Newlyweds -sachi shiksha punjabi

ਮਿੱਠੇ-ਮਿੱਠੇ ਭਾਵਾਂ ਨਾਲ ਸਵਾਗਤ ਕਰੋ ਨਵੀਂ ਵਿਆਹੀ ਦਾ

ਹਰੇਕ ਲੜਕੀ ਦੇ ਜੀਵਨ ’ਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਪਿਤਾ ਦਾ ਘਰ ਛੱਡਣਾ ਪੈਂਦਾ ਹੈ ਅਤੇ ਇਹ ਸਮਾਂ ਇੱਕ ਲੜਕੀ ਦੇ ਜੀਵਨ ਦਾ ਸਭ ਤੋਂ ਔਢਾ ਸਮਾਂ ਵੀ ਹੁੰਦਾ ਹੈ ਜਿਸ ਘਰ ’ਚ ਉਹ ਪਲੀ ਹੁੰਦੀ ਹੈ ਉਸ ਨੂੰ ਛੱਡਣਾ ਉਸ ਦੇ ਲਈ ਬਹੁਤ ਔਖਾ ਹੁੰਦਾ ਹੈ ਪਰ ਫਿਰ ਵੀ ਇਸ ਔਖੇ ਰਾਹ ਤੋਂ ਉਸ ਨੂੰ ਲੰਘਣਾ ਹੀ ਹੁੰਦਾ ਹੈ।

ਫਿਰ ਉਹ ਐਂਟਰੀ ਕਰਦੀ ਹੈ ਇੱਕ ਅਜਿਹੇ ਘਰ ’ਚ ਜਿੱਥੇ ਉਸ ਦੇ ਲਈ ਸਭ ਅਨਜਾਣ ਹੁੰਦੇ ਹਨ ਇਸ ਸਮੇਂ ਉਸ ਦੇ ਲਈ ਜਿਆਦਾ ਜ਼ਰੂਰਤ ਹੁੰਦੀ ਹੈ ਆਪਣੇਪਣ ਤੇ ਪਿਆਰ ਦੀ ਜੋ ਉਸ ਨੂੰ ਉਸ ਦੇ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਤੋਂ ਮਿਲਣਾ ਚਾਹੀਦਾ ਹੈ ਅਤੇ ਜੇਕਰ ਉਹ ਇਹ ਸਭ ਹਾਸਲ ਕਰ ਲੈਂਦੀ ਹੈ ਤਾਂ ਕਦੋਂ ਉਹ ਅਨਜਾਣ ਜਾਣਕਾਰ ਬਣ ਜਾਂਦੇ ਹਨ, ਪਤਾ ਹੀ ਨਹੀਂ ਚੱਲ ਪਾਉਂਦਾ ਇਸ ਜਾਣੂੰ ਵਾਤਾਵਰਨ ਲਈ ਉਸ ਨੂੰ ਸਭ ਤੋਂ ਜ਼ਿਆਦਾ ਸਹਿਯੋਗ ਉਸ ਦੇ ਪਤੀ ਦਾ ਚਾਹੀਦਾ ਹੈ ਪਰ ਸਾਡੇ ਭਾਰਤੀ ਸਮਾਜ ’ਚ ਜੇਕਰ ਬੇਟਾ ਨਵੀਂ ਵਿਆਹੀ ਨਾਲ ਸਹਿਯੋਗ ਦਿੰਦੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਤਵੱਜੋ ਦਿੱਤੀ ਜਾਂਦੀ ਹੈ ‘ਜੋਰੂ ਕਾ ਗੁਲਾਮ’ ਦੀ ਸ਼ਾਇਦ ਮਾਤਾ-ਪਿਤਾ ਲਈ ਅਸਹਿਣਯੋਗ ਹੁੰਦਾ ਹੈ ਕਿ ਜੋ ਬੇਟਾ ਹੁਣ ਤੱਕ ਉਨ੍ਹਾਂ ਦੀ ਹਾਂ ’ਚ ਹਾਂ ਕਰਦਾ ਆਇਆ ਹੈ, ਉਹ ਕਿਸੇ ਹੋਰ ਦੀ ਹਾਂ ’ਚ ਹਾਂ ਕਰੇ।

ਜੇੇਕਰ ਮਾਤਾ-ਪਿਤਾ ਇੱਕ ਸੰਤਾਨ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹਨ ਤਾਂ ਉਸ ਨਵੀਂ ਵਿਆਹੀ ਦੀ ਕਲਪਨਾ ਕਰੋ ਜੋ ਉਨ੍ਹਾਂ ਦੇ ਬੇਟੇ ਖਾਤਰ ਆਪਣਾ ਘਰ, ਮਾਤਾ-ਪਿਤਾ, ਭਰਾ-ਭੈਣ ਛੱਡ ਕੇ ਆਉਂਦੀ ਹੈ ਕੀ ਉਸ ਦੇ ਪ੍ਰਤੀ ਮਾਤਾ-ਪਿਤਾ ਦਾ ਕੋਈ ਫਰਜ਼ ਨਹੀਂ ਹੁੰਦਾ? ਕੀ ਉਨ੍ਹਾਂ ਦਾ ਪਿਆਰ ਸਿਰਫ ਬੇਟੇ ਤੱਕ ਹੀ ਸੀਮਤ ਹੁੰਦਾ ਹੈ? ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਨਵੀਂ ਵਿਆਹੁਤਾ ਨਵੇਂ ਘਰ ’ਚ ਐਂਟਰੀ ਕਰਦੀ ਹੈ ਤਾਂ ਉਸ ਦੇ ਮਨ ’ਚ ਇਹ ਡਰ ਪਹਿਲਾਂ ਤੋਂ ਮੌਜ਼ੂਦ ਹੁੰਦਾ ਹੈ ਕਿ ਉਹ ਨਵੇਂ ਘਰ ਐਡਜਸਟ ਕਿਵੇਂ ਕਰੇੇਗੀ ਇਸ ਸਮੇਂ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਨਵ-ਵਿਆਹੁਤਾ ਦੇ ਨਾਲ ਸਹਿਜਤਾ ਨਾਲ ਵਿਹਾਰ ਕਰਨ ਤੇ ਪਿਆਰ ਨਾਲ ਲੜਕੀ ਦੇ ਮਨ ’ਚ ਬੈਠੇ ਇਸ ਡਰ ਨੂੰ ਕੱਢੇ ਜੇਕਰ ਨਵੀਂ ਦੁਲਹਣ ਨੂੰ ਆਪਣੇ ਮਾਤਾ-ਪਿਤਾ ਦਾ ਪਿਆਰ ਆਪਣੇ ਸੱਸ-ਸਹੁਰੇ ਤੋਂ ਮਿਲ ਜਾਵੇ ਤਾਂ ਸ਼ਾਇਦ ਅੱਜ ਬਹੁਤ ਸਾਰੇ ਸਾਂਝੇ ਪਰਿਵਾਰ ਦੇਖਣ ਨੂੰ ਮਿਲ ਸਕਦੇ ਹਨ।

ਹਰ ਨਵੀਂ ਦੁਲਹਣ ਬਹੁਤ ਸਾਰੇ ਸੁਫਨੇ ਸਜਾਏ ਆਪਣੇ ਗ੍ਰਹਿਸਥ ’ਚ ਕਦਮ ਰੱਖਦੀ ਹੈ ਪਰ ਜਦੋਂ ਉਨ੍ਹਾਂ ਨੂੰ ਆਪਣੇ ਸੁਫਨਿਆਂ ਦਾ ਸੰਸਾਰ ਟੁੱਟਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਵੱਖਰਾ ਰਹਿਣਾ ਹੀ ਬਿਹਤਰ ਲੱਗਦਾ ਹੈ ਅਤੇ ਉਦੋਂ ਉਸ ’ਤੇ ਇਹ ਤੋਹਮਤ ਲਾ ਦਿੱਤੀ ਜਾਂਦੀ ਹੈ ਕਿ ਦੇਖੋ, ਮਾਤਾ-ਪਿਤਾ ਤੋਂ ਬੇਟੇ ਨੂੰ ਅਲੱਗ ਕਰਵਾ ਦਿੱਤਾ ਘਰ ਤੋੜਨ ’ਚ ਨਾ ਸਿਰਫ ਸਹੁਰੇ ਪਰਿਵਾਰ ਵਾਲੇ ਸਗੋਂ ਰਿਸ਼ਤੇਦਾਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਈ ਰਿਸ਼ਤੇਦਾਰ ਐਨੇ ਖਾਲੀ ਹੁੰਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਦੇ ਘਰ ’ਚ ਮਜ਼ੇ ਲੈਣ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਉਹ ਲੜਕੇ ਦੇ ਮਾਤਾ-ਪਿਤਾ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦਿੰਦੇ ਰਹਿੰਦੇ ਹਨ ਤਾਂ ਕਿ ਊੁਹ ਆਪਣੀ ਨੂੰਹ ਨੂੰ ਕਾਬੂ ਰੱਖ ਸਕਣ ਅਤੇ ਮਾਤਾ-ਪਿਤਾ ਵੀ ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਆਪਣੀ ਮੂਰਖਤਾ ਦਿਖਾ ਜਾਂਦੇ ਹਨ।

