ਸਭ ਤੋਂ ਵੱਡੀ ਦੌਲਤ ਕੀ?
ਰਿਆਸਤ ਕਾਫੀ ਛੋਟੀ ਸੀ ਪਰ ਉੱਥੋਂ ਦੇ ਖਲੀਫਾ ਮਹਿਮੂਦ ਦੀ ਧਾਰਮਿਕ ਫਰਜ਼ ਨੇ ਉਸ ਨੂੰ ਦੌਲਤ-ਸ਼ੋਹਰਤ ਨਾਲ ਭਰਪੂਰ ਕਰ ਰੱਖਿਆ ਸੀ ਇੱਕ ਰਾਤ ਜਦੋਂ ਉਹ ਸੌਣ ਜਾ ਰਿਹਾ ਸੀ, ਤਾਂ ਉਸ ਨੇ ਅਲਮਾਰੀ ਪਿੱਛੇ ਇੱਕ ਵਿਅਕਤੀ ਨੂੰ ਛੁਪੇ ਦੇਖਿਆ ਮਹਿਮੂਦ ਨੇ ਉਸ ਵਿਅਕਤੀ ਨੂੰ ਪਕੜ ਕੇ ਬਾਹਰ ਖਿੱਚਿਆ ਉਹ ਕੋਈ ਚੋਰ ਸੀ ਫੜੇ ਜਾਣ ਕਾਰਨ ਉਹ ਥਰ-ਥਰ ਕੰਬ ਰਿਹਾ ਸੀ ਮਹਿਮੂਦ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ-‘ਘਬਰਾਓ ਨਾ ਮੇਰੇ ਰਹਿੰਦੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੋ ਮੈਂ ਪੁੱਛਦਾ ਹਾਂ, ਉਸ ਦਾ ਸਹੀ-ਸਹੀ ਜਵਾਬ ਦਿਓ ਕੀ ਤੁਸੀਂ ਇੱਥੇ ਚੋਰੀ ਕਰਨ ਆਏ ਸੀ’
‘ਜੀ ਹਾਂ ਹਜ਼ੂਰ, ਮੈਂ ਇਸੇ ਬਦਨੀਅਤ ਨਾਲ ਇੱਥੇ ਆਇਆ ਸੀ’ ਚੋਰ ਨੇ ਕਿਹਾ ‘ਕੁਝ ਹੱਥ ਲੱਗਿਆ?’ ‘ਜੀ ਨਹੀਂ, ਮੈਂ ਹੁਣੇ-ਹੁਣੇ ਹੀ ਇੱਥੇ ਆਇਆ ਹਾਂ’ ਮਹਿਮੂਦ ਨੇ ਚੋਰ ਨੂੰ ਗੌਰ ਨਾਲ ਦੇਖਿਆ ਉਹ ਕਿਸੇ ਚੰਗੇ ਘਰਾਣੇ ਦਾ ਸ਼ਰੀਫ ਵਿਅਕਤੀ ਲੱਗਦਾ ਸੀ ਮਹਿਮੂਦ ਨੇ ਸਵਾਲ ਕੀਤਾ-‘ਤੁਸੀਂ ਕਿਸੇ ਚੰਗੇ ਘਰਾਣੇ ਦੇ ਲੱਗਦੇ ਹੋ ਇਸ ਗੰਦੇ ਕੰਮ ਨੂੰ ਕਦੋਂ ਤੋਂ ਕਰਨਾ ਸ਼ੁਰੂ ਕੀਤਾ?’ ਖਲੀਫਾ ਦੇ ਇਸ ਹਮਦਰਦੀ ਭਰੇ ਵਿਹਾਰ ਨਾਲ ਚੋਰ ਰੋ ਪਿਆ ਰੋਂਦੇ ਹੋਏ ਉਸ ਨੇ ਜੋ ਦਾਸਤਾਨ ਸੁਣਾਈ, ਉਹ ਬੇਹੱਦ ਦਰਦਨਾਕ ਸੀ ਉਸ ਦੇ ਅਨੁਸਾਰ ਉਸ ਦਾ ਪਿਤਾ ਬਗਦਾਦ ਦਾ ਵਪਾਰੀ ਸੀ ਉਸ ਦੇ ਕੋਲ ਬਹੁਤ ਜਾਇਦਾਦ ਸੀ ਪਰ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਹੜੱਪ ਲਈ ਅਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਬੇਘਰ ਕਰ ਦਿੱਤਾ ਆਪਣੀ ਬਿਮਾਰ ਮਾਂ ਲਈ ਉਹ ਪੈਸਿਆਂ ਦਾ ਬੰਦੋਬਸਤ ਕਰਨਾ ਚਾਹੁੰਦਾ ਸੀ ਜਿਸ ਦੇ ਲਈ ਮਜ਼ਬੂਰਨ ਉਸ ਨੂੰ ਚੋਰੀ ਦਾ ਰਸਤਾ ਹੀ ਅਖਤਿਆਰ ਕਰਨਾ ਪਿਆ ਅਤੇ ਪਹਿਲੀ ਵਾਰ ’ਚ ਹੀ ਉਹ ਫੜਿਆ ਗਿਆ
Also Read :-
- ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
- ਬੱਚਿਆਂ ਨੂੰ ਹਾਰ ਸਵੀਕਾਰਨਾ ਵੀ ਸਿਖਾਓ
- ਬੱਚਿਆਂ ਨੂੰ ਥੋੜ੍ਹੀ ਸੱਭਿਅਤਾ ਸਿਖਾਓ
- ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
ਖਲੀਫਾ ਨੂੰ ਚੋਰ ਦੀਆਂ ਦੱਸੀਆਂ ਗੱਲਾਂ ਸੱਚ ਲੱਗੀਆਂ ਖਲੀਫਾ ਚੋਰ ਦੇ ਪਿਤਾ ਨੂੰ ਨਿੱਜੀ ਤੌਰ ’ਤੇ ਜਾਣਦਾ ਸੀ ਸਾਰੀ ਕਹਾਣੀ ਸੁਣ ਕੇ ਉਸ ਦਾ ਦਿਲ ਭਰ ਆਇਆ ਉਸ ਨੇ ਚੋਰੀ ਕਰਨ ਆਏ ਨੌਜਵਾਨ ਦੀ ਪਿੱਠ ’ਤੇ ਥਾਪੀ ਮਾਰਦੇ ਹੋਏ ਕਿਹਾ- ‘ਬੇਟੇ ਮਾਲਕ ਆਪਣੇ ਬੰਦਿਆਂ ਨੂੰ ਕਦੇ-ਕਦੇ ਮੁਸੀਬਤ ’ਚ ਪਾ ਕੇ ਉਨ੍ਹਾਂ ਦਾ ਇਮਤਿਹਾਨ ਲੈਂਦਾ ਹੈ ਸਾਨੂੰ ਮੁਸੀਬਤਾਂ ’ਚ ਵੀ ਨੇਕ-ਨੀਅਤ ਨਾਲ ਹੀ ਕੰਮ ਲੈਣਾ ਚਾਹੀਦਾ ਹੈ ਅੱਲ੍ਹਾ ਬੜਾ ਕਾਰਸਾਜ ਹੈ ਉਸ ਦੇ ਰਹਿਮ ’ਤੇ ਭਰੋਸਾ ਰੱਖੋ ਅਤੇ ਮਿਹਨਤ ਕਰਦੇ ਹੋਏ ਈਮਾਨ ਦੇ ਰਸਤੇ ’ਤੇ ਚੱਲੋ’ ਐਨਾ ਕਹਿ ਕੇ ਖਲੀਫਾ ਨੇ ਉਸ ਨੌਜਵਾਨ ਨੂੰ ਆਪਣੀ ਤਿਜ਼ੋਰੀ ’ਚੋਂ ਤਿੰਨ ਸੌ ਦੀਨਾਰਾਂ ਕੱਢ ਕੇ ਦਿੱਤੀਆਂ
ਤਿੰਨ ਸੌ ਦੀਨਾਰਾਂ ਉਸ ਨੌਜਵਾਨ ਲਈ ਕਾਫੀ ਸਨ ਮਾਂ ਦਾ ਇਲਾਜ ਘੱਟ ’ਚ ਹੀ ਹੋ ਗਿਆ ਉਹ ਬਾਕੀ ਦੀਆਂ ਦੀਨਾਰਾਂ ਖਲੀਫਾ ਨੂੰ ਵਾਪਸ ਕਰਨ ਆਇਆ ਖਲੀਫਾ ਨੇ ਰਕਮ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ-‘ਬੇਟੇ, ਇਸ ਰਕਮ ਨਾਲ ਤੁਸੀਂ ਫਲ ਦਾ ਵਪਾਰ ਸ਼ੁਰੂ ਕਰ ਦਿਓ ਇਸ ਨਾਲ ਜੋ ਆਮਦਨੀ ਹੋਵੇਗੀ, ਉਸ ਨਾਲ ਤੁਸੀਂ ਆਪਣਾ ਅਤੇ ਮਾਂ ਦਾ ਪੇਟ ਭਰਨਾ’ ਨੌਜਵਾਨ ਨੂੰ ਮਹਿਮੂਦ ਦਾ ਇਹ ਵਿਚਾਰ ਵਧੀਆ ਲੱਗਾ ਉਸ ਨੇ ਫਲ ਦੀ ਦੁਕਾਨ ਖੋਲ੍ਹ ਲਈ ਹੌਲੀ-ਹੌਲੀ ਦੁਕਾਨ ਚੱਲ ਪਈ ਕੁਝ ਦਿਨਾਂ ਬਾਅਦ ਉਸ ਨੇ ਫਲਾਂ ਦਾ ਧੰਦਾ ਛੱਡ ਕੇ ਸੁੱਕੇ ਮੇਵਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ ਇਸ ਦਰਮਿਆਨ ਉਸ ਦੀ ਮਾਂ ਮਰ ਗਈ ਕਾਰੋਬਾਰ ’ਚ ਤਰੱਕੀ ਹੋ ਜਾਣ ਕਾਰਨ ਉਹ ਨਾਲ ਦੀ ਇੱਕ ਵੱਡੀ ਰਿਆਸਤ ’ਚ ਰਹਿਣ ਲੱਗਾ ਇਸ ਘਟਨਾ ਨੂੰ 14 ਸਾਲ ਬੀਤ ਗਏ ਖਲੀਫਾ ਮਹਿਮੂਦ ਬੁੱਢਾ ਹੋ ਚੱਲਿਆ ਸੀ
ਉਸ ਦੇ ਲੜਕੇ ਨਹੀਂ ਸਨ, ਜੋ ਕੰਮ ਸੰਭਾਲਦੇ ਹੌਲੀ-ਹੌਲੀ ਪੂਰੀ ਰਿਆਸਤ ਉਸ ਦੇ ਹੱਥ ’ਚੋਂ ਨਿੱਕਲ ਗਈ ਹਵੇਲੀ ਅਤੇ ਕੁਝ ਜਮ੍ਹਾ ਪੂੰਜੀ ਦੇ ਸਿਵਾਏ ਉਸ ਦੇ ਕੋਲ ਕੁਝ ਨਹੀਂ ਬਚਿਆ ਸੀ ਦੂਜੇ ਪਾਸੇ ਚੋਰੀ ਕਰਨ ਆਇਆ ਉਹ ਨੌਜਵਾਨ ਮੁਲਕ ਦਾ ਬਹੁਤ ਵੱਡਾ ਵਪਾਰੀ ਬਣ ਗਿਆ ਲੋਕ ਉਸ ਨੂੰ ਸੇਠ ਹਾਸ਼ਿਮ ਅਲੀ ਦੇ ਨਾਂਅ ਨਾਲ ਜਾਣਨ ਲੱਗੇ ਸਨ ਖਲੀਫਾ ਦੀ ਇੱਕ ਬੇਟੀ ਸੀ ਜੋ ਹੁਣ ਵਿਆਹਯੋਗ ਹੋ ਗਈ ਸੀ ਉਹ ਆਪਣੀ ਬੇਟੀ ਫਾਤਿਮਾ ਦੇ ਵਿਆਹ ਲਈ ਧਨ ਨਹੀਂ ਜੁਟਾ ਪਾ ਰਿਹਾ ਸੀ ਬੜੀ ਮੁਸ਼ਕਲ ਨਾਲ ਉਸ ਨੇ ਵੀਹ ਹਜ਼ਾਰ ਦੀਨਾਰਾਂ ਇਕੱਠੀਆਂ ਕੀਤੀਆਂ ਸਨ ਪਰ ਐਨੇ ’ਚ ਵਿਆਹ ਨਹੀਂ ਹੋ ਪਾ ਰਿਹਾ ਸੀ
ਆਪਣੀ ਚਿੰਤਾ ਦਾ ਕੋਈ ਹੱਲ ਨਾ ਦੇਖ ਕੇ ਬੁੱਢੇ ਮਹਿਮੂਦ ਨੇ ਖਾਨਦਾਨੀ ਹੀਰਾ ਵੇਚਣ ਦਾ ਫੈਸਲਾ ਕੀਤਾ ਅਤੇ ਲਾਠੀ ਟੇਕਦਾ ਹੋਇਆ ਜਿਵੇਂ ਹੀ ਹਵੇਲੀ ਦੇ ਮੁੱਖ ਦਰਵਾਜੇ ’ਤੇ ਪਹੁੰਚਿਆ, ਉਸ ਦੇ ਸਾਹਮਣੇ ਇੱਕ ਦਿਲਕਸ਼ ਵਿਅਕਤੀ ਆ ਕੇ ਖੜ੍ਹਾ ਹੋ ਗਿਆ ਮਹਿਮੂਦ ਨੇ ਅੱਖਾਂ ਝਪਕਦੇ ਹੋਏ ਪੁੱਛਿਆ-‘ਕੌਣ ਹੋ ਮੀਆਂ?’ ‘ਮੈਂ ਤੁਹਾਨੂੰ ਹੀ ਮਿਲਣ ਆਇਆ ਚਚਾ ਜਾਨ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤੁਹਾਡੀ ਹਵੇਲੀ ਦਾ ਚੋਰ …ਤੁਹਾਡਾ ਹਾਸ਼ਿਮ ਹਾਂ’ ‘ਅਰੇ ਹਾਸ਼ਿਮ, ਤੁਸੀਂ ਇੱਥੇ? ਕਿਵੇਂ ਆਉਣਾ ਹੋਇਆ ਬੇਟੇ? ਤੁਸੀ ਤਾਂ ਬਹੁਤ ਵੱਡੇ ਆਦਮੀ ਬਣ ਗਏ ਹੋ’ ਕਹਿੰਦੇ ਹੋਏ ਮਹਿਮੂਦ ਦੀਆਂ ਅੱਖਾਂ ’ਚੋਂ ਹੰਝੂ ਆ ਗਏ
‘ਚਚਾ, ਮੈਨੂੰ ਪਤਾ ਹੈ ਕਿ ਫਾਤਿਮਾ ਭੈਣ ਦੀ ਸ਼ਾਦੀ ਹੋ ਰਹੀ ਹੈ ਉਸ ਦੇ ਲਈ ਕੁਝ ਤੋਹਫੇ ਲਿਆਇਆ ਹਾਂ’ ਐਨਾ ਕਹਿ ਕੇ ਹਾਸ਼ਿਮ ਨੇ ਨੌਕਰਾਂ ਨੂੰ ਇਸ਼ਾਰਾ ਕੀਤਾ ਹਵੇਲੀ ਦਾ ਵਿਹੜਾ ਬਹੁਮੁੱਲ ਤੋਹਫਿਆਂ ਨਾਲ ਭਰ ਗਿਆ ਮਹਿਮੂਦ ਜੋ ਖੁਸ਼ੀ ਦੇ ਹੰਝੂ ਨਹੀਂ ਰੋਕ ਪਾ ਰਿਹਾ ਸੀ, ਬੋਲਿਆ-‘‘ਅਰੇ ਬੇਟੇ ਇਹ ਸਭ ਐਨਾ…?’ ਹਾਸ਼ਿਮ ਨੇ ਮਹਿਮੂਦ ਨੂੰ ਰੋਕਦੇ ਹੋਏ ਕਿਹਾ-‘‘ਇਹ ਸਭ ਤੁਹਾਡੇ ਵੱਲੋਂ ਦਿੱਤੇ ਗਏ ਚੰਗੇ ਵਿਚਾਰ ਦਾ ਫਲ ਹੈ ਤੁਹਾਡੀ ਸਲਾਹ ਮੰਨ ਕੇ ਮੈਂ ਮਿਹਨਤ ਅਤੇ ਈਮਾਨ ਦੇ ਰਸਤੇ ’ਤੇ ਚੱਲਿਆ ਅਤੇ ਅੱਜ ਇਸ ਮੁਕਾਮ ’ਤੇ ਹਾਂ’’ ‘‘ਠੀਕ ਕਹਿੰਦੇ ਹੋ ਬੇਟੇ, ਚੰਗੇ ਵਿਚਾਰਾਂ ਤੋਂ ਵਧ ਕੇ ਇਸ ਦੁਨੀਆ ’ਚ ਕੁਝ ਨਹੀਂ ਹੈ ਜੋ ਇਨ੍ਹਾਂ ’ਤੇ ਅਮਲ ਕਰਦੇ ਹਨ, ਉਨ੍ਹਾਂ ਨੂੰ ਦੁਨੀਆਂ ਦੀ ਦੌਲਤ ਤੋਂ ਲੈ ਕੇ ਰੂਹਾਨੀ ਸਕੂਨ ਤੱਕ ਸਭ ਹਾਸਲ ਹੋ ਜਾਂਦਾ ਹੈ ਅੱਲ੍ਹਾ ਦੇ ਨੂਰ ਦਾ ਨਜ਼ਾਰਾ ਵੀ ਉਨ੍ਹਾਂ ਲਈ ਮੁਸ਼ਕਲ ਨਹੀਂ ਹੁੰਦਾ’’ ਆਪਣੀ ਗੱਲ ਪੂਰੀ ਕਰਦੇ ਹੋਏ ਮਹਿਮੂਦ ਨੇ ਹਾਸ਼ਿਮ ਨੂੰ ਗਲੇ ਨਾਲ ਲਗਾ ਲਿਆ ਫਾਤਿਮਾ ਇੱਕ ਕੋਨੇ ’ਚ ਖੜ੍ਹੀ ਸੋਚ ਰਹੀ ਸੀ-‘ਵਿਚਾਰਾਂ ਦੀ ਦੌਲਤ ਸਭ ਤੋਂ ਵੱਡੀ ਦੌਲਤ ਹੈ’’
ਆਰਤੀ ਰਾਣੀ