what-to-do-and-what-not-to-do-for-longevity -sachi shiksha punjabi

ਲੰਮੀ ਉਮਰ ਲਈ ਕੀ ਕਰੀਏ, ਕੀ ਨਾ ਕਰੀਏ

ਜ਼ਿੰਦਗੀ ਇੱਕ ਵਰਦਾਨ ਹੈ ਉਸ ਨੂੰ ਆਪਣੇ ਅਤੇ ਆਪਣੇ ਬਜ਼ੁਰਗਾਂ ਲਈ ਅਭਿਸ਼ਾਪ ਨਾ ਬਣਾਓ ਭਗਵਾਨ ਨੇ ਇਹ ਜੀਵਨ ਭਰਪੂਰ ਜਿਉਣ ਲਈ ਦਿੱਤਾ ਹੈ ਨਾ ਕਿ ਗੁਆਉਣ ਲਈ ਇਸ ਜੀਵਨ ਨੂੰ ਸੰਭਾਲ ਕੇ ਰੱਖਣਾ ਹਰ ਇਨਸਾਨ ਦੇ ਹੱਥ ’ਚ ਹੈ ਤੁਸੀਂ ਵੀ ਇਨ੍ਹਾਂ ਸੁਨਹਿਰੇ ਸਿਧਾਂਤਾਂ ਨੂੰ ਅਪਣਾ ਕੇ ਆਪਣੀ ਉਮਰ ਨੂੰ ਹੋਰ ਵਧਾਓ

ਹੱਸੋ ਅਤੇ ਆਸ਼ਾਵਾਦੀ ਬਣੋ:

ਜ਼ਿੰਦਗੀ ਦੇ ਜ਼ਿਆਦਾਤਰ ਪਲਾਂ ਨੂੰ ਹੱਸਦੇ ਹੋਏ ਜੀਓ ਛੋਟੀਆਂ ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਹੱਸਣ ਨਾਲ ਤਨਾਅ ਅਤੇ ਚਿੰਤਾ ਘੱਟ ਹੁੰਦੀ ਹੈ ਗੁੱਸੇ ਅਤੇ ਦਵੈਸ਼ ਦੀਆਂ ਭਾਵਨਾਵਾਂ ਘੱਟ ਹੁੰਦੀਆਂ ਹਨ ਜੀਵਨ ਪ੍ਰਤੀ ਨਕਾਰਾਮਕ ਭਾਵਨਾਵਾਂ ਵੀ ਘੱਟ ਹੁੰਦੀਆਂ ਹਨ ਜੋ ਲੋਕ ਆਪਣੇ ਜੀਵਨ ਦਾ ਭਰਪੂਰ ਆਨੰਦ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਸ਼ਾਵਾਦੀ ਰਵੱਈਆ ਅਪਣਾਉਣਾ ਚਾਹੀਦਾ ਹੈ ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਲੋਕ ਬਿਮਾਰੀਆਂ ਨੂੰ ਖੁਦ ਤੋਂ ਦੂਰ ਰੱਖਦੇ ਹਨ ਤੁਸੀਂ ਵੀ ਖੁਸ਼ ਅਤੇ ਆਸ਼ਾਵਾਦੀ ਬਣੋ ਅਤੇ ਸਿਹਤਮੰਦ ਰਹੋ

ਮੈਡੀਕਲ ਜਾਂਚ ਕਰਵਾਉਂਦੇ ਰਹੋ:

ਜੇਕਰ ਕੁਝ ਵੀ ਸਰੀਰਕ ਜਾਂ ਮਾਨਸਿਕ ਸਮੱਸਿਆਂ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਨਾ ਭੁੱਲੋ ਕਈ ਵਾਰ ਬਿਮਾਰੀ ਦੀ ਸਮੇਂ ’ਤੇ ਸਹੀ ਪਹਿਚਾਣ ਹੋ ਜਾਣ ’ਤੇ ਤੁਸੀਂ ਵੱਡੀ ਬਿਮਾਰੀ ਦੇ ਖਤਰੇ ਤੋਂ ਬਚ ਜਾਂਦੇ ਹੋ ਕਿਉਂਕਿ ਸ਼ੁਰੂਆਤ ਹੁੰਦੇ ਹੀ ਤੁਸੀਂ ਦਵਾਈ ਸਮੇਂ ’ਤੇ ਲੈ ਲਈ ਦੇਰ ਹੋਣ ’ਤੇ ਸਮੱਸਿਆ ਵਧਦੀ ਰਹਿੰਦੀ ਹੈ ਅਤੇ ਇਲਾਜ ਮੁਸ਼ਕਲ ਲਗਦਾ ਹੈ ਇਸ ਲਈ ਰੈਗੂਲਰ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ

ਐਕਟਿਵ ਰਹੋ:

ਖੁਦ ਨੂੰ ਐਕਟਿਵ ਬਣਾਈ ਰੱਖੋ ਤਾਂ ਕਿ ਜੀਵਨ ਬੋਝ ਨਾ ਲੱਗ ਕੇ ਖੁਸ਼ੀ ਦੇਣ ਵਾਲਾ ਲੱਗੇ ਕਦੇ-ਕਦੇ ਖੁਦ ਕਿਸੇ ਕੰਮ ਦੀ ਚੁਣੌਤੀ ਦਿੰਦੇ ਰਹੋ ਤਾਂ ਕਿ ਤੁਹਾਡਾ ਦਿਮਾਗ ਅਤੇ ਸਰੀਰ ਚੁਸਤ ਬਣਿਆ ਰਹੇ ਜੇਕਰ ਚੁਣੌਤੀ ਪੂਰੀ ਨਾ ਕਰ ਸਕੋ ਤਾਂ ਨਿਰਾਸ਼ ਨਾ ਹੋਵੋ ਉਸੇ ਪ੍ਰੋਜੈਕਟ ’ਤੇ ਫਿਰ ਵਿਚਾਰ ਕਰਕੇ ਫਿਰ ਤੋਂ ਉਸ ਚੁਣੌਤੀ ਨੂੰ ਸਵੀਕਾਰੋ ਅਤੇ ਜੁਟ ਜਾਓ ਸਮਾਂ ਹੋਵੇ ਤਾਂ ਆਪਣੀ ਪਸੰਦ ਦੇ ਸੈਮੀਨਾਰਾਂ ’ਚ ਹਿੱਸਾ ਲਓ ਅਤੇ ਆਪਣਾ ਬੌਧਿਕ ਪੱਧਰ ਵਧਾਓ

ਖਾਲੀ ਸਮੇਂ ਦੀ ਪੂਰੀ ਵਰਤੋਂ ਕਰੋ ਖਾਲੀ ਬੈਠ ਕੇ ਦਿਮਾਗ ਨੂੰ ਸ਼ੈਤਾਨ ਦਾ ਘਰ ਨਾ ਬਣਾਓ ਖਾਲੀ ਸਮੇਂ ’ਚ ਆਪਣੇ ਸ਼ੌਂਕ ਪੂਰੇ ਕਰੋ, ਚੰਗਾ ਸਾਹਿਤ ਪੜ੍ਹੋ, ਬਾਗਬਾਨੀ ਕਰੋ, ਹਲਕਾ ਸੰਗੀਤ ਸੁਣੋ ਜੇਕਰ ਤੁਸੀਂ ਰਿਟਾਇਰਡ ਹੋ ਤਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜ ਜਾਓ ਤਾਂ ਕਿ ਤੁਹਾਡੇ ’ਚ ਨਕਾਰਾਤਮਕ ਸੋਚ ਨਾ ਆ ਸਕੇ ਸਮਾਜ ਸੇਵਾ ਕਰਦੇ ਸਮੇਂ ਦਿਮਾਗ ’ਚ ਇਹ ਰੱਖੋ ਕਿ ਤੁਹਾਨੂੰ ਇਹ ਕੰਮ ਨਿਰਸਵਾਰਥ ਭਾਵ ਨਾਲ ਕਰਨਾ ਹੈ ਕਦੇ ਵੀ ਸਮਾਜ ਸੇਵਾ ’ਚ ਸਵਾਰਥ ਨਾ ਲੱਭੋ ਜਿੰਨਾ ਸਮਾਂ ਤੁਸੀਂ ਖੁਦ ਨੂੰ ਕੰਮਾਂ ’ਚ ਲਗਾਏ ਰੱਖੋਗੇ, ਤੁਸੀਂ ਕਈ ਤਨਾਵਾਂ ਤੋਂ ਦੂਰ ਰਹੋਗੇ ਅਤੇ ਮਾਨਸਿਕ ਤੌਰ ’ਤੇ ਪੀੜਤ ਵੀ ਨਹੀਂ ਹੋਵੋਗੇ

ਸੰਤੁਲਿਤ ਭੋਜਨ ਨੂੰ ਬਣਾਓ ਸਾਥੀ:

