advance in career -sachi shiksha punjabi

ਚਾਹੁੰਦੇ ਹੋ ਕਰੀਅਰ ’ਚ ਅੱਗੇ ਵਧਣਾ
ਹਰ ਇਨਸਾਨ ਦੀ ਚਾਹਤ ਹੁੰਦੀ ਹੈ ਕਿ ਉਹ ਕਰੀਅਰ ’ਚ ਕਾਮਯਾਬ ਬਣੇ, ਪਰ ਕਾਮਯਾਬ ਬਣਨ ਲਈ ਇਮਾਨਦਾਰੀ, ਕੰਮ ’ਚ ਸੰਪੂਰਨਤਾ, ਅਨੁਸ਼ਾਸਨ, ਵਿਹਾਰ, ਸ਼ਖਸੀਅਤ ਸਾਰੀਆਂ ਗੱਲਾਂ ਜ਼ਰੂਰੀ ਹਨ ਸਭ ਕੁਝ ਹੁੰਦੇ ਹੋਏ ਵੀ ਕੁਝ ਛੋਟੀਆਂ ਗੱਲਾਂ ਅਜਿਹੀਆਂ ਹੋ ਜਾਂਦੀਆਂ ਹਨ, ਜੋ ਕਾਮਯਾਬੀ ਦੀ ਮੰਜ਼ਿਲ ਨੂੰ ਛੂਹਣ ’ਚ ਤੁਹਾਨੂੰ ਪਿੱਛੇ ਕਰ ਦਿੰਦੀਆਂ ਹਨ

Also Read :-

ਆਓ ਜਾਣਦੇ ਹਾਂ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਤੇ ਉਨ੍ਹਾਂ ਤੋਂ ਹਰ ਸਟੈੱਪ ’ਤੇ ਦੂਰੀ ਬਣਾ ਕੇ ਰੱਖੋ

