ਜੋ ਚੰਗਾ ਲੱਗੇ, ਉਹ ਸਹੀ ਹੋਵੇ ਇਹ ਜ਼ਰੂਰੀ ਨਹੀਂ!

ਚੋਰ ਜਦੋਂ ਚੋਰੀ ਕਰਨ ’ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਭ੍ਰਿਸ਼ਟਾਚਾਰੀ ਨੂੰ ਜਨਤਾ ਦੇ ਪੈਸੇ ਲੁੱਟਣ ’ਚ ਅਨੰਦ ਆਉਂਦਾ ਹੈ ਦਬੰਗ ਨੂੰ ਕਮਜ਼ੋਰਾਂ ਨੂੰ ਸਤਾਉਂਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ

ਸਾਡੇ ਵਿੱਚ ਕੁਝ ਲੋਕ ਹਮੇਸ਼ਾ ਇਹ ਤਰਕ ਦਿੰਦੇ ਹਨ ਕਿ ਮੈਨੂੰ ਜੋ ਚੰਗਾ ਲੱਗਦਾ ਹੈ ਮੈਂ ਉਹੀ ਕਰਦਾ ਹਾਂ ਜਾਂ ਫਿਰ ਕੁਝ ਲੋਕ ਇਹ ਵੀ ਤਰਕ ਦਿੰਦੇ ਹਨ ਕਿ ਸਾਹਮਣੇ ਵਾਲਾ ਮੇਰੇ ਲਈ ਚੰਗਾ ਹੈ ਨਾ, ਬਸ ਮੇਰੇ ਲਈ ਇਹ ਕਾਫੀ ਹੈ ਇਸ ਸੰਸਾਰ ’ਚ ਜੋ ਚੰਗਾ ਲੱਗੇ ਉਹ ਸਹੀ ਹੀ ਹੋਵੇ ਇਸ ਦੀ ਕੋਈ ਗਰੰਟੀ ਨਹੀਂ ਹੈ

ਤੁਹਾਨੂੰ ਠੱਗ ਕੇ ਖੁਸ਼ ਹੋਣ ਵਾਲੇ ਨੂੰ ਤੁਸੀਂ ਕੀ ਕਹੋਂਗੇ? ਜੋ ਵਿਹਾਰ ਨਾਲ ਤੁਹਾਡੇ ਨਾਲ ਚੀਟਿੰਗ ਕਰਦਾ ਹੋਵੇ ਅਤੇ ਖੁਸ਼ੀ ਮਹਿਸੂਸ ਕਰਦਾ ਹੋਵੇ, ਉਸ ਨੂੰ ਕੀ ਨਾਂਅ ਦੇਵੋਂਗੇ ਤੁਸੀਂ? ਕੁਝ ਲੋਕ ਅਹਿੰਸਕ ਹੁੰਦੇ ਹਨ, ਮਾਸ ਆਦਿ ਦਾ ਸੇਵਨ ਇਸ ਲਈ ਨਹੀਂ ਕਰਦੇ ਹਨ ਕਿ ਇਸ ਨਾਲ ਜੀਵ ਹਿੰਸਾ ਹੁੰਦੀ ਹੈ ਠੀਕ ਇਸ ਤੋਂ ਉਲਟ ਕੁਝ ਲੋਕ ਪਸ਼ੂਆਂ ਦੀ ਬਲੀ ਦੇ ਕੇ ਉਤਸਵ ਮਨਾਉਂਦੇ ਹਨ

ਇੱਕ ਲਈ ਇਹੀ ਸਥਿਤੀ ਜੀਵ ਹਿੰਸਾ ਕਾਰਨ ਵੇਦਨਾ ਵਾਲੀ ਹੁੰਦੀ ਹੈ ਪਰ ਦੂਜੇ ਪਾਸੇ ਇਸੇ ਸਥਿਤੀ ’ਚ ਕੁਝ ਲੋਕ ਅਨੰਦਮਈ ਹੋ ਜਾਂਦੇ ਹਨ, ਇਸ ਨੂੰ ਕੀ ਕਹੋਂਗੇ ਤੁਸੀਂ? ਪਰਿਵਾਰ ’ਚ ਕੁਝ ਲੋਕ ਆਪਣਿਆਂ ਦਾ ਹੱਕ ਮਾਰ ਕੇ ਖੁਸ਼ੀ ਮਹਿਸੂਸ ਕਰਦੇ ਹਨ ਦੂਜੇ ਪਾਸੇ ਜਿਸ ਦੇ ਨਾਲ ਹੱਕਮਾਰੀ ਹੁੰਦੀ ਹੈ, ਉਹ ਸੰਤਾਪ ’ਚ ਜਿਉਂਦਾ ਹੈ ਕੀ ਇਹ ਸਹੀ ਹੈ? ਹੱਕਮਾਰੀ ਕਰਨ ਵਾਲੇ ਨੂੰ ਖੁਸ਼ੀ ਮਿਲਦੀ ਹੈ, ਕੀ ਉਹ ਸਹੀ ਹੈ?
ਜੇਕਰ ਤੁਹਾਡੇ ਨਾਲ ਹੱਕਮਾਰੀ ਹੋਵੇ ਅਤੇ ਸਾਹਮਣੇ ਵਾਲਾ ਇਸ ’ਤੇ ਜਸ਼ਨ ਮਨਾਏ,

