਦੋਂ ਬੱਚਾ ਸਵਾਲ ਪੁੱਛਣ ਲੱਗੇ ਉਮਰ ਵਧਣ ਦੇ ਨਾਲ-ਨਾਲ ਬੱਚੇ ਦੇ ਮਾਨਸਿਕ, ਸਰੀਰਕ ਆਕਾਰ ਅਤੇ ਢਾਂਚੇ ’ਚ ਵੀ ਬਦਲਾਅ ਆਉਣ ਲੱਗਦੇ ਹਨ ਦਿਮਾਗ ਵਿਕਸਤ ਹੋਣ ’ਤੇ ਛੋਟਾ ਬੱਚਾ ਪੈਰ-ਪੈਰ ’ਤੇ ਆਪਣੇ ਮਾਤਾ-ਪਿਤਾ ਤੋਂ ਸਵਾਲ ਪੁੱਛਣ ਲੱਗਦਾ ਹੈ ਹਰ ਨਵੀਂ ਵਸਤੂ ਅਤੇ ਘਟਨਾ ਉਸ ਦੇ ਜੀਵਨ ’ਚ ਇੱਕ ਨਵੀਂ ਅਦਭੁੱਤ ਅਤੇ ਨਿਵੇਕਲੀ ਹੁੰਦੀ ਹੈ
ਬੱਚਾ ਇਹ ਜਾਣਨ ਦਾ ਇਛੁੱਕ ਹੁੰਦਾ ਹੈ ਕਿ ਆਖਰਕਾਰ ਇਹ ਕੀ ਹੈ? ਅਜਿਹਾ ਕਿਉਂ ਹੈ? ਐਵੇਂ ਕਿਉਂ ਹੁੰਦਾ ਹੈ? ਇਹ ਕਿਵੇਂ ਚੱਲਦਾ ਹੈ, ਕਿਵੇਂ ਘੁੰਮਦਾ ਹੈ, ਕਿਵੇਂ ਦੌੜਦਾ ਹੈ ਆਦਿ ਕਈ ਸਵਾਲ ਨੰਨੇ੍ਹ ਜਿਹੇ ਬੱਚੇ ਦੇ ਦਿਮਾਗ ਰੂਪੀ ਪਿਟਾਰੀ ’ਚ ਭਰੇ ਹੁੰਦੇ ਹਨ ਅਜਿਹੀ ਸਥਿਤੀ ’ਚ ਮਾਤਾ-ਪਿਤਾ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਬੱਚੇ ਦੇ ਇਨ੍ਹਾਂ ਸਿੱਧੇ-ਸਾਦੇ ਸਵਾਲਾਂ ਦਾ ਉੱਤਰ ਉਨ੍ਹਾਂ ਨੂੰ ਹੀ ਦੇਣਾ ਹੁੰਦਾ ਹੈ
ਬੱਚੇ ਦੇ ਸਵਾਲ ਸਰਲ ਅਤੇ ਮਾਸੂਮ ਹੁੰਦੇ ਹਨ, ਜਿਨ੍ਹਾਂ ਦਾ ਸ਼ਾਇਦ ਸਾਡੀ ਅਵਸਥਾ ਦੇ ਹਿਸਾਬ ਨਾਲ ਕੋਈ ਮਹੱਤਵ ਨਹੀਂ ਹੁੰਦਾ ਪਰ ਬੱਚੇ ਲਈ ਉਹ ਬਹੁਤ ਬੜੇ ਗਿਆਨ ਦਾ ਸਵਾਲ ਹੁੰਦਾ ਹੈ ਅਜਿਹਾ ਵੀ ਨਹੀਂ ਹੈ ਕਿ ਬੱਚੇ ਦੇ ਸਵਾਲ ਹਮੇਸ਼ਾ ਊਟ-ਪਟਾਂਗ ਅਤੇ ਬਚਕਾਨੇ ਹੀ ਹੁੰਦੇ ਹਨ ਆਖਰਕਾਰ ਕਿੰਨੇ ਮਾਤਾ-ਪਿਤਾ ਅਤੇ ਮਾਪੇ ਐਨੇ ਪਹਿਲ ਕਰਦੇ ਹਨ ਜੋ ਇੱਕ ਛੋਟੇ ਜਿਹੇ ਬੱਚੇ ਨੂੰ ਇਹ ਦੱਸ ਪਾਉਣ ’ਚ ਪਹਿਲਤਾ ਦਿਖਾਉਂਦੇ ਹਨ ਕਿ ਅਸਮਾਨ ਦਾ ਰੰਗ ਨੀਲਾ ਕਿਵੇਂ ਹੈ, ਦੁੱਧ ਦਾ ਰੰਗ ਸਫੈਦ ਕਿਉਂ ਹੁੰਦਾ ਹੈ, ਫੁੱਲਾਂ ’ਚ ਰੰਗ ਕੌਣ ਭਰਦਾ ਹੈ ਪੱਖਾ ਕਿਵੇਂ ਚੱਲਦਾ ਹੈ, ਬਿਜਲੀ ਕੀ ਹੁੰਦੀ ਹੈ, ਬਿਜਲੀ ਦਿਖਾਈ ਕਿਉਂ ਨਹੀਂ ਦਿੰਦੀ ਆਦਿ ਐਨੇ ਸਹਿਜ ਅਤੇ ਮਾਸੂਮ ਸਵਾਲ ਹਨ ਜੋ ਕਿਸੇ ਵੀ ਪੜ੍ਹੇ-ਲਿਖੇ ਆਦਮੀ ਦਾ ਸਿਰ ਘੁੰਮਾ ਸਕਦੇ ਹਨ
Also Read :-
- ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
- ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
- ਬੱਚਿਆਂ ਦੇ ਝਗੜੇ ਨੂੰ ਉਲਝਾਓ ਨਾ, ਸਗੋਂ ਸੁਲਝਾਓ
- ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ
- ਢੀਠ ਬਣਾ ਦਿੰਦਾ ਹੈ ਬੱਚਿਆਂ ਨੂੰ ਕੁੱਟਣਾ
ਜ਼ਿਆਦਾਤਰ ਮਾਮਲਿਆਂ ’ਚ ਜਦੋਂ ਬੱਚਾ ਮਾਤਾ-ਪਿਤਾ ਅਤੇ ਮਾਪਿਆਂ ਤੋਂ ਅਜਿਹੇ ਸਵਾਲ ਪੁੱਛਣ ਲੱਗਦਾ ਹੈ ਤਾਂ ਅਸੀਂ ਉਸ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਲਟਾ-ਸਿੱਧਾ ਉੱਤਰ ਦੇ ਕੇ ਉਸ ਦੀ ਜਗਿਆਸਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਹੀ ਮਾਈਨਿਆਂ ’ਚ ਅਸੀਂ ਬੱਚੇ ਨੂੰ ਅੱਧਾ-ਅਧੂਰਾ ਉੱਤਰ ਜਾਂ ਸ਼ਾੱਟ ਜਾਣਕਾਰੀ ਦੇ ਕੇ ਬੱਚੇ ਨੂੰ ਭਰਮਾੳਂੁਦੇ ਹਾਂ, ਨਾਲ ਹੀ ਉਸ ਨੂੰ ਸਹੀ ਉੱਤਰ ਨਾ ਦੇ ਕੇ ਉਸ ਦੇ ਸਵਾਲ ਪੁੱਛਣ ਦੀ ਜਗਿਆਸਾ ਨੂੰ ਖ਼ਤਮ ਕਰਦੇ ਹਾਂ