 • ਕੁਝ ਲੋਕਾਂ ਦੀ ਆਦਤ ਹੁੰਦੀ ਹੈ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਅਤੇ ਪਤਾ ਚੱਲਣ ’ਤੇ ਇਲਜ਼ਾਮ ਦੂਜੇ ’ਤੇ ਸੁੱਟ ਦਿੰਦੇ ਹਨ ਇਸ ਤੋਂ ਬਚੋ
 • ਕੰਮ ਕਰਦੇ ਹੋਏ ਗਲਤੀਆਂ ਤਾਂ ਹੋ ਹੀ ਜਾਂਦੀਆਂ ਹਨ ਉਨ੍ਹਾਂ ਨੂੰ ਸੁਧਾਰੋ ਦੂਜਿਆਂ ’ਤੇ ਗਲਤੀ ਨਾ ਲਾਓ
 • ਆਪਣੀ ਵਰਤਮਾਨ ਨੌਕਰੀ ਨੂੰ ਨਾ ਪਸੰਦ ਕਰਨਾ, ਜ਼ਿਆਦਾ ਛੁੱਟੀ ਲੈਣਾ, ਆਫਿਸ ਦੇ ਨਾਂਅ ਤੋਂ ਚਿੜਨਾ, ਇਹ ਵਿਹਾਰ ਬਹੁਤ ਗਲਤ ਹੈ ਅਜਿਹਾ ਰਵੱਈਆ ਤੁਹਾਡੀ ਤਰੱਕੀ ’ਚ ਰੁਕਾਵਟ ਬਣੇਗਾ
 • ਆਪਣੀ ਵਰਤਮਾਨ ਨੌਕਰੀ ਨੂੰ ਸਕਾਰਾਤਮਕ ਲਓ ਅਜਿਹਾ ਕਰਨ ਨਾਲ ਕਈ ਸੰਭਾਵਨਾਵਾਂ ਨਜ਼ਰ ਆਉਣਗੀਆਂ ਜੇਕਰ ਆਪਣੇ ਕਲੀਗਸ ਅਤੇ ਬਾੱਸ ਨਾਲ ਕਿਸੇ ਗੱਲ ’ਤੇ ਮਨਮੁਟਾਅ ਹੋ ਜਾਵੇ ਤਾਂ ਬਾਕੀ ਸਟਾਫ ਦੇ ਕੁਝ ਲੋਕ ਬੁਰਾਈ ਕਰਨ ਲੱਗਦੇ ਹਨ ਇਹ ਆਦਤ ਠੀਕ ਨਹੀਂ
 • ਬਾੱਸ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਣ ’ਤੇ ਵੀ ਬਹਿਸ ਨਾ ਕਰੋ ਬਾਅਦ ’ਚ ਆਪਣਾ ਪੱਖ ਰੱਖੋ ਬਹਿਸ ਕਰਕੇ ਤੁਸੀਂ ਆਪਣਾ ਇੰਪ੍ਰੈਸ਼ਨ ਖਰਾਬ ਕਰੋਂਗੇ
 • ਸਹਿਯੋਗੀ ਨੂੰ ਜੇਕਰ ਮੱਦਦ ਚਾਹੀਦੀ ਹੈ ਅਤੇ ਤੁਹਾਡੇ ਕੋਲ ਸਮਾਂ ਹੈ ਤਾਂ ਉਸ ਦੀ ਮੱਦਦ ਕਰੋ ਜੇਕਰ ਸਮਾਂ ਨਹੀਂ ਤਾਂ ਸਪੱਸ਼ਟ ਕਹੋ ਕਿ ਆਪਣਾ ਕੰਮ ਮੁਕਾ ਕੇ ਹੀ ਕੁਝ ਮੱਦਦ ਕਰ ਸਕਾਂਗਾ
 • ਬਾੱਸ ਜੇਕਰ ਕੁਝ ਨਵਾਂ ਪ੍ਰੋਜੈਕਟ ਜਾਂ ਕੰਮ ਦੇਵੇ ਤਾਂ ਮਨ੍ਹਾ ਨਾ ਕਰੋ, ਨਾ ਹੀ ਟਾਲ-ਮਟੋਲ ਕਰੋ ਉਨ੍ਹਾਂ ਤੋਂ ਸਹਿਯੋਗ ਲੈ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋ ਈਮੇਜ਼ ਖਰਾਬ ਨਹੀਂ ਹੋਵੇਗੀ
 • ਖੁਦ ਨੂੰ ਘੱਟ ਨਾ ਸਮਝੋ, ਨਾ ਹੀ ਓਵਰ-ਕਾੱਨਫੀਡੈਂਟ ਬਣੋ ਜਿਸ ਪੁਜ਼ੀਸਨ ’ਤੇ ਮਿਹਨਤ ਕਰਕੇ ਪਹੁੰਚੇ ਹੋ, ਅੱਗੇ ਵੀ ਮਿਹਨਤ ਕਰਕੇ ਵਧਣ ਦੀ ਕੋਸ਼ਿਸ਼ ਕਰੋ ਅਤੇ ਸਮੇਂ-ਸਮੇਂ ’ਤੇ ਆਪਣਾ ਮੁਲਾਂਕਣ ਕਰਦੇ ਰਹੋ
 • ਨਕਾਰਾਤਮਕ ਸੋਚ ਨਾ ਰੱਖੋ ਆਪਣੀ ਸਮਰੱਥਾ ਅਤੇ ਮਿਹਨਤ ’ਤੇ ਵਿਸ਼ਵਾਸ ਰੱਖੋ
 • ਉੱਪਰੀ ਮੰਜ਼ਿਲ ਤੱਕ ਪਹੁੰਚਣ ਲਈ ਕੁਝ ਨਵਾਂ ਸਿੱਖਦੇ ਰਹੋ ਤਾਂ ਚੰਗਾ ਮੌਕਾ ਹੱਥੋਂ ਨਾ ਨਿੱਕਲੇ
 • ਦਫ਼ਤਰ ’ਚ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖੋ ਆਪਣਾ ਨਿੱਜੀ ਜੀਵਨ ਅਤੇ ਪ੍ਰੋਫੈਸ਼ਨਲ ਜੀਵਨ ਵੱਖਰਾ ਰੱਖੋ ਇਸ ਨਾਲ ਤੁਹਾਡਾ ਕਾੱਨਫੀਡੈਂਸ ਲੇਵਲ ਬਣਿਆ ਰਹੇਗਾ
 • ਆਪਣੇ ਕੰਮ ਪ੍ਰਤੀ ਸਮਰਪਿਤ ਰਹੋ ਭਾਵਨਾਵਾਂ ਨੂੰ ਦੂਰ ਰੱਖੋ
 • ਕੰਪਨੀ ਦੀ ਸ਼ਿਕਾਇਤ ਜਾਂ ਅਲੋਚਨਾ ਵਾਰ-ਵਾਰ ਨਾ ਕਰੋ ਇਸ ਨਾਲ ਤੁਹਾਡੀ ਤਰੱਕੀ ’ਚ ਰੁਕਾਵਟ ਆ ਸਕਦੀ ਹੈ
 • ਦੂਜਿਆਂ ਦੇ ਗੁਣਾਂ ਦੀ ਪ੍ਰਸ਼ੰਸਾ ਕਰੋ ਉਨ੍ਹਾਂ ਦੀਆਂ ਖੂਬੀਆਂ ਤੋਂ ਸਿੱਖੋ
  ਸੁਦਰਸ਼ਨ ਚੌਧਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!