ਇਸ ਨੂੰ ਕੀ ਕਹੋਂਗੇ? ਕੀ ਤੁਹਾਨੂੰ ਖੁਸ਼ੀ ਹੋਵੇਗੀ? ਨਹੀਂ ਹੋਵੇਗੀ, ਬਿਲਕੁਲ ਨਹੀਂ ਹੋਵੇਗੀ ਇਹ ਸਹੀ ਹੈ ਕਿ ਤੁਸੀਂ ਅਸੀਂ ਇੱਕ ਅਜਿਹੇ ਸਮੇਂ ’ਚ ਜੀਅ ਰਹੇ ਹਾਂ ਜਿੱਥੇ ਚਿੰਤਨ ਲਈ ਕਿਤੇ ਕੋਈ ਜਗ੍ਹਾ ਨਹੀਂ ਹੈ, ਜੇਕਰ ਕੁਝ ਹੈ ਤਾਂ ਸ਼ਿਕਾਇਤ, ਤੰਜ਼ ਅਤੇ ਉਲ੍ਹਾਮਾ ਅਸੀਂ ਕਦੇ ਆਪਣੇ ਅੰਦਰ ਨਹੀਂ ਝਾਕਣਾ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਦੂਜੇ ਆਪਣੇ ਅੰਦਰ ਝਾਕਣ, ਅਜਿਹਾ ਕਦੇ ਸੰਭਵ ਹੈ? ਅਸਲ ਮਸਲਾ ਇਹ ਹੈ ਕਿ ਅਸੀਂ ਬਿਨਾਂ ਵਿਚਾਰੇ ਜੀਵਨ ਜਿਉਣਾ ਚਾਹੁੰਦੇ ਹਾਂ

ਸਾਡੇ ਕੋਲ ਸ਼ਿਕਾਇਤ ਅਤੇ ਉਲ੍ਹਾਮੇ ਲਈ ਤਾਂ ਸਮਾਂ ਹੈ ਪਰ ਚਿੰਤਨ ਲਈ ਸਮਾਂ ਨਹੀਂ ਹੈ ਅਧਿਐਨ ਅਸੀਂ ਨਹੀਂ ਕਰਨਾ ਚਾਹੁੰਦੇ ਬਸ ਲੌਕਿਕ ਕੁਝ ਮਾਨਤਾਵਾਂ ਨੂੰ ਫੜ ਲੈਂਦੇ ਹਾਂ ਅਤੇ ਉਸ ਨੂੰ ਹੀ ਜੀਵਨ ਦਾ ਆਦਰਸ਼ ਮੰਨ ਕੇ ਜਿਉਂਦੇ ਹਾਂ, ਕਿਸੇ ਮਹਾਂਪੁਰਸ਼ ਦਾ ਜੀਵਨ ਅਸੀਂ ਨਹੀਂ ਜਿਉਣਾ ਚਾਹੁੰਦੇ, ਗਿਆਨ-ਅਧਿਆਤਮ ਅਪਣਾਉਣਾ ਨਹੀਂ ਚਾਹੁੰਦੇ ਅਤੇ ਜੀਵਨ ’ਚ ਸਭ ਕੁਝ ਬਿਹਤਰ ਚਾਹੁੰਦੇ ਹਾਂ ਅਜਿਹਾ ਕਦੇ ਸੰਭਵ ਨਹੀਂ ਹੋ ਸਕਦਾ ਜੋ ਜੀਵਨ ਅਸੀਂ ਜਿਉਣਾ ਨਹੀਂ ਚਾਹੁੰਦੇ ਹਾਂ ਉਸ ਜੀਵਨ ਦਾ ਆਦਰਸ਼ ਸਾਡੇ ਜੀਵਨ ’ਚ ਕਦੇ ਨਹੀਂ ਆਵੇਗਾ? ਸਾਡਾ ਟੀਚਾ ਪੱਛਮ ’ਚ ਹੈ ਅਤੇ ਪੂਰਬ ਦੀ ਯਾਤਰਾ ਕਰ ਰਹੇ ਹਾਂ ਤਾਂ ਸਾਨੂੰ ਮੰਜ਼ਿਲ ਕਦੇ ਮਿਲੇਗੀ?