ਆਪਣੇ ਭੋਜਨ ’ਤੇ ਪੂਰਾ ਧਿਆਨ ਦਿਓ ਸੰਤੁਲਿਤ ਭੋਜਨ ਖਾਣਾ ਅਤੇ ਸਮੇਂ ’ਤੇ ਭੋਜਨ ਖਾਣਾ ਨਾ ਭੁੱਲੋ ਭੋਜਨ ’ਚ ਸੈਚੁਰੇਟਿਡ ਫੈਟ ਦਾ ਸਮਾਵੇਸ਼ ਘੱਟ ਰੱਖੋ ਸੈਚੁਰੇਟੇਡ ਫੈਟ ਦਿਲ ਦੀ ਬਿਮਾਰੀ ਨੂੰ ਵਧਾਉਣ ’ਚ ਮੱਦਦ ਕਰਦੀ ਹੈ ਜ਼ਿਆਦਾ ਬੇਹੇ ਭੋਜਨ ਦੀ ਵਰਤੋਂ ਨਾ ਕਰੋ ਤਲੇ-ਭੁੰਨੇ ਭੋਜਨ ਪਦਾਰਥਾਂ ਦੀ ਵਰਤੋਂ ਘੱਟ ਕਰੋ ਕੇਕ-ਮੱਖਣ, ਪਨੀਰ, ਆਈਸਕ੍ਰੀਮ ਆਦਿ ਦਾ ਨਾਂਅ ਆਪਣੀ ਸੂਚੀ ਤੋਂ ਕੱਟ ਦਿਓ ਜਾਂ ਘੱਟ ਕਰੋ ਖਾਣੇ ’ਚ ਰਿਫਾਇੰਡ ਆਇਲ ਦੀ ਵਰਤੋਂ ਕਰੋ ਭੋਜਨ ’ਚ ਰੇਸ਼ੇਦਾਰ ਭੋਜਨ ਪਦਾਰਥਾਂ ਦੀ ਜ਼ਿਆਦਾ ਸਮਾਵੇਸ਼ ਕਰੋ ਫਲ-ਸਬਜੀਆਂ, ਦਾਲਾਂ, ਅਨਾਜ, ਮੇੇਵੇ, ਅੰਕੁਰਿਤ ਭੋਜਨ, ਦਲੀਆ ’ਤੇ ਜ਼ਿਆਦਾ ਜ਼ੋਰ ਦਿਓ

ਇਹ ਨਾ ਕਰੋ:

ਕੁਝ ਗੱਲਾਂ ’ਤੇ ਧਿਆਨ ਦਿਓ ਜੋ ਜ਼ਿੰਦਗੀ ਨੂੰ ਸੁਖਦ ਬਣਾਉਣ ਦੀ ਬਜਾਇ ਦੁਖਦ ਬਣਾਉਂਦੀਆਂ ਹਨ

ਜ਼ਿਆਦਾ ਟੀਵੀ ਨਾ ਦੇਖੋ

ਜ਼ਿਆਦਾ ਟੀਵੀ ਦੇਖਣ ਨਾਲ ਤੁਹਾਡੀ ਕਲਪਨਾ ਸ਼ਕਤੀ ਘੱਟ ਹੁੰਦੀ ਹੈ ਤੁਸੀਂ ਆਲਸੀ ਬਣਦੇ ਹੋ, ਜ਼ਿਆਦਾ ਖਾਂਦੇ ਹੋ ਜਿਸ ਕਾਰਨ ਮੋਟਾਪਾ ਅਨਜਾਣੇ ’ਚ ਤੁਹਾਨੂੰ ਘੇਰ ਲੈਂਦਾ ਹੈ ਜ਼ਿਆਦਾ ਟੀਵੀ ਦੇਖਣ ਵਾਲੇ ਅਵਸਾਦਗ੍ਰਸਤ ਹੋ ਜਾਂਦੇ ਹੋ ਟੀਵੀ ਦੀ ਥਾਂ ਉਹੀ ਸਮਾਂ ਘਰ ਪਰਿਵਾਰ ’ਚ ਲਗਾਓ, ਆਊਟਡੋਰ ਖੇਡਾਂ ਖੇਡੋ, ਆਪਣੇ ਮਿੱਤਰਾਂ ਨਾਲ ਸਮਾਂ ਬਿਤਾਓ ਜਾਂ ਆਪਣੇ ਸ਼ੌਂਕਾਂ ਨੂੰ ਪੂਰਾ ਕਰੋ