ਸਮੇਂ ਦੇ ਨਾਲ ਜਦੋਂ ਬੱਚਾ ਸਕੂਲ ਜਾਣ ਲੱਗਦਾ ਹੈ ਤਾਂ ਉੱਥੇ ਉਸ ਦਾ ਸਮਾਜਿਕ ਦਾਇਰਾ ਵਧਦਾ ਹੈ ਅਲੱਗ-ਅਲੱਗ ਪਿਛੋਕੜ ਵਾਲੇ ਲੜਕੇ-ਲੜਕੀਆਂ ਨਾਲ ਉਸ ਦਾ ਸੰਪਰਕ ਸਥਾਪਿਤ ਹੁੰਦਾ ਹੈ ਵੱਖ-ਵੱਖ ਧਰਮ-ਜਾਤੀ, ਬੋਲੀ-ਭਾਸ਼ਾ, ਖਾਣ-ਪੀਣ ਦੇ ਕਈ ਬੱਚਿਆਂ ਨੂੰ ਦੇਖ ਕੇ ਉਸ ਨੂੰ ਖੁਸ਼ੀ ਤਾਂ ਪ੍ਰਾਪਤ ਹੁੰਦੀ ਹੀ ਹੈ, ਨਾਲ ਹੀ ਜਗਿਆਸਾ ਵੀ ਦਿਮਾਗ ’ਚ ਵਧਣ ਲੱਗਦੀ ਹੈ ਦਿਨਭਰ ਦੀਆਂ ਗਤੀਵਿਧੀਆਂ ਨੂੰ ਦੇਖਣ ਸਮਝਣ ਅਤੇ ਸੁਣਨ ਤੋਂ ਬਾਅਦ ਜਦੋਂ ਬੱਚਾ ਸਵਾਲਾਂ ਅਤੇ ਜਗਿਆਸਾ ਨੂੰ ਸ਼ਾਂਤ ਕਰਨ ਲਈ ਮਾਤਾ-ਪਿਤਾ ਅਤੇ ਮਾਪਿਆਂ ਦੀ ਸ਼ਰਨ ’ਚ ਜਾਂਦਾ ਹੈ ਤਾਂ ਸਾਡੀ ਭੂਮਿਕਾ ਵਧ ਜਾਂਦੀ ਹੈ
ਬੱਚੇ ਡਰ, ਸੰਕੋਚ ਅਤੇ ਸ਼ਰਮ ਮਾਰੇ ਕਿਸੇ ਬਾਹਰੀ ਤੋਂ ਸਵਾਲ ਨਹੀਂ ਪੁੱਛਦੇ ਹਨ ਕਿਉਂਕਿ ਉਨ੍ਹਾਂ ਨੂੰ ਚੰਗੇ-ਬੁਰੇ ਦੀ ਪਛਾਣ ਨਹੀਂ ਹੁੰਦੀ ਹੈ ਬੱਚੇ ਦੀ ਸਾਰੀ ਦੁਨੀਆਂ ਮਾਤਾ-ਪਿਤਾ ਅਤੇ ਮਾਪਿਆਂ ’ਚ ਹੀ ਸਮਾਈ ਹੁੰਦੀ ਹੈ ਇਸ ਲਈ ਬੱਚਾ ਜਦੋਂ ਵੀ ਕੋਈ ਸਵਾਲ ਪੁੱਛੇ ਤਾਂ ਉਸ ਨੂੰ ਸਹਿਜ ਭਾਵ ਨਾਲ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਆਪਣੇ ਗਿਆਨ ਅਨੁਸਾਰ ਉਸ ਨੂੰ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਜੇਕਰ ਕਿਸੇ ਸਵਾਲ ਦਾ ਉੱਤਰ ਤੁਹਾਨੂੰ ਪਤਾ ਨਾ ਹੋਵੇ ਤਾਂ ‘ਬੇਟਾ, ਬਾਅਦ ’ਚ ਦੱਸਾਂਗਾ’ ਕਹਿ ਕੇ ਉਸ ਦੇ ਕਿਸੇ ਹੋਰ ਸਵਾਲ ਦਾ ਉੱਤਰ ਦਿਓ ਕਦੇ ਵੀ ਭੁੱਲ ਕੇ ਜਾਂ ਗਿਆਨ ਦਿਖਾਉਣ ਲਈ ਬੱਚੇ ਨੂੰ ਗਲਤ ਉੱਤਰ ਨਾ ਦਿਓ ਕਿਉਂਕਿ ਜੋ ਛਾਪ ਤੁਸੀਂ ਉਸ ’ਤੇ ਪਾਓਂਗੇ, ਉਸ ਦਾ ਅਸਰ ਬੱਚੇ ਦੀ ਸ਼ਖਸੀਅਤ ’ਤੇ ਤਾਉਮਰ ਰਹਿੰਦੀ ਹੈ