ਜਿਸ ਦਾ ਨਤੀਜਾ ਨਾ ਉਨ੍ਹਾਂ ਲਈ ਹਿੱਤਕਰ ਹੁੁੰਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਬੇਟੇ-ਨੂੰਹ ਲਈ ਅਜਿਹੇ ਰਿਸ਼ਤੇਦਾਰਾਂ ਤੋਂ ਸਾਵਧਾਨ ਰਹੋ ਕਿਉਂਕਿ ਘਰ ਬਣਾਉਣ ’ਚ ਤਾਂ ਬਹੁਤ ਸਮਾਂ ਲਗਦਾ ਹੈ ਪਰ ਟੁੱਟਣ ’ਚ ਬਹੁਤ ਘੱਟ ਨਵੀਂ ਵਿਆਹੀ ਤੁਹਾਡੀ ਬੇਟੀ ਹੀ ਹੁੰਦੀ ਹੈ ਅਤੇ ਉਸ ਨੂੰ ਨੂੰਹ ਨਹੀਂ, ਬੇਟੀ ਦੇ ਰੂਪ ’ਚ ਦੇਖਣ ਦੀ ਕੋਸ਼ਿਸ਼ ਕਰੋ ਉਸ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਸਨਮਾਨ ਦਿਓ ਉਸ ’ਤੇ ਆਪਣੇ ਵਿਚਾਰ ਥੋਪੋ ਨਾ ਸਗੋਂ ਉਸ ਦੇ ਵਿਚਾਰ ਜਾਣੋ ਅਤੇ ਉਸ ਦੀ ਪਸੰੰਦ ਨਾ-ਪਸੰਦ ਦਾ ਖਿਆਲ ਰੱਖੋ। ਜੇਕਰ ਨਵੀਂ ਵਿਆਹੀ ਨੂੰ ਤੁਸੀਂ ਪਿਆਰ ਦੇਵੋਗੇ ਤਾਂ ਬਦਲੇ ’ਚ ਤੁਹਾਨੂੰ ਵੀ ਪਿਆਰ ਅਤੇ ਸਨਮਾਨ ਮਿਲੇਗਾ, ਜਿਸ ਦੀ ਉਮੀਦ ਸਹੁਰਾ ਪਰਿਵਾਰ ਵਾਲੇ ਨੂੰਹ ਤੋਂ ਰੱਖਦੇ ਹਨ ਜੇਕਰ ਸਹੁਰਾ ਪਰਿਵਾਰ ਵਾਲੇ ਨੂੰਹ ਤੋਂ ਇਹ ਉੁਮੀਦ ਰੱਖਦੇ ਹਨ ਕਿ ਉਹ ਉਨ੍ਹਾਂ ਦੇ ਪਰਿਵਾਰ ’ਚ ਐਡਜਸਟ ਹੋ ਜਾਵੇ ਤਾਂ ਕੁਝ ਐਡਜਸਟਮੈਂਟ ਤੁਸੀਂ ਵੀ ਕਰੋ।

ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!