ਕਲਪਨਾ ਕਰੋ ਕਿ ਇੱਕ ਵਿਅਕਤੀ ਅੱਖਾਂ ’ਤੇ ਪੱਟੀ ਬੰਨ੍ਹੀ ਰਸਤੇ ’ਤੇ ਚੱਲ ਰਿਹਾ ਹੈ ਤਾਂ ਉਸ ਦੀ ਕੀ ਰਫ਼ਤਾਰ ਹੋਵੇਗੀ? ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਉਹ ਇਸ ਗੱਲ ਤੋਂ ਇਨਕਾਰ ਕਰੇ ਕਿ ਉਹ ਅੱਖਾਂ ਤੋਂ ਪੱਟੀ ਨਹੀਂ ਹਟਾਏਗਾ ਤਾਂ ਇਸ ਸੰਸਾਰ ’ਚ ਉਸ ਨੂੰ ਕੌਣ ਬਚਾ ਸਕਦਾ ਹੈ? ਅਜਿਹੇ ਵਿਅਕਤੀ ਖੁਦ ਲਈ ਤਾਂ ਖਤਰਨਾਕ ਹੋ ਜਾਂਦੇ ਹਨ ਦੂਜੇ ਲੋਕਾਂ ਲਈ ਵੀ ਖਤਰਾ ਲੈ ਕੇ ਆਉਂਦੇ ਹਨ ਬਹੁਤ ਕੁਝ ਸਾਡੀ ਗਤੀ ਵੀ ਇਹੀ ਹੈ ਅਸੀਂ ਚਿੰਤਨ ਕਰਨ ਨੂੰ ਤਿਆਰ ਨਹੀਂ ਹਾਂ ਗਿਆਨ-ਅਧਿਆਤਮ ਨੂੰ ਸਮਝਣਾ ਨਹੀਂ ਚਾਹੁੰਦੇ ਹਾਂ ਹੁਣ ਅਜਿਹੇ ’ਚ ਸਾਡਾ ਜੀਵਨ ਆਦਰਸ਼ ਕਿਵੇਂ ਹੋ ਸਕਦਾ ਹੈ? ਕਿਸਮਤ ਨਾਲ ਇਨਸਾਨ ਨੂੰ ਕੁਝ ਮਿਲ ਵੀ ਜਾਂਦਾ ਹੈ ਤਾਂ ਉਹ ਪ੍ਰਗਤੀ ਦਾ ਨਹੀਂ ਵਿਨਾਸ਼ ਦਾ ਕਾਰਨ ਬਣ ਜਾਂਦਾ ਹੈ ਕੀ ਤੁਸੀਂ ਅਜਿਹੇ ਵਿਅਕਤੀਆਂ ਨੂੰ ਨਹੀਂ ਜਾਣਦੇ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਪ੍ਰਗਤੀ ਹਾਸਲ ਹੋਈ ਅਤੇ ਉਹ ਹੰਕਾਰੀ ਹੋ ਗਏ?

ਇਸ ਲਈ ਜ਼ਰੂਰੀ ਹੈ ਕਿ ਅਸੀਂ ਚਿੰਤਨ ਕਰੀਏ, ਸਾਡੇ ਜਿਉਣ ਦੇ ਤਰੀਕੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਹੈ ਤੱਤਵਿਗਿਆਨੀ ਏਐੱਮ ਪਟੇਲ ਜਿਸ ਨੂੰ ਦੁਨੀਆਂ ਦਾਦਾ ਭਗਵਾਨ ਦੇ ਨਾਂਅ ਨਾਲ ਜਾਣਦੀ ਹੈ, ਕਹਿੰਦੇ ਹਨ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ ਹਾਂ ਉਹ ਇਹ ਵੀ ਕਹਿੰਦੇ ਹਨ ਕਿ ਸਰਵ ਧਰਮਾਂ ਦਾ ਸਾਰ ਇਹੀ ਹੈ ਕਿ ਸਾਡੇ ਜਿਉਣ ਦੇ ਤਰੀਕੇ ਨਾਲ ਕਿਸੇ ਨੂੰ ਕਿਸੇ ਵੀ ਤਰ੍ਹਾਂ ਕਸ਼ਟ ਨਾ ਹੋਵੇ ਦਾਦਾ ਨੇ ਇਸ ਦੇ ਲਈ ਪ੍ਰਤੀਕ੍ਰਮਣ ਦਾ ਸਿਧਾਂਤ ਦਿੱਤਾ ਹੈ

ਇਸ ਲਈ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸਾਡੀ ਖੁਸ਼ੀ ਕਿਸੇ ਦੇ ਦੁੱਖ ਦਾ ਕਾਰਨ ਤਾਂ ਨਹੀਂ ਹੈ? ਬਸ ਇਹੀ ਯਾਦ ਜੀਵਨ ਭਰ ਰਹਿ ਜਾਵੇ ਤਾਂ ਜੀਵਨ ਦਾ ਰੂਪ ਅਨੰਦ ਸਵਰੂਪ ਹੋ ਜਾਵੇਗਾ ਤਕਲੀਫ ਦੇ ਸਮੇਂ ਤਾਂ ਅਸੀਂ ਬਹੁਤ ਡੂੰਘਾਈ ਨਾਲ ਚਿੰਤਨ ਕਰਦੇ ਹਾਂ ਪਰ ਸੁੱਖ ਦੇ ਸਮੇਂ ਕੁ-ਤਰਕ ਕਰਨ ਲੱਗਦੇ ਹਾਂ ਇੱਥੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਭਾਵ ਇਹ ਜ਼ਰੂਰੀ ਨਹੀਂ ਕਿ ਜੋ ਚੰਗਾ ਲੱਗੇ ਉਹ ਸਹੀ ਹੀ ਹੋਵੇ!
ਸੂਰਜ ਰਜਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!