ਅਸੰਤੁਲਿਤ ਭੋਜਨ

ਜੋ ਲੋਕ ਆਪਣੇ ਭੋਜਨ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਉਨ੍ਹਾਂ ’ਚ ਰੋਗ ਪ੍ਰਤੀਰੋਧਕ ਸਮਰੱਥਾ ਘਟ ਜਾਂਦੀ ਹੈ ਅਤੇ ਅਕਸਰ ਬਿਮਾਰ ਰਹਿਣ ਲੱਗਦੇ ਹਨ ਇਸ ਆਦਤ ਨੂੰ ਜਲਦੀ ਹੀ ਬਦਲ ਦਿਓ ਭੋਜਨ ਸਾਡੀ ਰੱਖਿਆ ਲਈ ਹੈ ਨਾ ਕਿ ਨੁਕਸਾਨ ਪਹੁੰਚਾਉਣ ਲਈ ਸਮੇਂ ’ਤੇ ਭੋਜਨ ਖਾਓ

ਨੀਂਦ ਦਾ ਪੂਰਾ ਨਾ ਹੋਣਾ

ਜਿਹੜੇ ਲੋਕਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਹ ਤਨਾਅਗ੍ਰਸਤ ਰਹਿੰਦੇ ਹਨ ਤਨਾਅ ਕਈ ਰੋਗਾਂ ਦੀ ਜਨਨੀ ਹੈ ਨੀਂਦ ਜ਼ਿਆਦਾ ਲਓ ਖੁਦ ਨੂੰ ਤਨਾਅਮੁਕਤ ਬਣਾਓ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਓ ਨੀਂਦ ਪੂਰੀ ਲੈਣ ਲਈ ਕੈਫੀਨ ਅਤੇ ਅਲਕੋਹਲ ਦੀ ਵਰਤੋਂ ਨਾ ਕਰੋ

ਦੰਦਾਂ ’ਤੇ ਧਿਆਨ ਨਾ ਦੇਣਾ

ਜੇਕਰ ਤੁਹਾਡੇ ਦੰਦ ਠੀਕ ਹਨ ਤਾਂ ਤੁਹਾਡੀ ਸਿਹਤ ਬਿਹਤਰ ਰਹਿੰਦੀ ਹੈ ਕਿਉਂਕਿ ਜੋ ਕੁਝ ਅਸੀਂ ਖਾਂਦੇ ਹਾਂ, ਉਹ ਦੰਦਾਂ ਨਾਲ ਚਬਾ ਕੇ ਅੰਦਰ ਲੈ ਜਾਂਦੇ ਹਾਂ, ਇਸ ਲਈ ਆਪਣੇ ਦੰਦਾਂ ਦੀ ਸੁਰੱਖਿਆ ਜ਼ਰੂਰ ਕਰੋ ਖਰਾਬ ਦੰਦ ਭੋਜਨ ਨੂੰ ਜ਼ਹਿਰ ਵਰਗਾ ਬਣਾਉਂਦੇ ਹਨ ਕਿਉਂਕਿ ਦੰਦਾਂ ’ਚ ਫਸੇ ਰਹਿਣ ਵਾਲੇ ਜੀਵਾਣੂ ਭੋਜਨ ਦੇ ਨਾਲ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਕਈ ਸੰਕਾਰਮਕ ਰੋਗ ਹੋ ਸਕਦੇ ਹਨ

ਮਾਲਿਸ਼ ਨਾ ਕਰਨਾ

ਮਾਲਿਸ਼ ਮਾਸਪੇਸ਼ੀਆਂ ਦੇ ਤਨਾਅ ਨੂੰ ਦੂਰ ਕਰਦੀ ਹੈ ਅਤੇ ਜਿਸ ਨਾਲ ਸਰੀਰ ਰਿਲੈਕਸ ਹੁੰਦਾ ਹੈ ਸਰੀਰਕ ਅਤੇ ਮਾਨਸਿਕ ਥਕਾਣ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਮਾਲਿਸ਼ ਕਰਨਾ ਜਾਂ ਕਰਵਾਉਣਾ ਜੋ ਲੋਕ ਰੈਗੂਲਰ ਮਾਲਿਸ਼ ਕਰਦੇ ਜਾਂ ਕਰਵਾਉਂਦੇ ਹਨ, ਉਨ੍ਹਾਂ ਦੀ ਚਮੜੀ ਵੀ ਨਿੱਖਰੀ ਰਹਿੰਦੀ ਹੈ ਅਤੇ ਝੁਰੜੀਆਂ ਦੂਰ ਰਹਿੰਦੀਆਂ ਹਨ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!