happiness happy -sachi shiksha punjabi

ਜ਼ਿੰਦਗੀ ’ਚ ਸੁੱਖ ਅਤੇ ਤਰੱਕੀ ਪਾਉਣ ਲਈ ਕੀ ਕਰੀਏ

ਇਸ ਗੱਲ ਨੂੰ ਸ਼ਾਸਤਰਾਂ ’ਚ ਬਿਲਕੁਲ ਗਲਤ ਦੱਸਿਆ ਗਿਆ ਹੈ ਜੋ ਮਨੁੱਖ ਦੂਜਿਆਂ ’ਚ ਭੇਦ ਨਹੀਂਂ ਕਰਦਾ ਉਹ ਜੀਵਨ ’ਚ ਬਹੁਤ ਤਰੱਕੀ ਕਰਦਾ ਹੈ

Also Read :-

ਭਗਤੀ ਦੀ ਭਾਵਨਾ:

ਇਸ ਦਾ ਸਬੰਧ ਕਿਸੇ ਧਰਮ ਵਿਸ਼ੇਸ਼ ਨਾਲ ਨਹੀਂ ਜਿਸ ਵੀ ਧਰਮ ’ਤੇ ਤੁਹਾਡਾ ਭਰੋਸਾ ਹੈ, ਰੋਜ਼ਾਨਾ ਉਸ ਦਾ ਧਿਆਨ ਲਾਉਣਾ ਜਾਂ ਪੂਜਾ ਆਦਿ ਕਰਨੀ ਜ਼ਰੂਰੀ ਹੈ ਇਨ੍ਹਾਂ ਨਿੱਤ ਕੰਮਾਂ ਨੂੰ ਨਾ ਕਰਨ ਵਾਲਾ ਨਾਸਤਿਕ ਸੁਭਾਅ ਦਾ ਹੁੰਦਾ ਹੈ ਅਜਿਹਾ ਮਨੁੱਖ ਆਪਣੇ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ ਇਸ ਲਈ ਹਰ ਕਿਸੇ ਨੂੰ ਰੋਜ਼ਾਨਾ ਥੋੜ੍ਹਾ ਸਮਾਂ ਭਗਤੀ ਅਤੇ ਪੂਜਾ ਅਰਚਨਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ

ਮਾਫ ਕਰਨਾ:

ਲੋਕਾਂ ਦੇ ਮਨ ’ਚ ਮਾਫੀ ਭਾਵ ਮਾਫ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਜੋ ਵਿਅਕਤੀ ਦੂਜਿਆਂ ਦੀ ਗੱਲਾਂ ਨੂੰ ਮਨ ’ਚ ਲਾ ਕੇ ਬੈਠ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਾਫ ਨਹੀਂ ਕਰਦਾ, ਅਜਿਹੇ ਸੁਭਾਅ ਵਾਲੇ ਮਨੁੱਖਾਂ ਨੂੰ ਜੀਵਨ ’ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹਮੇਸ਼ਾ ਬਦਲੇ ਦੀ ਭਾਵਨਾ ’ਚ ਜਿਉਂਦਾ ਹੈ ਅਤੇ ਲੰਮੇ ਸਮੇਂ ਤੱਕ ਬਦਲਾ ਪੂਰਾ ਨਾ ਹੋਣ ’ਤੇ ਤਣਾਅ ’ਚ ਰਹਿੰਦਾ ਹੈ ਇਸ ਲਈ ਹਮੇਸ਼ਾ ਮਨ ’ਚ ਦੂਜਿਆਂ ਨੂੰ ਮਾਫ ਕਰਕੇ ਅੱਗੇ ਵਧਣ ਦੀ ਭਾਵਨਾ ਹੋਣੀ ਚਾਹੀਦੀ ਹੈ

ਮਨ ’ਤੇ ਕੰਟਰੋਲ:

ਧੋਖਾਧੜੀ ਨੂੰ ਸਭ ਤੋਂ ਬੁਰਾ ਕਿਹਾ ਗਿਆ ਹੈ, ਜਿਸ ਵਿਅਕਤੀ ਦੇ ਮਨ ’ਚ ਦੂਜਿਆਂ ਲਈ ਬੁਰਾ ਕਰਨ ਦੀ ਭਾਵਨਾ ਰਹਿੰਦੀ ਹੈ, ਉਹ ਦੁਸ਼ਟ ਸੁਭਾਅ ਦਾ ਹੁੰਦਾ ਹੈ ਅਜਿਹਾ ਵਿਅਕਤੀ ਕਿਸੇ ਦਾ ਵੀ ਬੁਰਾ ਕਰਨ ਤੋਂ ਪਹਿਲਾਂ ਕੁਝ ਨਹੀਂ ਸੋਚਦਾ ਅਤੇ ਦੂਜਿਆਂ ਨੂੰ ਦੁੱਖ ਦੇਣ ਵਾਲਾ ਹੁੰਦਾ ਹੈ ਅਜਿਹੀ ਭਾਵਨਾ ਨੂੰ ਕਦੇ ਵੀ ਮਨ ’ਚ ਨਹੀਂ ਆਉਣ ਦੇਣੀ ਚਾਹੀਦੀ