ਬੱਚੇ ਦੀ ਜਗਿਆਸਾ ਸ਼ਾਂਤ ਕਰਨ ਲਈ ਤੁਸੀਂ ਅਲੱਗ-ਅਲੱਗ ਅਖਬਾਰਾਂ ਦੀ ਮੱਦਦ ਵੀ ਲੈ ਸਕਦੇ ਹੋ ਅੱਜ-ਕੱਲ੍ਹ ਬਾਜ਼ਾਰ ’ਚ ਵੱਖ-ਵੱਖ ਵਿਸ਼ਿਆਂ ਲਈ ਸੈਂਕੜੇ ਪੁਸਤਕਾਂ ਉਪਲੱਬਧ ਹਨ ਇਨ੍ਹਾਂ ’ਚ ਬੜੇ ਰੋਚਕ ਤਰੀਕੇ ਨਾਲ ਬੱਚੇ ਦੀਆਂ ਛੋਟੀਆਂ-ਛੋਟੀਆਂ ਜਗਿਆਸਾਵਾਂ ਅਤੇ ਸਵਾਲਾਂ ਦਾ ਉੱਤਰ ਦਿੱਤਾ ਜਾਂਦਾ ਹੈ ਅਜਿਹੇ ’ਚ ਤੁਸੀਂ ਬਿਨਾਂ ਸਮਾਂ ਗੁਆਏ ਇਨ੍ਹਾਂ ਪੁਸਤਕਾਂ ਨੂੰ ਖਰੀਦ ਲਓ ਜੇਕਰ ਬੱਚਾ ਥੋੜ੍ਹਾ ਵੱਡਾ ਹੋਵੇ ਤਾਂ ਉਸ ਲਈ ਤੁਸੀਂ ਮਹੀਨੇਵਾਰ ਅਖਬਾਰ ਵੀ ਲਗਵਾ ਸਕਦੇ ਹੋ ਇਸ ਨਾਲ ਹਰ ਮਹੀਨੇ ਬੱਚੇ ਨੂੰ ਨਵੀਂ ਅਤੇ ਰੋਚਕ ਜਾਣਕਾਰੀ ਉਪਲੱਬਧ ਹੋਵੇਗੀ ਅਤੇ ਉਸ ਦੀਆਂ ਸੈਂਕੜੇ ਜਗਿਆਸਾਵਾਂ ਵੀ ਸ਼ਾਂਤ ਹੋ ਜਾਣਗੀਆਂ ਅਤੇ ਨਵੇਂ-ਨਵੇਂ ਵਿਸ਼ਿਆਂ ਦੀ ਜਾਣਕਾਰੀ ਵੀ ਪ੍ਰਾਪਤ ਹੋਵੇਗੀ
ਬੱਚੇ ਦਾ ਸਵਾਲ ਪੁੱਛਣਾ ਤਾਂ ਇੱਕ ਸੁਭਾਵਿਕ ਪ੍ਰਕਿਰਿਆ ਹੈ ਅਜਿਹੇ ’ਚ ਬੱਚੇ ਦੇ ਸਵਾਲ ਨੂੰ ਸਹਿਜ ਭਾਵ ਨਾਲ ਹੀ ਲੈਣਾ ਚਾਹੀਦਾ ਹੈ ਬੱਚੇ ਨੂੰ ਪ੍ਰੇਮਪੂਰਵਕ ਸ਼ਿਸ਼ਟ ਭਾਸ਼ਾ ’ਚ ਉੱਤਰ ਦੇਣਾ ਚਾਹੀਦਾ ਹੈ ਬੱਚੇ ਦੇ ਸਵਾਲਾਂ ਜ਼ਰੀਏ ਤੁਸੀਂ ਉਸ ਦੀਆਂ ਰੁਚੀਆਂ ਅਤੇ ਲਗਾਅ ਨੂੰ ਵੀ ਸਮਝ ਸਕਦੇ ਹੋ ਕਿ ਉਸ ਦੀ ਕਿਸ ਖੇਤਰ ’ਚ ਜਿਆਦਾ ਰੁਚੀ ਹੈ ਅਤੇ ਇਹ ਜਾਣਕਾਰੀ ਬੱਚੇ ਦਾ ਕਰੀਅਰ ਤੈਅ ਕਰਨ ’ਚ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ
ਆਸ਼ੀਸ਼ ਵਸ਼ਿਸ਼ਟ