ਇੱਕੋ-ਜਿਹਾ ਵਿਹਾਰ ਕਰਨਾ:

ਕਈ ਲੋਕਾਂ ਦੇ ਮਨ ’ਚ ਅਸਮਾਨਤਾ ਦਾ ਭਾਵ ਹੁੰਦਾ ਹੈ ਉਹ ਅਮੀਰ ਗਰੀਬ, ਛੋਟੇ-ਵੱਡੇ ’ਚ ਭੇਦ ਕਰਦੇ ਹਨ ਅਤੇ ਉਨ੍ਹਾਂ ਨਾਲ ਵਿਹਾਰ ਵੀ ਉਸੇ ਤਰ੍ਹਾਂ ਕਰਦੇ ਹਨ ਇਸ ਗੱਲ ਨੂੰ ਸ਼ਾਸਤਰਾਂ ’ਚ ਬਿਲਕੁਲ ਗਲਤ ਦੱਸਿਆ ਗਿਆ ਹੈ ਜੋ ਮਨੁੱਖ ਦੂਜਿਆਂ ’ਚ ਭੇਦ ਨਹੀਂਂ ਕਰਦਾ ਉਹ ਜੀਵਨ ’ਚ ਬਹੁਤ ਤਰੱਕੀ ਕਰਦਾ ਹੈ

ਧੋਖਾਧੜੀ ਕਰਨ ਵਾਲੇ ਤੋਂ ਦੂਰ ਰਹਿਣਾ:

ਧੋਖਾਧੜੀ ਦੀ ਭਾਵਨਾ ਵਿਅਕਤੀ ਨੂੰ ਬਹੁਤ ਜ਼ੋਰ ਦੀ ਚੋਟ ਦਿੰਦੀ ਹੈ, ਜਿਸ ’ਚ ਵੀ ਇਹ ਭਾਵਨਾ ਹੁੰਦੀ ਹੈ ਉਹ ਦੁਸ਼ਟ ਸੁਭਾਅ ਦਾ ਹੁੰਦਾ ਹੈ ਅਜਿਹਾ ਮਨੁੱਖ ਕਿਸੇ ਦਾ ਵੀ ਬੁਰਾ ਕਰਨ ਤੋਂ ਪਹਿਲਾਂ ਨਹੀਂ ਸੋਚਦਾ ਅਤੇ ਦੂਜਿਆਂ ਨੂੰ ਦੁੱਖ ਦੇਣ ਵਾਲਾ ਹੁੰਦਾ ਹੈ

ਹਮੇਸ਼ਾ ਸੱਚ ਬੋਲਣਾ:

ਹਮੇਸ਼ਾ ਸੱਚ ਬੋਲਣਾ ਮਨੁੱਖ ਲਈ ਸਭ ਤੋਂ ਜ਼ਰੂਰੀ ਮੰਨਿਆ ਗਿਆ ਹੈ ਜੀਵਨ ’ਚ ਸਫਲਤਾ ਪਾਉਣ ਲਈ ਸੱਚ ਦਾ ਗੁਣ ਹੋਣਾ ਜ਼ਰੂਰੀ ਮੰਨਿਆ ਗਿਆ ਹੈ ਜੋ ਮਨੁੱਖ ਹਮੇਸ਼ਾ ਸੱਚ ਬੋਲਦਾ ਹੈ ਉਹ ਸੱਚ ਦਾ ਸਾਥ ਦਿੰਦਾ ਹੈ, ਉਸ ਨੂੰ ਸਦਾ ਪਰਮਾਤਮਾ ਦਾ ਅਸ਼ੀਰਵਾਦ ਮਿਲਦਾ ਹੈ ਅਤੇ ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ

ਹਮੇਸ਼ਾ ਖੁਸ਼ ਰਹਿਣਾ:

ਜਿਸ ਦਾ ਮਨ ਤੰਦਰੁਸਤ ਹੁੰਦਾ ਹੈ, ਉਹ ਸਰੀਰ ਤੋਂ ਵੀ ਤੰਦਰੁਸਤ ਰਹਿੰਦਾ ਹੈ ਜੋ ਹਮੇਸ਼ਾ ਹੱਸਣ-ਮੁਸਕਰਾਉਣ ਵਾਲਾ ਹੁੰਦਾ ਹੈ, ਉਹ ਆਪਣੀਆਂ ਸਾਰੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਬਹੁਤ ਹੀ ਅਸਾਨੀ ਨਾਲ ਕਰ ਲੈਂਦਾ ਹੈ ਹਰ ਵਿਅਕਤੀ ਨੂੰ ਹਰ ਸਥਿਤੀ ’ਚ ਖੁਸ਼ ਰਹਿਣਾ ਚਾਹੀਦਾ ਹੈ ਅਤੇ ਨਕਾਰਾਤਮਕ ਭਾਵਾਂ ਨੂੰ ਖੁਦ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!